Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਨਜਰਰੀਆ

ਹਾਕਮ ਧਿਰ ਨੂੰ ਚੰਗੀ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਵਿਰੋਧੀ ਧਿਰ ਦੀ

August 25, 2022 03:46 PM

-ਆਰ ਕੇ ਟੰਡਨ
ਰਾਸ਼ਟਰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤੇ ਰਾਸ਼ਟਰੀ ਤੇ ਖੇਤਰੀ ਪੱਧਰ ਦੀਆਂ ਸਿਆਸੀ ਪਾਰਟੀਆਂ ਅਜੇ ਵੀ ਤੁਸ਼ਟੀਕਰਨ ਦੀ ਸਿਆਸਤ ਵਿੱਚ ਸ਼ਾਮਲ ਹਨ। ਕੀ ਦੇਸ਼ ਦੀ ਜਨਤਾ ਤੇ ਵੋਟਰ ਨੂੰ ਇੰਨੇ ਸਾਲਾਂ ਵਿੱਚ ਵੀ ਇਹ ਸੂਝ ਨਹੀਂ ਆਈ ਕਿ ਕੌਣ ਭਲਾ ਕਰ ਸਕਦਾ ਅਤੇ ਕੌਣ ਨਹੀਂ।ਜਨਤਾ ਨੇ ਦੇਸ਼ ਨੂੰ ਲੰਬਾ ਸਮਾਂ ਕਾਂਗਰਸ ਦੀਆਂ ਸਰਕਾਰਾਂ ਦਿੱਤੀਆਂ, ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਮੌਕਾ ਦਿੱਤਾ ਅਤੇ ਅਜਿਹਾ ਮੌਕਾ ਕਈ ਰਾਜਾਂ ਵਿੱਚ ਖੇਤਰੀ ਪਾਰਟੀਆਂ ਨੂੰ ਵੀ ਦਿੱਤਾ ਹੈ, ਇਸ ਲਈ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਆਪਣੀ ਕਾਰਜ ਪ੍ਰਣਾਲੀ ਅਤੇ ਨੀਤੀਆਂ ਵਿੱਚ ਸੁਧਾਰ ਕਰਨ ਅਤੇ ਅਜਿਹੀਆਂ ਯੋਜਨਾਵਾਂ ਜਨਤਾ ਦੇ ਸਾਹਮਣੇ ਲਿਆਉਣ, ਜਿਨ੍ਹਾਂ ਨਾਲ ਸਮਾਜਅ ਤੇ ਦੇਸ਼ ਦਾ ਭਲਾ ਹੋਵੇ।ਸੱਤਾ ਵਿੱਚ ਆਉਣ ਲਈ ਉਨ੍ਹਾਂ ਨੂੰ ਤੁਸ਼ਟੀਕਰਨ ਦੀ ਨੀਤੀ ਤੋਂ ਦੂਰ ਰਹਿਣਾ ਪਵੇਗਾ, ਜਿਸ ਨਾਲ ਸਮਾਜਿਕ ਬਰਾਬਰੀ ਨੂੰ ਸੱਟ ਵੱਜਦੀ ਹੈ ਅਤੇ ਰਾਸ਼ਟਰੀ ਤਰੱਕੀ ਆਪਣੇ ਪੂਰੇ ਟੀਚੇ ਨੂੰ ਹਾਸਲ ਨਹੀਂ ਕਰ ਰਹੀ, ਜਿਸ ਨਾਲ ਆਮ ਜਨਤਾ ਦੀ ਜ਼ਿੰਦਗੀ ਵਿੱਚ ਲੋੜੀਂਦੇ ਸੁਧਾਰ ਆਉਣ ਅਤੇ ਨੌਜਵਾਨ ਵਰਗ ਪੂਰੇ ਉਤਸ਼ਾਹ ਨਾਲ ਤਰੱਕੀ ਦੇ ਮਾਰਗ ਉੱਤੇ ਵਧ ਸਕੇ।
ਜੋ ਜਨਤਾ ਸਦੀਆਂ ਤੋਂ ਆਪਸੀ ਪ੍ਰੇਮ ਨਾਲ ਔਖੇ ਸਮੇਂ ਵਿੱਚ ਵੀ ਜ਼ਿੰਦਗੀ ਗੁਜ਼ਾਰਦੀ ਰਹੀ ਹੈ, ਜਿਸ ਨੇ ਆਜ਼ਾਦੀ ਲੈਣ ਲਈ ਮਿਲ ਕੇ ਸੰਘਰਸ਼ ਕੀਤਾ, ਆਜ਼ਾਦੀ ਪ੍ਰਾਪਤੀ ਪਿੱਛੋਂ ਸਿਆਸੀ ਤੁਸ਼ਟੀਕਰਨ ਕਰ ਕੇ ਉਸ ਦੀਆਂ ਭਾਵਨਾਵਾਂ ਨੂੰ ਕਿਉਂ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਨੌਜਵਾਨਾਂ ਵਿੱਚਜਿਹੜੇ ਬਚਪਨ ਤੋਂ ਇਕੱਠੇ ਹੱਸਦੇ-ਖੇਡਦੇ ਰਹੇ, ਸਿੱਖਿਆ ਹਾਸਲ ਕਰਦੇ ਰਹੇ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਨ੍ਹਾਂ ਦਾ ਅਤੇ ਦੇਸ਼ ਦਾ ਅਹਿਤ ਕੀਤਾ ਜਾ ਰਿਹਾ ਹੈ।
ਇੱਕ ਸੁਝਾਅ ਸਿਆਸੀ ਪਾਰਟੀਆਂ ਜ਼ਰੂਰ ਲੈਣ ਕਿ ਤੁਸ਼ਟੀਕਰਨ ਲਈ ਘੱਟ ਤੋਂ ਘੱਟ ਅਪਰਾਧੀਆਂ ਨੂੰ ਚੋਣਾਂ ਵਿੱਚ ਟਿਕਟਾਂ ਦੇ ਕੇ ਜਨਤਾ ਨਾਲ ਬੇਇਨਸਾਫੀ ਨਾ ਕਰਨ ਅਤੇ ਚੋਣ ਕਮਿਸ਼ਨ ਨੂੰ ਬੇਨਤੀ ਹੈ ਕਿ ਅਜਿਹੇ ਲੋਕਾਂ ਦੀ ਨਾਮਜ਼ਦਗੀ ਹੀ ਪ੍ਰਵਾਨ ਨਾ ਕਰੇ।ਇਹ ਬੇਨਤੀ ਧਾਰਮਿਕ ਸੰਸਥਾਵਾਂ, ਪੰਡਿਤ, ਪੁਜਾਰੀ, ਮਹੰਤ, ਮੌਲਾਨਿਆਂ ਅਤੇ ਮੌਲਵੀਆਂ ਸਭ ਨੂੰ ਹੈ। ਸੱਚਾ ਬ੍ਰਾਹਮਣ ਉਹ ਹੈ, ਜੋ ਜਾਤੀ ਨਾਲ ਨਹੀਂ, ਆਪਣੀ ਜ਼ਿੰਦਗੀ ਨੂੰ ਆਧੁੁਨਿਕ ਬਣਾਵੇ ਤੇ ਆਪਣੀ ਜ਼ਿੰਦਗੀ ਮਨੁੱਖਤਾ ਅਤੇ ਦੇਸ਼ ਦੀ ਭਲਾਈ ਵਿੱਚ ਲਾ ਦੇਵੇ, ਪਰ ਅੱਜ ਇਸ ਮਕਸਦ ਵਿੱਚ ਭਟਕਾਅ ਨਜ਼ਰ ਆ ਰਿਹਾ ਹੈ। ਉਹ ਨਫ਼ਰਤ ਦੇ ਬੀਜ ਬੀਜਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਨਾਲ ਉਨ੍ਹਾਂ ਦੀ ਸਿਆਣਪ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ ਤੇ ਅੱਜ ਦੇ ਨੌਜਵਾਨਾਂ ਦੀ ਅਗਵਾਈ ਸੱਚ ਦੇ ਮਾਰਗ ਉੱਤੇ ਕਰਨ ਦੀ ਬਜਾਏ ਉਨ੍ਹਾਂ ਨੂੰ ਦਿਸ਼ਾਹੀਣ ਕਰਨ ਵਿੱਚ ਕਰਦੇ ਹਨ। ਇਸ ਕਾਰਨ ਗਲਤੀ ਵੀ ਕਰੇ ਤਾਂ ਦੂਜੇ ਸਾਵਧਾਨੀ ਵਰਤਣ, ਕਿਉਂਕਿ ਜਿਹੋ ਜਿਹਾ ਅਸੀਂ ਬੀਜਾਂਗੇ, ਉਹੋ ਜਿਹਾ ਅਸੀਂ ਵੱਢਾਂਗੇ, ਬੀਜਿਆਂ ਰੁੱਖ ਬਬੂਲ ਦਾ ਤਾਂ ਅੰਬ ਕਿੱਥੋਂ ਖਾਈਏ।
ਤੁਸ਼ਟੀਕਰਨ ਦਾ ਦੂਜਾ ਰੂਪ ਸੱਤਾ ਧਿਰ ਦੀਆਂ ਸਿਆਸੀ ਪਾਰਟੀਆਂ ਤੇ ਧਾਰਮਿਕ ਭਾਈਚਾਰੇ ਤੱਕ ਸੀਮਤ ਨਹੀਂ, ਪਰ ਵਿਰੋਧੀ ਪਾਰਟੀਆਂ ਸੱਤਾ ਵਿੱਚ ਆਉਣ ਲਈ ਸੱਤਾ ਧਿਰ ਦੇ ਫੈਸਲੇ ਦਾ ਵਿਰੋਧ ਕਰਦੀਆਂ ਹਨ, ਭਾਵੇਂ ਉਸ ਦੇ ਨਾਲ ਧਾਰਮਿਕ ਟਕਰਾਅ ਵਧੇ ਤੇ ਸਮਾਜ ਦਾ ਸਦੀਆਂ ਦਾ ਤਾਲਮੇਲ ਖਤਮ ਹੋਵੇ, ਉਸਦੀ ਕੋਈ ਪ੍ਰਵਾਹ ਨਹੀਂ ਹੋ ਰਹੀ। ਸੱਤਾ ਧਿਰ ਨੂੰ ਚੰਗੀ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਵਿਰੋਧੀ ਧਿਰ ਦੀ ਹੈ ਅਤੇ ਇਹੀ ਗਣਤੰਤਰ ਦੀ ਖੂਬਸੂਰਤੀ ਹੈ। ਵਿਰੋਧ ਅਤੀ ਜ਼ਰੂਰੀ ਹੈ ਪਰ ਇਹ ਆਪਸ ਵਿੱਚ ਗੱਲਬਾਤ ਤੇ ਮਿਆਰੀ ਚਿੰਤਨ ਉੱਤੇ ਆਧਾਰਿਤ ਹੋਵੇ। ਕਿਸੇ ਪਾਰਟੀ ਨੂੰ ਕੇਂਦਰ ਅਤੇ ਰਾਜਾਂ ਵਿੱਚ ਸੱਤਾ ਸੌਂਪਣੀ ਹੈ, ਇਹ ਕੰਮ 21ਵੀਂ ਸਦੀ ਦਾ ਸਿਆਣਾ ਤਜਰਬੇਕਾਰ ਵੋਟਰ ਖੁਦ ਕਰੇਗਾ।
ਤੁਸ਼ਟੀਕਰਨ ਦਾ ਤੀਸਰਾ ਰੂਪ ਸਿਆਸੀ ਆਗੂ ਤੇ ਅਧਿਕਾਰੀ ਵਰਗ ਦਾ ਵੀ ਹੈ ਜਿੱਥੇ ਆਪਣੇ ਲਾਭ ਲਈ ਸਿਆਸੀ ਆਗੂਆਂ ਦੀਆਂ ਨਾਜਾਇਜ਼ ਮੰਗਾਂ ਨੂੰ ਪੂਰਾ ਕਰਨ ਤੋਂ ਕਤਰਾਉਂਦੇ ਨਹੀਂ। ਸਰਕਾਰ ਅਤੇ ਅਧਿਕਾਰੀ ਵਰਗ ਦਾ ਤਾਲਮੇਲ ਅਤੀ ਜ਼ਰੂਰੀ ਹੈ, ਪਰ ਆਪਣੀਆਂ ਅਣਉਚਿਤ ਇੱਛਾਵਾਂ ਦੀ ਪੂਰਤੀ ਲਈ ਸਮਾਜਿਕ ਬੇਇਨਸਾਫੀ ਕਰਨੀ ਤੇ ਆਰਥਿਕ ਨੁਕਸਾਨ ਪਹੁੰਚਾਉਣਾ ਸਿਹਰੇ ਵਾਲੀ ਗੱਲ ਨਹੀਂ। ਈਮਾਨਦਾਰ, ਲਗਨਵਾਨ ਤੇ ਜ਼ਿਆਦਾ ਸਿਆਣੇ ਤੇ ਸਮਰੱਥ ਅਧਿਕਾਰੀ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ।ਇਸ ਵਿੱਚ ਇੱਕ ਧਰਮ ਫਿਰਕੇ ਦੇ ਲੋਕ ਨਹੀਂ, ਸਾਰੇ ਧਰਮਾਂ ਤੇ ਜਾਤਾਂ ਦੇ ਅਧਿਕਾਰੀ ਸ਼ਾਮਲ ਹਨ। ਇੱਥੋਂ ਤੱਕ ਕਿ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਨ ਮੁੱਦਿਆਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਵੀ ਕਈ ਅਧਿਕਾਰੀ ਅਤੇ ਕਰਮਚਾਰੀ ਕੁਝ ਸਿੱਕਿਆਂ ਲਈ ਆਪਣਾ ਦਾਅ ਉੱਤੇ ਲਾ ਦਿੰਦੇ ਹਨ। ਇਸ ਨਾਲ ਦੇਸ਼ ਦਾ ਕਿੰਨਾ ਨੁਕਸਾਨ ਹੁੰਦਾ ਹੈ ਤੇ ਨੌਜਵਾਨਾਂ ਦਾ ਕਿੰਨਾ ਨੁਕਸਾਨ ਤੇ ਪਤਨ ਹੋ ਰਿਹਾ ਹੈ, ਇਹ ਜਨਤਾ ਦੇ ਸਾਹਮਣੇ ਹੈ।
ਚੰਗੇ ਆਚਰਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੈ, ਪਰ ਦਿਸ਼ਾਹੀਣ ਲੋਕ ਤੇ ਅਧਿਕਾਰੀ ਰਾਸ਼ਟਰ ਦਾ ਵੀ ਨੁਕਸਾਨ ਕਰਦੇ ਹਨ, ਖੁਦ ਨੂੰ ਵੀ ਬਰਬਾਦ ਕਰਦੇ ਹਨ। ਅੱਜ ਦਾ ਨੌਜਵਾਨ ਜੋ ਚੰਗੇ ਮਾਰਗ ਉੱਤੇ ਚੱਲਣਾ ਚਾਹੁੰਦਾ ਹੈ, ਉਨ੍ਹਾਂ ਦੀ ਦੇਖਾ-ਦੇਖੀ ਤੇ ਸੰਗਤ ਵਿੱਚ ਆਪਣੀ ਬਹੁਮੁੱਲੀ ਜ਼ਿੰਦਗੀ ਨੂੰ ਬਰਬਾਦ ਕਰਦਾ ਹੈ ਜਦਕਿ ਕੁਦਰਤ ਦਾ ਨਿਯਮ ਹੈ ਕਿ ਆਪਣੀ ਮਿਹਤਨ ਨਾਲ ਕਮਾਇਆ ਧਨ ਹੀ ਤੁਹਾਡਾ, ਪਰਵਾਰ ਦਾ ਤੇ ਰਾਸ਼ਟਰ ਦਾ ਭਲਾ ਕਰੇਗਾ।

 

 
Have something to say? Post your comment