Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅੰਤਰਰਾਸ਼ਟਰੀ

2024 ਤਕ ਕਰੰਸੀ ਨੋਟ 'ਤੇ ਹੋਵੇਗੀ ਕਿੰਗ ਚਾਰਲਸ ਦੀ ਤਸਵੀਰ : ਬੈਂਕ ਆਫ ਇੰਗਲੈਂਡ

September 27, 2022 08:27 AM

ਨਵੀਂ ਦਿੱਲੀ, 27 ਸਤੰਬਰ (ਪੋਸਟ ਬਿਊਰੋ): ਬੈਂਕ ਆਫ ਇੰਗਲੈਂਡ ਨੇ ਮੰਗਲਵਾਰ ਨੂੰ ਕਿਹਾ ਕਿ ਕਿੰਗ ਚਾਰਲਸ ਦੀ ਤਸਵੀਰ ਵਾਲੇ ਬੈਂਕ ਨੋਟ 2024 ਦੇ ਮੱਧ ਤਕ ਚਲਨ 'ਚ ਆਉਣ ਦੀ ਉਮੀਦ ਹੈ। ਇਸ ਸਮੇਂ ਬੈਂਕ ਆਫ ਇੰਗਲੈਂਡ ਦੀ ਕਰੰਸੀ 'ਤੇ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਲੱਗੀ ਹੋਈ ਹੈ। 70 ਸਾਲ ਦੇ ਰਾਜ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਬ੍ਰਿਟੇਨ ਦੇ ਕਰੰਸੀ ਨੋਟ 'ਤੇ ਮਹਾਰਾਣੀ ਦੀ ਤਸਵੀਰ 1960 ਤੋਂ ਲਗਾਈ ਜਾ ਰਹੀ ਹੈ। ਪਹਿਲੀ ਵਾਰ ਕਿੰਗ ਚਾਰਲਸ ਬ੍ਰਿਟੇਨ ਦੇ ਸ਼ਾਹੀ ਟਕਸਾਲ ਵੱਲੋਂ ਜਾਰੀ ਕੀਤੇ ਗਏ ਸਿੱਕਿਆਂ 'ਤੇ ਨਜ਼ਰ ਆਉਣਗੇ। 17ਵੀਂ ਸਦੀ 'ਚ ਕਿੰਗ ਚਾਰਲਸ ਦੇ ਰਾਜਗੱਦੀ ਉੱਤੇ ਬਿਰਾਜਮਾਨ ਹੋਣ ਤੋਂ ਬਾਅਦ ਬ੍ਰਿਟਿਸ਼ ਸਿੱਕਿਆਂ ਲਈ ਇਕ ਵਿਸ਼ੇਸ਼ ਰਿਵਾਜ ਦਾ ਪਾਲਣ ਕੀਤਾ ਗਿਆ ਹੈ। ਨਵੇਂ ਰਾਜੇ ਦਾ ਉਸਦੇ ਪਿਛਲੇ ਗੱਦੀਨਸ਼ੀਨ ਤੋਂ ਉਲਟੀ ਦਿਸ਼ਾ ਵਿਚ ਮੂੰਹ ਕੀਤੇ ਹੋਏ ਚਿੱਤਰ ਬਣਾਇਆ ਹੈ। ਐਲਿਜ਼ਾਬੈੱਥ ਦਾ ਮੂੰਹ ਸਿੱਕਿਆਂ 'ਤੇ ਸੱਜੇ ਪਾਸੇ ਸੀ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਚਾਰਲਸ ਦਾ ਮੂੰਹ ਖੱਬੇ ਪਾਸੇ ਦਿਖਾਇਆ ਜਾਵੇਗਾ।
ਬੈਂਕ ਆਫ ਇੰਗਲੈਂਡ ਨੇ ਇਕ ਬਿਆਨ 'ਚ ਕਿਹਾ ਕਿ ਕੇਂਦਰੀ ਬੈਂਕ ਸਾਲ ਦੇ ਅੰਤ ਤਕ ਪੋਲੀਮਰ ਨੋਟਾਂ 'ਤੇ ਨਵੇਂ ਸਮਰਾਟ ਦੀ ਤਸਵੀਰ ਜਾਰੀ ਕਰ ਦੇਵੇਗਾ। ਬੈਂਕ ਆਫ ਇੰਗਲੈਂਡ ਨੇ ਇਹ ਵੀ ਕਿਹਾ ਹੈ ਕਿ 5, 10, 20 ਤੇ 50 ਪੌਂਡ ਦੇ ਨੋਟਾਂ 'ਚ ਕੋਈ ਵਾਧੂ ਬਦਲਾਅ ਨਹੀਂ ਕੀਤਾ ਜਾਵੇਗਾ।
ਬੈਂਕ ਆਫ ਇੰਗਲੈਂਡ ਨੇ ਕਿਹਾ ਹੈ ਕਿ ਮਹਾਰਾਣੀ ਦੀ ਤਸਵੀਰ ਵਾਲੇ ਮੌਜੂਦਾ ਪੌਲੀਮਰ ਨੋਟ ਕਾਨੂੰਨੀ ਕਰੰਸੀ ਬਣੇ ਰਹਿਣਗੇ ਤੇ ਸਿਰਫ਼ ਖਰਾਬ ਹੋਣ ਤੋਂ ਬਾਅਦ ਹੀ ਪ੍ਰਚਲਨ 'ਚੋਂ ਹਟਾਏ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਬੈਂਕ ਆਫ ਇੰਗਲੈਂਡ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਕਾਗਜ਼ੀ ਨੋਟਾਂ ਦੇ ਸਰਕੂਲੇਸ਼ਨ ਦੀ ਡੈੱਡਲਾਈਨ ਨੇੜੇ ਆ ਰਹੀ ਹੈ। 30 ਸਤੰਬਰ ਨੂੰ ਯੂਕੇ 'ਚ ਕਾਗਜ਼ੀ ਨੋਟ ਹੁਣ ਕਾਨੂੰਨੀ ਕਰੰਸੀ ਦੇ ਰੂਪ 'ਚ ਸਵੀਕਾਰ ਨਹੀਂ ਕੀਤੇ ਜਾਣਗੇ। ਦਾ ਕਹਿਣਾ ਹੈ ਕਿ ਪਿਛਲੇ ਹਫਤੇ ਤਕ ਅਜਿਹੇ 11 ਅਰਬ ਨੋਟ ਸਰਕੂਲੇਸ਼ਨ 'ਚ ਬਚੇ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ