ਟੋਰਾਂਟੋ, 23 ਨਵੰਬਰ (ਪੋਸਟ ਬਿਊਰੋ) : ਮਿੱਡਟਾਊਨ ਟੋਰਾਂਟੋ ਵਿੱਚ ਇੱਕ ਗੱਡੀ ਦੇ ਸਾਈਕਲਿਸਟ ਨਾਲ ਟਕਰਾ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਬੁੱਧਵਾਰ ਨੂੰ 4:30 ਤੋਂ ਪਹਿਲਾਂ ਉਨ੍ਹਾਂ ਨੂੰ ਇਹ ਖਬਰ ਮਿਲੀ ਕਿ ਕਿਸੇ ਸਾਈਕਲਸਵਾਰ ਨੂੰ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ ਤੇ ਗੱਡੀ ਉਸ ਵਿਅਕਤੀ ਉੱਤੇ ਚੜ੍ਹ ਵੀ ਗਈ ਹੈ। ਇਹ ਰਿਪੋਰਟ ਮਿਲਦਿਆਂ ਸਾਰ ਪੁਲਿਸ ਯੰਗ ਸਟਰੀਟ ਤੇ ਸੇਂਟ ਕਲੇਅਰ ਐਵਨਿਊ ਦੇ ਇੰਟਰਸੈਕਸ਼ਨ ਉੱਤੇ ਪਹੁੰਚੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਘਟਨਾ ਵਾਲੀ ਥਾਂ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਫਾਇਰ ਕ੍ਰਿਊ ਤੇ ਪੈਰਾਮੈਡਿਕਸ ਮੌਕੇ ਉੱਤੇ ਪਹੁੰਚ ਚੁੱਕੇ ਸਨ ਤੇ ਸਾਈਕਲਿਸਟ ਨੂੰ ਗੱਡੀ ਹੇਠੋਂ ਕੱਢਣ ਦੀ ਕੋਸਿ਼ਸ਼ ਕਰ ਰਹੇ ਸਨ। ਪਰ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਗੱਡੀ ਦਾ ਡਰਾਈਵਰ ਵੀ ਹਾਦਸੇ ਵਾਲੀ ਥਾਂ ਉੱਤੇ ਬਣਿਆ ਰਿਹਾ।