Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
ਰਾਬਰਟ ਫਰਾਂਸਿਸ ਪ੍ਰੀਵੋਸਟ ਨਵੇਂ ਪੋਪ ਬਣੇ, ਪੋਪ ਲੀਓ-14 ਵਜੋਂ ਜਾਣੇ ਜਾਣਗੇਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦਦੱਖਣੀ ਕੈਲੀਫੋਰਨੀਆ ਵਿਚ ਸਕੂਲ ਦੇ ਬਾਹਰ ਵਿਦਿਆਰਥੀਆਂ `ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੋ ਗੰਭੀਰਜੰਗ ਵੱਲ ਵੱਧ ਰਹੇ ਭਾਰਤ ਅਤੇ ਪਾਕਿਸਤਾਨ ਨੂੰ ਰੁਕਣਾ ਚਾਹੀਦਾ : ਟਰੰਪਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼
 
ਖੇਡਾਂ

ਭਾਰਤ ਨੇ ਪਹਿਲੇ ਇੱਕ ਦਿਨਾ ਮੈਚ ਵਿਚ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰਾਇਆ, ਵਿਰਾਟ ਕੋਹਲੀ ਨੇ ਲਾਇਆ ਸ਼ਾਨਦਾਰ ਸੈਂਕੜਾ

January 10, 2023 03:27 PM

ਗੁਹਾਟੀ, 10 ਜਨਵਰੀ (ਪੋਸਟ ਬਿਊਰੋ): ਭਾਰਤ ਨੇ ਪਹਿਲੇ ਇੱਕ ਦਿਨਾ ਮੈਚ ਵਿਚ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਨੇ ਪਹਿਲੇ ਖੇਡਣ ਦੇ ਬਾਅਦ 50 ਓਵਰਾਂ ਵਿਚ 7 ਵਿਕਟਾਂ ‘ਤੇ 373 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਸ਼੍ਰੀਲੰਕਾਈ ਟੀਮ ਨਿਰਧਾਰਤ ਓਵਰਾਂ ਵਿਚ 8 ਵਿਕਟਾਂ ‘ਤੇ 306 ਦੌੜਾਂ ਹੀ ਬਣਾ ਸਕੀ।
ਇਸ ਤੋਂ ਪਹਿਲਾਂ ਭਾਰਤ ਲਈ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡੀ। ਟੀਮ ਇੰਡੀਆ ਦੇ ਸਾਬਕਾ ਕਪਤਾਨ ਨੇ 87 ਗੇਂਦਾਂ ‘ਤੇ 113 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿਚ 12 ਚੌਕੇ ਤੇ 1 ਛੱਕਾ ਲਗਾਇਆ। ਇਹ ਵਿਰਾਟ ਕੋਹਲੀ ਦੇ ਵਨਡੇ ਕਰੀਅਰ ਦਾ 45ਵੀਂ ਸੈਂਕੜਾ ਹੈ। ਦੂਜੇ ਪਾਸੇ ਵਿਰਾਟ ਕੋਹਲੀ ਦੇ ਇੰਟਰਨੈਸ਼ਨਲ ਕਰੀਅਰ ਦਾ 73ਵਾਂ ਸੈਂਕੜਾ ਹੈ। ਵਿਰਾਟ ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਬੇਹਤਰੀਨ ਪਾਰੀ ਖੇਡੀ। ਦੋਵੇਂ ਬੱਲੇਬਾਜ਼ਾਂ ਨੇ ਪਹਿਲੇ ਵਿਕਟ ਲਈ 143 ਦੌੜਾਂ ਬਣਾਈਆਂ। ਭਾਰਤੀ ਕਪਤਾਨ ਨੇ 67 ਗੇਂਦਾਂ ‘ਤੇ 83 ਦੌੜਾਂ ਬਣਾਈਆਂ ਜਦੋਂ ਕਿ ਸ਼ੁਭਮਨ ਗਿੱਲ ਨੇ 60 ਗੇਂਦਾਂ ‘ਤੇ 70 ਦੌੜਾਂ ਦਾ ਯੋਗਦਾਨ ਦਿੱਤਾ।
ਸ਼੍ਰੀਲੰਕਾ ਲਈ ਕਪਤਾਨ ਦਾਸੁਨ ਸ਼ਨਾਕਾ ਨੇ ਨਾਟਆਊਟ 108 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 12 ਚੌਕੇ ਤੇ ਤਿੰਨ ਛੱਕੇ ਨਿਕਲੇ। ਓਪਨਰ ਪਥੁਮ ਨਿਸਾਂਕਾ ਨੇ 72 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਸ਼੍ਰੀਲੰਕਾਈ ਟੀਮ ਨੂੰ ਮੈਚ ਵਿਚ 67 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਦਾਸੁਨ ਸ਼ਨਾਕਾ ਤੇ ਪਥੁਮ ਨਿਸ਼ਾਂਕਾ ਤੋਂ ਇਲਾਵਾ ਧਨੰਜੈ ਡੀ ਸਿਲਵਾ ਨੇ 40 ਗੇਂਦਾਂ ‘ਤੇ 47 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿ 9 ਚੌਕੇ ਲਗਾਏ। ਇਸ ਤੋਂ ਇਲਾਵਾ ਬਾਕੀ ਸ਼੍ਰੀਲੰਕਾਈ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਭਾਰਤ ਲਈ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਸਭ ਤੋਂ ਜ਼ਿਆਦਾ ਕਾਮਯਾਬ ਗੇਂਦਬਾਜ਼ ਰਹੇ। ਉਮਰਾਨ ਮਲਿਕ ਨੇ 8 ਓਵਰਾਂ ਵਿਚ 57 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ। ਦੂਜੇ ਪਾਸੇ ਮੁਹੰਮਦ ਸਿਰਾਜ ਨੇ 2 ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਤੇ ਯੁਜਵੇਂਦਰ ਚਹਿਲ ਨੂੰ 1-1 ਨਾਲ ਸਫਲਤਾ ਮਿਲੀ। ਟੀਮ ਇੰਡੀਆ 3 ਵਨਡੇ ਮੈਚਾਂ ਦੀ ਸੀਰੀਜ ਵਿਚ 1-0 ਤੋਂ ਅੱਗੇ ਹੋ ਗਈ ਹੈ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਸਿੱਖਾਂ ਦੀਆਂ ਉਲੰਪਿਕ ਖੇਡਾਂ ਸਿਡਨੀ ਵਿੱਖੇ, ਅਗਲੇ ਵਰ੍ਹੇ ਮੈਲਬੌਰਨ ਵਿੱਚ ਮਿਲਣ ਦੇ ਵਾਅਦੇ ਨਾਲ ਹੋਈਆਂ ਸਮਾਪਤ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਕੇ 12 ਸਾਲ ਬਾਅਦ ਚੈਂਪੀਅਨਜ਼ ਟਰਾਫੀ ਜਿੱਤੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ, ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਵਿਰਾਟ ਕੋਹਲੀ ਚੈਂਪੀਅਨਜ਼ ਟਰਾਫੀ `ਚ ਬਣਾ ਸਕਦੇ ਹਨ ਵੱਡਾ ਰਿਕਾਰਡ ਖੋ-ਖੋ ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਹਰਾ ਕੇ ਜਿੱਤਿਆ ਪਹਿਲਾ ਖੋ-ਖੋ ਵਿਸ਼ਵ ਕੱਪ ਕਰਲਰ ਬਰਾਇਨ ਹੈਰਿਸ ਐਂਟੀ ਡੋਪਿੰਗ ਨਿਯਮ ਦੀ ਉਲੰਘਣਾ ਕਾਰਨ ਆਰਜੀ ਪਾਬੰਦੀ ਹਟੀ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਦਾ ਚੇਨੱਈ ਹਵਾਈ ਅੱਡੇ 'ਤੇ ਨਿੱਘਾ ਸਵਾਗਤ 18 ਸਾਲਾ ਗੁਕੇਸ਼ ਸ਼ਤਰੰਜ ਦੇ ਬਣੇ ਨਵੇਂ ਵਿਸ਼ਵ ਚੈਂਪੀਅਨ, ਫਾਈਨਲ 'ਚ ਚੀਨੀ ਖਿਡਾਰੀ ਨੂੰ ਹਰਾਇਆ ਪਹਿਲਵਾਨ ਬਜਰੰਗ ਪੂਨੀਆ `ਤੇ ਨਾਡਾ ਨੇ ਚਾਰ ਸਾਲ ਦੀ ਲਗਾਈ ਪਾਬੰਦੀ