Welcome to Canadian Punjabi Post
Follow us on

08

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾਇਸਲਾਮਾਬਾਦ ਦੇ ਸੰਡੇ ਬਾਜਾਰ ਵਿਚ ਲੱਗੀ ਭਿਆਨਕ ਅੱਗ, 300 ਦੁਕਾਨਾਂ ਸੜ ਕੇ ਸੁਆਹਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਤਾਂ ਹਿਮਾਚਲ ਵਿਚ ਕਾਂਗਰਸ ਦੇ ਹੱਥ ਆਈ ਸੱਤਾਤਾਲਿਬਾਨ ਨੇ ਕਤਲ ਦੇ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ, ਅਫਗਾਨਿਸਤਾਨ ’ਤੇ ਕਬਜੇ ਤੋਂ ਬਾਅਦ ਪਹਿਲਾ ਮਾਮਲਾਕਿੰਗ ਚਾਰਲਸ ਨੇ ਕੀਤਾ ਗੁਰਦੁਆਰਾ ਸਾਹਿਬ ਦਾ ਦੌਰਾ, ਕੋਵਿਡ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਵਿਚ ਦਿੱਤੀ ਢਿੱਲਕਾਂਗੋ ਵਿਚ ਹਮਲਾਵਰਾਂ ਹਸਪਤਾਲ ਤੇ ਚਰਚਾਂ ਵਿਚ 272 ਲੋਕਾਂ ਨੂੰ ਮਾਰਿਆਐੱਮ.ਸੀ.ਡੀ. ਵਿਚ ਵੀ ਚੱਲਿਆ ‘ਝਾੜੂ’, 15 ਸਾਲ ਦੀ ਭਾਜਪਾ ਦੀ ਸੱਤਾ ਖੁੰਝੀ
 
ਅੰਤਰਰਾਸ਼ਟਰੀ

ਜਿ਼ੰਨਪਿੰਗ ਨੇ ਟਰੂਡੋ ਉੱਤੇ ਡਿਪਲੋਮੈਟਿਕ ਸਬੰਧ ਖ਼ਰਾਬ ਕਰਨ ਦਾ ਲਾਇਆ ਦੋਸ਼

November 16, 2022 08:37 AM

ਇੰਡੋਨੇਸ਼ੀਆ, 16 ਨਵੰਬਰ (ਪੋਸਟ ਬਿਊਰੋ) : ਜੀ-20 ਸਿਖਰ ਵਾਰਤਾ ਦੌਰਾਨ ਹੋਈ ਮੁਲਾਕਾਤ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ-ਜਿੰ਼ਨਪਿੰਗ ਨੇ ਉਲਾਂਭਾ ਦਿੰਦਿਆਂ ਟਰੂਡੋ ਉੱਤੇ ਨਿਜੀ ਗੱਲਾਂ ਮੀਡੀਆ ਸਾਹਮਣੇ ਲੀਕ ਕਰਨ ਦਾ ਦੋਸ਼ ਲਗਾਇਆ। ਜ਼ੀ-ਜਿ਼ਨਪਿੰਗ ਨੇ ਟਰੂਡੋ ਉੱਤੇ ਡਿਪਲੋਮੈਟਿਕ ਸਬੰਧਾਂ ਨੂੰ ਖਰਾਬ ਕਰਨ ਦਾ ਦੋਸ਼ ਵੀ ਲਾਇਆ।
ਜੀ-20 ਸਿਖਰ ਵਾਰਤਾ ਦੌਰਾਨ ਇੱਕ ਈਵੈਂਟ ਵਿੱਚ ਬੁੱਧਵਾਰ ਨੂੰ ਦੋਵਾਂ ਆਗੂਆਂ ਵਿਚਾਲੇ ਗੱਲਬਾਤ ਚੱਲ ਰਹੀ ਸੀ ਤੇ ਮੀਡੀਆ ਵੀ ਇਸ ਨਿੱਕੀ ਜਿਹੀ ਮੁਲਾਕਾਤ ਨੂੰ ਕਵਰ ਕਰਨ ਲਈ ਮੌਜੂਦ ਸੀ। ਇਸੇ ਮੌਕੇ ਜ਼ੀ ਨੇ ਆਪਣੇ ਦੁਭਾਸ਼ੀਏ ਜ਼ਰੀਏ ਟਰੂਡੋ ਨੂੰ ਆਖਿਆ ਕਿ ਜਿਹੜੀ ਵੀ ਗੱਲ ਆਪਾਂ ਇੱਕ ਦੂਜੇ ਨਾਲ ਸਾਂਝੀ ਕਰਦੇ ਹਾਂ ਉਹ ਮੀਡੀਆ ਕੋਲ ਪਹੁੰਚ ਜਾਂਦੀ ਹੈ, ਇਹ ਸਹੀ ਨਹੀਂ ਹੈ। ਇਸ ਤਰ੍ਹਾਂ ਗੱਲਬਾਤ ਨਹੀਂ ਹੁੰਦੀ। ਜੇ ਤੁਸੀਂ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਨੂੰ ਲੈ ਕੇ ਐਨੇ ਸੰਜੀਦਾ ਹੋ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ।
ਇਸ ਉੱਤੇ ਟਰੂਡੋ ਨੇ ਆਖਿਆ ਕਿ ਅਸੀਂ ਖੁੱਲ੍ਹੀ ਗੱਲਬਾਤ ਦੇ ਹਮਾਇਤੀ ਹਾਂ ਤੇ ਅਸੀਂ ਅੱਗੇ ਵੀ ਇਹੋ ਕਰਨਾ ਜਾਰੀ ਰੱਖਾਂਗੇ। ਅਸੀਂ ਉਸਾਰੂ ਢੰਗ ਨਾਲ ਗੱਲਬਾਤ ਕਰਨੀ ਜਾਰੀ ਰੱਖਣੀ ਚਾਹੁੰਦੇ ਹਾਂ ਪਰ ਕਈ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਨਾਲ ਅਸੀਂ ਸਹਿਮਤ ਨਹੀਂ ਹੋਵਾਂਗੇ। ਇਸ ਦਾ ਜਵਾਬ ਦਿੰਦਿਆਂ ਜ਼ੀ ਨੇ ਆਖਿਆ ਕਿ ਗੱਲਬਾਤ ਲਈ ਪਹਿਲਾਂ ਆਪਾਂ ਸ਼ਰਤਾਂ ਤੈਅ ਕਰ ਲੈਂਦੇ ਹਾਂ।ਇਸ ਨਿੱਕੀ ਜਿਹੀ ਗੱਲਬਾਤ ਤੋਂ ਬਾਅਦ ਦੋਵਾਂ ਆਗੂਆਂ ਨੇ ਹੱਥ ਮਿਲਾਏ ਤੇ ਵੱਖ ਹੋ ਗਏ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਸਲਾਮਾਬਾਦ ਦੇ ਸੰਡੇ ਬਾਜਾਰ ਵਿਚ ਲੱਗੀ ਭਿਆਨਕ ਅੱਗ, 300 ਦੁਕਾਨਾਂ ਸੜ ਕੇ ਸੁਆਹ ਤਾਲਿਬਾਨ ਨੇ ਕਤਲ ਦੇ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ, ਅਫਗਾਨਿਸਤਾਨ ’ਤੇ ਕਬਜੇ ਤੋਂ ਬਾਅਦ ਪਹਿਲਾ ਮਾਮਲਾ ਕਿੰਗ ਚਾਰਲਸ ਨੇ ਕੀਤਾ ਗੁਰਦੁਆਰਾ ਸਾਹਿਬ ਦਾ ਦੌਰਾ, ਕੋਵਿਡ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਵਿਚ ਦਿੱਤੀ ਢਿੱਲ ਕਾਂਗੋ ਵਿਚ ਹਮਲਾਵਰਾਂ ਹਸਪਤਾਲ ਤੇ ਚਰਚਾਂ ਵਿਚ 272 ਲੋਕਾਂ ਨੂੰ ਮਾਰਿਆ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਹਮਲੇ ਵਿੱਚ ਤਬਾਹ ਹੋਏ ਕ੍ਰੀਮੀਆ ਪੁਲ ’ਤੇ ਕਾਰ ਚਲਾਈ ਬੋਗੋਟਾ ਵਿਚ ਜਮੀਨ ਖਿਸਕਣ ਕਾਰਣ ਦਬੀ ਬੱਸ, 33 ਲੋਕਾਂ ਦੀ ਮੌਤ, 4 ਜਖਮੀ ਅਫਗਾਨਿਸਤਾਨ ਵਿਚ ਸਰਕਾਰੀ ਕਰਮਚਾਰੀਆਂ ਦੀ ਬੱਸ ’ਚ ਧਮਾਕਾ, 7 ਦੀ ਮੌਤ ਫਿਲਮਾਂ ਦੇਖਣ ਲਈ ਨੌਜਵਾਨਾਂ ਨੂੰ ਸ਼ਰੇਆਮ ਮਾਰੀ ਗੋਲੀ ਤਾਲਿਬਾਨ ਨੇ ਔਰਤਾਂ ਨੂੰ ਇਕੱਲੇ ਖਰੀਦਦਾਰੀ ਕਰਨ ਜਾਣ ’ਤੇ ਖੁੱਲ੍ਹੇਆਮ ਮਾਰੇ ਕੋੜੇ