Welcome to Canadian Punjabi Post
Follow us on

04

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਢਕੋਲੀ ਤੋਂ ਗ੍ਰਿਫਤਾਰ, 20 ਪਿਸਤੌਲ ਅਤੇ ਇਨੋਵਾ ਕਾਰ ਬਰਾਮਦਹੁਣ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੂਰ ਹੋਣਗੇ ਬਾਗ਼ਬਾਨੀ ਮਾਹਿਰਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕਿਹਾ, ‘ਲੋਕਤੰਤਰ 'ਤੇ ਕੀ ਕਰਨਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ`ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆਈਰਾਨ ਦੀਆਂ ਸੜਕਾਂ 'ਤੇ ਫੀਫਾ ਵਿਸ਼ਵ ਕੱਪ ਵਿਚ ਹਾਰ ਮਨਾਇਆ ਗਿਆ ਜਸ਼ਨਪਾਕਿਸਤਾਨ ਵਿਚ 25 ਕਿਲੋ ਵਿਸਫੋਟਕਾਂ ਨਾਲ ਪੁਲਿਸ ਟਰੱਕ 'ਤੇ ਅੱਤਵਾਦੀ ਹਮਲਾ, ਟੀਟੀਪੀ ਨੇ ਲਈ ਜ਼ਿੰਮੇਵਾਰੀਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ
 
ਨਜਰਰੀਆ

ਪੰਜਾਬ ਦੇ ਖੇਤੀ ਪਸਾਰ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ

September 10, 2022 04:19 PM

ਪੰਜਾਬ ਦੀ ਖੇਤੀ ਦੇ ਪਸਾਰ ਵਿੱਚ ਜਿਸ ਚੀਜ਼ ਦੀ ਅੱਜ ਸਭ ਤੋਂ ਜਿਆਦਾ ਲੋੜ ਹੈ ਉਹ ਹੈ ਪੈਦਾਵਾਰ ਦੀ ਵਿਉਂਤ ਬੰਦੀ ਅਤੇ ਉਸ ਦਾ ਮੰਡੀਕਰਨ।ਭਾਵ ਕਿਹੜੀ ਫਸਲ਼ ਬੀਜੀ ਜਾਵੇ ਜਿਸ ਨਾਲ ਪਾਣੀ ਦੀ ਖੱਪਤ ਵੀ ਘੱਟ ਹੋਵੇ ਅਤੇ ਉਸ ਦੇ ਮੰਡੀਕਰਨ ਵਿੱਚ ਦਿੱਕਤ ਨਾ ਆਵੇ ਅਤੇ ਮੁਨਾਫਾ ਵੀ ਹੁਣ ਵਾਲੀਆਂ ਰਿਵਾਇਤੀ ਫਸਲਾਂ ਨਾਲੋਂ ਜਿਆਦਾ ਹੋਵੇ।ਇਸ ਲਈ ਖੇਤੀ ਮਾਹਿਰਾਂ ਦੀ ਟੀਮ ਨਾਲ ਮੈਨੇਜਮੈਂਟ ਦੀ ਵੀ ਲੋੜ ਹੈ।ਭਾਵੇਂ ਕਿਸਾਨ ਆਪ ਇਕ ਬਹੁਤ ਵੱਡਾ ਮੈਨੇਜਰ ਹੈ ਕਿਉਂ ਕਿ ਉਹ ਕਿਹੜੀ ਫਸਲ ਬੀਜਣੀ ਕਦੋਂ ਬੀਜਣੀ, ਕਿਵੇਂ ਉਹਦੀ ਸਾਂਭ ਸੰਭਾਲ ਕਰਨੀ ਅਤੇ ਕਿਵੇਂ ਮੰਡੀਕਰਨ ਕਰਨਾ ਹੈ।ਇਹ ਸਾਰੀ ਵਿੳਂਤਬੰਦੀ ਉਸ ਦੇ ਆਪਣੇ ਜੁੰਮੇ ਹੈ। ਪਰ ਫਿਰ ਵੀ ਉਹਦਾ ਦਾਇਰਾ ਸੀਮਤ ਹੈ ਭਾਵ ਉਸ ਦੀ ਜਾਣਕਾਰੀ ਬਹੁਤੀ ਆਵਦੇ ਪਿੰਡ ਨਾਲ ਲੱਗਦੀ ਮੰਡੀ ਅਤੇ ਜਿਲੇ-ਸੂਬੇ ਤੱਕ ਹੀ ਸੀਮਤ ਹੁੰਦੀ ਹੈ ਇਸ ਲਈ ਕਿਸਾਨ ਨੂੰ ਖੇਤੀ ਪਸਾਰ ਮਾਹਿਰਾਂ ਦੀ ਲੋੜ ਹੈ। ਖੇਤੀ ਪਸਾਰ ਮਾਹਿਰ ਇਕ ਤਾਂ ਹੈ ਥੋੜੇ ਬਹੁਤੀਆਂ ਪੋਸਟਾਂ ਖਾਲੀ ਪਈਆਂ ਹਨ। ਜਿਹੜੇ ਹੈ ਉਹਨਾਂ ਨੂੰ ਸਮੇਂ ਸਮਂੇ ਦੀਆਂ ਰਿਪੋਰਟਾਂ ਅਤੇ ਅੰਕੜੇ ਇਕੱਠੇ ਕਰਨ ਤੋਂ ਹੀ ਵਿਹਲ ਨਹੀਂ ਅਤੇ ਜਿਹੜਾ ਸਮਾ ਬਚਦਾ ਹੈ ਉਹ ਰਵਾਇਤੀ ਫਸਲਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਦੇਣ ਅਤੇ ਸਬਸਿਡੀਆਂ ਵਾਲੇ ਕਾਗਜ਼ ਭਰਨ ਵਿੱਚ ਲੰਘ ਜਾਂਦਾ ਹੈ, ਕਿਸਾਨ ਨੂੰ ਅਸਲ ਲੋੜੀਂਦੀ ਜਾਣਕਾਰੀ ਨਹੀਂ ਮਿਲ ਰਹੀ ਹੈ।
ਖੇਤੀ ਪਸਾਰ ਵਿੱਚ ਮੈਨੇਜਮੈਂਟ ਕਨਸੈਪਟ (ਪ੍ਰਬੰਧਨ ਸੰਕਲਪ) ਲਿਆਉਣ ਲਈ ਭਾਰਤ ਸਰਕਾਰ ਨੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਦੇਸ਼ ਵਿੱਚ (ਐਨ ਅੇ ਟੀ ਪੀ) ਪ੍ਰੋਗਰਾਮ 6 ਸੂਬਿਆਂ ਵਿੱਚ ਚਲਾਇਆ ਜਿਸ ਨੂੰ ਕਿਸਾਨ ਆਤਮਾ ਪ੍ਰੋਜੈਕਟ ਦੇ ਨਾਮ ਨਾਲ ਜਾਣਦੇ ਹਨ।ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸੀ ਛੋਟੇ ਕਿਸਾਨਾਂ ਦੇ ਗਰੁੱਪ ਬਣਾ ਕਿ ਮੰਡੀ ਮੰਗ ਅਨੁਸਾਰ ਪੈਦਾਵਾਰ ਕਰਵਾਈ ਜਾਵੇ।ਜਿਸ ਨਾਲ ਖੇਤੀ ਦੀ ਨਵੀਂ ਤਕਨੀਕ ਅਪਨਾਉਣ ਵਿੱਚ ਆਪੋ ਆਪਣੇ ਤਜਰਬੇ ਸਾਂਝੇ ਹੋਣ ਅਤੇ ਖੇਤੀ ਵਿੱਚ ਵਰਤੋਂ ਵਾਲੀ ਮਸ਼ੀਨਰੀ ਅਤੇ ਰਸਾਇਕ ਬੀਜਾਂ ਦੀ ਖਰੀਦ ਵਿੱਚ ਪੈਮਾਨੇ ਦੀ ਆਰਥਿਕਤਾ (ਇਕਾਨਮੀ ਆਫ ਸਕੇਲ) ਦਾ ਫਾਇਦਾ ਹੋ ਸਕੇ ਇਸ ਤਰਾਂ ਜਿਹੜੀ ਪੈਦਾਵਾਰ ਹੋਵੇ ਉਹ ਵੀ ਜੇ ਜਿਆਦਾ ਹੋਵੇਗੀ ਤਾਂ ਵੱਡੇ ਵਪਾਰੀ ਨਾਲ ਭਾਅ ਸਬੰਧੀ ਗੱਲਬਾਤ ਕੀਤੀ ਜਾ ਸਕਦੀ ਹੈ ਜਾਂ ਦੂਰ ਨੇੜੇ ਕਿਸੇ ਵੱਡੀ ਮੰਡੀ ਵਿੱਚ ਮਾਲ ਪਹੰਚਾਇਆ ਜਾ ਸਕਦਾ ਹੈ।
ਵਿਸ਼ਵ ਬੈਂਕ ਦਾ ਪਾਈਲਾਟ ਪ੍ਰੋਜੈਕਟ ਬਹੁਤ ਕਾਮਯਾਬ ਰਿਹਾ। ਇਸ ਦੀ ਕਾਮਯਾਬੀ ਦੇਖ ਕੇ ਭਾਰਤ ਸਰਕਾਰ ਨੇ ਇਸ ਨੂੰ ਸਾਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਪਰ ਜਿਵੇਂ ਹੀ ਪ੍ਰੋਜੈਕਟ ਵਿੱਚ ਵਿਸ਼ਵ ਬੈਂਕ ਦੀ ਭੂਮੀਕਾ ਖਤਮ ਹੋਈ ਨਾਲ ਹੀ ਕੰਮ ਕਰਨ ਦੇ ਰੂਲ ਵੀ ਬਦਲ ਗਏ। ਕੁੱਝ ਅਫਸਰ ਇਹੋ ਜਿਹੇ ਵੀ ਹੁੰਦੇ ਹਨ ਜੋ ਕਹਿੰਦੇ ਨਾ ਖੇਡਾਂ ਨਾ ਖੇਡਣ ਦੇਵਾਂ। ਇਸ ਦੀ ਉਦਾਹਰਣ ਇਹ ਹੈ ਕਿ ਸੈਂਟਰ ਤੋਂ ਬਜਟ ਲੈਣਾ ਹੈ ਤਾਂ ਉਹ ਪਹਿਲਾਂ ਦਿੱਤੇ ਪੈਸਿਆਂ ਦਾ ਹਿਸਾਬ ਮੰਗਦੇ ਹਨ ਜੇ 23 ਜਿਲਿਆਂ ਵਿੱਚੋਂ ਇੱਕ ਨੇ ਵੀ ਹਿਸਾਬ ਨਹੀਂ ਦਿੱਤਾ ਤਾਂ ਪੈਸਾ ਸਾਰੇ ਸੂਬੈ ਦਾ ਰੁੱਕ ਜਾਣਾ ਹੈ ਕਿਉਂ ਕਿ ਸੂਬੈ ਵਾਲਿਆ ਨੇ ਯੂ ਸੀ (ਪੈਸੇ ਦੀ ਵਰਤੋਂ ਦਾ ਸਰਟੀਫੀਕੇਟ) ਇਕੱਠਾ ਸੂਬੈ ਦਾ ਭੇਜਣਾ ਅਤੇ ਸੈਂਟਰ ਵੀ ਇਹੋ ਕਹਿੰਦਾ ਹੈ ਕਿ ਅਸੀਂ ਸੂਬੈ ਨਾਲ ਗੱਲ ਕਰਨੀ ਹੈ ਜ਼ਿਲੇ ਨਾਲ ਨਹੀ। ਇਸ ਦਾ ਇਕ ਨੁਕਸਾਨ ਇਹ ਹੈ ਕਿ ਮੰਨ ਲੳ 23 ਜਿਲਿਆਂ ਵਿੱਚੋਂ 5 ਜਿਲਿਆਂ ਨੇ ਸਟਾਫ ਦੀ ਘਾਟ ਕਾਰਨ ਕੰਮ ਘੱਟ ਕੀਤਾ ਅਤੇ ਪੈਸਾਂ ਘੱਟ ਖਰਚਿਆ ਜਿਨਾ ਪੈਸਾ ਘੱਟ ਖਰਚਿਆ ਸੈਂਟਰ ਨੇ ਅਗਲੇ ਸਾਲ ਉਹਨਾਂ ਬਜਟ ਹੀ ਘਟਾ ਦੇਣਾ ਹੈ। ਅਗਲੇ ਸਾਲ ਬੱਜਟ ਘੱਟ ਗਿਆ ਤਾਂ ਕੰਮ ਆਪੇ ਘੱਟ ਗਿਆ।
ਜਦ ਕਿ ਜਦੋਂ ਵਰਲਡ ਬੈਂਕ ਤੋਂ ਪੇਸੈ ਆਉਂਦੇ ਸੀ ਉਦੋਂ 6 ਸੂਬਿਆਂ ਵਿੱਚ 4 ਜਿਲਿਆਂ ਵਿੱਚ ਪ੍ਰਾਜੈਕਟ ਚਲਦਾ ਸੀ ਅਤੇ ਇਕ ਟਰੈਨਿੰਗ ਇੰਸਟੀਚਿਊਟ ਸੀ।ਕੁੱਲ 30 ਇਕਾਈਆਂ ਸਨ ਹਰ ਇਕਾਈ ਵੱਖਰੀ ਵੱਖਰੀ ਡੀਲ ਕੀਤੀ ਜਾਂਦੀ ਸੀ, ਜਿਹੜੀ ਇਕਾਈ ਜਿਨ੍ਹਾ ਕੰਮ ਕਰਦੀ ਸੀ ਉਨੇ ਪੇਸੈ ਉਸ ਨੂੰ ਮਿਲਦੇ ਸੀ ਅਤੇ ਇਕੱਲੀ ਇਕੱਲੀ ਇਕਾਈ ਦੇ ਕੰਮ ਦੀ ਵੱਖਰੀ ਵੱਖਰੀ ਪਰਖ ਹੁੰਦੀ ਸੀ।
ਸੁਚੱਜੇ ਪ੍ਰਬੰਧ ਦਾ ਮਤਲਬ ਹੀ ਇਹ ਕਿ ਕੰਮ ਦੇ ਹਿਸਾਬ ਨਾਲ ਉਸ ਦਾ ਮੁਆਵਜਾ ਅਤੇ ਤਰੱਕੀ ਮਿਲੇ। ਕਿਸਾਨਾਂ ਵਿੱਚ ਵੀ ਪ੍ਰਬੰਧ ਦਾ ਫਰਕ ਹੈ ਦੋ ਭਰਾ ਇਕੋ ਜਿਹੀ ਜਮੀਨ ਲੈ ਕੇ ਅੱਡ ਹੁੰਦੇ ਹਨ ਇਕ ਦੋ ਕਿਲੇ ਨਾਲ ਰਲਾ ਲੈਂਦਾ ਹੈ ਦੂਜਾ ਵੇਚ ਜਾਂਦਾ ਹੈ।
ਅੱਜ ਕੱਲ ਬਹੁਤ ਸਾਰੇ ਬੁੱਧੀਜੀਵੀ ਅਖਬਾਰਾਂ ਵਿੱਚ ਸਰਕਾਰਾਂ ਦੇ ਧਿਆਨ ਵਿੱਚ ਲਿਆਉਣ ਲਈ ਆਪੋ ਆਪਣੀ ਗੱਲ ਲਿਖਦੇ ਹਨ। ਪੰਜਾਬ ਦੀ ਖੇਤੀ ਵਿੱਚ ਕੀ ਸੁਧਾਰ ਕੀਤੇ ਜਾਣ ਕਿ ਇਹ ਲਾਹੇਵੰਦ ਹੋ ਸਕੇ । ਲੇਖਾਂ ਦੇ ਸਿਰਲੇਖ ਬਹੁਤ ਚੋਪੜੇ ਸੁਵਾਰੇ ਹੁੰਦੇ ਹਨ ਜਾਣੋ ਇਹ ਲੇਖ ਪੜ੍ਹ ਕੇ ਤੁਹਾਨੂੰ ਖੇਤੀ ਸਬੰਧੀ ਸਾਰੀਆਂ ਸਮੱਸਿਆਵਾਂ ਦਾ ਹੱਲ ਅਤੇ ਕੀ ਕਰਨਾ ਹੈ ਉਸ ਦਾ ਰਸਤਾ ਲੱਭ ਜਾਵੇਗਾ। ਪਰ ਲੇਖ ਪੜ੍ਹੋ ਤਾਂ ਜਿਆਦਾ ਹਰੀ ਕ੍ਰਾਂਤੀ ਦੀ ਹਿਸਟਰੀ ਪਾਈ ਹੁੰਦੀ ਹੈ ਹੇਠਾਂ ਜਾਵੋ ਤੇ ਫਸਲੀ ਵਿਭਿੰਨਤਾ ਅਤੇ ਖੇਤੀ ਵਿੱਚ ਨਿਵੇਸ਼ ਦੀ ਗੱਲ ਕੀਤੀ ਜਾਂਦੀ ਹੈ। ਸੁਝਾਵਾਂ ਦੇ ਨਾਮ ਤੇ ਵਿਭਿੰਨਤਾ ਲਈ ਉਹੋ ਫਸਲਾਂ ਗਿਣੀਆਂ ਜਾਂਦੀਆ ਹਨ ਜਿਨਾ ਨੂੰ ਅਸੀ 35-40 ਸਾਲ ਪਹਿਲਾਂ ਪੈਦਾਵਾਰ ਘੱਟ ਹੋਣ ਅਤੇ ਤਕਨੀਕੀ ਕਾਰਨਾਂ ਕਰਕੇ ਛੱਡੀਆਂ ਸਨ ਲਿਖਣ ਵਾਲੇ ਮਾਹਰਾਂ ਨੂੰ ਵੀ ਪਤਾ ਹੈ ਕਿ ਉਹ ਸਮੱਸਿਆਵਾਂ ਅੱਜ ਵੀ ਉਸੇ ਤਰਾਂ ਮਗਰਮੱਛ ਵਾਂਗ ਮੂੰਹ ਅੱਡੀ ਖੜੀਆਂ ਹਨ ਪਰ ਅਸੀਂ ਫਿਰ ਵੀ ਲਿਖਦੇ ਹਾਂ ਕੋਈ ਕਪਾਹ ਨਰਮੇ ਦੀ ਪੈਦਾਵਾਰ ਵਧਾਉਣਾ ਚਾਹੁੰਦਾ ਹੈ, ਕੋਈ ਦਾਲਾਂ ਦੀ, ਕੋਈ ਨਿਊਟਰੀ ਮਿਲਟ ਦੇ ਨਾਮ ਤੇ ਬਾਜਰੇ ਦੀ ਇਥੋਂ ਤੱਕ ਕਿ ਕਈ ਲੋਕ ਗੰਨਾ ਲੁਆ ਕੇ ਪਾਣੀ ਬਚਾਉਂਦੇ ਹਨ।
ਇਸੇ ਤਰਾਂ ਹਰ ਕੋਈ ਕਹਿੰਦਾ ਹੈ ਕਿ ਖੇਤੀ ਵਿੱਚ ਨਿਵੇਸ਼ ਚਾਹੀਦਾ ਹੈ ਪਰ ਇਹ ਕੋਈ ਨਹੀਂ ਬੋਲਦਾ ਕਿ ਨਿਵੇਸ਼ ਕਿੰਨਾ ਅਤੇ ਕਿਸ ਲਈ। ਪਰ ਅੰਦਰੋਂ ਬਹੁਤੇ ਲਿਖਾਰੀ ਪ੍ਰਾਈਵੇਟ ਵਾਲਾ ਨਿਵੇਸ਼ ਹੀ ਲੱਬਦੇ ਹਨ । ਜਿਹੜੀ ਸਰਕਾਰ 60 ਲੱਖ ਘਰਾਂ ਨੂੰ 2700 ਰੁਪੈ ਮਹੀਨੇ ਦੀ ਮੁਫਤ ਬਿਜਲੀ ਦੇ ਸਕਦੀ ਹੈ। ਕਾਰਖਾਨੇ ਵਾਲਿਆ ਨੂੰ 9 ਰੁਪੈ ਵਾਲੀ ਬਿਜਲੀ 5 ਰੂਪੈ ਯੂਨਿਟ ਦੇ ਸਕਦੀ ਹੈ। 14 ਲੱਖ ਟਿਊਬਵੈਲਾ ਨੂੰ ਬਿਜਲੀ ਮੁਫਤ ਦੇ ਸਕਦੀ ਹੈ ਕੀ ਉਹ ਖੇਤੀ ਵਿੱਚ ਨਿਵੇਸ਼ ਨਹੀਂ ਕਰ ਸਕਦੀ। ਜੇ ਨਿਵੇਸ਼ ਪ੍ਰਾਈਵੇਟ ਹੀ ਕਰਵਾਉਣਾ ਹੈ ਤਾਂ ਜੋ ਬੱਚੇ ਬਾਹਰ ਜਾਣ ਲੱਗੇ 25-30 ਲੱਖ ਖਰਚਦੇ ਹਨ ਕੀ ਉਹਨਾ ਨੂੰ ਕੋਈ ਚੰਗਾ ਪ੍ਰੋਜੈਕਟ ਦਿੱਤਾ ਜਾਵੇ ਅਤੇ ਮਾਰਕੀਟਿੰਗ ਦੀ ਗਾਈਡੈਂਸ ਦਿੱਤੀ ਜਾਵੇ ਤਾਂ ਉਹ ਬੱਚੇ 4-5 ਦਾ ਗਰੱਪ ਬਣਾ ਕੇ ਕੁਝ ਬੈਂਕ ਦੀ ਮੱਦਦ ਨਾਲ ਇਥੇ ਵੀ ਐਸ ਐਮ ਐਸ ਈ ਖੋਲ ਸਕਣ। ਪਰ ਅਸਲੀਅਤ ਇਹ ਹੈ ਕਿ ਜਿਹਨਾਂ ਨੇ ਸਲਾਹ ਦੇਣੀ ਹੈ ਉਹਨਾ ਕੋਲ ਅਮਲੀ ਤਜਰਬੇ ਦੀ ਘਾਟ ਹੈ ਅਤੇ ਜਿਹਨਾ ਕੋਲ ਤਜਰਬਾ ਹੈ ਉਹ ਆਵਦੇ ਬਰਾਬਰ ਨਵਾਂ ਸਿੰਗ ਕਿਉਂ ਖੜਾ ਕਰਨ ਦੀ ਸਲਾਹ ਦੇਣਗੇ।
ਮੈਂ ਗੱਲ ਕਰ ਰਿਹਾ ਸੀ ਲੇਖ ਲਿਖਣ ਬਾਰੇ ਹਰ ਲੇਖ ਦੀ ਕੁਵਾਲਟੀ ਵਧਾਉਣ ਲਈ ਕੁੱਝ ਅੰਕੜੇ ਵੀ ਦਿੱਤੇ ਜਾਂਦੇ ਹਨ ਜਿਨ੍ਹਾ ਦੀ ਪੜਚੋਲ ਵੀ ਨਹੀਂ ਕੀਤੀ ਜਾਦੀ ਕਿ ਇਹ ਠੀਕ ਹੋ ਵੀ ਸਕਦੇ ਹਨ ਕਿ ਨਹੀਂ ਮੈਂ ਇੱਕ ਅੰਗਰੇਜ਼ੀ ਦੀ ਪ੍ਰਸਿੱਧ ਅਖਬਾਰ ਵਿੱਚ ਛਪੇ ਲੇਖ ਦੀ ਗੱਲ ਕਰ ਰਿਹਾ ਹਾਂ ਜਿਸ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਵਿੱਚ 21 ਮਿਲਿਅਨ ਟਨ ਕਣਕ ਸਲਾਨਾ ਚੂਹੇ, ਜਾਨਵਰ, ਊੱਲੀ ਅਤੇ ਸਿੱਲ ਖਾ ਜਾਂਦੇ ਹਨ ਜਾਂ ਖਰਾਬ ਕਰ ਜਾਂਦੇ ਹਨ। ਮੈਂ ਇਥੇ ਇਹ ਵੀ ਦੱਸ ਦੇਵਾਂ ਕਿ ਭਾਰਤ ਵਿੱਚ ਕਣਕ ਦੀ ਕੁੱਲ ਪੈਦਾਵਾਰ 105 ਮਿਲਿਅਨ ਟਨ ਪ੍ਰਤੀ ਸਾਲ ਦੇ ਆਸ ਪਾਸ ਹੈ, ਲਿਖਣ ਵਾਲਾ ਇਹ ਤਾਂ ਸੋਚ ਲਵੇ ਜੇ ਪੰਜਵਾ ਹਿਸਾ ਚੂਹੇ ਖਾ ਗਏ ਤਾਂ 130-135 ਕਰੋੜ ਅਬਾਦੀ ਨੇ ਕੀ ਖਾਧਾ। ਇਸੇ ਤਰਾਂ (ੂਂਓਫ) ਯੂਨਾਈਟਡ ਨੈਸ਼ਨ ਇਨਵਾਇਰਮੈਂਟ ਪ੍ਰੋਗਰਾਮ ਦੀ 2021 ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਸਾਲ ਪ੍ਰਤੀ ਜੀਅ 50 ਕਿਲੋ ਖੁਰਾਕ ਵੇਸਟ (ਬਰਬਾਦ)ਹੁੰਦੀ ਹੈ ਜੋ 69 ਮਿਲਿਅਨ ਟਨ ਬਣਦੀ ਹੈ ਜੋ ਅਨਾਜ-ਸਬਜ਼ੀ ਅਤੇ ਫਲਾਂ ਦੀ ਕੁਲ ਪੈਦਾਵਾਰ ਦਾ 11 ਪ੍ਰਤੀਸ਼ਤ ਬਣਦਾ ਹੈ। ਇਸੇ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ 2017 ਤੋਂ 2020 ਤੱਕ ਭਾਰਤ ਦੇ ਸਟੋਰਾਂ ਵਿੱਚ 11000 ਮੀਟੀਰਕ ਟਨ ਅਨਾਜ ਖਰਾਬ ਹੋਇਆ। ਹੁਣ ਤੁਸੀ ਅੰਦਾਜਾ ਲਗਾ ਲਉ ਕਿ ਕੀਪਹਿਲੇ ਅੰਕੜੇ ਸਹੀ ਹਨ ਜਾਂ ਪਿਛਲਾ।
ਹੁਣ ਗੱਲ ਕਰਦੇ ਹਾਂ ਨਿਵੇਸ਼ ਚਾਹੀਦਾ ਕਿਥੇ ਹੈ ਪਹਿਲਾਂ ਖੋਜ ਅਤੇ ਦੂਜਾ ਮੰਡੀਕਰਨ। ਖੋਜ ਵੀ ਮਾਰਕਿਟਿੰਗ ਇੰਟੈਲੀਜੇਨਸ ਦੇ ਲਿਹਾਜ ਨਾਲ ਹੋਣੀ ਚਾਹੀਦੀ ਹੈ । ਪਹਿਲਾਂ ਜੋ ਪੈਦਾਵਾਰ ਹੁਣ ਹੋ ਰਹੀ ਹੈ ਇਹ ਸਾਰੀ ਦੀ ਸਾਰੀ ਬਿਨਾ ਪ੍ਰੋਸੈਸਿੰਗ ਤੋਂ ਪੰਜਾਬ ਤੋਂ ਬਾਹਰ ਜਾ ਰਹੀ ਹੈ ਕੀ ਇਸ ਨੂੰ ਪੰਜਾਬ ਵਿੱਚ ਪਿੰਡ ਪੱਧਰ ਤੇ ਪ੍ਰੋਸੈਸ ਕਰ ਸਕਦੇ ਹਾਂ ਜੇ ਹਾਂ ਤਾਂ ਤਕਨੀਕੀ ਜਾਣਕਾਰੀ ਦੇ ਕਿ ਕਿਸਾਨਾ ਨੂੰ ਪ੍ਰੋਜੇਕਟ ਬਣਾ ਕੇ ਦਿੱਤਾ ਜਾਵੇ ਅਤੇ ਖੇਤੀਬਾੜੀ ਅਤੇਐਮ ਐਸ ਐਮ ਈ (ੰਸ਼ੰਓ) ਮਹਿਕਮਾ ਬਣੇ ਹੋਏ ਪਦਾਰਥਾਂ ਦੀ ਮੰਡੀਕਰਨ ਵਿੱਚ ਮੱਦਦ ਕਰੇ। ਇਸ ਵਿਸ਼ੇ ਤੇ ਹੋਰ ਖੋਜ ਦੀ ਲੋੜ ਹੈ ਉਹ ਉਪਜ ਅਨੁਸਾਰ ਕੀਤੀ ਜਾਵੇ। ਦੂਜੀ ਖੋਜ ਅੰਤਰਰਾਸ਼ਟਰੀ ਮੰਡੀ ਵਿੱਚ ਕਿਸ ਜਿਨਸ ਦੀ ਮੰਗ ਹੈ ਕੀ ਉਸ ਦੀ ਕਾਸ਼ਤ ਪੰਜਾਬ ਵਿੱਚ ਹੋ ਸਕਦੀ ਹੈ ਅਤੇ ਕੀ ਕਿਸਾਨ ਨੂੰ ਲਾਹੇਵੰਦ ਹੋਵੇਗੀ ਜੇ ਹਾਂ ਤਾਂ ਉਸ ਨੂੰ ਪੈਦਾ ਕਰਨ ਦੀ ਉੱਨਤ ਤਕਨੀਕ ਇਜਾਦ ਕੀਤੀ ਜਾਵੇ ।
ਬਹੁਤੇ ਕਿਸਾਨ ਛੋਟੇ ਹਨ, ਜਿਹੜੀਆਂ ਫਸਲਾਂ ਰਵਾਇਤੀ ਫਸਲਾਂ ਤੋਂ ਹੱਟ ਕੇ ਬੀਜਣੀਆਂ ਹਨ ਅਤੇ ਪ੍ਰੋਸੈਸ ਕਰਕੇ ਵੇਚਣੀਆਂ ਹਨ ਉਹਨਾ ਕਿਸਾਨਾ ਨੂੰ ਪ੍ਰੇਰਨਾ ਦੇ ਕੇ ਇੱਕਠੇ ਕਰਕੇ ਗੱਰਪ ਜਾ ਸੁਸਾਇਟੀ ਬਣਾਕਿ ਪੈਦਾ ਕੀਤਾ ਅਤੇ ਵੇਚਿਆ ਜਾਵੇ। ਇਕੱਠੇ ਹੋਣ ਨਾਲ ਇਕ ਦੂਜੇ ਦਾ ਤਜਰਬਾ ਅਤੇ ਇੰਨਪੁਟਸ ਤੇ ਲਾਗਤ ਬੱਚੇਗੀ ਅਤੇ ਕੁਆਲਟੀ ਵੀ ਚੰਗੀ ਮਿਲੇਗੀ ਜਿਹੜੀ ਪੈਦਾਵਾਰ ਹੋਵੇਗੀ ਉਸ ਦਾ ਮੁੱਲ ਚੰਗਾ ਮਿਲੇਗਾ ਰਿਸਕ ਘੱਟੇਗਾ। ਇਹਨਾ ਸਮੂਹਾਂ ਨੂੰ ਐਫ ਪੀ ੳ (ਫਾਰਮਰ ਪਰਡਿਊਸਰ ਆਰਗੇਨਾਈਜੇਸ਼ਨ) ਦਾ ਨਾਮ ਦਿੱਤਾ ਗਿਆ ਹੈ।
ਡਾ.ਅਮਨਪ੍ਰੀਤ ਸਿੰਘ ਬਰਾੜ
ਮੋਬ: 9653790000

 
Have something to say? Post your comment