Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਅੱਜ ਤੋਂ ਸਕੂਲ ਪਰਤਣਗੇ ਵਿਦਿਆਰਥੀ

November 21, 2022 08:45 AM

ਓਨਟਾਰੀਓ, 21 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਦੇ 55,000 ਐਜੂਕੇਸ਼ਨ ਵਰਕਰਜ਼ ਤੇ ਸਰਕਾਰ ਦਰਮਿਆਨ ਸਮਝੌਤਾ ਸਿਰੇ ਚੜ੍ਹਨ ਨਾਲ ਹੜਤਾਲ ਦਾ ਖਤਰਾ ਟਲ ਗਿਆ ਹੈ ਤੇ ਹੁਣ ਅੱਜ ਤੋਂ ਓਨਟਾਰੀਓ ਦੇ ਸਕੂਲ ਆਮ ਵਾਂਗ ਖੁੱਲ੍ਹਣਗੇ।
ਐਤਵਾਰ ਨੂੰ ਸ਼ਾਮੀਂ 5:00 ਵਜੇ ਦੀ ਡੈੱਡਲਾਈਨ ਤੋਂ ਬਾਅਦ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼ (ਕੂਪ) ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪ੍ਰੋਵਿੰਸ਼ੀਅਲ ਸਰਕਾਰ ਨਾਲ ਡੀਲ ਸਿਰੇ ਚੜ੍ਹ ਗਈ ਹੈ ਤੇ ਉਨ੍ਹਾਂ ਦੇ ਮੈਂਬਰਾਂ ਦਾ ਹੁਣ ਹੜਤਾਲ ਕਰਨ ਦਾ ਕੋਈ ਇਰਾਦਾ ਨਹੀਂ ਹੈ। ਓਨਟਾਰੀਓ ਦੇ ਬਹੁਤੇ ਸਕੂਲ ਬੋਰਡਜ਼ ਨੇ ਆਖਿਆ ਸੀ ਕਿ ਜੇ ਐਜੂਕੇਸ਼ਨ ਸਪੋਰਟ ਸਟਾਫ ਹੜਤਾਲ ਉੱਤੇ ਚਲਾ ਜਾਂਦਾ ਹੈ ਤਾਂ ਉਹ ਇਨ-ਪਰਸਨ ਲਰਨਿੰਗ ਸਸਪੈਂਡ ਕਰ ਦੇਣਗੇ।
ਪੰਜ ਦਿਨ ਪਹਿਲਾਂ ਯੂਨੀਅਨ ਨੇ ਐਲਾਨ ਕੀਤਾ ਸੀ ਕਿ ਜੇ ਪ੍ਰੋਵਿੰਸ ਨਾਲ ਕੋਈ ਡੀਲ ਸਿਰੇ ਨਹੀਂ ਚੜ੍ਹਦੀ ਤਾਂ ਉਹ ਹੜਤਾਲ ਉੱਤੇ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।ਦੋਵੇਂ ਧਿਰਾਂ ਪਿਛਲੇ 171 ਦਿਨ ਤੋਂ ਗੱਲਬਾਤ ਕਰ ਰਹੀਆਂ ਸਨ। ਕੂਪ ਦੇ ਓਨਟਾਰੀਓ ਸਕੂਲ ਬੋਰਡ ਕਾਊਂਸਲ ਆਫ ਯੂਨੀਅਨਜ਼ ਦੀ ਪ੍ਰੈਜ਼ੀਡੈਂਟ ਲੌਰਾ ਵਾਲਟਨ ਨੇ ਆਖਿਆ ਕਿ ਸਵੇਰ ਤੋਂ ਵਰਕਰਜ਼ ਸਕੂਲ ਵਿੱਚ ਹੋਣਗੇ ਤੇ ਕੋਈ ਹੜਤਾਲ ਨਹੀਂ ਹੋਵੇਗੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ