Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਹਥਿਆਰਬੰਦ ਕਿਡਨੈਪਿੰਗ ਦੀ ਕੋਸਿ਼ਸ਼ ਕਰਨ ਵਾਲੇ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ

March 07, 2023 10:26 PM

ਵਾਅਨ, 7 ਮਾਰਚ (ਪੋਸਟ ਬਿਊਰੋ) : ਪਿਛਲੇ ਹਫਤੇ ਵਾਅਨ ਵਿੱਚ ਹਥਿਆਰਬੰਦ ਕਿਡਨੈਪਿੰਗ ਦੀ ਕੋਸਿ਼ਸ਼ ਵਿੱਚ ਸ਼ਾਮਲ ਦੋ ਮਸ਼ਕੂਕਾਂ ਦੀ ਭਾਲ ਯੌਰਕ ਰੀਜਨ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਇਹ ਘਟਨਾ ਸੁ਼ੱਕਰਵਾਰ ਨੂੰ ਰਾਤੀਂ 9:50 ਦੇ ਨੇੜੇ ਤੇੜੇ ਉਸ ਸਮੇਂ ਵਾਪਰੀ ਜਦੋਂ 32 ਸਾਲਾਂ ਦੇ ਪੁਰਸ਼ ਤੇ ਮਹਿਲਾ ਵੈਸਟਨ ਤੇ ਲੈਂਗਸਟਾਫ ਰੋਡਜ਼ ਇਲਾਕੇ ਵਿੱਚ ਰੈਸਟੋਰੈਂਟ ਤੋਂ ਬਾਹਰ ਨਿਕਲੇ।ਅਜੇ ਇਹ ਜੋੜਾ ਪਲਾਜ਼ਾ ਦੇ ਪਾਰਕਿੰਗ ਲੌਟ ਵਿੱਚ ਆਪਣੀ ਗੱਡੀ ਤੱਕ ਪਹੁੰਚਿਆ ਹੀ ਸੀ ਕਿ ਕਥਿਤ ਤੌਰ ਉੰਤੇ ਦੋ ਹਥਿਆਰਬੰਦ ਵਿਅਕਤੀ ਉਨ੍ਹਾਂ ਕੋਲ ਪਹੁੰਚੇ ਤੇ ਦੋਵਾਂ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ। ਪੁਰਸ਼ ਨੂੰ ਗੰਨ ਨਾਲ ਸੱਟ ਮਾਰੀ ਗਈ ਜਦਕਿ ਮਹਿਲਾ ਨੂੰ ਗੰਨ ਦੀ ਨੋਕ ਉੱਤੇ ਧਮਕਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਇਸ ਜੋੜੇ ਨੂੰ ਮਸ਼ਕੂਕਾਂ ਵੱਲੋਂ ਆਪਣੇ ਨਾਲ ਲਿਜਾਣ ਦੀ ਕੋਸਿ਼ਸ਼ ਵੀ ਕੀਤੀ ਗਈ ਪਰ ਰੈਸਟੋਰੈਂਟ ਦੇ ਮੁਲਾਜ਼ਮਾਂ ਦੀ ਦਖ਼ਲ ਤੋਂ ਬਾਅਦ ਮਸ਼ਕੂਕ ਉਨ੍ਹਾਂ ਨੂੰ ਉੱਥੇ ਹੀ ਛੱਡ ਗਏ। ਪਾਰਕਿੰਗ ਲੌਟ ਵਿੱਚ ਪੈ ਰਹੇ ਰੌਲੇ ਕਾਰਨ ਰੈਸਟੋਰੈਂਟ ਦੇ ਮੁਲਾਜ਼ਮ ਤੇ ਹੋਰ ਲੋਕ ਬਾਹਰ ਨਿਕਲ ਆਏ। ਇਸ ਜੋੜੇ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਪੂਰੀ ਪਲੈਨਿੰਗ ਨਾਲ ਕੀਤਾ ਗਿਆ।
ਹਮਲੇ ਤੋਂ ਬਾਅਦ ਮਸ਼ਕੂਕ ਕਾਲੇ ਰੰਗ ਦੀ ਮਰਸਡੀਜ਼ ਬੈਂਜ਼ ਸੇਡਾਨ ਵਿੱਚ ਵੈਸਟਨ ਰੋਡ ਵੱਲ ਫਰਾਰ ਹੋ ਗਏ। ਦੋਵਾਂ ਮਸ਼ਕੂਕਾਂ ਨੂੰ ਆਖਰੀ ਵਾਰੀ ਕਾਲੇ ਰੰਗ ਦੇ ਕੱਪੜਿਆਂ ਤੇ ਕਾਲੇ ਮਾਸਕ ਪਾਇਆਂ ਵੇਖਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ