Welcome to Canadian Punjabi Post
Follow us on

01

July 2025
 
ਮਨੋਰੰਜਨ

16 ਸਤੰਬਰ ਨੂੰ ਆਏਗੀ ਸਵਰਾ ਦੀ ਫਿਲਮ ‘ਜਹਾਂ ਚਾਰ ਯਾਰ’

August 25, 2022 03:52 PM

ਸਵਰਾ ਭਾਸਕਰ ਦੀ ਫਿਲਮ ‘ਜਹਾਂ ਚਾਰ ਯਾਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿੱਚ ਸਾਰੇ ਕਲਾਕਾਰ ਮਸਤੀ ਦੇ ਮੂਡ ਵਿੱਚ ਨਜ਼ਰ ਆਏ ਹਨ। ਇਹ ਕਾਮੇਡੀ ਫਿਲਮ ਹੈ। ਫਿਲਮ ਵਿੱਚ ਸਵਰਾ ਦੇ ਇਲਾਵਾ ਸ਼ਿਖਾ ਤਲਸਾਨੀਆ, ਮੇਹਰ ਵਿੱਜ ਅਤੇ ਪੂਜਾ ਚੋਪੜਾ ਵੀ ਨਜ਼ਰ ਆਉਣਗੀਆਂ।ਸਵਰਾ ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਫਿਲਮ ਦਾ ਟ੍ਰੇਲਰ ਸ਼ੇਅਰ ਕੀਤਾ ਅਤੇ ਲਿਖਿਆ, ‘‘ਆਓ ‘ਗਰਲ ਟਿ੍ਰਪ ਆਪ ਦ ਈਅਰ’ ਵਿੱਚ ਸ਼ਾਮਲ ਹੋਈਏ, ਜਿੱਥੇ ਮਸਤੀ, ਉਲਾਸ, ਪਿਆਰ ਅਤੇ ਲਾਫਟਰ ਹੋਣ ਵਾਲਾ ਹੈ। ਫਿਲਮ ਦਾ ਟ੍ਰੇਲਰ ਜਾਰੀ ਹੋ ਗਿਆ ਹੈ।
ਇਹ ਫਿਲਮ 16 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਰੋਡ ਟਿ੍ਰਪ ਉੱਤੇ ਆਧਾਰਤ ਫਿਲਮ ਹੈ, ਜਿਸ ਵਿੱਚ ਚਾਰੇ ਅਭਿਨੇਤਰੀਆਂ ਆਪਣੇ ਪਤੀਆਂ ਨੂੰ ਛੱਡ ਕੇ ਦੋਸਤਾਂ ਨਾਲ ਗੋਆ ਟਿ੍ਰਪ ਉੱਤੇ ਨਿਕਲ ਜਾਂਦੀਆਂ ਹਨ। ਜਦ ਘਰ ਦੇ ਕੰਮਾਂ ਤੋਂ ਇਨ੍ਹਾਂ ਚਾਰਾਂ ਔਰਤਾਂ ਦਾ ਮਨ ਅੱਕ ਜਾਂਦਾ ਹੈ ਤਾਂ ਕੁਝ ਐਡਵੈਂਚਰ ਕਰਨ ਦਾ ਫੈਸਲਾ ਲੈਂਦੀਆਂ ਹਨ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇਹ ਔਰਤਾਂ ਪਤੀ ਦੀ ਪਰਛਾਈ ਤੋਂ ਬਾਹਰ ਨਿਕਲਦੀਆਂ ਹਨ। ਫਿਲਮ ਨੂੰ ਕਮਲ ਪਾਂਡੇ ਨੇ ਡਾਇਰੈਕਟ ਕੀਤਾ ਹੈ। ਇਹ ਉਨ੍ਹਾਂ ਦੇ ਨਿਰਦੇਸ਼ਨ ਦੀ ਪਹਿਲੀ ਫਿਲਮ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!