Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਭਾਰਤ

ਕਸ਼ਮੀਰੀ ਪੰਡਤ ਦੇ ਕਾਤਲ ਦਹਿਸ਼ਤਗਰਦ ਦੇ ਘਰ ਦੀ ਕੁਰਕੀ

August 18, 2022 04:28 PM

* ਪਿਤਾ ਤੇ ਤਿੰਨ ਭਰਾਵੀ ਗ੍ਰਿਫਤਾਰ


ਸ੍ਰੀਨਗਰ, 18 ਅਗਸਤ (ਪੋਸਟ ਬਿਊਰੋ)- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ੋਪੀਆਂ ਵਿੱਚ ਕਸ਼ਮੀਰੀ ਪੰਡਤ ਸੁਨੀਲ ਕੁਮਾਰ ਭੱਟ ਦੀ ਹੱਤਿਆ ਕਰਨ ਵਾਲੇ ਦਹਿਸ਼ਤਗਰਦ ਆਦਿਲ ਵਾਨੀ ਦਾ ਘਰ ਕੁਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲਸ ਨੇ ਵਾਨੀ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਉਸ ਦੇ ਪਿਤਾ ਤੇ ਤਿੰਨ ਭਰਾ ਵੀ ਗ੍ਰਿਫਤਾਰ ਕਰ ਲਏ ਹਨ।
ਆਦਿਲ ਵਾਨੀ ਅੱਤਵਾਦੀ ਜਥੇਬੰਦੀ ਅਲ ਬਦਰ ਨਾਲ ਸਬੰਧਤ ਹੈ।ਪੁਲਸ ਮੁਤਾਬਕ ਆਦਿਲ ਵਾਨੀ ਮੰਗਲਵਾਰ ਨੂੰ ਸ਼ੋਪੀਆਂ ਵਿੱਚ ਸੇਬਾਂ ਦੇ ਬਾਗ ਵਿੱਚ ਸੁਨੀਲ ਕੁਮਾਰ ਭੱਟ ਦੀ ਹੱਤਿਆ ਕਰਨ ਪਿੱਛੋਂ ਕੁਟਪੋਰਾ ਵਿੱਚ ਆਪਣੇ ਘਰ ਲੁਕ ਗਿਆ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਤਾਂ ਉਹ ਪੁਲਸ ਪਾਰਟੀ ਉੱਤੇ ਗਰਨੇਡ ਸੁੱਟ ਕੇ ਹਨੇਰੇ ਵਿੱਚ ਫਰਾਰ ਹੋ ਗਿਆ। ਪੁਲਸ ਦੇ ਮੁਤਾਬਕ ਪਾਬੰਦੀਸ਼ੁਦਾ ਅਲ ਬਦਰ ਜਥੇਬੰਦੀ ਨਾਲ ਸਬੰਧਤ ਦੋਵੇਂ ਦਹਿਸ਼ਤਗਰਦ ਕੱਲ੍ਹ ਸਵੇਰੇ ਸੇਬਾਂ ਦੇ ਬਾਗ ਵਿੱਚ ਆਏ ਤੇ ਉਥੇ ਮੌਜੂਦ ਸਾਰੇ ਲੋਕਾਂ ਨੂੰ ਲਾਈਨ ਵਿੱਚ ਖੜ੍ਹਾ ਕਰ ਦਿੱਤਾ। ਪਛਾਣ ਮਗਰੋਂ ਉਨ੍ਹਾਂ ਸੁਨੀਲ ਕੁਮਾਰ ਭੱਟ ਤੇ ਉਸ ਦੇ ਰਿਸ਼ਤੇਦਾਰ ਪਿਤਾਂਬਰ ਕੁਮਾਰ ਭੱਟ ਉਰਫ ਪਿੰਟੂ ਕੁਮਾਰ ਨੂੰ ਹੋਰਨਾਂ ਤੋਂ ਵੱਖ ਕਰ ਕੇ ਏ ਕੇ 47 ਰਾਈਫਲਾਂ ਨਾਲ ਉਨ੍ਹਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਚਸ਼ਮਦੀਦਾਂ ਦੇ ਬਿਆਨ ਮੁਤਾਬਕ ਇੱਕ ਦਹਿਸ਼ਤਗਰਦ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਦੂਜੇ ਨੇ ਆਪਣੇ ਸਮਾਰਟਫੋਨ ਨਾਲ ਇਸ ਖੌਫਨਾਕ ਘਟਨਾ ਦੀ ਵੀਡੀਓ ਬਣਾਈ ਸੀ। ਵਰਨਣ ਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਜੰਮੂ ਕਸ਼ਮੀਰ ਪੁਲਸ ਨੇ ਦਹਿਸ਼ਤੀ ਸਰਗਰਮੀਆਂ ਲਈ ਵਰਤੀਆਂ ਅਚੱਲ ਜਾਇਦਾਦਾਂ ਨੂੰ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਦੀ ਧਾਰਾ 2 (ਜੀ) ਤੇ 25 ਹੇਠ ਕੁਰਕ ਕੀਤੇ ਜਾਣ ਦਾ ਕੰਮ ਸ਼ੁਰੂ ਕੀਤਾ ਸੀ। ਪੁਲਸ ਨੇ ਉਦੋਂ ਲੋਕਾਂ ਨੂੰ ਕਿਹਾ ਸੀ ਕਿ ਉਹ ਦਹਿਸ਼ਤਗਰਦਾਂ ਨੂੰ ਨਾ ਪਨਾਹ ਦੇਣ ਤੇ ਨਾ ਕਿਸੇ ਤਰ੍ਹਾਂ ਦੀਆਂ ਦਹਿਸ਼ਤੀ ਸਰਗਰਮੀਆਂ ਵਿੱਚ ਸ਼ਾਮਲ ਹੋਣ।
ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਡੀ ਜੀ ਪੀ ਦਿਲਬਾਗ ਸਿੰਘ ਨੇ ਕਿਹਾ ਕਿ ਸ਼ੋਪੀਆਂ ਵਿੱਚ ਕਸ਼ਮੀਰੀ ਪੰਡਤ ਸੁਨੀਲ ਕੁਮਾਰ ਭੱਟ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦਹਿਸ਼ਤਗਰਦਾਂ ਦੀ ਪਛਾਣ ਹੋ ਗਈ ਹੈ ਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਇਸ ਦੌਰਾਨ ਵਾਦੀ ਵਿੱਚ ਕੰਮ ਕਰਦੇ ਕਸ਼ਮੀਰੀ ਪੰਡਤਾਂ ਨੇ ਸ਼ੋਪੀਆਂ ਵਿੱਚ ਆਪਣੇ ਭਾਈਚਾਰੇ ਦੇ ਮੈਂਬਰਾਂ ਦੀ ਹੱਤਿਆ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਕੇ ਮੰਗ ਕੀਤੀ ਕਿ ਕਸ਼ਮੀਰ ਵਿਚਲੇ ਮੁਲਾਜ਼ਮਾਂ ਨੂੰ ਪ੍ਰਧਾਨ ਮੰਤਰੀ ਦੇ ਪੈਕੇਜ ਹੇਠ ਜੰਮੂ ਵਿੱਚ ਮੁੜ ਸਥਾਪਤ ਕੀਤਾ ਜਾਵੇ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾ ਦੇਸ਼ ਵਿਚ ਲਾਂਚ ਹੋਵੇਗੀ 5ਜੀ ਮੋਬਾਈਲ ਸਰਵਿਸ, ਇਕ ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਕਰਨਗੇ ਆਗਾਜ਼ ਭਾਰਤ-ਭੂਟਾਨ ਸਰਹੱਦੀ ਗੇਟ ਨਵੇਂ ਨਿਯਮਾਂ ਨਾਲ ਸੈਲਾਨੀਆਂ ਲਈ ਖੋਲ੍ਹੇ ਜਗਦੀਸ਼ ਸਿੰਘ ਝੀਂਡਾ ਹੋਣਗੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੰਜਾਬ ਨੂੰ ਕੂੜੇ ਦਾ ਸਹੀ ਪ੍ਰਬੰਧਨ ਨਾ ਕਰਨ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 2000 ਕਰੋੜ ਰੁਪਏ ਦਾ ਜ਼ੁਰਮਾਨਾ ਲਾੜੀ ਨੇ ਪਾਣੀ ਅਤੇ ਟੋਇਆਂ ਨਾਲ ਭਰੀ ਸੜਕ 'ਤੇ ਕਰਵਾਇਆ ਫੋਟੋਸ਼ੂਟ, ਵੀਡੀਓ ਵਾਇਰਲ ਉਮੇਸ਼ ਕੋਲਹੇ ਕਤਲ ਕੇਸ ਵਿਚ ਐਂਨਆਈਏ ਨੇ ਇੱਕ ਹੋਰ ਭਗੌੜਾ ਕੀਤਾ ਗ੍ਰਿਫਤਾਰ ਹੀਰਾ ਵਪਾਰੀ ਤੋਂ 80 ਲੱਖ ਦੀ ਫਿਰੌਤੀ ਦੇ ਦੋਸ਼ 'ਚ ਤਿੰਨ ਵਿਅਕਤੀ ਗ੍ਰਿਫਤਾਰ ਔਰਤ ਨੂੰ ਬੰਧਕ ਬਣਾਉਣ ਦੇ ਦੋਸ਼ 'ਚ ਭਾਜਪਾ ਨੇਤਾ ਅਤੇ ਉਸਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦੇਹਾਂਤ