Welcome to Canadian Punjabi Post
Follow us on

03

October 2022
ਮਨੋਰੰਜਨ

‘ਨਾਗਿਨ’ ਕਾਰਨ ਲੋਕ ਮੈਥੋਂ ਡਰਨ ਲੱਗ ਪਏ ਸਨ : ਰੀਨਾ ਰਾਏ

August 22, 2022 01:52 PM

ਅਭਿਨੇਤਰੀ ਰੀਨਾ ਰਾਏ ਨੇ ਦੱਸਿਆ ਕਿ 1976 ਵਿੱਚ ਆਈ ਉਸ ਦੀ ਫਿਲਮ ‘ਨਾਗਿਨ’ ਮਗਰੋਂ ਲੋਕ ਉਸ ਤੋਂ ਡਰਨ ਲੱਗ ਪਏ ਸਨ ਅਤੇ ‘ਨਾਗਿਨ ਆ ਗਈ’ ਕਹਿ ਕੇ ਚੀਕਦੇ ਹੋਏ ਦੌੜ ਜਾਂਦੇ ਸਨ। 65 ਸਾਲਾ ਅਭਿਨੇਤਰੀ ਹਾਲ ਹੀ ਵਿੱਚ ਟੀ ਵੀ ਸ਼ੋਅ ‘ਸੁਪਰਸਟਾਰ ਸਿੰਗਰ 2’ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਈ ਸੀ।
ਰੀਨਾ ਰਾਏ ਨੇ ਦੱਸਿਆ ਕਿ ਪਹਿਲਾਂ ਉਹ ਸ਼ੂਟਿੰਗ ਲਈ ਜਿੱਥੇ ਵੀ ਜਾਂਦੀ, ਲੋਕ ਉਸ ਵੱਲ ਭੱਜੇ ਆਉਂਦੇ ਸਨ, ਪਰ ‘ਨਾਗਿਨ’ ਫਿਲਮ ਕਰਨ ਮਗਰੋਂ ਲੋਕ ਉਸ ਤੋਂ ਡਰਦਿਆਂ ਦੂਰ ਭੱਜਣ ਲੱਗ ਪਏ। ਅਭਿਨੇਤਰੀ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਦੀਆਂ ਸਭ ਤੋਂ ਪਸੰਦੀਦਾ ਫਿਲਾਂ ਵਿੱਚੋਂ ਇੱਕ ਹੈ। ਅਭਿਨਤੇਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਸਮਿਆਂ ਵਿੱਚ ਪੰਜਾਬ ਦੇ ਕੁਝ ਸਿਨੇਮਾਘਰਾਂ ਵਿੱਚ ਅਸਲੀ ਸੱਪ ਵੀ ਆ ਗਏ ਸਨ।

Have something to say? Post your comment