Welcome to Canadian Punjabi Post
Follow us on

01

July 2025
 
ਟੋਰਾਂਟੋ/ਜੀਟੀਏ

2022-26 ਦੇ ਕਾਰਜਕਾਲ ਲਈ ਬਰੈਂਪਟਨ ਸਿਟੀ ਕਾਊਂਸਲ ਨੇ ਨਿਯੁਕਤ ਕੀਤੇ ਵਾਧੂ ਰੀਜਨਲ ਕਾਊਂਸਲਰਜ਼

November 16, 2022 10:01 PM

ਬਰੈਂਪਟਨ, 16 ਨਵੰਬਰ (ਪੋਸਟ ਬਿਊਰੋ) : ਅੱਜ ਕੀਤੀ ਗਈ ਸਪੈਸ਼ਲ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਊਂਸਲ ਨੇ ਵਾਰਡਜ਼ 1 ਤੇ 5 ਤੋਂ ਰੋਵੀਨਾ ਸੈਂਟੋਸ, ਵਾਰਡ 3 ਤੇ 4 ਤੋਂ ਡੈਨਿਸ ਕੀਨਨ, ਵਾਰਡ 2 ਤੇ 6 ਤੋਂ ਨਵਜੀਤ ਕੌਰ ਬਰਾੜ ਨੂੰ ਪੀਲ ਰੀਜਨਲ ਕਾਊਂਸਲ ਲਈ ਬਰੈਂਪਟਨ ਤੋਂ ਵਾਧੂ ਰੀਜਨਲ ਕਾਊਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਸਾਰੇ 2022 ਤੋਂ 2026 ਦੇ ਕਾਰਜਕਾਲ ਲਈ ਆਪਣੇ ਅਹੁਦੇ ਉੱਤੇ ਰਹਿਣਗੇ।
ਕਾਊਂਸਲਰ ਸੈਂਟੋਸ, ਕੀਨਨ ਤੇ ਬਰਾੜ ਦੇ ਨਾਲ ਨਾਲ ਸਿਟੀ ਦੇ ਚੁਣੇ ਹੋਏ ਰੀਜਨਲ ਕਾਊਂਸਲਰ 17 ਨਵੰਬਰ ਨੂੰ ਸਵੇਰੇ 9:30 ਵਜੇ ਪੀਲ ਰੀਜਨਲ ਕਾਊਂਸਲ ਦੀ ਮੀਟਿੰਗ ਵਿੱਚ ਆਪਣੇ ਅਹੁਦੇ ਦੀ ਸੰਹੁ ਚੁੱਕਣਗੇ। ਪੀਲ ਰੀਜਨ ਨੇ ਬਾਇ ਲਾਅ 83-2020 ਵਿੱਚ ਤਬਦੀਲੀ ਕਰਕੇ ਸਿਟੀ ਆਫ ਬਰੈਂਪਟਨ ਲਈ ਨੌਂ ਹੋਰ ਰੀਜਨਲ ਕਾਊਂਸਲਰਜ਼ ਨਿਯੁਕਤ ਕੀਤੇ ਹਨ। ਇਨ੍ਹਾਂ ਨੌਂ ਰੀਜਨਲ ਕਾਊਂਸਲਰਜ਼ ਵਿੱਚ
· ਮੇਅਰ
· ਪੰਜ ਚੁਣੇ ਹੋਏ ਰੀਜਨਲ ਕਾਊਂਸਲਰਜ਼
· ਬਰੈਂਪਟਨ ਸਿਟੀ ਕਾਊਂਸਲ ਵੱਲੋਂ ਤਿੰਨ ਚੁਣੇ ਹੋਏ ਸਿਟੀ ਕਾਊਂਸਲਰਜ਼ ਦੀ ਰੀਜਨਲ ਕਾਊਂਸਲਰਜ਼ ਵਜੋਂ ਚੋਣ

ਮਿਊਂਸਪਲ ਚੋਣਾਂ ਤੋਂ ਬਾਅਦ ਚੁਣੇ ਗਏ ਪੰਜ ਸਿਟੀ ਕਾਊਂਸਲਰਜ਼ ਵਿੱਚੋਂ ਸਿਟੀ ਕਾਊਂਸਲ ਵੱਲੋਂ ਵਾਧੂ ਰੀਜਨਲ ਕਾਊਂਸਲਰ ਨਿਯੁਕਤ ਕੀਤੇ ਗਏ ਹਨ। ਇਹ ਵਿਅਕਤੀ ਸਿਟੀ ਤੇ ਰੀਜਨਲ ਕਾਊਂਸਲ ਦੇ ਮੈਂਬਰਾਂ ਵਜੋਂ ਸੇਵਾ ਨਿਭਾਉਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ