Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਵਿਚ ਦਿੱਤੀ ਢਿੱਲ

December 07, 2022 12:38 PM

ਬੀਜਿੰਗ, 7 ਦਸੰਬਰ (ਪੋਸਟ ਬਿਊਰੋ)- ਚੀਨ ਨੇ ਬੁੱਧਵਾਰ ਨੂੰ ਵਿਆਪਕ ਵਿਰੋਧ ਤੋਂ ਬਾਅਦ ਕੋਵਿਡ-19 ਨਾਲ ਜੁੜੀਆਂ ਵੱਡੀਆਂ ਪਾਬੰਦੀਆਂ ਵਾਪਸ ਲੈ ਲਈਆਂ ਹਨ। ਇਸ ਨੂੰ ਭਿਆਨਕ ‘ਜੀਰੋ ਕੋਵਿਡ’ ਨੀਤੀ ਨੂੰ ਖਤਮ ਕਰਨ ਵੱਲ ਇਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨੇ ਦੇਸ ਭਰ ਵਿਚ ਆਰਥਿਕਤਾ ਅਤੇ ਲੋਕਾਂ ਦੀ ਆਵਾਜਾਈ ਦੀ ਰਫ਼ਤਾਰ ਹੌਲੀ ਕਰ ਦਿੱਤੀ ਸੀ। ਬਦਲਦੀ ਸਥਿਤੀ ਅਤੇ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਕਮਜੋਰ ਹੋਣ ਦੇ ਮੱਦੇਨਜਰ, ਸਟੇਟ ਕੌਂਸਲ, ਚੀਨ ਦੀ ਕੈਬਨਿਟ ਨੇ ਕੋਵਿਡ -19 ਨੂੰ ਲੈ ਕੇ ਨਵੇਂ ਉਪਾਵਾਂ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਘੋਸ਼ਣਾ ਵਿੱਚ ਦਿੱਤੀ ਗਈ।
ਨਵੇਂ ਉਪਾਵਾਂ ਦੇ ਤਹਿਤ, ਤਾਲਾਬੰਦੀ ਪੂਰੇ ਜ਼ਿਲੇ ਅਤੇ ਆਂਢ-ਗੁਆਂਢ ਦੀ ਬਜਾਏ ਸਬੰਧਤ ਅਪਾਰਟਮੈਂਟਾਂ, ਮੰਜ਼ਿਲਾਂ ਅਤੇ ਇਮਾਰਤਾਂ ਤੱਕ ਸੀਮਤ ਕਰ ਦਿੱਤੀ ਗਈ ਹੈ। ਪਾਬੰਦੀਆਂ ਵਿਚ ਅਚਾਨਕ ਢਿੱਲ ਦਿੱਤੇ ਜਾਣ ਕਾਰਣ ਇਹ ਚਿੰਤਾ ਵਧ ਗਈ ਹੈ, ਹਰ ਰੋਜ਼ ਸਾਹਮਣੇ ਆ ਰਹੇ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਇਸ ਸਮੇਂ ਕੋਵਿਡ-19 ਦੇ ਹਰ ਰੋਜ 30 ਹਜਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਫਿਲਹਾਲ ਚੀਨ ਵਿਚ ਠੰਡ ਪੈ ਰਹੀ ਹੈ ਅਤੇ ਪਾਰਾ ਜੀਰੋ ਤੋਂ ਹੇਠਾਂ ਹੈ।
ਨਵੇਂ ਨਿਯਮਾਂ ਦੇ ਤਹਿਤ, ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਲੋਕ ਹਸਪਤਾਲਾਂ ਵਿਚ ਦਾਖਲ ਹੋਣ ਦੀ ਬਜਾਏ ਘਰ ਵਿਚ ਇਕੱਲਤਾ ਵਿਚ ਰਹਿ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਸਕੂਲਾਂ ਵਿਚ ਆਫਲਾਈਨ ਕਲਾਸਾਂ ਸੁਰੂ ਕੀਤੀਆਂ ਜਾ ਸਕਦੀਆਂ ਹਨ ਜਿੱਥੇ ਇਨਫੈਕਸ਼ਨ ਦਾ ਕੋਈ ਕੇਸ ਨਹੀਂ ਪਾਇਆ ਗਿਆ ਹੈ। ਇਸੇ ਤਰ੍ਹਾਂ ਬਾਹਰੋਂ ਯਾਤਰਾ ਕਰਕੇ ਜਾਂਚ ਦਾ ਨਿਯਮ ਵੀ ਹਟਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਨਰਸਿੰਗ ਹੋਮ, ਸਕੂਲਾਂ ਸਮੇਤ ਕੁਝ ਨਿਰਧਾਰਤ ਸਥਾਨਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਨੈਗੇਟਿਵ ਨਿਊਕਲੀਕ ਐਸਿਡ ਟੈਸਟ ਦਾ ਨਤੀਜਾ ਦਿਖਾਉਣ ਦੀ ਲੋੜ ਨਹੀਂ ਹੋਵੇਗੀ। ਇਹ ਰਿਆਇਤਾਂ ਸਖਤ ‘ਜੀਰੋ ਕੋਵਿਡ‘ ਨੀਤੀ ਨੂੰ ਲੈ ਕੇ ਚੀਨ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਏ ਪ੍ਰਦਰਸਨਾਂ ਦੇ ਮੱਦੇਨਜ਼ਰ ਦਿੱਤੀਆਂ ਗਈਆਂ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਦੇਸ ਵਿਚ ਤਿੰਨ ਸਾਲਾਂ ਤੋਂ ਲਾਗੂ ਇਨ੍ਹਾਂ ਪਾਬੰਦੀਆਂ ਕਾਰਨ ਜਿੱਥੇ ਆਮ ਜਨਜੀਵਨ, ਯਾਤਰਾ ਅਤੇ ਰੁਜਗਾਰ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਆਰਥਿਕਤਾ ਵੀ ਪ੍ਰਭਾਵਿਤ ਹੋਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ