Welcome to Canadian Punjabi Post
Follow us on

03

October 2022
ਟੋਰਾਂਟੋ/ਜੀਟੀਏ

ਮਿਲਟਨ ਆਟੋ ਰਿਪੇਅਰ ਸ਼ੌਪ ਵਿੱਚ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਦੀ ਹੋਈ ਮੌਤ

September 19, 2022 11:29 PM

ਮਿਸੀਸਾਗਾ, 19 ਸਤੰਬਰ (ਪੋਸਟ ਬਿਊਰੋ) : ਮਿਸੀਸਾਗਾ ਪਲਾਜ਼ਾ ਤੇ ਮਿਲਟਨ ਆਟੋ ਰਿਪੇਅਰ ਸ਼ੌਪ ਵਿੱਚ ਪਿਛਲੇ ਸੋਮਵਾਰ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਵਿੱਚ ਇੱਕ ਪੰਜਾਬੀ ਮੂਲ ਦਾ ਵਿਅਕਤੀ ਵੀ ਸ਼ਾਮਲ ਹੋ ਗਿਆ ਹੈ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਸਤਵਿੰਦਰ ਸਿੰਘ ਦੀ ਵੀ ਸ਼ਨਿੱਚਰਵਾਰ ਨੂੰ ਮੌਤ ਹੋ ਗਈ।
ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੁਰੂ ਕੀਤੇ ਗਏ ਗੋਫੰਡਮੀ ਪੇਜ ਵਿੱਚ ਆਖਿਆ ਗਿਆ ਕਿ ਸਤਵਿੰਦਰ ਸਿੰਘ ਆਪਣੇ ਪਰਿਵਾਰ ਦਾ ਬਹੁਤ ਹੀ ਪਿਆਰਾ ਬੇਟਾ, ਭਰਾ ਤੇ ਗ੍ਰੈਂਡਸਨ ਸੀ। ਉਸ ਦੇ ਜਾਣ ਨਾਲ ਪਰਿਵਾਰ ਕਾਫੀ ਟੁੱਟ ਗਿਆ ਹੈ। 28 ਸਾਲਾ ਸਤਵਿੰਦਰ ਸਿੰਘ ਇਸੇ ਆਟੋ ਸ਼ੌਪ ਉੱਤੇ ਪਾਰਟ ਟਾਈਮ ਕੰਮ ਕਰਦਾ ਸੀ।ਪਿਛਲੇ ਹਫਤੇ ਵਾਪਰੀ ਸੂ਼ਟਿੰਗ ਦੀ ਘਟਨਾ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਲਾਈਫ ਸਪੋਰਟ ਉੱਤੇ ਰੱਖਿਆ ਗਿਆ ਸੀ।ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਸਮੇਂ ਉਸ ਦੇ ਦੋਸਤ ਤੇ ਪਰਿਵਾਰਕ ਮੈਂਬਰ ਉਸ ਦੇ ਕੋਲ ਹੀ ਸਨ।
ਭਾਰਤ ਵਿੱਚ ਬੀਬੀਏ ਤੇ ਐਮਬੀਏ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਹ ਗਲੋਬਲ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਕੈਨੇਡਾ ਆ ਗਿਆ। ਉਸ ਦੇ ਕਜ਼ਨ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਹ ਓਨਟਾਰੀਓ ਆਇਆ ਸੀ ਤੇ ਮਈ ਵਿੱਚ ਹੀ ਮਿਲਟਨ ਸਿ਼ਫਟ ਹੋਇਆ ਸੀ। ਉਸ ਨੇ ਕੌਨੈਸਟੋਗਾ ਕਾਲਜ ਤੋਂ ਪਿਛਲੇ ਮਹੀਨੇ ਹੀ ਆਪਣੀ ਪੜ੍ਹਾਈ ਮੁਕੰਮਲ ਕੀਤੀ ਸੀ।
ਪੁਲਿਸ ਅਜੇ ਤੱਕ ਹਮਲੇ ਦੇ ਪਿੱਛੇ ਕਾਰਨ ਦਾ ਪਤਾ ਨਹੀਂ ਲਗਾ ਪਾਈ ਹੈ। ਪੁਲਿਸ ਵੱਲੋਂ ਇਸ ਹਮਲੇ ਲਈ 40 ਸਾਲਾ ਸ਼ੌਨ ਪੈਟਰੀ ਨੂੰ ਜਿ਼ੰਮੇਵਾਰ ਦੱਸਿਆ ਗਿਆ, ਉਸ ਦਾ ਮੁਜਰਮਾਨਾ ਰਿਕਾਰਡ ਵੀ ਹੈ। ਉਸ ਨੇ ਵੀ ਥੋੜ੍ਹੇ ਅਰਸੇ ਲਈ ਇਸੇ ਆਟੋ ਸ਼ੌਪ ਵਿੱਚ ਕੰਮ ਕੀਤਾ ਸੀ। ਪੈਟਰੀ ਨੇ ਸੱਭ ਤੋਂ ਪਹਿਲਾਂ ਮਿਸੀਸਾਗਾ ਦੇ ਟਿੰਮ ਹੌਰਟਨਜ਼ ਵਿੱਚ ਟੋਰਾਂਟੋ ਪੁਲਿਸ ਕਾਂਸਟੇਬਲ ਐਂਡਰਿਊ ਹੌਂਗ ਦੀ ਜਾਨ ਲਈ। ਫਿਰ ਉਹ ਮਿਲਟਨ ਦੀ ਇਸ ਆਟੋ ਸ਼ੌਪ ਪਹੁੰਚਿਆ ਤੇ ਉਸ ਨੇ ਸਤਵਿੰਦਰ ਸਿੰਘ ਤੇ ਆਪਣੇ ਸਾਬਕਾ ਬੌਸ ਨੂੰ ਵੀ ਗੋਲੀਆਂ ਮਾਰੀਆਂ। ਬਾਅਦ ਵਿੱਚ ਪੁਲਿਸ ਨੇ ਹੈਮਿਲਟਨ ਵਿੱਚ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

 

 

Have something to say? Post your comment