ਮ੍ਰਿਣਾਲ ਠਾਕੁਰ ਇਨ੍ਹੀਂ ਦਿਨੀਂ ਤੇਲਗੂ ਫਿਲਮ ‘ਸੀਤਾ ਰਾਮਮ’ਬਾਰੇ ਚਰਚਾ ਹੈ। ਇਸ ਦੇ ਇਲਾਵਾ ਉਸ ਦੇ ਕੋਲ ਫਿਲਮ ‘ਪਿੱਪਾ’ ਹੈ। ਇਸ ਮੁਲਾਕਾਤ ਵਿੱਚ ਉਸ ਨੇ ਦੋਵਾਂ ਫਿਲਮਾਂ ਵਿੱਚ ਕੰਮ ਦੇ ਤਜਰਬੇ ਅਤੇ ਸਹਿਯੋਗੀ ਕਲਾਕਾਰਾਂ ਦੇ ਬਾਰੇ ਵਿੱਚ ਖਾਸ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼:-
* ਪਿੱਛੇ ਜਿਹੇ ‘ਸੀਤਾ ਰਾਮਮ’ ਨਾਲ ਤੇਲਗੂ ਇੰਡਸਟਰੀ ਵਿੱਚ ਡੈਬਿਊ ਕੀਤਾ, ਦਰਸ਼ਕਾਂ ਦਾ ਕੀ ਹੁੰਗਾਰਾ ਮਿਲਿਆ?
-ਇਹ ਫਿਲਮ ਆ ਚੁੱਕੀ ਹੈ ਤੇ ਲੋਕਾਂ ਨੂੰ ਪਸੰਦ ਆਈ ਹੈ। ਪ੍ਰਸ਼ੰਸਕਾਂ ਦਾ ਜਿਸ ਤਰ੍ਹਾਂ ਨਾਲ ਪਿਆਰ ਮਿਲ ਰਿਹਾਹੈ, ਉਸ ਨਾਲ ਬਹੁਤ ਖੁਸ਼ ਹਾਂ। ਹਾਂ, ਤੇਲਗੂ ਵਿੱਚ ਡੈਬਿਊ ਦੇ ਲਈ ਖਤਰਨਾਕ ਰਿਸਪਾਂਸ ਮਿਲ ਰਿਹਾ ਹੈ। ਅਜੇ ਸੋਸ਼ਲ ਮੀਡੀਆ ਵਿੱਚ ਕੁਝ ਪੋਸਟ ਕੀਤਾ ਤਾਂ ਪਤਾ ਲੱਗਾ ਕਿ ਲੋਕ ਚੌਥੀ-ਪੰਜਵੀਂ ਵਾਰ ਫਿਲਮ ਦੇਖ ਰਹੇ ਹਨ। ਥੀਏਟਰ ਵਿੱਚ ਤਾੜੀਆਂ-ਸੀਟੀਆਂ ਗੂੰਜਦੀਆਂ ਹਨ। ਇਹ ਕਿਸੇ ਕਲਾਕਾਰ ਲਈ ਬਹੁਤ ਵੱਡੀ ਗੱਲ ਹੈ ਕਿ ਫਿਲਮ ਦੇਖਣ ਲਈ ਦਰਸ਼ਕ ਦੋਬਾਰਾ ਆ ਰਹੇ ਹਨ। ਸਾਊਥ ਦੇ ਦਿੱਗਜ ਅਭਿਨੇਤਾ ਪ੍ਰਭਾਸ, ਨਾਗਾਰਜੁਨ ਸਰ, ਨਾਨੀ, ਸੁਰੇਸ਼ ਐਕਟਰਾਂ ਦੀ ਤਾਰੀਫ ਤੋਂ ਤਾਰੀਫ ਮਿਲ ਰਹੀ ਹੈ, ਇਹ ਸਭ ਬਹੁਤ ਚੰਗਾ ਲੱਗ ਰਿਹਾ ਹੈ। ਮੈਂ ਕਦੇ ਸੋਚਿਆ ਨਹੀਂ ਸੀ ਕਿ ਤੇਲਗੂ ਇੰਡਸਟਰੀ ਤੋਂ ਮੈਨੂੰ ਇੰਨਾ ਪਿਆਰ ਮਿਲੇਗਾ।
*‘ਸੀਤਾ ਰਾਮਮ’ ਵਿੱਚ ਦੁਲਕਰ ਸਲਮਾਨ ਦੇ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
-ਮੈਨੂੰ ਲੱਗਦਾ ਹੈ ਕਿ ਉਹ ਇੰਡੀਆ ਦੇ ਸਭ ਤੋਂ ਅਨੋਖੇ ਕਲਾਕਾਰ ਹਨ, ਜੋ ਆਪਣੀਆਂ ਅੱਖਾਂ ਨਾਲ ਸਭ ਕੁਝ ਕਹਿ ਜਾਂਦੇ ਹਨ, ਕੁਝ ਐਕਟਰਸ ਚਾਰਮਿੰਗ ਵੀ ਹਨ, ਗੁਡ ਲੁਕਿੰਗ ਵੀ ਹਨ, ਐਕਟਿੰਗ ਵੀ ਬਹੁਤ ਵਧੀਆ ਕਰਦੇ ਹਨ ਅਤੇ ਉਨ੍ਹਾਂ ਦੀ ਪਸੰਦ ਵੀ ਬਹੁਤ ਅਲੱਗ ਹੁੰਦੀ ਹੈ। ਰੇਅਰ, ਯੂਨਿਕ ਅਤੇ ਆਰਥੇਟਿਕ ਜਿਸ ਨੂੰ ਕਹਿੰਦੇ ਹਨ, ਇਹ ਉਹੀ ਕਲਾਕਾਰ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਮਦਦ ਦੇ ਬਗੈਰ ਮੈਂ ਇਸ ਫਿਲਮ ਵਿੱਚ ਸੀਤਾ ਦਾ ਕਿਰਦਾਰ ਨਹੀਂ ਨਿਭਾ ਪਾਉਣਾ ਮੁਸ਼ਕਲ ਹੁੰਦਾ। ਉਨ੍ਹਾਂ ਦੇ ਨਾਲ ਕੰਮ ਕਰਨ ਦੇ ਤਜਰਬੇ ਨੂੰ ਥੋੜ੍ਹੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਹਾਂ।
* ‘ਪਿੱਪਾ’ ਵਿੱਚ ਵੀ ਤੁਸੀਂ ਭੈਣ ਦੇ ਰੋਲ ਵਿੱਚ ਹੋ। ਉਸ ਦੇ ਬਾਰੇ ਕੁਝ ਦੱਸੋ?
- ਇਹ ਬਲਰਾਮ, ਰਾਧਾ ਤੇ ਰਾਮ ਤਿੰਨ ਭੈਣ-ਭਰਾਵਾਂ ਦੀ ਕਹਾਣੀ ਹੈ। ਮੈਂ ਰਾਧਾ ਦੀ ਭੂਮਿਕਾ ਵਿੱਚ ਹਾਂ। 1971 ਦੀ ਜੰਗ ਦੇ ਬਾਰੇ ਵਿੱਚ ਬਹੁਤੇ ਲੋਕ ਨਹੀਂ ਜਾਣਦੇ। ਇਸ ਨੂੰ ਕਿੱਦਾਂ ਲੜਿਆ ਗਿਆ? ਬਲਰਾਮ ਮਹਿਤਾ ਅਤੇ ਉਨ੍ਹਾਂ ਦੇ ਭਰਾ-ਭੈਣ ਕਿਸ ਤਰ੍ਹਾਂ ਨਾਲ ਇਸ ਜੰਗ ਵਿੱਚ ਸ਼ਾਮਲ ਸਨ? ਉਸ ਦੇ ਬਾਰੇ ਇਹ ਫਿਲਮ ਹੈ। ਮੇਰਾ ਬਹੁਤ ਹੀ ਅਨੋਖਾ ਕਿਰਦਾਰ ਹੈ। ਇਸ ਫਿਲਮ ਦਾ ਟੀਜ਼ਰ ਆ ਗਿਆ ਹੈ। ਇੱਕ-ਡੇਢ ਮਹੀਨੇ ਤੱਕ ਟ੍ਰੇਲਰ ਆ ਜਾਏਗਾ ਤੇ ਦੋ ਦਸੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਹੀ ਖਤਮ ਹੋ ਗਈ ਸੀ।
* ‘ਪਿੱਪਾ’ ਦੇ ਲਈ ਤੁਸੀਂ ਕੀ ਕੋਈ ਫਿਜੀਕਲ ਤਿਆਰੀ ਕੀਤੀ ਹੈ?
-ਫਿਜੀਕਲ ਤਿਆਰੀ ਹਰ ਫਿਲਮ ਲਈ ਹੁੰਦੀ ਹੈ। ਹਾਂ, ਇਸ ਵਿੱਚ ਲੁਕ ਅਲੱਗ ਹੈ, ਕਿਉਂਕਿ ਪੀਰੀਅਡ ਡਰਾਮਾ ਫਿਲਮਹੈ। 1971 ਦਾ ਸੈਟ ਹੈ, ਤਦ ਉਸ ਸਮੇਂ ਦੀ ਗੱਲਬਾਤ ਦਾ ਢੰਗ ਪਹਿਰਾਵਾ, ਹਾਵ-ਭਾਵ ਆਦਿ ਅਪਣਾਇਆ ਹੈ। ਕਹਿੰਦੇ ਹਨ ਕਿ ਕਲਾਕਾਰ ਬਹੁਤ ਲੱਕੀ ਹੁੰਦੇ ਹਨ, ਕਿਉਂਕਿ ਉਹ ਆਪਣੇ ਕਿਰਦਾਰ ਨਾਲ ਹਰ ਸਦੀ ਵਿੱਚ ਟ੍ਰੈਵਲ ਕਰਦੇ ਹਨ। ਬਹੁਤ ਜ਼ਿਆਦਾ ਡਿਟੇਲਸ ਫਿਲਹਾਲ ਨਹੀਂ ਦੇ ਸਕਾਂਗੀ, ਪਰ ਇਸ ਵਿੱਚ ਮੇਰਾ ਲੁਕ ਬਹੁਤ ਅਲੱਗ ਹੈ ਅਤੇ ਉਸ ਵਿੱਚ ਐਕਟਿੰਗ ਕਰ ਕੇ ਬਹੁਤ ਮਜ਼ਾ ਆਇਆ। ਰੋਚਕ ਗੱਲ ਹੈ ਕਿ ਫਿਲਮ ਵਿੱਚ ਬਹੁਤ ਵਧੀਆ ਕਿਰਦਾਰ ਹੈ, ਜਿਸ ਦਾ ਨਾਂਅ ਹੈ-ਪ੍ਰਿਆਂਸ਼ੂ ਪੇਨੁਅਲੀ। ਉਸ ਨੇ ਬਹੁਤ ਵਧੀਆ ਕੰਮ ਕੀਤਾ ਹੈ। ਪ੍ਰਿਆਂਸ਼ੂ, ਈਸ਼ਾਨ (ਖੱਟਰ) ਤੇ ਸੋਨੀ ਰਾਜ਼ਦਾਨ ਦੇ ਨਾਲ ਬਹੁਤ ਵਧੀਆ ਸੀਨ ਹਨ। ਲੋਕਾਂ ਨੂੰ ਕਹਾਂਗੀ ਕਿ ਇਹ ਫਿਲਮ ਜਦ ਆਏ, ਥੀਏਟਰ ਵਿੱਚ ਜਾ ਕੇ ਜ਼ਰੂਰ ਦੇਖਣ।
* ਰਾਜਾਕ੍ਰਿਸ਼ਨਨ ਮੇਨਨ ਨਾਲ ਕੰਮ ਕਰਦੇ ਹੋਏ ਕੀ ਕੁਝ ਸਿੱਖਿਆ?
- ਡਾਇਰੈਕਟਰ ਰਾਜਾ ਕ੍ਰਿਸ਼ਨਨ ਮੇਨਨ ਦਾ ਸ਼ੂਟਿੰਗ ਪੈਟਰਨ ਕਾਫੀ ਅਲੱਗ ਹੈ। ਕੋਈ ਚੀਜ਼ ਹੋਵੇ, ਉਹ ਹਮੇਸ਼ਾ ਇੱਕ ਟੇਕ ਵਿੱਚ ਸ਼ੂਟ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਦੇ ਕੈਮਰਾ ਐਂਗਲ ਜ਼ਿਆਦਾ ਕੱਟ ਵਾਲੇ ਨਹੀਂ ਹੁੰਦੇ। ਸੀਨ ਵਿੱਚ ਜਿੰਨੇ ਘੱਟ ਕੱਟ ਹੋ ਸਕੇ, ਉਸੇ ਤਰ੍ਹਾਂ ਸ਼ੂਟ ਕਰਦੇ ਹਨ। ਅਜਿਹਾ ਕਰਨਾ ਬੜਾ ਚੈਲੇਂਜਿੰਗ ਹੈ, ਪਰ ਵਧੀਆ ਲੱਗਦਾ ਸੀ ਕਿ ਵਨ ਟੇਕ ਵਿੱਚ ਪ੍ਰਫਾਰਮੈਂਸ ਡਿਲੀਵਰ ਕਰਨਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਨਾਲ ਕੰਮ ਕਰਨ ਦਾ ਤਜਰਬਾ ਕਾਫੀ ਅਲੱਗ ਹੁੰਦਾ ਹੈ।
* ਆਉਣ ਵਾਲੀਆਂ ਫਿਲਮਾਂ ‘ਆਂਖ ਮਿਚੌਲੀ’, ‘ਗੁਮਰਾਹ’ ਅਤੇ ‘ਪੂਜਾ ਮੇਰੀ ਜਾਨ’ ਦੇ ਬਾਰੇ ਕੁਝ ਦੱਸੋ?
-‘ਆਂਖ ਮਿਚੌਲੀ’ ਦੇ ਬਾਰੇ ਫਿਲਮਮੇਕਰ ਹੀ ਸਭ ਫੈਸਲੇ ਲੈ ਰਹੇ ਹਨ, ਇਸ ਲਈ ਕੁਝ ਦੱਸ ਸਕਣਾ ਮੁਸ਼ਕਲ ਹੈ। ਉਸ ਫਿਲਮ ਨੂੰ ਆਉਣ ਵਿੱਚ ਥੋੜ੍ਹਾ ਸਮਾਂ ਲੱਗੇਗਾ। ਇਸ ਦੇ ਉਪਰ ਕੋਈ ਟੇਕ ਨਹੀਂ ਅਤੇ ‘ਗੁਮਰਾਹ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਹ ਅਗਲੇ ਸਾਲ ਤੱਕ ਪੂਰੀ ਹੋ ਜਾਣੀ ਚਾਹੀਦੀ ਹੈ। ‘ਪੂਜਾ ਮੇਰੀ ਜਾਨ’ ਦੀ ਫਿਲਮੋਗਰਾਫੀ ਪੂਰੀ ਹੋ ਗਈ ਹੈ। ਅਗਲੇ ਸਾਲ ਫਸਟ ਹਾਫ ਤੱਕ ਇਹ ਆ ਜਾਏਗੀ। ਇਸ ਸਾਲ ਅਸੀਂ ਦਰਸ਼ਕਾਂ ਨੂੰ ਰੋਮਾਂਸ ਪਰੋਸਿਆ ਹੈ। ਆਸ਼ਾ ਹੈ ਕਿ ਦਰਸ਼ਕਾਂ ਦੇ ਵਿੱਚ ਇੱਕ ਵਰਸੇਟਾਈਲ ਕਲਾਕਾਰ ਦੇ ਤੌਰ ਉੱਤੇ ਪਛਾਣੀ ਜਾਵਾਂਗੀ।