Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਅਰਥਚਾਰੇ ਦੇ ਵਿਕਾਸ ਤੇ ਵੀਜ਼ਾ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰੇਗੀ ਸਰਕਾਰ ਦੀ ਇੰਡੋ-ਪੈਸੇਫਿਕ ਰਣਨੀਤੀ : ਸਹੋਤਾ

December 06, 2022 11:05 PM

ਬਰੈਂਪਟਨ, 6 ਦਸੰਬਰ (ਪੋਸਟ ਬਿਊਰੋ) : ਇਸ ਹਫਤੇ ਦੇ ਸ਼ੁਰੂ ਵਿੱਚ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਇੰਡੋ-ਪੈਸੇਫਿਕ ਰਣਨੀਤੀ ਦਾ ਐਲਾਨ ਕੀਤਾ ਗਿਆ। ਇਸ ਰਣਨੀਤੀ ਵਿੱਚ ਕੈਨੇਡਾ ਦੇ ਵਿਕਾਸ, ਖੁਸ਼ਹਾਲੀ ਤੇ ਸਕਿਊਰਿਟੀ ਵਿੱਚ ਹੋਰ ਵਾਧਾ ਕੀਤਾ ਜਾਣਾ ਸ਼ਾਮਲ ਹੈ। ਇੰਡੋ-ਪੈਸੇਫਿਕ ਰਣਨੀਤੀ ਰਾਹੀਂ ਕੈਨੇਡਾ ਵੀਜ਼ਾ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣ ਲਈ 75 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਿਹਾ ਹੈ।
ਇੰਡੋ-ਪੈਸੇਫਿਕ ਰਣਨੀਤੀ ਅਸਲ ਵਿੱਚ ਕੈਨੇਡਾ ਵੱਲੋਂ ਇੰਡੋ-ਪੈਸੇਫਿਕ ਰੀਜਨ ਨਾਲ ਕੈਨੇਡਾ ਦੇ ਸਬੰਧਾਂ ਨੂੰ ਹੋਰ ਸੁਧਾਰਨ ਦੀ ਪੇੇਸ਼ਕਦਮੀ ਹੈ। ਇਸ ਰਣਨੀਤੀ ਵਿੱਚ ਸਾਡੇ ਅਰਥਚਾਰੇ ਤੇ ਇਸ ਦੇ ਭਵਿੱਖ ਦਾ ਅਹਿਮ ਪੱਖ ਲੁਕਿਆ ਹੋਇਆ ਹੈ।ਸਾਡੀ ਇੰਡੋ-ਪੈਸੇਫਿਕ ਰਣਨੀਤੀ ਨਾਲ ਇਮੀਗ੍ਰੇਸ਼ਨ ਹੋਰ ਮਜ਼ਬੂਤ ਹੋਵੇਗਾ ਤੇ ਕੈਨੇਡਾ ਦੇ ਇੰਡੋ-ਪੈਸੇਫਿਕ ਰੀਜਨ ਨਾਲ ਸਬੰਧ ਵੀ ਹਰ ਡੂੰਘੇ ਹੋਣਗੇ।
ਬਰੈਂਪਟਨ ਨੌਰਥ ਤੋਂ ਐਮਪੀ ਰੂਬੀ ਸਹੋਤਾ ਨੇ ਉਕਤ ਵਿਚਾਰ ਪ੍ਰਗਟਾਉਂਦਿਆਂ ਅੱਗੇ ਆਖਿਆ ਕਿ ਕੈਨੇਡੀਅਨ ਕਮਿਊਨਿਟੀ ਤੇ ਸਾਡੀ ਵਰਕਫੋਰਸ ਇੰਡੋ-ਪੈਸੇਫਿਕ ਰੀਜਨ ਤੋਂ ਆਉਣ ਵਾਲੇ ਇਮੀਗ੍ਰੈਂਟਸ ਉੱਤੇ ਕਾਫੀ ਹੱਦ ਤੱਕ ਨਿਰਭਰ ਕਰਦੀ ਹੈ। ਉਨ੍ਹਾਂ ਆਖਿਆ ਕਿ ਇਸ ਫੰਡਿੰਗ ਦੇ ਪੈਣ ਵਾਲੇ ਸਕਾਰਾਤਮਕ ਪ੍ਰਭਾਵ ਨੂੰ ਵੇਖਣ ਲਈ ਉਹ ਕਾਫੀ ਉਤਸ਼ਾਹਿਤ ਹਨ।
ਉਨ੍ਹਾਂ ਆਖਿਆ ਕਿ ਸਾਡੀ ਫੈਡਰਲ ਲਿਬਰਲ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਇਨ੍ਹਾਂ ਫੰਡਾਂ ਨਾਲ ਇਸਲਾਮਾਬਾਦ, ਨਵੀਂ ਦਿੱਲੀ, ਚੰਡੀਗੜ੍ਹ ਤੇ ਮਾਲਟਾ ਵਿੱਚ ਵੀਜ਼ਾ ਐਪਲੀਕੇਸ਼ਨ ਪ੍ਰੋਸੈਸਿੰਗ ਟਾਈਮ ਹੋਰ ਘਟਾਏ ਜਾਣ ਵਿੱਚ ਮਦਦ ਮਿਲੇਗੀ।ਇਨ੍ਹਾਂ ਫੰਡਾਂ ਨਾਲ ਦੇਸ਼ ਤੇ ਵਿਦੇਸ਼ ਵਿੱਚ ਵੀਜ਼ਾ ਅਰਜ਼ੀਆਂ (ਆਰਜ਼ੀ ਵੀਜ਼ਾ, ਸਟਡੀ ਪਰਮਿਟ ਤੇ ਵਰਕ ਪਰਮਿਟ) ਦੀ ਵੱਡੀ ਤਾਦਾਦ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ ਤੇ ਇਨ੍ਹਾਂ ਅਰਜ਼ੀਆਂ ਦੇ ਪ੍ਰੋਸੈਸਿੰਗ ਟਾਈਮ ਵਿੱਚ ਵੀ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਲੋਕਾਂ ਦਾ ਆਪਸੀ ਤਾਲਮੇਲ ਵੀ ਵਧੇਗਾ। ਸਾਡੀ ਸਰਕਾਰ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਰਾਹੀਂ ਰਕਰੂਟਮੈਂਟ ਕਰਨਾ ਜਾਰੀ ਰੱਖੇਗੀ ਤੇ ਇਹ ਯਕੀਨੀ ਬਣਾਵੇਗੀ ਕਿ ਕੈਨੇਡਾ ਦਾਖਲੇ ਸਬੰਧੀ ਆਪਣੇ ਟੀਚੇ ਪੂਰੇ ਕਰ ਸਕੇ।
ਇਸ ਦੇ ਨਾਲ ਹੀ ਸਰਕਾਰ 244·6 ਮਿਲੀਅਨ ਡਾਲਰ ਨਿਵੇਸ਼ ਕਰਕੇ ਟਰੇਡ, ਨਿਵੇਸ਼ ਤੇ ਸਪਲਾਈ-ਚੇਨ ਵਿੱਚ ਲਚੀਲੇਪਣ ਨੂੰ ਬਰਕਰਾਰ ਰੱਖਣ ਲਈ ਹਰ ਹੀਲਾ ਅਪਨਾਉਣਾ ਚਾਹੁੰਦੀ ਹੈ।ਪਰ ਇਹ ਨਿਵੇਸ਼ ਇੱਥੋਂ ਤੱਕ ਹੀ ਸੀਮਤ ਨਹੀਂ ਰਹੇਗਾ :
· ਸਾਊਥਈਸਟ ਏਸ਼ੀਆ ਵਿੱਚ ਕੈਨੇਡੀਅਨ ਟਰੇਡ ਗੇਟਵੇਅ ਕਾਇਮ ਕਰਨ ਲਈ ਸਰਕਾਰ 24·1 ਮਿਲੀਅਨ ਡਾਲਰ ਨਿਵੇਸ਼ ਕਰੇਗੀ ਤਾਂ ਕਿ ਇਸ ਰੀਜਨ ਵਿੱਚ ਕੈਨੇਡਾ ਦਾ ਕਾਰੋਬਾਰ, ਨਿਵੇਸ਼ ਤੇ ਨੈੱਟਵਰਕ ਵੱਧ ਫੁੱਲ ਸਕੇ।
· ਇੰਡੋ ਪੈਸੇਫਿਕ ਰੀਜਨ ਵਿੱਚ ਖੇਤੀਬਾੜੀ ਤੇ ਐਗਰੀ ਫੂਡ ਦੇ ਐਕਸਪੋਰਟ ਵਿੱਚ ਵਾਧਾ ਕਰਨ ਤੇ ਇਸ ਵਿੱਚ ਵੰਨ ਸੁਵੰਨਤਾ ਲਿਆਉਣ ਲਈ ਸਰਕਾਰ ਰੀਜਨ ਵਿੱਚ ਕੈਨੇਡਾ ਦਾ ਪਹਿਲਾ ਐਗਰੀਕਲਚਰ ਆਫਿਸ ਕਾਇਮ ਕਰਨ ਲਈ 31·8 ਮਿਲੀਅਨ ਡਾਲਰ ਨਿਵੇਸ਼ ਕਰੇਗੀ।
· ਵਪਾਰ, ਨਿਵੇਸ਼, ਸਾਇੰਸ, ਤਕਨਾਲੋਜੀ ਤੇ ਇਨੋਵੇਸ਼ਨ ਵਿੱਚ ਇੰਡੋ-ਪੈਸੇਫਿਕ ਭਾਈਵਾਲਾਂ ਨਾਲ ਕੁਦਰਤੀ ਸਰੋਤਾਂ ਸਬੰਧੀ ਸਬੰਧਾਂ ਦੇ ਪਸਾਰ ਲਈ ਸਰਕਾਰ 13·5 ਮਿਲੀਅਨ ਡਾਲਰ ਨਿਵੇਸ਼ ਕਰੇਗੀ।
ਇਸ ਤੋਂ ਇਲਾਵਾ ਗ੍ਰੀਨ ਫਿਊਚਰ ਨੂੰ ਸਹੇਜ ਕੇ ਰੱਖਣ ਲਈ ਫੈਡਰਲ ਸਰਕਾਰ ਵੱਲੋਂ 913·3 ਮਿਲੀਅਨ ਡਾਲਰ ਖਰਚ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਇਸ ਤਹਿਤ ਸਰਕਾਰ ਹੇਠ ਲਿਖੇ ਕੰਮਾਂ ਨੂੰ ਅੰਜਾਮ ਦੇਵੇਗੀ :
· ਇੰਡੋ ਪੈਸੇਫਿਕ ਰੀਜਨ ਵਿੱਚ ਮਿਆਰੀ ਇਨਫਰਾਸਟ੍ਰਕਚਰ ਲਈ ਮਦਦ ਵਾਸਤੇ ਫਿਨਡੇਵ ਕੈਨੇਡਾ ਦੀ ਸਮਰੱਥਾ ਦੇ ਪਸਾਰ ਲਈ ਸਰਕਾਰ 750 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਤੇ ਆਪਣੀਆਂ ਤਰਜੀਹੀ ਮਾਰਕਿਟਾਂ ਵਿੱਚ ਕੰਮ ਤੇਜ਼ ਕਰੇਗੀ।
· ਇੰਡ’ ਪੈਸੇਫਿਕ ਰੀਜਨ ਵਿੱਚ ਸਿਹਤਮੰਦ ਮਰੀਨ ਮਾਹ”ਲ ਮੁੜ ਸਹੇਜਣ ਲਈ ਸਰਕਾਰ 84·3 ਮਿਲੀਅਨ ਡਾਲਰ ਖਰਚ ਕਰੇਗੀ। ਇਸ ਲਈ ਗੈਰਕਾਨੂੰਨੀ, ਬਿਨਾਂ ਰਿਪਰਟ ਕੀਤਿਆਂ ਤੇ ਗੈਰ ਨਿਯੰਤਰਿਤ (ਆਈਯੂਯੂ) ਫਿਸਿੰਗ ਖਿਲਾਫ ਸਖਤ ਮਾਪਦੰਡ ਅਪਨਾਏ ਜਾਣਗੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ