ਟੋਰਾਂਟੋ, 18 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਦੇ ਕ੍ਰਿਸਟੀ ਪਿੱਟਸ ਪਾਰਕ ਨੇੜੇ ਐਤਵਾਰ ਸਵੇਰੇ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਗਿਆ।
ਇਹ ਘਟਨਾ ਕ੍ਰਿਸਟੀ ਤੇ ਓਸਿੰਗਟਨ ਐਵਨਿਊਜ਼ ਦਰਮਿਆਨ 802 ਬਲੂਅਰ ਸਟਰੀਟ ਵੈਸਟ ਨੇੜੇ ਤੜ੍ਹਕੇ 3:45 ਤੋਂ ਠੀਕ ਪਹਿਲਾਂ ਵਾਪਰੀ। ਟੋਰਾਂਟੋ ਪੁਲਿਸ ਅਨੁਸਾਰ ਜਿਸ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਉਸ ਦੀ ਬਾਰ ਦੇ ਬਾਹਰ ਕੁੱਝ ਵਿਅਕਤੀਆਂ ਨਾਲ ਝੜਪ ਹੋ ਗਈ।
ਜਾਂਚਕਾਰਾਂ ਨੇ ਦੱਸਿਆ ਕਿ ਤੂੰ ਤੂੰ ਮੈਂ ਮੈਂ ਤੋਂ ਬਾਅਦ ਉਸ ਵਿਅਕਤੀ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਚਾਕੂ ਮਾਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਸਥਿਰ ਤੇ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।ਟੋਰਾਂਟੋ ਪੁਲਿਸ ਫੋਰੈਂਸਿਕ ਆਇਡੈਂਟੀਫਿਕੇਸ਼ਨ ਸਰਵਿਸਿਜ਼ ਦੇ ਅਧਿਕਾਰੀਆਂ ਵੱਲੋਂ ਮੌਕੇ ਦਾ ਮੁਆਇਨਾ ਵੀ ਕੀਤਾ ਗਿਆ।