Welcome to Canadian Punjabi Post
Follow us on

30

March 2023
ਬ੍ਰੈਕਿੰਗ ਖ਼ਬਰਾਂ :
‘ਪੁਤਿਨ ਨੇ ਜੰਗ ਵਿੱਚ ਸਭ ਕੁਝ ਗੁਆਇਆ, ਹੁਣ ਰੂਸ ਨਹੀਂ ਕਰ ਸਕਦਾ ਪ੍ਰਮਾਣੂ ਹਮਲਾ’: ਜੈਲੇਂਸਕੀਭਾਰਤੀ ਮੂਲ ਦੇ ਡੇਨੀਅਲ ਮੁਖੀ ਬਣੇ ਐਨਐਸਡਬਲਿਊ ਦੇ ਖਜ਼ਾਨਚੀ, ਭਗਵਤ ਗੀਤਾ ਦੀ ਸਹੁੰ ਚੁੱਕ ਕੇ ਰਚਿਆ ਇਤਿਹਾਸਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਵਿੱਚ ਨਵ-ਨਿਯੁਕਤ 245 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਪ੍ਰੋ: ਰੇਨੂੰ ਚੀਮਾ ਵਿਗ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਹਾ: ਸਰਕਾਰ ਦਾ ਇਰਾਦਾ ਗ੍ਰਿਫਤਾਰ ਕਰਨਾ ਹੁੰਦਾ ਤਾਂ ਘਰ ਤੋਂ ਆ ਕੇ ਗ੍ਰਿਫਤਾਰ ਕਰ ਲੈਂਦੀਹਾੜ੍ਹੀ ਖਰੀਦ ਸੀਜ਼ਨ ਲਈ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ, ਸੀ.ਸੀ.ਐੱਲ. ਮਨਜ਼ੂਰ ਹੁੰਦੇ ਹੀ ਮੁੱਖ ਮੰਤਰੀ ਨੇ ਕੀਤੀ ਅਫ਼ਸਰਾਂ ਨਾਲ ਮੀਟਿੰਗਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਫੀਲਡ ਅਧਿਕਾਰੀਆਂ ਨੂੰ ਮੀਂਹ ਕਾਰਣ ਫਸਲਾਂ ਦੇ ਖਰਾਬੇ ਦੇ ਅਸਲ ਅੰਕੜੇ ਜਲਦ ਪੇਸ਼ ਕਰਨ ਦੇ ਹੁਕਮ
 
ਮਨੋਰੰਜਨ

ਮੈਨੂੰ ਕਿਸੇ ਨੇ ਹੱਦ ਟੱਪਣ ਵਾਲਾ ਪਿਆਰ ਨਹੀਂ ਕੀਤਾ : ਦਿਸ਼ਾ ਪਟਾਨੀ

August 16, 2022 04:18 PM

ਖੂਬਸੂਰਤ ਅਭਿਨੇਤਰੀ ਦਿਸ਼ਾ ਪਟਾਨੀ ਨਵੀਂ ਫਿਲਮ ‘ਏਕ ਵਿਲੇਨ ਰਿਟਰਨਸ’ ਵਿੱਚ ਥੋੜ੍ਹੀ ਨੈਗੇਟਿਵ ਕਿਰਦਾਰ ਵਿੱਚ ਆ ਰਹੀ ਹੈ। ਇਸੇ ਸਿਲਸਿਲੇ ਵਿੱਚ ਹੋਈ ਇੱਕ ਮੁਲਾਕਾਤ ਦੌਰਾਨ ਦਿਸ਼ਾ ਨੇ ਫਿਲਮ, ਅੱਜ ਤੱਕ ਦੇ ਸਫਰ, ਜਾਨ ਅਤੇ ਸਲਮਾਨ ਵਰਗੇ ਸੀਨੀਅਰ ਕਲਾਕਾਰਾਂ ਨਾਲ ਕੰਮ ਦਾ ਅਨੁਭਵ ਸਾਂਝਾ ਕੀਤਾ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਇੰਨੀ ਖੂਬਸੂਰਤ ਅਤੇ ਹੌਟ ਦਿਸ਼ਾ ਨੂੰ ਖਲਨਾਇਕੀ ਕਰਨ ਦੀ ਕੀ ਸੁੱਝੀ?
- ਇਹ ਖਲਨਾਇਕੀ ਮੋਹਿਤ (ਸੂਰੀ) ਸਰ ਨੇ ਕਰਵਾ ਲਈ। ਅਜੇ ਕੀ ਬੋਲਾਂ, ਪਰ ਮੈਨੂੰ ਥ੍ਰਿਲਰ ਜਾਨਰ ਪਸੰਦ ਹੈ। ਮੈਂ ਇਹ ਬਚਪਨ ਤੋਂ ਦੇਖਦੇ ਹੋਏ ਵੱਡੀ ਹੋਈ ਹਾਂ ਅਤੇ ਹਮੇਸ਼ਾ ਤੋਂ ਕੂਲ ਕਰੈਕਟਰ ਕਰਨਾ ਚਾਹੰੁਦੀ ਸੀ, ਜੋ ਮੈਨੂੰ ਆਪਣੇ ਕਿਰਦਾਰ ਰਸਿਕਾ ਵਿੱਚ ਨਜ਼ਰ ਆਇਆ। ਰਸਿਕਾ ਇਕਦਮ ਅਲੱਗ ਕਰੈਕਟਰ ਹੈ। ਉਹ ਮੰਨਦੀ ਹੈ ਕਿ ਲਾਲਚ ਚੰਗੀ ਬਲਾਅ ਹੈ ਅਤੇ ਕੁਝ ਵੀ ਕਰ ਸਕਦੀ ਹੈ। ਉਸ ਨੂੰ ਪਤਾ ਹੈ ਕਿ ਉਹ ਆਕਰਸ਼ਕ ਹੈ ਅਤੇ ਆਪਣੇ ਆਕਰਸ਼ਣ ਅਤੇ ਚਲਾਕੀ ਨਾਲ ਲੜਕਿਆਂ ਨੂੰ ਇਸਤੇਮਾਲ ਕਰਦੀ ਹੈ।
* ਤੁਸੀਂ ਪਹਿਲੀ ਵਾਰ ਨੈਗੇਟਿਵ ਕਿਰਦਾਰ ਕੀਤਾ ਹੈ। ਇਸ ਮਾਨਸਿਕਤਾ ਨੂੰ ਸਮਝਣ ਲਈ ਕਿੱਦਾਂ ਦੀ ਤਿਆਰੀ ਕੀਤੀ?
- ਇਹ ਮੇਰੇ ਲਈ ਕਾਫੀ ਮੁਸ਼ਕਲ ਸੀ। ਜਿਵੇਂ ਅਸੀਂ ਕਹਿੰਦੇ ਹਾਂ ਕਿ ਇਹ ਹੀਰੋ ਜਾਂ ਵਿਲੇਨ ਦੀ ਗੱਲ ਨਹੀਂ, ਹਰ ਇਨਸਾਨ ਵਿੱਚ ਇੱਕ ਗ੍ਰੇਅ ਸ਼ੇਡ ਹੁੰਦਾ ਹੈ, ਜੋ ਮਾਹੌਲ ਦੇ ਹਿਸਾਬ ਨਜ਼ਰ ਆਉਂਦਾ ਹੈ। ਖੁਸ਼ਨਸੀਬੀ ਨਾਲ ਮੈਨੂੰ ਤਿਆਰੀ ਲਈ ਕਾਫੀ ਸਮਾਂ ਮਿਲਿਆ ਤਾਂ ਮੈਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ। ਇੱਕ ਕੋਰੀਅਨ ਸ਼ੋਅ ਹੈ ਸਟ੍ਰੈਜਰਸ, ਮੇਰੀ ਕੋਰੀਅਨ ਡਰਾਮਾ ਅਤੇ ਦੇ ਪੌਪ ਕਲਚਰ ਵਿੱਚ ਕਾਫੀ ਰੁਚੀ ਹੈ। ਇਸ ਦੇ ਇਲਾਵਾ ਕਈ ਚੀਜ਼ਾਂ ਦੇਖ ਕੇ ਕਿਰਦਾਰ ਦੀ ਗੁੰਝਲ ਸਮਝਣ ਦੀ ਕੋਸ਼ਿਸ਼ ਕੀਤੀ। ਇਸ ਦੇ ਇਲਾਵਾਮੋਹਿਤ ਸਰ ਅਜਿਹੇ ਡਾਇਰੈਕਟਰ ਹਨ, ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਕੀ ਚਾਹੀਦੈ। ਇਸ ਲਈ ਉਨ੍ਹਾਂ ਦੇ ਨਾਲ ਕੰਮ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ। ਉਹ ਇਨਸਾਨ ਵੀ ਬਹੁਤ ਵਧੀਆ ਹਨ।
* ਫਿਲਮ ਵਿੱਚ ਜਾਨ ਅਬਰਾਹਮ ਦੇ ਨਾਲ ਕੰਮ ਕਰਨ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ? ਕੰਮ ਕਰਦੇ ਸਮੇਂ ਸ਼ੁਰੂ ਵਿੱਚ ਨਵਰਸਨੈੱਸ ਰਹਿੰਦੇ ਹੋ?
-ਬਿਲਕੁਲ, ਸ਼ੁਰੂ ਵਿੱਚ ਬਹੁਤ ਨਰਵਸਨੈੱਸ ਰਹਿੰਦੀ ਹੈ, ਪਰ ਜਾਨ ਬਹੁਤ ਕੇਅਰਿੰਗ ਹਨ। ਸਭ ਨਾਲ ਬਹੁਤ ਪਿਆਰ ਨਾਲ ਗੱਲ ਕਰਦੇ ਹਨ। ਸਭ ਨੂੰ ਬਾਬਾ ਬੋਲਦੇ ਹਨ। ਬਾਬਾ ਠੀਕ ਹੋ? ਜਦ ਉਨ੍ਹਾਂ ਦੀ ‘ਧੂਮ’ ਆਈ, ਤਦ ਤੋਂ ਮੈਂ ਉਨ੍ਹਾਂ ਦੀ ਬਹੁਤ ਵੱਡੀ ਫੈਨ ਰਹੀ ਹਾਂ ਤਾਂ ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਸਪੈਸ਼ਲ ਸੀ। ਇੱਕ ਕੋ-ਸਟਾਰ ਦੇ ਤੌਰ ਉੱਤੇ ਉਹ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਹਨ ਕਿ ਤੁਸੀਂ ਸਹਿਜ ਰਹੋ ਅਤੇ ਆਪਣਾ ਸੌ ਫੀਸਦੀ ਦੇ ਸਕੋ।
* ਇੰਡਸਟਰੀ ਵਿੱਚ ਹੀਰੋ-ਹੀਰੋਇਨ ਦੇ ਉਮਰ ਦੇ ਫਰਕ ਬਾਰੇ ਕਾਫੀ ਚਰਚਾ ਹੁੰਦੀ ਹੈ ਕਿ ਹੀਰੋ ਆਪਣੀ ਤੋਂ ਅੱਧੀ ਉਮਰ ਦੀਆਂ ਹੀਰੋਇਨਾਂ ਨਾਲ ਕੰਮ ਕਰਦੇ ਹਨ। ਤੁਹਾਡੀ ਇਸ ਬਾਰੇ ਕੀ ਰਾਏ ਹੈ?
- ਮੈਨੂੰ ਇਸ ਨਾਲ ਫਰਕ ਨਹੀਂ ਪੈਂਦਾ, ਬਸ਼ਰਤੇ ਇਹ ਕਿਰਦਾਰ ਦੀ ਲੋੜ ਹੋਵੇ। ਮੈਂ ਇਹ ਜ਼ਰੂਰ ਮੰਨਦੀ ਹਾਂ ਕਿ ਜੇ ਲੜਕੇ ਆਪਣੇ ਤੋਂ ਕਾਫੀ ਘੱਟ ਉਮਰ ਦੀਆਂ ਲੜਕੀਆਂ ਨਾਲ ਕੰਮ ਕਰ ਸਕਦੇ ਹਨ ਤਾਂ ਲੜਕੀਆਂ ਦੇ ਨਾਲ ਵੀ ਇਹ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਤੋਂ ਘੱਟ ਉਮਰ ਦੇ ਮੇਲ ਐਕਟਰਾਂ ਨਾਲ ਕੰਮ ਕਰ ਸਕਣ। ਮੈਨੂੰ ਲੱਗਦਾ ਹੈ ਕਿ ਜੇ ਦਰਸ਼ਕ ਇਹ ਵੀ ਦੇਖਣ ਨੂੰ ਤਿਆਰ ਹੋ ਜਾਣ ਤਾਂ ਸਾਨੂੰ ਬਦਲਾਅ ਦੇਖਣ ਨੂੰ ਮਿਲੇਗਾ, ਕਿਉਂਕਿ ਦਰਸ਼ਕਾਂ ਹੀ ਸਾਡੇ ਮਾਂ-ਬਾਪ ਹਨ।
* ਇਹ ਫਿਲਮ ਪਿਆਰ ਦਾਇੱਕ ਨਵਾਂ ਫਲਸਫਾ ਪੇਸ਼ ਕਰਦੀ ਹੈ, ਤੁਹਾਡੇ ਹਿਸਾਬ ਨਾਲ ਪਿਆਰ ਤਾਕਤ ਹੈ ਜਾਂ ਕਮਜ਼ੋਰੀ? ਦੂਸਰੇ, ਕੀ ਤੁਸੀਂ ਅਜਿਹੇ ਹੱਦ ਤੋਂ ਗੁਜ਼ਰ ਜਾਣ ਵਾਲੇ ਪਿਆਰ ਵਿੱਚ ਯਕੀਨ ਰੱਖਦੇ ਹੋ?
- ਪਿਆਰ ਹਰ ਇਨਸਾਨ ਲਈ ਅਲੱਗ ਹੁੰਦਾ ਹੈ। ਇਹ ਸਾਡੇ ਉੱਤੇ ਨਿਰਭਰ ਹੈ ਕਿ ਅਸੀਂ ਚਾਹੀਏ ਤਾਂ ਉਸ ਨੂੰ ਤਾਕਤ ਬਣਾ ਲਈਏ, ਚਾਹੀਏ ਤਾਂ ਕਮਜ਼ੋਰੀ ਬਣਾ ਲਈਏ। ਪਿਆਰ ਦੇ ਅਲੱਗ-ਅਲੱਗ ਰੂਪ ਹਨ। ਇਹੀ ਅਸੀਂ ਆਪਣੀ ਫਿਲਮ ਵਿੱਚ ਦਿਖਾ ਰਹੇ ਹਾਂ। ਰਹੀ ਗੱਲ ਹੱਦ ਤੋਂ ਗੁਜਰਨ ਵਾਲੇ ਪਿਆਰ ਦੀ, ਮੈਨੂੰ ਕਿਸੇ ਨੇ ਇਸ ਤਰ੍ਹਾਂ ਦਾ ਪਿਆਰ ਕੀਤਾ ਹੀ ਨਹੀਂ ਤਾਂ ਮੈਂ ਯਕੀਨ ਨਹੀਂ ਕਰ ਸਕਦੀ, ਪਰ ਮੈਨੂੰ ਪਤਾ ਨਹੀਂ। ਮੈਨੂੰ ਲੱਗਦਾ ਹੈ ਕਿ ਅਜਿਹਾ ਪਿਆਰ ਵੀ ਹੁੰਦੀ ਹੀ ਹੈ। ਹਰ ਇਨਸਾਨ ਦੀ ਪ੍ਰਸਨੈਲਿਟੀ ਅਲੱਗ ਹੁੰਦੀ ਹੈ ਤਾਂ ਉਸ ਹਿਸਾਬ ਨਾਲ ਪਿਆਰ ਵੀ ਅਲੱਗ ਹੁੰਦਾ ਹੀ ਹੈ।
* ‘ਧੋਨੀ’ ਤੋਂ ਅੱਜ ਤੱਕ ਦੇ ਸਫਰ ਵਿੱਚ ਤੁਸੀਂ ਇੱਕ ਕਰੈਕਟਰ ਦੇ ਤੌਰ ਉੱਤੇ ਕੀ ਤਬਦੀਲੀ ਮਹਿਸੂਸ ਕਰਦੇ ਹੋ? ਵਕਤ ਦੇ ਨਾਲ ਤੁਹਾਡਾ ਆਤਮਵਿਸ਼ਵਾਸ ਵਧਿਆ ਹੋਵੇਗਾ?
- ਪਤਾ ਨਹੀਂ, ਮੈਨੂੰ ਅੱਜ ਵੀ ਹਰ ਫਿਲਮ ਕਰਦੇ ਸਮੇਂ ਇਹੀ ਲੱਗਦਾ ਹੈ ਕਿ ਜਿਵੇਂ ਮੇਰੀ ਪਹਿਲੀ ਫਿਲਮ ਹੋਵੇ। ਹਰ ਫਿਲਮ ਦੀ ਸ਼ੁਰੂਆਤ ਵਿੱਚ ਮੇਰੇ ਪੇਟ ਵਿੱਚ ਤਿੱਤਲੀਆਂ ਉਡਦੀਆਂ ਹਨ। ਅਸਲ ਵਿੱਚ ਮੈਂ ਹਰ ਫਿਲਮ ਨੂੰ ਜੌਬ ਦੀ ਤਰ੍ਹਾਂ ਲੈਂਦੀ ਹਾਂ। ਹਰ ਦਿਨ ਦੇ ਹਿਸਾਬ ਨਾਲ ਲੈਂਦੀ ਹਾਂ, ਜਰਨੀ ਬਾਰੇ ਇੰਨਾ ਸੋਚਿਆ ਨਹੀਂ ਹੈ, ਮੈਂ ਬੱਸ ਹਰ ਫਿਲਮ, ਹਰ ਕਿਰਦਾਰ ਦੇ ਲਈ ਜੋ ਤਬਦੀਲੀ ਕਰਨੀ ਹੁੰਦੀ ਹੈ, ਉਸ ਉੱਤੇ ਜ਼ਿਆਦਾ ਧਿਆਨ ਦਿੰਦੀ ਹਾਂ।
* ਤੁਹਾਡਾ ਡਾਂਸ ਅਤੇ ਮਾਰਸ਼ਲ ਆਰਟ ਦੇ ਲਈ ਜੋ ਪਿਆਰ ਹੈ, ਉਸ ਵੱਲ ਰੁਚੀ ਕਿਵੇਂ ਵਧੀ?
- ਮੇਰੀ ਵੱਡੀ ਭੈਣ, ਜੋ ਆਰਮੀ ਵਿੱਚ ਹੈ, ਬਹੁਤ ਵਧੀਆ ਡਾਂਸਰ ਹੈ, ਜਦ ਕਿ ਮੈਂ ਬਚਪਨ ਤੋਂ ਥੋੜ੍ਹੀ ਸ਼ਰਮੀਲੀ ਸੀ ਤਾਂ ਮੈਂ ਮੇਰੇ ਕੋਲੋਂ ਨਹੀਂ ਹੁੰਦਾ ਸੀ। ਜਦ ਮੈਂ ਮੁੰਬਈ ਆਈ ਤਾਂ ਮੈਨੂੰ ਡਾਂਸ ਸਿੱਖਣ ਦਾ ਮੌਕਾ ਮਿਲਿਆ। ਮੈਂ ਜੈਕੀ ਚੈਨ ਦੀ ਬਹੁਤ ਵੱਡੀ ਫੈਨ ਹਾਂ ਅਤੇ ਐਕਸ਼ਨ ਨਾਲ ਜੁੜਿਆ ਤਵਾਈਕਵਾਂਡੋ ਜਾਂ ਕੁਝ ਸਿੱਖਣਾ ਚਾਹੰੁਦੀ ਸੀ ਤਾਂ ਮੈਂ ਬਹੁਤ ਖੁਸ਼ ਹਾਂ ਕਿ ਇੱਥੇ ਆ ਕੇ ਮੈਂ ਦੋਵੇਂ ਚੀਜ਼ਾਂ ਸਿੱਖ ਰਹੀ ਹਾਂ। ਮੈਨੂੰ ਉਹ ਕਰਨਾ ਬਹੁਤ ਚੰਗਾ ਲੱਗਦਾ ਹੈ। ਮੈਂ ਉਹ ਬਹੁਤ ਇੰਜੁਆਏ ਕਰ ਰਹੀ ਹਾਂ। ਮੈਂ ਜ਼ਿਆਦਾਤਰ ਘਰਹੀ ਰਹਿੰਦੀ ਹਾਂ ਤਾਂ ਇਹੀ ਉਹ ਵਕਤ ਹੁੰਦਾ ਹੈ, ਜਦ ਮੈਂ ਬਾਹਰ ਜਾ ਕੇ ਕੁਝ ਕਰਦੀ ਹਾਂ।

 
Have something to say? Post your comment