Welcome to Canadian Punjabi Post
Follow us on

29

February 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ 'ਚ ਜ਼ਹਿਰੀਲੇ ਟੀਕੇ ਨਾਲ ਸਜ਼ਾ ਦੇਣੀ ਰਹੀ ਅਸਫ਼ਲ, 8 ਵਾਰ ਕੀਤੀ ਕੋਸਿ਼ਸ਼ਬਾਇਡੇਨ ਦੇ ਡਾਕਟਰਾਂ ਨੇ ਕਿਹਾ: ਰਾਸ਼ਟਰਪਤੀ ਬਿਲਕੁਲ ਫਿੱਟ, ਭਵਿੱਖ ਵਿਚ ਵੀ ਰਾਸ਼ਟਰਪਤੀ ਦੇ ਫਰਜ਼ ਨਿਭਾਅ ਸਕਣਗੇਦੱਖਣੀ ਕੋਰੀਆ 'ਚ 10 ਹਜ਼ਾਰ ਤੋਂ ਵੱਧ ਡਾਕਟਰਾਂ ਅਤੇ ਸਟਾਫ ਨੇ ਕੀਤੀ ਹੜਤਾਲ, ਸਿਹਤ ਸੇਵਾਵਾਂ ਠੱਪਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ: ਹਿੰਸਾ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਕੌਰ ਰਾਣਾ 'ਤੇ ਜਾਅਲੀ ਦਸਤਾਵੇਜ਼ ਦੇ ਕੇ ਜਾਤੀ ਸਰਟੀਫਿਕੇਟ ਬਣਾਉਣ ਦਾ ਦੋਸ਼ਸੁਪਰੀਮ ਕੋਰਟ ਨੇ ਰਾਜਸਥਾਨ ਹਾਈਕੋਰਟ ਦਾ ਫੈਸਲਾ ਰੱਖਿਆ ਬਰਕਰਾਰ, 2 ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਸਰਕਾਰੀ ਨੌਕਰੀਪੰਜਾਬ ਯੂਨੀਵਰਸਿਟੀ ਵਿੱਚ ਸਪਤ ਸਿੰਧੂ ਲਿਟ ਫੈਸਟ ਵਿੱਚ ਸਿੱਖਿਆ ਸ਼ਾਸਤਰੀ ਅੰਸ਼ੂ ਕਟਾਰੀਆ ਨੂੰ ਕੀਤਾ ਗਿਆ ਸਨਮਾਨਿਤਸੀ.ਜੀ.ਸੀ. ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੇ ਸਾਇੰਸ ਹਫ਼ਤਾ ਮਨਾਉਂਦੇ ਹੋਏ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ
 
ਨਜਰਰੀਆ

ਕੀ ਅਡਾਨੀ ਵਰਗਿਆਂ ਦੇ ਕਾਰੋਬਾਰੀ ਕਲੰਕ ਵੀ ਦੇਸ਼ਭਗਤੀ ਦੇ ਤਮਗੇ ਮੰਨਣੇ ਪੈ ਜਾਣਗੇ?

February 06, 2023 12:52 AM

-ਜਤਿੰਦਰ ਪਨੂੰ
ਭਾਰਤ ਦੇਸ਼ ਦੀ ਆਰਥਿਕਤਾ ਇੱਕ ਹੋਰ ਹਲੂਣਾ ਖਾ ਗਈ ਹੈ। ਹਮੇਸ਼ਾ ਵਾਂਗ ਆਰਥਿਕਤਾ ਨੂੰ ਇਹ ਹਲੂਣਾ ਦੇਸ਼ ਦੀ ਸਰਕਾਰ ਚਲਾਉਣ ਵਾਲਿਆਂ ਦੇ ਨੇੜੂਆਂ ਨੇ ਮਾਰਿਆ ਹੈ। ਸਰਕਾਰ ਜਿਵੇਂ ਅੱਗੇ ਹਰ ਵਾਰੀ ਘਪਲੇਬਾਜ਼ਾਂ ਦੇ ਪੱਖ ਵਿੱਚ ਖੜੀ ਹੁੰਦੀ ਸੀ, ਇਸ ਵਾਰੀ ਵੀ ਉਸ ਨੇ ਘਪਲੇਬਾਜ਼ਾਂ ਨਾਲ ਲਿਹਾਜ਼ ਦੀ ਰੀਤ ਨਹੀਂ ਟੁੱਟਣ ਦਿੱਤੀ। ਸਾਰੀ ਦੁਨੀਆਂ ਅੰਦਰ ਖੇਹ ਉੱਡਣ ਦੇ ਬਾਵਜੂਦ ਭਾਰਤ ਦੀ ਸਰਕਾਰ ਗੌਤਮ ਅਡਾਨੀ ਦੇ ਨਾਲ ਡਟ ਕੇ ਖੜੀ ਰਹੀ। ਸੰਸਾਰ ਦੇ ਸਰਮਾਏਦਾਰਾਂ ਦੀਸੂਚੀ ਵਿੱਚ ਤੀਸਰੇ ਨੰਬਰ ਉੱਤੇ ਲਿਖਿਆ ਜਾ ਚੁੱਕਾ ਗੌਤਮ ਅਡਾਨੀ ਵੱਡੇ ਝਟਕੇ ਪਿੱਛੋਂ ਸਤਾਈਵੇਂ ਥਾਂ ਆ ਗਿਆ। ਭਾਰਤ ਦੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਅਡਾਨੀ ਦੇ ਕਾਰੋਬਾਰ ਬਾਰੇ ਸੱਚ ਦੱਸਣ ਲਈ ਹੁਕਮ ਭੇਜ ਦਿੱਤਾ। ਜਿਹੜੇ ਬੈਂਕਾਂ ਨੇ ਪਹਿਲਾਂ ਕਿਹਾ ਸੀ ਕਿ ਸਾਡੇ ਲਈ ਚਿੰਤਾ ਵਾਲੀ ਗੱਲ ਨਹੀਂ, ਉਨ੍ਹਾਂ ਦੇ ਹਜ਼ਾਰਾਂ ਕਰੋੜ ਦੇ ਕਰਜ਼ੇ ਦਿੱਤੇ ਨਿਕਲੇ। ਲੋਕਾਂ ਦੀ ਜਾਨ ਇਹ ਸੋਚ-ਸੋਚ ਕੇ ਨਿਕਲਦੀ ਜਾਪਣ ਲੱਗੀ ਕਿ ਜੇ ਇਸ ਸਰਮਾਏਦਾਰ ਨਾਲ ਭਾਰਤ ਦੇ ਬੈਂਕ ਵੀ ਡੁੱਬ ਗਏ, ਫਿਰ ਬੈਂਕਾਂ ਵਿੱਚ ਪਏ ਉਨ੍ਹਾਂ ਦੀ ਔਖੇ ਹੋ ਕੇ ਕੀਤੀ ਬੱਚਤ ਦੇ ਪੈਸਿਆਂ ਦਾ ਕੀ ਬਣੇਗਾ? ਭਾਰਤ ਸਰਕਾਰ ਦੇ ਕੰਟਰੋਲ ਹੇਠਲੇ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਵਿੱਚ ਦੇਸ਼ ਦੇ ਲੱਖਾਂ ਲੋਕਾਂ ਦੇ ਬੀਮੇ ਦੀਆਂ ਪਾਲਸੀਆਂ ਹਨ, ਉਸ ਕਾਰਪੋਰੇਸ਼ਨ ਦਾ ਪੈਸਾ ਵੀ ਅਡਾਨੀ ਦੀਆਂ ਕੰਪਨੀਆਂ ਵਿੱਚ ਲਾਇਆ ਹੋਣ ਕਰ ਕੇ ਡੁੱਬਦਾ ਜਾਪਦਾ ਹੈ। ਲੋਕਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਉਸ ਪੈਸੇ ਤੇ ਉਨ੍ਹਾਂ ਦੀਆਂ ਜੀਵਨ ਬੀਮਾ ਪਾਲਸੀਆਂ ਦਾ ਕੀ ਬਣੇਗਾ? ਜਵਾਬ ਦੇਣ ਵਾਲਾ ਕੋਈ ਨਹੀਂ।
ਉਂਜ ਇਹ ਪਹਿਲੀ ਵਾਰ ਨਹੀਂ, ਜਦੋਂ ਦੇਸ਼ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਕਿਸੇ ਹੇਰਾਫੇਰੀਆਂ ਦੇ ਮਾਹਰ ਕਾਰੋਬਾਰੀ ਦੇ ਕਾਰਨ ਡੁੱਬਣ ਦੀ ਸਥਿਤੀ ਪੈਦਾ ਹੋਣ ਲੱਗੀ ਹੋਵੇ। ਪਹਿਲਾਂ ਵੀ ਏਦਾਂ ਦੇ ਮੌਕੇ ਆਉਂਦੇ ਰਹੇ ਹਨ ਅਤੇ ਜਦੋਂ ਵੀ ਆਉਂਦੇ ਸਨ, ਦੇਸ਼ ਦੀ ਸਰਕਾਰ ਇਸ ਦੀ ਜਵਾਬਦੇਹ ਮੰਨੀ ਜਾਂਦੀ ਸੀ। ਇਸ ਵਾਰੀ ਸਰਕਾਰ ਇਸ ਲਈ ਚੁੱਪ ਵੱਟੀ ਬੈਠੀ ਹੈ ਕਿ ਜਿਸ ਕਾਰੋਬਾਰੀ ਦੇ ਕਾਰਨ ਪੂਰਾ ਮੁਲਕ ਦੁਨੀਆ ਭਰ ਵਿੱਚ ਬਦਨਾਮੀ ਦਾ ਸਾਹਮਣਾ ਕਰਦਾ ਪਿਆ ਹੈ, ਉਹ ਬੰਦਾ ਗੁਜਰਾਤ ਤੋਂ ਦਿੱਲੀ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਇਆ ਸੀ। ਗੁਜਰਾਤ ਦੇ ਦੰਗਿਆਂ ਮਗਰੋਂ ਭਾਰਤ ਦੇ ਸਾਰੇ ਸਨਅਤਕਾਰ ਜਦੋਂ ਇਹ ਕਹਿੰਦੇ ਸਨ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਵਿਹਾਰ ਕਾਰਨਉਸ ਰਾਜ ਵਿੱਚ ਹੋਰ ਪੂੰਜੀ ਲਾਉਣ ਨੂੰ ਜੀਅ ਨਹੀਂ ਕਰਦਾ, ਓਦੋਂ ਗੌਤਮ ਅਡਾਨੀ ਨੇ ਨਰਿੰਦਰ ਮੋਦੀ ਦਾ ਪੱਖ ਪੂਰਿਆ ਅਤੇ ਬਾਕੀ ਸਭਨਾਂ ਤੋਂ ਵੱਖਰੀ ਬੋਲੀ ਬੋਲਣ ਕਾਰਨ ਮੋਦੀ ਸਾਹਿਬ ਦੀ ਨੇੜਤਾ ਹਾਸਲ ਕਰ ਗਿਆ ਸੀ। ਬਾਅਦ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਆਪਣੇ ਦੇਸ਼ ਦੇ ਅੰਦਰ ਹੀ ਨਹੀਂ, ਦੁਨੀਆ ਭਰ ਵਿੱਚ ਜਿਹੜੇ ਵੀ ਦੇਸ਼ ਦੇ ਦੌਰੇ ਲਈ ਜਾਂਦੇ ਸਨ, ਗੌਤਮ ਅਡਾਨੀ ਨਾਲ ਜਾਂਦਾ ਸੀ ਤੇ ਦੇਸ਼ ਨੂੰ ਕੁਝ ਹਾਸਲ ਹੁੰਦਾ ਜਾਂ ਨਾ, ਅਡਾਨੀ ਦੇ ਦੋ-ਚਾਰ ਪ੍ਰਾਜੈਕਟ ਹੋਰ ਲਾਉਣ ਦਾ ਰਾਹ ਖੁੱਲ੍ਹਦਾ ਦਿੱਸ ਪੈਂਦਾ ਸੀ। ਆਸਟਰੇਲੀਆ ਵਿੱਚ ਅਡਾਨੀ ਦਾ ਪ੍ਰਾਜੈਕਟ ਲਵਾਉਣ ਲਈ ਓਥੋਂ ਦੀ ਸਰਕਾਰ ਭਾਰਤ ਸਰਕਾਰ ਦੇ ਦਬਾਅ ਹੇਠ ਆਪਣੇ ਦੇਸ਼ ਦੇ ਲੋਕਾਂ ਅਤੇ ਅਦਾਲਤਾਂ ਨੂੰ ਵੀ ਅਣਗੌਲੇ ਕਰਨ ਲੱਗ ਪਈ ਸੀ ਤੇ ਬਾਅਦ ਵਿੱਚ ਏਦਾਂ ਕਈ ਹੋਰ ਦੇਸ਼ਾਂ ਵਿੱਚ ਵੀ ਹੁੰਦਾ ਵੇਖਿਆ ਗਿਆ ਸੀ। ਇਸ ਸਰਕਾਰੀ ਸਰਪ੍ਰਸਤੀ ਦੇ ਨਾਲ ਉਹ ਬੰਦਾ ਬੀਤੇ ਸਤਾਈ ਜਨਵਰੀ ਨੂੰ ਸੰਸਾਰ ਦਾ ਤੀਸਰਾ ਸਭ ਤੋਂ ਵੱਡਾ ਪੂੰਜੀਪਤੀ ਬਣਨ ਵਿੱਚ ਸਫਲ ਹੋ ਗਿਆ ਸੀ।
ਜਿਹੜਾ ਬੰਦਾ ਸਤਾਈ ਜਨਵਰੀ ਨੂੰ ਸੰਸਾਰ ਦਾ ਤੀਸਰਾ ਸਭ ਤੋਂ ਵੱਡਾ ਪੂੰਜੀਪਤੀ ਸੀ, ਉਹ ਸਿਰਫ ਛੇ ਦਿਨ ਪਿੱਛੋਂ ਬਾਈਵੇਂ ਨੰਬਰ ਉੱਤੇ ਜਾ ਡਿੱਗਾ ਤੇ ਉਸ ਦੀ ਕੁੱਲ ਪੂੰਜੀ ਵੀ ਇੱਕ ਸੌ ਪੰਜਾਹ ਬਿਲੀਅਨ ਡਾਲਰ ਤੋਂ ਡਿੱਗਦੀ ਹੋਈ ਛੇਵੇਂ ਦਿਨ ਤੱਕ ਮਸਾਂ ਪਜਵੰਜਾ ਬਿਲੀਅਨ ਡਾਲਰ ਰਹਿ ਗਈ। ਇਸ ਵੱਡੇ ਝਟਕੇ ਦਾ ਕਾਰਨ ਹਿੰਡਨਬਰਗ ਰਿਸਰਚ ਦੀ ਉਹ ਰਿਪੋਰਟਬਣੀ, ਜਿਸ ਵਿੱਚ ਲਿਖਿਆ ਸੀ ਕਿ ਅਡਾਨੀ ਗਰੁੱਪ ਦਾ ਸਾਰਾ ਕਾਰੋਬਾਰ ਸ਼ੱਕੀ ਹੈ ਤੇ ਉਸ ਰਿਪੋਰਟ ਦੇ ਆਉਂਦੇ ਸਾਰ ਬਾਜ਼ਾਰ ਦੀਆਂ ਸੰਸਾਰ ਭਰ ਦੀਆਂ ਸੰਸਥਾਵਾਂ ਨੇ ਅਡਾਨੀ ਗਰੁੱਪ ਦੇ ਬਾਂਡ ਅਤੇ ਹੋਰ ਸਾਰੇ ਪੱਤਰ ਲੈਣ ਤੋਂ ਇਨਕਾਰ ਕਰਨਾ ਆਰੰਭ ਕਰ ਦਿੱਤਾ ਸੀ। ਹਰ ਦੇਸ਼ ਦੇ ਜਾਇਜ਼-ਨਾਜਾਇਜ਼ ਦੇ ਲੈਣ-ਵਾਲੇ ਅੱਡਿਆਂ ਵਜੋਂ ਜਾਣੇ ਜਾਂਦੇ ਦੇਸ਼ਾਂ ਦੀਆਂ ਸਰਕਾਰਾਂ ਨੇ ਵੀਜਦੋਂ ਆਪਣੀ ਆਰਥਿਕਤਾ ਛੋਟੀ ਹੋਣ ਦੇ ਬਾਵਜੂਦ ਅਡਾਨੀ ਵੱਲੋਂ ਅੱਖ ਫੇਰ ਲਈ ਤਾਂ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ ਇਹ ਬੰਦਾ ਇਹੋ ਜਿਹੇ ਕਾਰੋਬਾਰਾਂ ਤੇ ਝਕਾਨੀਆਂਾ ਦੇਣ ਵਾਲੇ ਪ੍ਰਸਿੱਧ ਦੇਸ਼ਾਂ ਵਿੱਚ ਵੀ ਕਲੰਕੀ ਗਿਣਿਆ ਜਾ ਰਿਹਾ ਹੈ, ਇਸ ਲਈ ਇਸ ਵੱਲ ਲਿਹਾਜਦਾਰੀ ਛੱਡ ਦੇਣੀ ਚਾਹੀਦੀ ਹੈ। ਏਦਾਂ ਕਰਨ ਦੀ ਥਾਂ ਭਾਰਤ ਦੇ ਲੋਕਾਂ ਨੂੰ ਸਰਕਾਰੀ ਅਦਾਰਿਆਂ ਤੋਂ ਇਹ ਸਫਾਈਆਂ ਮਿਲਣ ਲੱਗ ਪਈਆਂ ਕਿ ਇਸ ਨਾਲ ਲੈਣ-ਦੇਣ ਵਿੱਚ ਗਲਤ ਕੁਝ ਨਹੀਂ ਹੋਇਆ ਅਤੇ ਇਹ ਸਿਰਫ ਚਾਰ ਦਿਨਾਂ ਦਾ ਰੌਲਾ ਹੈ ਜਾਂ ਫਿਰ ਇਹ ਕਿ ਅਡਾਨੀ ਦੀ ਔਕੜ ਉਸ ਦੀ ਨਿੱਜੀ ਹੈ, ਭਾਰਤ ਸਰਕਾਰ ਦਾ ਉਸ ਨਾਲ ਕੋਈ ਵਾਹ-ਵਾਸਤਾ ਨਹੀਂ। ਜਿਹੜੀ ਸਰਕਾਰ ਉਸ ਨੂੰ ਹਵਾਈ ਅੱਡਿਆਂ ਸਮੇਤਭਾਰਤ ਦੇ ਸਾਰੇ ਵੱਡੇ ਪ੍ਰਾਜੈਕਟ ਸੌਂਪਣਲੱਗੀ ਹੋਈ ਸੀ ਤੇ ਦੂਸਰੇ ਦੇਸ਼ਾਂ ਦੇ ਪ੍ਰਾਜੈਕਟ ਵੀ ਖੁਦ ਸਰਪ੍ਰਸਤੀ ਕਰ ਕੇ ਦਿਵਾਉਂਦੀ ਸੀ, ਉਸ ਦਾ ਅਡਾਨੀ ਨਾਲ ਸੰਬੰਧ ਕਿੱਦਾਂ ਨਹੀਂ ਰਹਿ ਗਿਆ, ਇਹ ਗੱਲਸਮਝਣੀ ਆਮ ਲੋਕਾਂ ਲਈ ਔਖੀ ਸੀ।
ਖੁਦ ਗੌਤਮ ਅਡਾਨੀ ਨੇ ਆਪਣੇ ਸਿਰ ਪਈ ਬਿਪਤਾ ਦਾ ਸਾਹਮਣਾ ਕਰਨ ਦੀ ਥਾਂ ਦੇਸ਼-ਭਗਤੀ ਦੀ ਛੱਤਰੀ ਤਾਨਣ ਦਾ ਦਾਅ ਖੇਡਣ ਦਾ ਯਤਨ ਕੀਤਾ। ਉਸ ਨੇ ਕਿਹਾ ਕਿ ਹਿੰਡਨਬਰਗ ਰਿਸਰਚ ਅਤੇ ਸੰਸਾਰ ਪੱਧਰ ਦੇ ਹੋਰ ਅਦਾਰਿਆਂ ਦਾ ਉਸ ਦੇ ਖਿਲਾਫ ਬੋਲਿਆ ਹਰ ਸ਼ਬਦ ਅਸਲ ਵਿੱਚ ਭਾਰਤ ਉੱਤੇ ਹਮਲਾ ਹੈ। ਇੱਕ ਬੰਦਾ ਭਾਰਤ ਦੇਸ਼ ਦਾ ਪ੍ਰਤੀਕ ਬਣਨ ਦਾ ਦੰਭ ਕਰ ਕੇ ਬਚਣਾ ਚਾਹੁੰਦਾ ਸੀ ਤਾਂ ਸਰਕਾਰ ਚਲਾ ਰਹੀ ਪਾਰਟੀ ਦੇ ਪਿੱਛੇ ਖੜੀਆਂ ਖਾਸ ਕਿਸਮ ਦੀਆਂ ਸੰਸਥਾਵਾਂ ਉਸ ਦੇ ਪੱਖ ਵਿੱਚ ਬੋਲਣ ਲੱਗ ਪਈਆਂ। ਦੂਸਰੇ ਪਾਸੇ ਦੇਸ਼ ਦੀ ਵਿਰੋਧੀ ਧਿਰ ਵੀ ਅਤੇ ਮੀਡੀਏ ਦਾ ਹਕੀਕਤਾਂ ਪਛਾਣਨ ਵਾਲਾ ਹਿੱਸਾ ਵੀਇਹ ਪੁੱਛਣ ਲੱਗ ਪਿਆ ਕਿ ਜਿਨ੍ਹਾਂ ਨੇ ਭਾਰਤ ਉੱਤੇ ਹਮਲਾ ਕਰਨਾ ਸੀ, ਉਨ੍ਹਾਂ ਨੇ ਟਾਟਾ ਜਾਂ ਬਿਰਲਾ ਜਾਂ ਕਿਸੇ ਹੋਰ ਭਾਰਤੀ ਕਾਰਪੋਰੇਸ਼ਨ ਦੇ ਮਾਮਲਿਆਂ ਵਿੱਚ ਏਦਾਂ ਰਿਪੋਰਟ ਕਦੇ ਪੇਸ਼ ਕਿਉਂ ਨਹੀਂ ਕੀਤੀ? ਪਹਿਲਾਂ ਇੱਕਵਾਰ ਇਹੋ ਜਿਹੀ ਰਿਪੋਰਟ ਆਈ ਸੀ ਤਾਂ ਉਹ ਵਿਜੇ ਮਾਲਿਆ ਅਤੇ ਉਸ ਦੀ ਕਿੰਗਫਿਸ਼ਰ ਕਾਰਪੋਰੇਸ਼ਨ ਬਾਰੇ ਸੀ, ਜਿਸ ਨਾਲ ਜਦੋਂ ਦਸ ਸਾਲ ਪਹਿਲਾਂ ਵਿਜੇ ਮਾਲਿਆ ਦਾ ਜਲੂਸ ਨਿਕਲਣ ਲੱਗਾ ਸੀ ਤਾਂ ਉਸ ਨੇ ਵੀ ਰਿਪੋਰਟਾਂ ਦਾ ਖੰਡਨ ਕੀਤਾ ਸੀ ਤੇ ਬਾਅਦ ਵਿੱਚ ਉਹ ਰਿਪੋਰਟਾਂ ਸਹੀ ਸਾਬਤ ਹੋਈਆਂ ਸਨ। ਓਦੋਂ ਦਾ ਭਾਰਤ ਤੋਂ ਭੱਜਿਆ ਵਿਜੇ ਮਾਲਿਆ ਅੱਜ ਤੱਕ ਭਾਰਤ ਦੀ ਸਰਕਾਰ ਵਾਪਸ ਭਾਰਤਵਿੱਚ ਨਹੀਂ ਲਿਆ ਸਕੀ। ਕੁਝ ਲੋਕ ਕਹਿੰਦੇ ਹਨ ਕਿ ਅਗਲੀ ਵਾਰੀ ਅਡਾਨੀ ਦੇ ਭੱਜਣ ਦੀ ਹੋ ਸਕਦੀ ਹੈ, ਇਸ ਲਈ ਭਾਰਤ ਸਰਕਾਰ ਨੂੰ ਉਸ ਦਾ ਪਾਸਪੋਰਟ ਜ਼ਬਤ ਕਰ ਲੈਣਾ ਚਾਹੀਦਾ ਹੈ, ਪਰ ਸਰਕਾਰ ਇਸ ਲਈ ਤਿਆਰ ਨਹੀਂ ਹੋ ਸਕੀ। ਮਾਲਿਆ ਵਰਗਾ ਇੱਕ ਹੋਰ ਤਿਕੜਮਬਾਜ਼ ਨੀਰਵ ਮੋਦੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਦੇਸ਼ਾਂ ਦੇ ਹਰ ਦੌਰੇ ਦੌਰਾਨ ਵੇਖਿਆ ਜਾਂਦਾ ਸੀ, ਬਾਅਦ ਵਿੱਚ ਵੱਡੀਆਂ ਠੱਗੀਆਂ ਮਾਰ ਕੇ ਭਾਰਤ ਤੋਂ ਭੱਜ ਕੇ ਇੰਗਲੈਂਡ ਵਿੱਚ ਜਾ ਬੈਠਾ ਸੀ ਤੇ ਅੱਜ ਤੱਕ ਵਾਪਸ ਨਹੀਂ ਲਿਆਂਦਾ ਜਾ ਸਕਿਆ। ਲਲਿਤ ਮੋਦੀ ਅਤੇ ਮੇਹੁਲ ਚੌਕਸੀ ਬਾਰੇ ਵੀ ਕਿਸੇ ਨੂੰ ਭੁੱਲਾ ਹੋਇਆ ਨਹੀਂ ਕਿ ਉਹ ਕਿਸ ਤਰ੍ਹਾਂ ਇਸ ਦੇਸ਼ ਤੋਂ ਦੌਲਤ ਨੂੰ ਹੂੰਝਾ ਮਾਰ ਕੇ ਖਿਸਕ ਗਏ ਸਨ।
ਨਰਿੰਦਰ ਮੋਦੀ ਸਰਕਾਰ ਭਾਰਤ ਦੀ ਆਜ਼ਾਦੀ ਦੇ ਪੰਝੱਤਰ ਸਾਲ ਹੋਣ ਪਿੱਛੋਂ ਸ਼ੁਰੂ ਹੋਏ ਛੇਹੱਤਰਵੇਂ ਸਾਲ ਨੂੰ ਦੇਸ਼ ਦਾ ‘ਅੰਮ੍ਰਿਤ ਮਹਾਉਤਸਵ’ ਕਹਿੰਦੀ ਹੈ ਤੇ ਨੌਜਵਾਨ ਪੀੜ੍ਹੀ ਨੂੰ ਪ੍ਰਧਾਨ ਮੰਤਰੀ ਨੇ ਖੁਦ ‘ਅੰਮ੍ਰਿਤ ਪੀੜ੍ਹੀ’ ਵਜੋਂ ਵਡਿਆ ਕੇ ਖੁਸ਼ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਦੇਸ਼ ਦੀ ‘ਅੰਮ੍ਰਿਤ ਪੀੜ੍ਹੀ’ ਕਿਹਾ ਜਾ ਰਿਹਾ ਹੈ, ਉਹ ਉੱਭਰਦੀ ਉਮਰ ਦੇ ਬੱਚੇ ਅਡਾਨੀ ਵਰਗਿਆਂ ਦੇ ਦਾਅ ਨੰਗੇ ਹੋਣ ਪਿੱਛੋਂ ਆਪਣੇ ਭਵਿੱਖ ਦੀ ਉਡਾਣ ਲਈ ਸਬਕ ਕਿੱਦਾਂ ਦਾ ਸਿੱਖਣਗੇ? ਉਹ ਸ਼ਾਇਦ ਇਹ ਵੀ ਸਿੱਖ ਲੈਣਗੇ ਕਿ ਦਾਅ ਲਾਉਣ ਦੀ ਹਿੰਮਤ ਕਰੋ, ਭਾਰਤ ਦੀ ਆਰਥਿਕਤਾ ਜਿਸ ਪ੍ਰਬੰਧ ਹੇਠ ਚਲਾਈ ਜਾਂਦੀ ਹੈ, ਉਸ ਵਿੱਚ ਏਨੇ ਚੋਰ-ਮਘੋਰੇ ਹਨ ਕਿ ਕਾਨੂੰਨ ਤੁਹਾਡਾ ਕੱਖ ਵਿਗਾੜ ਨਹੀਂ ਸਕਦਾ। ਨਾਲ ਉਹ ‘ਅੰਮ੍ਰਿਤ ਪੀੜੀ੍ਹ’ ਇਹ ਵੀ ਸਿੱਖ ਸਕਦੀ ਹੈ ਕਿ ਜੇ ਕਦੀ ਤੁਹਾਡੇ ਵਿੱਚੋਂ ਕਿਸੇ ਦੀ ਕੀਤੀ ਹੋਈ ਕੋਈ ਚੋਰੀ ਫੜੀ ਜਾਵੇ ਤਾਂ ਬਹੁਤ ਸੌਖਾ ਫਾਰਮੂਲਾ ਇਹ ਹੈ ਕਿ ਤੁਸੀਂ ਆਪਣੀ ਬੇਇੱਜ਼ਤੀ ਨੂੰ ‘ਭਾਰਤ ਮਾਤਾ’ ਦੀ ਬੇਇੱਜ਼ਤੀ ਦਾ ਫੱਟਾ ਟੰਗ ਕੇ ਆਪਣਾ ਬਚਾਅ ਕਰ ਸਕਦੇ ਹੋ ਅਤੇ ਦੇਸ਼ ਦੀ ਆਰਥਿਕਤਾ ਉੱਤੇ ਤੁਹਾਡਾ ਕਲੰਕ ਦੇਸ਼-ਭਗਤੀ ਦਾ ਤਮਗਾ ਸਮਝਿਆ ਜਾਵੇਗਾ। ਭਾਰਤ ਦੇ ਲੋਕਤੰਤਰ ਨੇ ਇਹ ਵੀ ਦਿਨ ਵੇਖਣੇ ਸਨ, ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਦੇਸ਼ਭਗਤਾਂ ਨੇ ਇਹ ਕਦੀ ਸੋਚਿਆ ਵੀ ਨਹੀਂ ਹੋਵੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ ਪੈਨਲਟੀ ਕਾਰਨਰ ਦਾ ਕਿੰਗ ਸੀ ਪ੍ਰਿਥੀਪਾਲ ਸਿੰਘ