Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਮਿਸੀਸਾਗਾ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਨਿੱਠ ਕੇ ਕੰਮ ਕਰ ਰਹੀ ਹੈ ਸਿਟੀ

November 23, 2022 10:49 PM

ਮਿਸੀਸਾਗਾ, 23 ਨਵੰਬਰ (ਪੋਸਟ ਬਿਊਰੋ) : ਬੀਤੇ ਦਿਨੀਂ ਸੜਕ ਹਾਦਸਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਲਈ ਖਾਸ ਦਿਨ ਮਨਾਇਆ ਗਿਆ। ਇਸ ਦੌਰਾਨ ਮਿਸੀਸਾਗਾ ਦੀਆਂ ਸੜਕਾਂ ਉੱਤੇ ਮਾਰੇ ਗਏ ਜਾਂ ਜ਼ਖ਼ਮੀ ਹੋਏ ਲੋਕਾਂ ਨੂੰ ਸ਼ਰਧਾਂਜਲੀ ਵਜੋਂ ਸਿਟੀ ਦੇ ਸਿਵਿਕ ਸੈਂਟਰ ਕਲੌਕ ਟਾਵਰ ਦੀ ਲਾਈਟ ਨੂੰ ਡਿੰਮ ਰੱਖਿਆ ਗਿਆ।
ਇਸ ਮੌਕੇ ਮੇਅਰ ਬ੍ਰੌਨੀ ਕ੍ਰੌਂਬੀ ਨੇ ਆਖਿਆ ਕਿ ਇਸ ਤਰ੍ਹਾਂ ਦੇ ਖਾਸ ਦਿਨ ਉੱਤੇ ਅਸੀਂ ਮਿਸੀਸਾਗਾ ਵਿੱਚ ਹੋਏ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਤੇ ਜ਼ਖ਼ਮੀ ਹੋਣ ਵਾਲਿਆਂ ਨੂੰ ਚੇਤੇ ਕਰਦੇ ਹਾਂ ਤੇ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਦੇ ਸਕਦੇ ਹਾਂ।ਉਨ੍ਹਾਂ ਆਖਿਆ ਕਿ ਅਸੀਂ ਤੇਜ਼ੀ ਨਾਲ ਅਰਬਨ ਸੈਂਟਰ ਵਜੋਂ ਵਿਕਸਤ ਹੋ ਰਹੇ ਹਾਂ ਤੇ ਇਹ ਸਾਡੀ ਤਰਜੀਹ ਬਣ ਚੁੱਕੀ ਹੈ ਕਿ ਅਸੀਂ ਆਪਣੀਆਂ ਸੜਕਾਂ ਉੱਤੇ ਸਭਨਾਂ ਦੀ ਸੇਫਟੀ ਯਕੀਨੀ ਬਣਾਈਏ, ਫਿਰ ਭਾਵੇਂ ਕੋਈ ਤੁਰ ਰਿਹਾ ਹੋਵੇ, ਸਾਈਕਲਿੰਗ ਕਰ ਰਿਹਾ ਹੋਵੇ, ਟਰਾਂਜਿ਼ਟ ਦੀ ਵਰਤੋਂ ਕਰ ਰਿਹਾ ਹੋਵੇ ਜਾਂ ਡਰਾਈਵ ਕਰ ਰਿਹਾ ਹੋਵੇ।
ਟਰਾਂਸਪੋਰਟੇਸ਼ਨ ਐਂਡ ਵਰਕਸ ਕਮਿਸ਼ਨਰ ਜੈੱਫ ਰਾਈਟ ਨੇ ਆਖਿਆ ਕਿ ਸਿਟੀ ਵੱਲੋਂ ਘਾਤਕ ਹਾਦਸਿਆਂ ਨੂੰ ਰੋਕਣ ਲਈ ਵਿਜ਼ਨ ਜ਼ੀਰੋ ਐਕਸ਼ਨ ਪਲੈਨ ਵਿਕਸਤ ਕੀਤਾ ਗਿਆ ਹੈ। ਕਾਊਂਸਲ ਵੱਲੋਂ ਇਸ ਪਲੈਨ ਨੂੰ 2021 ਵਿੱਚ ਮਨਜੂ਼ਰੀ ਦਿੱਤੀ ਗਈ ਸੀ ਤੇ ਇਸ ਲਈ ਵੱਡੀ ਗਿਣਤੀ ਵਿੱਚ ਐਕਸ਼ਨ ਪਲੈਨ ਸ਼ੁਰੂ ਹੋ ਚੁੱਕੇ ਹਨ ਤੇ ਕਈ ਸਫਲਤਾ ਪੂਰਬਕ ਨੇਪਰੇ ਚੜ੍ਹਨ ਵਾਲੇ ਹਨ।
ਉਨ੍ਹਾਂ ਦੱਸਿਆ ਕਿ ਸਿਟੀ ਵੱਲੋਂ ਹੁਣ ਤੱਕ 52 ਲੋਕੇਸ਼ਨਾਂ ਉੱਤੇ ਸਪੀਡ ਕੈਮਰੇ ਲਾਏ ਜਾ ਚੁੱਕੇ ਹਨ। ਇਸ ਸਾਲ ਹੀ ਸਕੂਲ ਸਟਰੀਟ ਪਾਇਲਟ ਪ੍ਰੋਜੈਕਟ ਸੁ਼ਰੂ ਕੀਤਾ ਗਿਆ ਹੈ। ਇਸ ਤਹਿਤ ਤਿੰਨ ਸਕੂਲਾਂ ਦੇ ਬਾਹਰ ਆਰਜ਼ੀ ਕਾਰ-ਫਰੀ ਮਾਹੌਲ ਤਿਆਰ ਕੀਤਾ ਗਿਆ ਹੈ।ਇਸ ਤੋਂ ਇਲਾਵਾ ਨੇਬਰਹੁੱਡ ਏਰੀਆ ਸਪੀਡ ਲਿਮਿਟ ਪੋ੍ਰਜੈਕਟ ਮੁਕੰਮਲ ਕਰ ਲਿਆ ਗਿਆ ਹੈ।ਲੇਕਸ਼ੋਰ ਰੋਡ ਤੇ ਸਟੇਵਬੈਂਕ ਰੋਡ ਇੰਟਰਸੈਕਸ਼ਨ ਉੱਤੇ ਲੀਡਿੰਗ ਪੈਡੈਸਟਰੀਅਨ ਇੰਟਰਵਲ (ਐਲਪੀਆਈ) ਪਾਇਲਟ ਪ੍ਰੋਜੈਕਟ ਪੇਸ਼ ਕੀਤਾ ਗਿਆ ਹੈ।ਇਸ ਤੋਂ ਇਲਾਵਾ ਬਾਈਕ ਵਾਲੀਆਂ ਲੇਨਜ਼ ਵਿੱਚ ਪਾਰਕਿੰਗ ਕਰਨ ਵਾਲਿਆਂ ਨੂੰ 55 ਡਾਲਰ ਜੁਰਮਾਨਾ ਲਾਉਣ ਦੀ ਤਜਵੀਜ਼ ਵੀ ਰੱਖੀ ਗਈ ਹੈ ਤੇ ਹੁਣ ਬਾਈਕ ਵਾਲੀਆਂ ਲੇਨਜ਼ ਵਿੱਚ ਗੱਡੀਆਂ ਪਾਰਕ ਕਰਨ ਵਾਲੇ ਡਰਾਈਵਰਾਂ ਨੂੰ ਜਰਮਾਨਾ ਲਾਇਆ ਜਾਇਆ ਕਰੇਗਾ। ਇਸ ਨਿਯਮ ਨੂੰ ਲਾਗੂ ਕਰਵਾਉਣ ਲਈ ਲੋਕ 311 ਉੱਤੇ ਕਾਲ ਵੀ ਕਰ ਸਕਦੇ ਹਨ।
ਇਸ ਦੇ ਨਾਲ ਹੀ ਪੈਡੈਸਟ੍ਰੀਅਨਜ਼ ਲਈ ਸਿਗਨਲਜ਼ ਨੂੰ ਅਪਡੇਟ ਕੀਤਾ ਗਿਆ ਹੈ। ਹੁਣ ਤੱਕ 800 ਵਿੱਚੋਂ 650 ਸਿਗਨਲ ਅੱਪਡੇਟ ਕੀਤੇ ਜਾ ਚੁੱਕੇ ਹਨ। ਅੱਠ ਇਲਾਕਿਆਂ ਵਿੱਚ ਟਰੈਫਿਕ ਕਾਮਿੰਗ ( traffic calming <https://www.mississauga.ca/projects-and-strategies/city-projects/traffic-calming-program/> ) ਵੀ ਇਨਸਟਾਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਬਾਈਕ ਅੰਬੈਸਡਰ ਪ੍ਰੋਗਰਾਮ ਵੀ ਜਾਰੀ ਰੱਖਿਆ ਜਾ ਰਿਹਾ ਹੈ। ਸਕੂਲ ਵਾਕਿੰਗ ਰੂਟਸ ਪ੍ਰੋਗਰਾਮ ਨੂੰ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਸਾਰੇ ਕਦਮ ਚੁੱਕੇ ਜਾਣ ਤੋਂ ਇਲਾਵਾ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਤੇ ਸਿੱਖਿਅਤ ਕਰਨ ਲਈ ਸਿਟੀ ਕਮੇਟੀਆਂ ਤੇ ਕਮਿਊਨਿਟੀ ਭਾਈਵਾਲਾਂ ਨਾਲ ਰਲ ਕੇ ਕੰਮ ਕੀਤਾ ਜਾ ਰਿਹਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ