Welcome to Canadian Punjabi Post
Follow us on

25

June 2024
ਬ੍ਰੈਕਿੰਗ ਖ਼ਬਰਾਂ :
ਪੂਰਨ ਬੰਦ ਦੀ ਚਿਤਾਵਨੀ: ਮਿਸੀਸਾਗਾ ਅਤੇ ਬਰੈਂਪਟਨ ਦੇ ਨਾਲ-ਨਾਲ ਕੈਲੇਡਨ ਵਿੱਚ ਕਿਊ.ਈ.ਡਬਲਯੂ. ਅਤੇ ਹਾਈਵੇ 403, ਹਾਈਵੇ 401 ਅਤੇ ਹਾਈਵੇ 410 `ਤੇ 24-28 ਜੂਨ ਨੂੰ ਰਹਿਣਗੇ ਬੰਦਸਾਊਥ ਗਲੇਨਗੈਰੀ ਵਿੱਚ ਮਾਲ-ਗੱਡੀ ਅਤੇ ਪਿਕਅਪ ਟਰੱਕ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤਰੇਕਸਡੇਲ ਸ਼ੂਟਿੰਗ ਜਾਂਚ ਦੇ ਸਿਲਸਿਲੇ ਵਿੱਚ 14 ਸਾਲਾ ਲੜਕੇ `ਤੇ ਫ੍ਰਸਟ ਡਿਗਰੀ ਕਤਲ ਦੇ ਚਾਰਜਿਜ਼ਟੋਰਾਂਟੋ ਦੇ ਬੇਘਰੇ ਵਿਅਕਤੀ ਦੀ ਮੌਤ ਵਿੱਚ ਟੀਨਏਜ਼ਰ ਲੜਕੀ ਨੇ ਕਤਲ ਦਾ ਦੋਸ਼ ਮੰਨਿਆਰਾਹੁਲ ਗਾਂਧੀ ਤੇ ਮਲਿਕਾਰਜੁਨ ਦਾ ਪ੍ਰਧਾਨ ਮੰਤਰੀ ਮੋਦੀ `ਤੇ ਸ਼ਬਦੀ ਹਮਲਾ, ਕਿਹਾ- “ਸੰਵਿਧਾਨ `ਤੇ ਹਮਲਾ ਸਵੀਕਾਰ ਨਹੀਂ”18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰਨੇਤਨਯਾਹੂ ਨੇ ਆਪਣੀ ਪਤਨੀ ਅਤੇ ਪੁੱਤਰਾਂ ਲਈ ਉਮਰ ਭਰ ਦੀ ਸੁਰੱਖਿਆ ਦੀ ਕੀਤੀ ਮੰਗਜੰਗਲ 'ਚ ਗੁੰਮ ਹੋਇਆ ਵਿਅਕਤੀ 10 ਦਿਨ ਤੱਕ ਪਾਣੀ ਪੀ ਕੇ ਜਿਉਂਦਾ ਰਿਹਾ, ਜੁੱਤੀਆਂ ਵਿੱਚ ਪਾਣੀ ਇਕੱਠਾ ਕਰਕੇ ਪੀਂਦਾ ਰਿਹਾ
 
ਪੰਜਾਬ

ਲਹਿੰਦੇ ਪੰਜਾਬ ਵਿਚ ਪੰਜਾਬੀਆਂ ਨੇ ‘ਪੰਜਾਬੀ ਸੱਭਿਆਚਾਰ ਦਿਵਸ’ ਪੂਰੀ ਧੂਮ-ਧਾਮ ਨਾਲ ਮਨਾਇਆ

March 15, 2023 03:45 AM

ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਹੋਏ ਸੈਮੀਨਾਰ
ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਪੰਜਾਬੀਆਂ ਨੇ ਢੋਲ ਦੀ ਤਾਲ ‘ਤੇ ਪਾਏ ਭੰਗੜੇੇ


ਅੰਮ੍ਰਿਤਸਰ, (ਡਾ. ਝੰਡ): ਲਾਹੌਰ ਤੋਂ ‘ਪੰਜਾਬੀ ਪ੍ਰਚਾਰ ਟੀ.ਵੀ.‘ ਦੇ ਸੰਚਾਲਕ ਅਹਿਮਦ ਰਜ਼ਾ ਪੰਜਾਬੀ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ‘ਪੰਜਾਬੀ ਸੱਭਿਆਚਾਰ ਦਿਵਸ’ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਹੋਏ ਇਨ੍ਹਾਂ ਜਸ਼ਨਾਂ ਵਿਚ ਪੰਜਾਬੀ ਆਰਗੇਨਾਈਜ਼ੇਸ਼ਨਾਂ, ਵਿਦਿਆਰਥੀਆਂ, ਨੌਜੁਆਨਾਂ, ਵਕੀਲਾਂ ਅਤੇ ਕਈ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਬੜੀ ਧੂਮ-ਧਾਮ ਨਾਲ ਭਾਗ ਲਿਆ ਗਿਆ।
ਇੱਥੇ ਇਹ ਜਿ਼ਕਰਯੋਗ ਹੈ ਕਿ ਦੇਸੀ ਮਹੀਨੇ ਦੇ ਪਹਿਲੇ ਮਹੀਨੇ ਚੇਤਰ ਦੇ ਪਹਿਲੇ ਦਿਨ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਂਦਾ ਇਹ ਵਿਸ਼ੇਸ਼ ਦਿਨ ਲਹਿੰਦੇ ਪੰਜਾਬ ਦੇ ਸਮੂਹ ਪੰਜਾਬੀਆਂ ਵੱਲੋਂ ਬੜੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਇਹ 14 ਮਾਰਚ ਦਿਨ ਮੰਗਲਵਾਰ ਨੂੰ ਸਾਰੇ ਪੰਜਾਬ ਵਿਚ ਬੜੇ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਗਿਆ। ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਯੂੀਵਰਸਿਟੀਆਂ ਵਿਚ ਇਸ ਸਬੰਧੀ ਸੈਮੀਨਾਰ ਆਯੋਜਿਤ ਕੀਤੇ ਗਏ ਅਤੇ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਇਸ ਦਿਨ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਹਿਮਦ ਰਜ਼ਾ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਨਾਲ ਜੁੜੇ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕਰਨ ਲਈ ‘ਪੰਜਾਬੀ ਪ੍ਰਚਾਰ ਆਰਗੇਨਾਈਜ਼ੇਸ਼ਨ’ ਦੇ ਕੁਝ ਮੈਬਂਰ 2020 ਦੇ ਫ਼ਰਵਰੀ ਮਹੀਨੇ ਉਸ ਸਮੇਂ ਦੇ ਮਨਿਸਟਰ ਆਫ਼ ਕਲਚਰ ਜਨਾਬ ਖਿ਼ਆਲ ਅਹਿਮਦ ਕਾਸਤਰੋ ਸਾਹਿਬ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਬੇਨਤੀ ਕੀਤੀ ਗਈ ਜੋ ਉਨ੍ਹਾਂ ਵੱਲੋਂ ਤੁਰਤ ਪ੍ਰਵਾਨ ਕਰ ਲਈ ਗਈ। ਮਨਿਸਟਰ ਕਾਸਤਰੋ ਨੇ ਓਸੇ ਦਿਨ ਪੰਜਾਬ ਸਰਕਾਰ ਵੱਲੋਂ ਸਬੰਧਿਤ ਮਹਿਕਮਿਆਂ ਨੂੰ ਇਹ ਸੱਭਿਆਚਾਰਕ ਦਿਨ ਮਨਾਉਣ ਲਈ ਨੋਟੀਫ਼ੀਕੇਸ਼ਨ ਜਾਰੀ ਕਰਵਾ ਦਿੱਤਾ ਅਤੇ ਸਾਲ 2020 ਤੋਂ ਇਹ ਦਿਨ ਪਹਿਲੀ ਚੇਤਰ ਨੂੰ ਮਨਾਉਣਾ ਆਰੰਭ ਹੋ ਗਿਆ।
ਲਾਹੌਰ ਤੋਂ ਅਹਿਮਦ ਰਜ਼ਾ ਨੇ ਫ਼ੋਨ ‘ਤੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਲਈ ਲਾਹੌਰ, ਫ਼ੈਸਲਾਬਾਦ, ਕਸੂਰ, ਸ਼ੇਖੂਪੁਰਾ, ਮੁਲਤਾਨ, ਫ਼ਰੂਕਾਬਬਾਦ, ਨਾਰੋਵਾਲ ਅਤੇ ਪੰਜਾਬ ਦੇ ਕਈ ਹੋਰ ਸ਼ਹਿਰਾਂ ਤੇ ਪਿੰਡਾਂ ਵਿਚ ਪੰਜਾਬੀ ਪਹਿਰਾਵੇ ਵਿਚ ਪੂਰੀ ਤਰ੍ਹਾਂ ਸੱਜ ਕੇ, ਪੈਰੀਂ ਖੁੱਸੇ ਪਾ ਕੇ ਅਤੇ ਸਿਰਾਂ ‘ਤੇ ਸ਼ਮਲੇ ਵਾਲੀਆਂ ਪੱਗਾਂ ਬੰਨ੍ਹ ਕੇ ਪੰਜਾਬੀ ਨੌਜੁਆਨ ਢੋਲ ਦੇ ਤਾਲ ‘ਤੇ ਪੂਰੇ ਵੱਜਦ ਵਿਚ ਆ ਕੇ ਭੰਗੜੇ ਪਾਉਂਦੇ ਵੇਖੇ ਗਏ। ਕਈ ਥਾਈਂ ਸਕੂਲੀ ਵਿਦਿਆਰਥੀਆਂ ਅਤੇ ਹੋਰ ਬੱਚਿਆਂ ਨੇ ਭੰਗੜੇ ਵਿਚ ਉਨ੍ਹਾਂ ਦਾ ਖ਼ੂਬ ਸਾਥ ਦਿੱਤਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੀ.ਐੱਸ.ਪੀ.ਸੀ.ਐੱਲ.ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ ਚੰਡੀਗੜ੍ਹ ਦੇ ਏਲਾਂਤੇ ਮਾਲ 'ਚ ਖਿਡੌਣਾ ਟਰੇਨ ਪਲਟੀ, ਬੱਚੇ ਦੀ ਮੌਤ ਗਾਇਕ ਦਿਲਜੀਤ ਦੁਸਾਂਝ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਪਾਲਕੀ ਸਾਹਿਬ ਦੀ ਸੇਵਾ ਵੀ ਕੀਤੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਹਾਕੀ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਨਸ਼ਿਆਂ ਵਿਰੁੱਧ ਫੈਸਲਾਕੁਨ ਜੰਗ: ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ‘ਮਿਸ਼ਨ ਸਹਿਯੋਗ’ ਦੀ ਸ਼ੁਰੂਆਤ ਪੰਜਾਬ ਰਾਜ ਮਹਿਲਾ ਕਮਿਸ਼ਨ ਜਲਦ ਕਰੇਗਾ ਸੂਬੇ ਭਰ ਦੀਆਂ ਜੇਲ੍ਹਾਂ ਦਾ ਦੌਰਾ : ਰਾਜ ਲਾਲੀ ਗਿੱਲ ਪੰਜਾਬ ’ਚ ਮੂੰਹ-ਖੁਰ ਅਤੇ ਗਲ਼ਘੋਟੂ ਤੋਂ ਬਚਾਅ ਲਈ 58.93 ਲੱਖ ਤੋਂ ਵੱਧ ਪਸ਼ੂਧਨ ਦਾ ਟੀਕਾਕਰਨ ਡਾ. ਬਲਜੀਤ ਕੌਰ ਵੱਲੋਂ ਫ਼ਰੀਦਕੋਟ ਆਬਜ਼ਰਵੇਸ਼ਨ ਹੋਮ ਦਾ ਦੌਰਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਪਾਕਿਸਤਾਨ ਲਈ ਅੱਜ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ ਜੈਪੁਰ ਵਿਖੇ ਨਵੀਂ ਪੀੜ੍ਹੀ ਲਈ ਪੰਜਾਬੀ ਬੋਲੀ ਤੇ ਪੰਜਾਬੀ ਵਿਰਸਾ ਸਿਖਲਾਈ ਕੈਂਪ ਲਾਇਆ