Welcome to Canadian Punjabi Post
Follow us on

06

December 2023
ਬ੍ਰੈਕਿੰਗ ਖ਼ਬਰਾਂ :
ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 100 ਏਕੜ ਪੰਚਾਇਤੀ ਜ਼ਮੀਨ ਖ਼ੁਦ ਟਰੈਕਟਰ ਚਲਾ ਕੇ ਖ਼ਾਲੀ ਕਰਵਾਈਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਲਈ ਰਾਖਵੀਆਂ ਅਸਾਮੀਆਂ ਭਰਨ ਲਈ ਕਾਰਵਾਈ ਤੇਜ਼ : ਡਾ. ਬਲਜੀਤ ਕੌਰਕੈਬਨਿਟ ਸਬ-ਕਮੇਟੀ ਵੱਲੋਂ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ, ਖੁਸ਼ਗਵਾਰ ਮਾਹੌਲ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਅਹਿਮ ਮਸਲੇ ਵਿਚਾਰੇ ਗਏਭਾਜਪਾ ਸੂਬਾ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਨੇ ਡੇਰਾ ਬਿਆਸ ਵਿਖੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤਭਾਰਤ ਅਤੇ ਕੀਨੀਆ ਮਿਲ ਕੇ ਸਮੁੰਦਰੀ ਡਾਕੂਆਂ ਨਾਲ ਲੜਨਗੇ, ਪ੍ਰਧਾਨ ਮੰਤਰੀ ਮੋਦੀ ਅਤੇ ਕੀਨੀਆ ਦੇ ਰਾਸ਼ਟਰਪਤੀ ਨੇ ਕੀਤੀ ਚਰਚਾ ਬ੍ਰਿਟੇਨ ਵਿੱਚ ਪੋਰਨ ਦੇਖਣ ਲਈ ਫੇਸ ਸਕੈਨਿੰਗ ਸੈਲਫੀ ਜ਼ਰੂਰੀ, 6 ਨਵੇਂ ਨਿਯਮ ਬਣੇਚੇਨੱਈ ਵਿਚ ਭਾਰੀ ਮੀਂਹ ਕਾਰਨ ਸੈਂਕੜੇ ਰੇਲਗੱਡੀਆਂ ਅਤੇ ਉਡਾਨਾਂ ਰੱਦਦਿੱਲੀ ਵਿਚ ਹਿੰਦੂ ਰਾਓ ਹਸਪਤਾਲ ਵਿਚ ਕੂੜੇ ਦੇ ਢੇਰ ਦੇਖ ਕੇ ਮੇਅਰ ਸ਼ੈਲੀ ਓਬਰਾਏ ਨੇ ਮੈਡੀਕਲ ਸੁਪਰਡੈਂਟ ਨੂੰ ਕੀਤਾ ਮੁਅੱਤਲ
 
ਮਨੋਰੰਜਨ

ਰੋਮਾਂਸ ਲਈ ਵਿਹਲ ਨਹੀਂ : ਕਿਆਰਾ ਅਡਵਾਨੀ

August 16, 2022 04:16 PM

ਅੱਜ ਦੇ ਦੌਰ ਦੀ ਸਭ ਤੋਂ ਵੱਧ ਖੂਬਸੂਰਤ ਅਭਿਨੇਤਰੀਆਂ ਵਿੱਚ ਸ਼ਾਮਲ ਕਿਆਰਾ ਅਡਵਾਨੀ ਨੇ ਬਹੁਤ ਹੀ ਘੱਟ ਸਮੇਂ ਵਿੱਚ ਬਾਲੀਵੁੱਡ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਤਾਜ਼ਾ ਰਿਲੀਜ਼ ‘ਭੂਲ ਭੁਲੱਈਆਂ 2’ ਅਤੇ ‘ਜੁਗ ਜੁਗ ਜੀਓ’ ਵਰਗੀਆਂ ਫਿਲਾਂ ਨੇ ਉਸ ਦੀ ਪੁਜ਼ੀਸ਼ਨ ਨੂੰ ਮਜਬੂਤ ਕੀਤਾ ਹੈ। ‘ਜੁਗ ਜੁਗ ਜੀਓ’ ਵਿੱਚ ਕਿਆਰਾ ਵਰੁਣ ਧਵਨ ਦੇ ਆਪੋਜ਼ਿਟ ਨਜ਼ਰ ਆਈ ਤੇ ਆਪਣੇ ਕੰਮ ਅਤੇ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਉਸ ਦੀ ਇਹ ਫਿਲਮ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਚੁੱਕੀ ਹੈ ਤੇ ਇਸ ਦਾ ਅੱਗੇ ਦਾ ਸਫਰ ਅਜੇ ਜਾਰੀ ਹੈ। ਕਿਆਰਾ ਜਦ ਮਹਿਜ਼ ਸੱਤ ਸਾਲ ਦੀ ਸੀ, ਆਪਣੀ ਮਾਂ ਨਾਲ ਉਸ ਨੇ ਇੱਕ ‘ਬੇਬੀ ਕਰੀਮ’ ਦੀ ਐਡ ਫਿਲਮ ਵਿੱਚ ਪਹਿਲੀ ਹਾਜ਼ਰੀ ਦਿਖਾਈ ਸੀ। ਉਸ ਦੇ ਬਾਅਦ ਬਾਕਾਇਦਾ ਅਭਿਨੇਤਰੀ ਵਜੋਂ ਉਸ ਨੇ ਜਿਮੀ ਸ਼ੇਰਗਿੱਲ ਦੇ ਆਪੋਜ਼ਿਟ 2014 ਵਿੱਚ ਕਬੀਰ ਸਦਾਨੰਦ ਦੇ ਨਿਰਦੇਸ਼ਨ ਵਾਲੀ ‘ਫਗਲੀ’ਤੋਂ ਬਾਲੀਵੁੱਡ ਵਿੱਚ ਡੈਬਿਊ ਕੀਤਾ। ਸਾਊਥ ਇੰਡਸਟਰੀ ਵਿੱਚ ਉਸ ਨੇ ਫਿਲਮ ‘ਭਰਤ ਅਨੇ ਨੇਨੁ’ ਨਾਲ ਆਪਣੀ ਕਾਮਯਾਬੀ ਦਾ ਝੰਡਾ ਗੱਡ ਦਿੱਤਾ। ਸ਼ਾਹਿਦ ਕਪੂਰ ਦੇ ਆਪੋਜ਼ਿਟ ‘ਕਬੀਰ ਸਿੰਘ’ ਕਿਆਰਾ ਦੇ ਜੀਵਨ ਦੀ ਅੱਜ ਤੱਕ ਦੀ ਸਭ ਤੋਂ ਹਿੱਟ ਹੈ। ਸ਼ਹੀਦ ਕੈਪਟਨ ਬੱਤਰਾ ਦੀ ਬਾਇਓਪਿਕ ‘ਸ਼ੇਰਸ਼ਾਹ’ ਵਿੱਚ ਸਿਧਾਰਥ ਮਲਹੋਤਰਾ ਦੇ ਆਪੋਜ਼ਿਟ ਵਿਕਰਮ ਬੱਤਰਾ ਦੀ ਗਰਲਫਰੈਂਡ ਡਿੰਪਲ ਚੀਮਾ ਦੇ ਕਿਰਦਾਰ ਵਿੱਚ ਨਜ਼ਰ ਆ ਚੁੱਕੀ ਹੈ। ਕਿਆਰਾ ਅਡਵਾਨੀ ਅੱਜਕੱਲ੍ਹ ਜ਼ਬਰਦਸਤ ਡਿਮਾਂਡ ਵਿੱਚ ਹੈ। ਕਿਆਰਾ ਅਡਵਾਨੀ ਸਾਊਥ ਦੇ ਕਾਮਯਾਬ ਸਟਾਰ ਰਾਮਚਰਨ ਦੇ ਨਾਲ ‘ਆਰ ਸੀ 15’ ਕਰ ਰਹੀ ਹੈ। ਪੇਸ਼ ਹਨ ਕਿਆਰਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
*ਤੁਸੀਂ ਅੱਜ ਤੱਕ ਕਈ ਤਰ੍ਹਾਂ ਦੇ ਰੋਲ ਨਿਭਾ ਚੁੱਕੇ ਹੋ, ਤੁਹਾਡਾ ਡਰੀਮ ਰੋਲ ਕਿਹੜਾ ਹੈ?
-‘ਡਰੀਮ’ ਰੋਲ ਨਹੀਂ, ਬਲਕਿ ‘ਡ੍ਰੀਮ ਰੋਲਸ’। ਅਜੇ ਤਾਂ ਸ਼ੁਰੂਆਤ ਹੈ। ਮੈਨੂੰ ਕਾਫੀ ਕੁਝ ਕਰਨਾ ਹੈ। ਮੈਂ ਅਜਿਹੇ ਕਈ ਸਾਰੇ ਰੋਲਸ ਕਰਨਾ ਚਾਹੁੰਦੀ ਹਾਂ, ਜੋ ਮੈਂ ਅਜੇ ਨਹੀਂ ਕੀਤੇ। ਸਭ ਤੋਂ ਪਹਿਲਾਂ ਕਿਸੇ ਪੀਰੀਅਡ ਫਿਲਮ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਮੈਂ ਐਕਸ਼ਨ ਫਿਲਮਾਂ ਵੀ ਕਰਨੀਆਂ ਹਨ। ਮੈਂ ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕਰਨ ਚਾਹੁੰਦੀ ਹਾਂ। ਮੈਂ ਇੰਡੀਅਨ ਲੀਜੈਂਡਸ ਦੀ ਬਾਇਓਪਿਕ ਕਰਨਾ ਚਾਹੁੰਦੀ ਹਾਂ। ਮੇਰੀ ਇਹ ਲਿਸਟ ਕਾਫੀ ਲੰਬੀ ਹੈ।
* ‘ਲਛਮੀ’ ਵਿੱਚ ਤੁਸੀਂ ਅਕਸ਼ੈ ਨਾਲ ਸੀ, ਪਰ ਫਿਲਮ ਦਰਸ਼ਕਾਂ ਨੂੰ ਪਸੰਦ ਨਹੀਂ ਆਈ। ਅਕਸ਼ੈ ਕੁਮਾਰ ਦਾ ਵਕਤ ਅੱਜਕੱਲ੍ਹ ਠੀਕ ਨਹੀਂ ਚੱਲ ਰਿਹਾ ਹੈ ਜਾਂ ਇਸ ਦੇ ਨਾ ਚੱਲਣ ਦੀ ਵਜ੍ਹਾ ਕੁਝ ਹੋਰ ਸੀ?
- ਮੈਂ ਹਾਂ ਜਾਂ ਅਕਸ਼ੈ ਸਰ ਜਾਂ ਕੋਈ ਹੋਰ, ਐਕਟਰ ਹੋਣ ਦੇ ਨਾਤੇ ਹਰ ਕੋਈ ਆਪਣੀ ਹਰ ਫਿਲਮ ਤੇ ਕਿਰਦਾਰ ਉੱਤੇ ਸਖਤ ਮਿਹਨਤ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੀ ਫਿਲਮ ਬਹੁਤ ਚੰਗੀ ਕਰੇ, ਪਰ ਇਹ ਦਰਸ਼ਕਾਂ ਉੱਤੇ ਨਿਰਭਰ ਹੈ ਕਿ ਉਹ ਫਿਲਮ ਨੂੰ ਕਿਸ ਤਰ੍ਹਾਂ ਲੈਂਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਫਿਲਮ ਦਾ ਕੰਸੈਪਟ ਹੀ ਪਸੰਦ ਨਾ ਆਇਆ ਹੋਵੇ।
* ਕੀ ਕਦੇ ਤੁਹਾਡੇ ਨਾਲ ਅਜਿਹਾ ਹੋਇਆ ਹੈ ਕਿ ਪ੍ਰਪੋਜਲ ਦੇ ਨਾਲ ਤੁਹਾਨੂੰ ਲੱਗਣ ਲੱਗਾ ਹੋਵੇ ਕਿ ਫਿਲਮ ਦੇ ਕੰਸੈਪਟ ਨੂੰ ਦਰਸ਼ਕ ਐਕਸੈਪਟ ਨਹੀਂ ਕਰਨਗੇ, ਇਸ ਦੇ ਬਾਵਜੂਦ ਉਸ ਨੂੰ ਕਰਨ ਲਈ ਤੁਹਾਡੀ ਕੋਈ ਮਜ਼ਬੂਰੀ ਰਹੀ ਹੋਵੇ?
- ਮੇਰੇ ਨਾਲ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਮੈਂ ਚਾਹ ਕੇ ਵੀ ‘ਨਾਂਹ’ ਨਹੀਂ ਕਰ ਸਕਦੀ। ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਮੈਂ ਹਮੇਸ਼ਾ ਤੋਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਵਿੱਚ ਰੱਖਿਆ ਜਿਨ੍ਹਾਂ ਨੂੰ ਨਾ ਕੇਵਲ ਚੰਗੀ ਤਰ੍ਹਾਂ ਜਾਣਦੀ ਹਾਂ ਬਲਕਿ ਉਨ੍ਹਾਂ ਨੇ ਮੈਨੂੰ ਜ਼ਮੀਨ ਨਾਲ ਜੋੜੀ ਰੱਖਿਆ ਹੈ। ਇਹ ਉਹ ਲੋਕ ਹਨ, ਜਦ ਮੈਂ ਕੁਝ ਵੀ ਨਹੀਂ ਸੀ, ਤਦ ਤੋਂ ਮੇਰੇ ਨਾਲ ਹਨ।
* ਸਿਧਾਰਥ ਮਲਹੋਤਰਾ ਨਾਲ ਤੁਹਾਡੇ ਅਫੇਅਰ ਦੀਆਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ?
- ਸਾਰੇ ਜਾਣਦੇ ਹਨ ਕਿ ਮੀਡੀਆ ਇਸ ਤਰ੍ਹਾਂ ਦੀਆਂ ਚਟਪਟੀਆਂ ਖਬਰਾਂ ਬਣਾਉਣ ਵਿੱਚ ਮਾਹਰ ਹੁੰਦਾ ਹੈ ਅਤੇ ਕਿਉਂ ਨਾ ਹੋਵੇ, ਇਹੀ ਤਾਂ ਉਨ੍ਹਾਂ ਦਾ ਕੰਮ ਹੈ ਅਤੇ ਉਹ ਲੋਕ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦੇ ਹਨ, ਪਰੰਤੂ ਮੈਂ ਸਾਫ ਕਰ ਦੇਣਾ ਚਾਹੁੰਦੀ ਹਾਂ ਕਿ ਰੋਮਾਂਸ, ਅਫੇਅਰ ਅਤੇ ਡੇਟਿੰਗ ਵਰਗੀਆਂ ਚੀਜ਼ਾਂ ਲਈ ਫਿਲਹਾਲ ਮੇਰੇ ਕੋਲ ਵਿਹਲ ਨਹੀਂ ਹੈ। ਜਦ ਵਿਹਲ ਮਿਲੇਗੀ, ਇਸ ਬਾਰੇ ਜ਼ਰੂਰ ਸੋਚਾਂਗੀ। ਫਿਲਹਾਲ ਮੇਰਾ ਸਾਰਾ ਧਿਆਨ ਕੰਮ ਉੱਤੇ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ ਧਰਮਿੰਦਰ ਬਣੇ 'ਸੂਫੀ ਸੰਤ', ਹੋਏ ਟ੍ਰੋਲ, ਨਫਰਤ ਕਰਨ ਵਾਲਿਆਂ ਨੂੰ ਦਿੱਤਾ ਜਵਾਬ ਮੁਗ਼ਲ-ਏ-ਆਜ਼ਮ ਦਾ ਹਰ ਸੀਨ ਤਿੰਨ ਭਾਸ਼ਾਵਾਂ ਵਿੱਚ ਹੋਇਆ ਸੀ ਸ਼ੂਟ