Welcome to Canadian Punjabi Post
Follow us on

01

April 2023
ਬ੍ਰੈਕਿੰਗ ਖ਼ਬਰਾਂ :
ਫਿਨਲੈਂਡ ਵੀ ਬਣਿਆ ਨਾਟੋ ਦਾ ਮੈਂਬਰ, ਸੰਸਦ ਵਿਚ ਦਿੱਤੀ ਮਨਜੂਰੀ ਪੰਜਾਬ ਕੈਬਨਿਟ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ 25 ਫੀਸਦੀ ਵਧਾਈਪੰਜਾਬ ਸਰਕਾਰ, ਸੀ.ਬੀ.ਜੀ. ਤੇ ਸੀ.ਜੀ.ਡੀ. ਪ੍ਰਾਜੈਕਟਾਂ ਲਈ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਖਾਲਾ ਬਣਾਉਣ ਲਈ ਵਚਨਬੱਧ : ਅਮਨ ਅਰੋੜਾਗਰੀਬਾਂ ਅਤੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ਚ ਘਪਲਾ ਕਰਨ ਵਾਲਾ ਇੱਕ ਹੋਰ ਦੋਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂਟਰੰਪ ਨੂੰ ਦਿੱਤਾ ਗਿਆ ਦੋਸ਼ੀ ਕਰਾਰ, ਕਰਨਾ ਪਵੇਗਾ ਮੁਜਰਮਾਨਾ ਚਾਰਜਿਜ਼ ਦਾ ਸਾਹਮਣਾਪੱਤਰਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਦੀ ਐਡਾਇਜਰੀ, 'ਅਮਰੀਕੀ ਨਾਗਰਿਕ ਤੁਰੰਤ ਛੱਡਣ ਰੂਸ’ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਮਿਸਾਲੀ ਤਬਦੀਲੀ ਦਾ ਸੱਦਾ
 
ਟੋਰਾਂਟੋ/ਜੀਟੀਏ

ਮਿਲਟਰੀ ਰਿਜ਼ਰਵਿਸਟਸ ਲਈ ਅੱਜ ਨਵਾਂ ਬਿੱਲ ਪੇਸ਼ ਕਰਨਗੇ ਮੈਕਨੌਟਨ

March 17, 2023 09:05 AM

ਓਨਟਾਰੀਓ, 17 ਮਾਰਚ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਇੱਕ ਅਜਿਹਾ ਬਿੱਲ ਲਿਆਉਣ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਤਹਿਤ ਮਿਲਟਰੀ ਰਿਜ਼ਰਵਿਸਟਸ ਨੂੰ ਇਹ ਗਾਰੰਟੀ ਦਿੱਤੀ ਜਾਵੇਗੀ ਕਿ ਉਹ ਆਪਣੀਆਂ ਸ਼ਰੀਰਕ ਜਾਂ ਮਾਨਸਿਕ ਸੱਟਾਂ ਤੋਂ ਠੀਕ ਹੋਣ ਮਗਰੋਂ ਆਪਣੀਆਂ ਸਿਵਲੀਅਨ ਨੌਕਰੀਆਂ ਵਿੱਚ ਪਰਤ ਸਕਣਗੇ।
ਇਸ ਸਬੰਧ ਵਿੱਚ ਲੇਬਰ ਮੰਤਰੀ ਮੌਂਟੀ ਮੈਕਨੌਟਨ ਵੱਲੋਂ ਸੇਵਾਮੁਕਤ ਜਨਰਲ ਰਿੱਕ ਹਿੱਲੀਅਰ ਦੀ ਮੌਜੂਦਗੀ ਵਿੱਚ ਸੁ਼ੱਕਰਵਾਰ ਸਵੇਰੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਐਲਾਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਮੈਕਨੌਟਨ ਨੇ ਆਖਿਆ ਕਿ ਇਹ ਬਿੱਲ ਇੰਪਲੌਇਰਜ਼ ਨੂੰ ਇਹ ਸੁਨੇਹਾ ਦੇਣ ਲਈ ਹੈ ਕਿ ਇਹ ਨੌਕਰੀਆਂ ਮਿਲਟਰੀ ਰਿਜ਼ਰਵਿਸਟਸ ਲਈ ਹੋਣਗੀਆਂ ਜਦੋਂ ਉਹ ਵਿਦੇਸ਼ਾਂ ਵਿੱਚ ਤਾਇਨਾਤ ਹੋਣਗੇ ਜਾਂ ਫਿਰ ਕਿਸੇ ਕੁਦਰਤੀ ਆਫਤ ਦਾ ਸਾਹਮਣਾ ਕਰ ਰਹੇ ਹੋਣਗੇ। ਉਨ੍ਹਾਂ ਆਖਿਆ ਕਿ ਮਿਲਟਰੀ ਵਿੱਚ ਰਹਿ ਕੇ ਦੇਸ਼ ਦੀ ਸੇਵਾ ਨਿਭਾਉਣ ਵਾਲੇ ਇਨ੍ਹਾਂ ਪੁਰਸ਼ਾਂ ਤੇ ਮਹਿਲਾਵਾਂ ਲਈ ਕੁੱਝ ਕਰਨਾ ਸਾਡਾ ਵੀ ਫਰਜ਼ ਬਣਦਾ ਹੈ।
ਮੈਕਨੌਟਨ ਨੇ ਅੱਗੇ ਆਖਿਆ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋਵੇਗੀ ਕਿ ਉਹ ਇਸ ਸਬੰਧ ਵਿੱਚ ਨਵਾਂ ਬਿੱਲ ਪੇਸ਼ ਕਰਨ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਤਾਇਨਾਤ 40,000 ਸੈਨਿਕਾਂ ਵਿੱਚੋਂ ਸੱਤ ਵਿੱਚੋਂ ਇੱਕ ਨੂੰ ਮਾਨਸਿਕ ਸੱਟ ਲੱਗੀ ਤੇ ਇਹ ਸੱਭ ਉਨ੍ਹਾਂ ਦੀ ਤਾਇਨਾਤੀ ਕਾਰਨ ਹੋਇਆ।ਉਨ੍ਹਾਂ ਆਖਿਆ ਕਿ ਇਹ ਯਕੀਨੀ ਬਣਾਉਣਾ ਸਾਡੀ ਡਿਊਟੀ ਹੈ ਕਿ ਅਸੀਂ ਆਪਣੇ ਮਿਲਟਰੀ ਰਿਜ਼ਰਵਿਸਟਸ ਦੀ ਸ਼ਰੀਰਕ ਤੇ ਮਾਨਸਿਕ ਸਿਹਤ ਦੀ ਹਿਫਾਜ਼ਤ ਕਰ ਰਹੇ ਹਾਂ।
ਇਸ ਦੇ ਨਾਲ ਹੀ ਓਨਟਾਰੀਓ ਸਰਕਾਰ ਵੱਲੋਂ ਅਜਿਹੇ ਰੈਗੂਲੇਸ਼ਨਜ਼ ਦਾ ਪ੍ਰਸਤਾਵ ਵੀ ਰੱਖਿਆ ਜਾਵੇਗਾ ਜਿਸ ਤਹਿਤ ਮਿਲਟਰੀ ਰਿਜ਼ਰਵਿਸਟਸ ਨੂੰ ਘਰੇਲੂ ਐਮਰਜੰਸੀ ਜਿਵੇਂ ਕਿ ਸਰਚ ਤੇ ਰੈਸਕਿਊ ਆਪਰੇਸ਼ਨਜ਼ ਤੇ ਹੜ੍ਹ ਜਾਂ ਬਰਫੀਲੇ ਤੂਫਾਨ ਆਦਿ ਵਰਗੀਆਂ ਕੁਦਰਤੀ ਆਫਤਾਂ ਲਈ ਕੰਮ ਕਰਨ ਦਾ ਮੌਕਾ ਵੀ ਮਿਲੇਗਾ। ਇਨ੍ਹਾਂ ਕੰਮਾਂ ਵਿੱਚ ਹਿੱਸਾ ਲੈਣ ਲਈ ਰਿਜ਼ਰਵਿਸਟਸ ਨੂੰ ਆਪਣੇ ਮਹੀਨਿਆਂ ਲੰਮੇਂ ਇੰਪਲੌਇਮੈਂਟ ਪ੍ਰੋਬੇਸ਼ਨਰੀ ਪੀਰੀਅਡ ਦੇ ਖ਼ਤਮ ਹੋਣ ਤੱਕ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਮੈਕਨੌਟਨ ਨੇ ਆਖਿਆ ਕਿ ਇਸ ਨਾਲ ਜੇ ਕੈਨੇਡਾ ਵਿੱਚ ਇਨ੍ਹਾਂ ਰਿਜ਼ਰਵਿਸਟਸ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਨੌਕਰੀ ਸਬੰਧੀ ਫੌਰੀ ਪ੍ਰੋਟੈਕਸ਼ਨ ਮਿਲੇਗੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪਹਿਲੀ ਅਕਤੂਬਰ ਤੋਂ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤਾਂ ਵਿੱਚ ਹੋਵੇਗਾ ਵਾਧਾ ਪਾਅਨ ਸ਼ੌਪ ਦੇ ਬਾਹਰ ਚੱਲੀ ਗੋਲੀ, ਇੱਕ ਹਲਾਕ ਬਾਲਕਨੀ ਵਿੱਚੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, ਐਸਆਈਯੂ ਕਰ ਰਹੀ ਹੈ ਜਾਂਚ ਟੋਰਾਂਟੋ ਦੇ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਮਿਤਜ਼ੀ ਹੰਟਰ ਵੀ ਨਿੱਤਰੀ ਗੁਰਦੀਪ ਭੁੱਲਰ ਦੀ ਬਿਨਾਂ ਵਾਰਤਲਾਪ ਤੋਂ ਲਘੂ ਫਿਲਮ ‘ਦਾ-ਬੈਲ’ ਦੀ ਹੋਈ ਸਕ੍ਰੀਨਿੰਗ ਘਰ ਵਿੱਚ ਲੱਗੀ ਅੱਗ ਕਾਰਨ 60 ਸਾਲਾ ਵਿਅਕਤੀ ਦੀ ਹੋਈ ਮੌਤ ਯੌਰਕ ਯੂਨੀਵਰਸਿਟੀ ਵਿੱਚ ਛੁਰੇਬਾਜ਼ੀ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ 5 ਸਾਲਾ ਬੱਚੀ ਨਾਲ ਹੋਈ ਬੁਲਿੰਗ ਤੋਂ ਬਾਅਦ ਪਰਿਵਾਰ ਨੇ ਹੈਮਿਲਟਨ ਸਕੂਲ ਬੋਰਡ ਉੱਤੇ ਠੋਕਿਆ ਕੇਸ ਦੋ ਗੱਡੀਆਂ ਦੀ ਟੱਕਰ ਵਿੱਚ 4 ਜ਼ਖ਼ਮੀ, ਇੱਕ ਦੀ ਹਾਲਤ ਨਾਜ਼ੁਕ