Welcome to Canadian Punjabi Post
Follow us on

01

July 2025
 
ਟੋਰਾਂਟੋ/ਜੀਟੀਏ

ਸਕੂਲਾਂ ਤੇ ਘਰਾਂ ਦੇ ਮਾਹੌਲ ਵਿੱਚ ਤਾਲਮੇਲ ਜਰੂਰੀ : ਸਤਪਾਲ ਸਿੰਘ ਜੌਹਲ

February 07, 2023 01:45 AM
ਬਰੈਂਪਟਨ `ਚ ਫ੍ਰਨਫਾਰੈਸਟ ਪਬਲਿਕ ਸਕੂਲ ਵਿੱਚ ਪਹੁੰਚੇ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨਾਲ਼, ਸੁਪਰਡੈਂਟ ਨੀਰਜਾ ਪੰਜਾਬੀ, ਪ੍ਰਿੰ. ਗੁਰਮੀਤ ਗਿੱਲ (ਸੱਜੇ), ਅਤੇ ਉਪ-ਪ੍ਰਿੰਸੀਪਲ ਸ਼ਿਲਪਾ ਕੋਟੀਆਂ।

ਬੱਚੇ ਪੜ੍ਹਾਉਣ ਦੀ ਵਿਦੇਸ਼ਾਂ ਤੋਂ ਲਿਆਂਦੀ ਸੋਚ ਕੈਨੇਡਾ ਦੇ ਸਿੱਖਿਆ ਸਿਸਟਮ ਵਿੱਚ ਕੰਮ ਨਹੀਂ ਕਰਦੀ : ਪ੍ਰਿੰਸੀਪਲ ਬੈਂਸ


ਬਰੈਂਪਟਨ, (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਪੀਲ ਡਿਸਟਰਿਕਟ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਬੀਤੇ ਹਫਤਿਆਂ ਤੋਂ ਆਪਣੇ ਹਲਕੇ ਦੇ ਸਕੂਲਾਂ ਦਾ ਦੌਰਾਨ ਕਰਨਾ ਜਾਰੀ ਰੱਖਿਆ ਹੈ ਜਿਸ ਦੌਰਾਨ ਉਨ੍ਹਾਂ ਨੂੰ ਸਕੂਲਾਂ ਦੇ ਸਟਾਫ, ਮਾਪਿਆਂ ਅਤੇ ਬੱਚਿਆਂ ਵਲੋਂ ਭਰਵਾਂ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਲੋਕਾਂ ਦਾ ਧੰਨਵਾਦ ਕਰਦਿਆਂ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਬੀਤੇ ਹਫਤਿਆਂ ਦੌਰਾਨ ਪੇਰੈਂਟ ਕੌਸਲ ਮੀਟਿੰਗਾਂ ਵਿੱਚ ਜਾ ਕੇ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ਼ ਮੁਲਾਕਾਤਾਂ ਕਰਕੇ ਸਕੂਲਾਂ ਵਿੱਚ ਵਰਦੀ ਬਾਰੇ ਲੋਕਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਬੋਰਡ ਦੀ ਨੀਤੀ ਅਨੁਸਾਰ ਉਸ ਸਕੂਲ ਵਿੱਚ ਵਰਦੀ ਲਾਗੂ ਕਰਨਾ ਸੰਭਵ ਹੈ ਜਿੱਥੇ 70 ਫੀਸਦ ਮਾਪੇ ਅਤੇ ਵਿਦਿਆਰਥੀ ਇਸ ਦੇ ਹੱਕ ਵਿੱਚ ਹੋਣ। ਪਰ ਵੱਖ ਵੱਖ ਭਾਈਚਾਰਿਆਂ ਵਿੱਚ ਇਸ ਬਾਰੇ ਵੱਖ ਵੱਖ ਰਾਏ ਪਾਈ ਜਾ ਰਹੀ ਅਤੇ ਕੈਨੇਡਾ ਦੇ ਬਹੁਸਭਿਆਚਾਰਕ ਸਮਾਜ ਵਿੱਚ ਹਰੇਕ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਜਰੂਰੀ ਹੈ। ਵਾਰਡ 9 `ਚ ਸਥਿਤ ਸਟੈਨਲੀ ਮਿੱਲਜ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਦੀਪ ਬੈਂਸ ਨਾਲ਼ ਬੀਤੇ ਹਫਤੇ ਟਰੱਸਟੀ ਸਤਪਾਲ ਸਿੰਘ ਜੌਹਲ ਦੀ ਵਿਸਥਾਰਿਤ ਮੀਟਿੰਗ ਹੋਈ ਜਿਸ ਵਿੱਚ ਸਕੂਲਾਂ ਵਿੱਚ ਲੜਾਈਆਂ, ਨਸ਼ਿਆਂ, ਸਸਪੈਂਸ਼ਨਾਂ, ਹਥਿਆਰਾਂ, ਅਤੇ ਬੱਚਿਆਂ ਦੇ ਵਿਗੜਨ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਆਖਿਆ ਕਿ ਸੋਸ਼ਲ ਮੀਡੀਆ ਦੇ ਇਸ ਸਮੇਂ ਚੱਲ ਰਹੇ ਦੌਰ ਦੌਰਾਨ ਹੁਣ ਸਮਾਂ ਆ ਗਿਆ ਹੈ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਂਦੇ ਮਾਹੌਲ ਦਾ ਘਰਾਂ ਵਿੱਚ ਬੱਚਿਆਂ ਨੂੰ ਮਿਲਣ ਵਾਲੇ ਮਾਹੌਲ ਨੇ ਨਾਲ਼ ਮੇਲ਼ ਕਰਦਾ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਬੈਂਸ ਨੇ ਕਿਹਾ ਕਿ ਉਹ ਪੇਰੈਂਟ ਕੌਂਸਲ ਵਿੱਚ ਵਰਦੀ ਬਾਰੇ ਵਿਚਾਰ ਰੱਖਣਗੇ ਅਤੇ ਇਸ ਬਾਰੇ ਮਾਪਿਆਂ ਤੋਂ ਮਿਲੀ ਰਾਏ ਦੇ ਅਧਾਰ `ਤੇ ਕੰਮ ਕੀਤਾ ਜਾਵੇਗਾ।ਸਕੂਲਾਂ ਦੇ ਛੇ ਘੰਟੇ ਤੇ ਘਰਾਂ ਵਿੱਚ ਅਤੇ ਸਮਾਜ ਵਿੱਚ ਬੱਚੇ ਦੇ 18 ਘੰਟੇ ਉਸ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵ ਰੱਖਦੇ ਹਨ ਜਿਸ ਕਰਕੇ ਘਰਾਂ ਵਿੱਚ ਵੀ ਬੱਚਿਆਂ ਦੇ ਕੰਪਿਊਟਰ ਅਤੇ ਫੋਨਾਂ (ਗਰੁੱਪ ਚੈਟਾਂ) ਉਪਰ ਮਾਪਿਆਂ ਦੀ ਚੌਕਸੀ ਤੇ ਕੰਟਰੋਲ ਰਹਿਣਾ ਜਰੂਰੀ ਹੈ। ਇਹ ਵੀ ਕਿ ਬੱਚਿਆਂ ਦੇ ਬੈੱਡਰੂਮ ਵਿੱਚ ਕੰਪਿਊਟਰ ਅਤੇ ਫੋਨ ਨਹੀਂ ਵੜਨ ਦਿੱਤਾ ਜਾਣਾ ਚਾਹੀਦਾ ਅਤੇ ਇਹ ਚੌਕਸੀ ਮਾਪਿਆਂ ਤੋਂ ਬਿਨਾ ਹੋਰ ਕੋਈ ਨਹੀਂ ਰੱਖ ਸਕਦਾ। ਇਕ ਸੱਚ ਇਹ ਹੈ ਕਿ ਮਾਪਿਆਂ ਦੀ ਬੇਧਿਆਨੀ ਕਾਰਨ ਬੱਚੇ ਵਿਗਾੜਾਂ ਦਾ ਸ਼ਿਕਾਰ ਹੋਣ ਲੱਗਦੇ ਹਨ ਅਤੇ ਸਕੂਲਾਂ ਵਿੱਚ ਜਾ ਕੇ ਅਕਸਰ ਉਹ ਵਿਗਾੜ ਹੋਰ ਵੱਡੇ ਹੋ ਸਕਦੇ ਹੁੰਦੇ ਹਨ। ਪ੍ਰਿੰਸੀਪਲ ਬੈਂਸ ਨੇ ਕਿਹਾ ਕਿ ਬੱਚਿਆ ਨੂੰ ਪੜ੍ਹਾਉਣ ਲਈ ਮਾਪਿਆਂ ਵਲੋਂ ਵਿਦੇਸ਼ਾਂ ਤੋਂ ਲਿਆਂਦੀ ਸੋਚ ਕੈਨੇਡਾ ਦੇ ਸਿੱਖਿਆ ਸਿਸਟਮ ਵਿੱਚ ਕਾਰਗਰ ਸਾਬਿਤ ਨਹੀਂ ਹੋ ਸਕਦੀ। ਏਥੇ ਬੱਚਿਆਂ ਦੇ ਬਿਹਤਰੀ ਵਾਸਤੇ ਮਾਪਿਆਂ ਨੂਮ ਟੀਚਰਾਂ ਨਾਲ਼ ਲਗਾਤਾਰ ਸੰਪਰਕ ਅਤੇ ਸਹਿਯੋਗ ਵਿੱਚ ਰਹਿਣਾ ਜਰੂਰੀ ਹੈ। ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਪਿਛਲੇ ਦਿਨੀਂ ਵਾਰਡ 9 ਵਿੱਚ ਫ੍ਰਨਫਾਰੈਸਟ ਪਬਲਿਕ ਸਕੂਲ ਦਾ ਵੀ ਦੌਰਾ ਕੀਤਾ ਸੀ ਜਿੱਥੇ ਪ੍ਰਿੰਸੀਪਲ ਗੁਰਮੀਤ ਗਿੱਲ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸਟੈਨਲੀ ਮਿੱਲਜ਼ ਸਕੂਲ ਅਤੇ ਫ੍ਰਨਫਾਰੈਸਟ ਸਕੂਲਾਂ ਦੀ ਖੂਬਸੂਰਤੀ ਇਹ ਹੈ ਕਿ ਬੀਤੇ ਸਾਲਾਂ ਵਿੱਚ ਓਥੇ ਕੋਈ ਵੀ ਬੱਚਾ ਸਸਪੈਂਡ ਨਹੀਂ ਕਰਨਾ ਪਿਆ ਜਦਕਿ ਲੁਈਸ ਆਰਬਰ, ਕੈਸਲਬਰੁੱਕ, ਰੌਸ ਡ੍ਰਾਈਵ ਸਮੇਤ ਹਲਕੇ ਦੇ ਕਈ ਹੋਰ ਸਕੂਲਾਂ ਵਿੱਚ ਹਾਲਾਤ ਬੜੇ ਵੱਖਰੇ ਹਨ ਜਿੱਥੋਂ ਲੜਾਈਆਂ, ਨਸ਼ਿਆਂ, ਵਿਤਕਰੇ ਕਾਰਨ ਕਈ ਬੱਚੇ ਸਸਪੈਂਡ ਕੀਤੇ ਗਏ ਅਤੇ ਸਕੂਲਾਂ ਵਿੱਚੋਂ ਕੱਢੇ ਵੀ ਗਏ ਜਿਨ੍ਹਾਂ ਵਿੱਚ ਪੰਜਾਬੀ ਬੱਚਿਆਂ ਦੀ ਚੋਖੀ ਗਿਣਤੀ ਹੈ। ਪ੍ਰਿੰਸੀਪਲ ਬੈਨਸ ਨੇ ਕਿਹਾ ਕਿ ਸਕੂਲ ਦੇ ਸਿਸਟਮ ਵਿੱਚ ਕਿਸੇ ਇਕ ਕਮਿਊਨਟੀ ਦੇ ਬੱਚਿਆਂ ਅਤੇ ਮਾਪਿਆਂ ਨਾਲ਼ ਲਿਹਾਜ਼ ਅਤੇ ਹੋਰਨਾਂ ਕਮਿਊਨਿਟੀਆਂ ਦੇ ਬੱਚਿਆਂ ਤੇ ਮਾਪਿਆਂ ਨਾਲ਼ ਵਿਤਕਰੇ ਜਾਂ ਵਧੀਕੀ ਨੂੰ ਸਵਿਕਾਰ ਨਹੀਂ ਕੀਤੀ ਜਾਂਦੀ ਅਤੇ ਹਰੇਕ ਸਥਿਤੀ ਨੂੰ ਨਿਯਮਾਂ ਤਹਿਤ (ਜਰੂਰਤ ਹੋਵੇ ਤਾਂ ਸਖਤੀ ਨਾਲ਼) ਨਜਿੱਠਿਆ ਜਾਂਦਾ ਹੈ।



 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ