Welcome to Canadian Punjabi Post
Follow us on

28

September 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ 30 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਪੰਜਾਬ ਵਿਚ ਚੱਕਾ ਜਾਮਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨਵਿਧਾਨਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ: ਕਾਂਗਰਸ ਅਤੇ ਭਾਜਪਾ ਵੱਲੋਂ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਭੰਗ ਕਰਨ ਲਈ ਪਾਈ ਸਾਂਝ ਕਾਰਨ ਵਿਸ਼ਵਾਸ ਮਤਾ ਜ਼ਰੂਰੀਮੰਤਰੀ ਮੰਡਲ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ ਵਿੱਚ ਸੋਧ ਨੂੰ ਪ੍ਰਵਾਨਗੀਰੂਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਕਾਰਨ 13 ਹਲਾਕ, 21 ਜ਼ਖ਼ਮੀਈਰਾਨ ਵਿਚ ਹਿਜਾਬ ਖਿਲਾਫ਼ ਪ੍ਰਦਰਸ਼ਨ ਕਰ ਰਹੀ ਅਤੇ ਵਾਲ ਖੋਲ੍ਹਣ ਵਾਲੀ 20 ਸਾਲਾ ਲੜਕੀ ਨੂੰ ਪੁਲਿਸ ਨੇ ਮਾਰੀ ਗੋਲੀ
ਨਜਰਰੀਆ

ਸਾਰੀਆਂ ਸਮੱਸਿਆਵਾਂ ਦੀ ਅੰਮਾ

August 16, 2022 04:15 PM

-ਨੂਰ ਸੰਤੋਖਪੁਰੀ
ਬੇਫਿਕਰੀ ਵਿੱਚ ਜੀਣ ਵਾਲਾ ਅਤੇ ਆਪਣੀ ਮਸਤੀ ਵਿੱਚ ਮਸਤ ਰਹਿਣ ਵਾਲਾ ਹਸਤੀ ਚੰਦ ਪਿਛਲੇ ਕੁਝ ਦਿਨਾਂ ਤੋਂ ਬੜਾ ਫਿਕਰਮੰਦ ਵਿਖਾਈ ਦੇ ਰਿਹਾ ਸੀ। ਹਰ ਵਕਤ ਹਾਸੇ-ਮਜ਼ਾਕ ਦੀਆਂ ਗੱਲਾਂ ਕਰਨ ਵਾਲੇ ਖੁਸ਼-ਤਬੀਅਤ ਹਸਤੀ ਚੰਦ ਉੱਤੇ ਸਾਨੂੰ ਸ਼ੱਕ ਹੋਇਆ ਕਿ ਕਿਤੇ ਉਹਦੀ ਤਬੀਅਤ ਨਾਸਾਜ਼ ਨਾ ਹੋ ਹੋਵੇ? ਅਸੀਂ ਇੱਕ ਦਿਨ ਉਸ ਨੂੰ ਪੁੱਛ ਲਿਆ, ‘‘ਕੀ ਹੋਇਆ ਹਸਤੀ ਚੰਦ? ਅੱਜਕੱਲ੍ਹ ਹਾਸੇ ਠੱਠੇ ਦੀ ਕੋਈ ਗੱਲ ਨਹੀਂ ਕਰਦਾ, ਤੇਰੀ ਤਬੀਅਤ ਤਾਂ ਠੀਕ ਏ?”
ਉਹ ਸਾਡੇ ਨੇੜੇ ਬੈਠਾ ਹੋਇਆ ਉਦਾਸੀ-ਭਰੀ ਆਵਾਜ਼ ਵਿੱਚ ਬੋਲਿਆ, ‘‘ਧਾਨੁਕ ਦਾਸ, ਆਪਾਂ ਇੱਕ ਸਾਲ ਵਿੱਚ ਚੀਨ ਨੂੰ ਪਿਛਾਂਹ ਛੱਡ ਦੇਣਾ ਏ ਅਤੇ ਸਾਡੀ ਬੀਨ ਵੱਜਣ ਵਾਲੀ ਹੈ।”
‘‘ਵਾਹ! ਇਹ ਤਾਂ ਬਹੁਤ ਵਧੀਆ ਗੱਲ ਏ। ਸਾਨੂੰ ਖੁਸ਼ ਹੋਣਾ ਚਾਹੀਦੈ ਕਿ ਸਾਡਾ ਦੇਸ਼ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਏ।”
ਹਸਤੀ ਚੰਦ ਨੇ ਕਿਹਾ: “ਇਹ ਗੱਲ ਨਹੀਂ, ਜਿਸ ਖੇਤਰ ਵਿੱਚ ਤਰੱਕੀ ਨਹੀਂ ਕਰਨੀ ਚਾਹੀਦੀ, ਅਸੀਂ ਉਸ ਵਿੱਚ ਵੀ ਬਹੁਤ ਤਰੱਕੀ ਕਰੀ ਜਾਂਦੇ ਹਾਂ ਅਤੇ ਇਸ ਖੇਤਰ ਵਿੱਚ ਅਸੀਂ ਚੀਨ ਨੂੰ ਇੱਕ ਵਰ੍ਹੇ ਵਿੱਚ ਪਿੱਛੇ ਛੱਡਣ ਵਾਲੇ ਹਾਂ। ਖੁਦ ‘ਪਟਾਕ' ਕਰ ਕੇ ਚਿੱਤ ਹੋਣ ਵਾਲੇ ਹਾਂ।”
‘‘ਯਾਰ, ਹਸਤੀ ਚੰਦ! ਤੈਨੂੰ ਅਸੀਂ ਬਹੁਤ ਖੁਸ਼-ਤਬੀਅਤ ਆਦਮੀ ਮੰਨਦੇ ਆਂ, ਤੂੰ ਬੁਝਾਰਤਾਂ ਨਾ ਪਾ, ਸਿੱਧੀ ਤਰ੍ਹਾਂ ਦੱਸ ਛੱਡ ਕਿ ਮਾਜਰਾ ਕੀ ਏ?” ਸਾਡਾ ਦਿਲ ਸੱਚਮੁੱਚ ਘਬਰਾਉਣ ਲੱਗ ਪਿਆ।
‘‘ਧਾਨੁਕ ਦਾਸ, ਸਾਡੇ ਦੇਸ਼ ਦੇ ਨੇਤਾ ਆਪੋ-ਆਪਣੀ ਧੁਨ ਵਿੱਚ ਰਾਜਨੀਤੀ ਕਰੀ ਜਾਂਦੇ ਨੇ ਤੇ ਮੁਲਕ ਦੀ ਆਬਾਦੀ ਦਿਨ ਦੁੱਗਣੀ, ਰਾਤ ਚੌਗੁਣੀ ਵਧੀ ਜਾਂਦੀ ਏ। ਕਾਸ਼! ਸਾਡੇ ਦੇਸ਼ ਵਿੱਚ ਕੋਈ ਰਾਤ ਨਾ ਹੁੰਦੀ। ਪਿਛਲੇ ਕਈ ਦਹਾਕਿਆਂ ਤੋਂ ਇੱਥੇ ਪਰਵਾਰ ਨਿਯੋਜਨ ਦਾ ਪ੍ਰਚਾਰ ਬਹੁਤ ਜ਼ੋਰ-ਸ਼ੋਰ ਨਾਲ ਹੋਈ ਜਾਂਦੈ, ਇਸ ਦਾ ਕੁਝ ਤਾਂ ਅਸਰ ਹੋਇਆ ਈ ਹੋਣੈ, ਪਰ ਕੁਝ ਨਹੀਂ ਹੋਇਆ, ਬਹੁਤ ਸਾਰੇ ਲੋਕ ਅਜਿਹੇ ਨੇ, ਜਿਹੜੇ ਪਰਵਾਰ ਨਿਯੋਜਨ ਉੱਤੇ ਜ਼ੋਰ ਲਾਉਂਦੇ ਨੇ ਅਤੇ ਪ੍ਰਚਾਰ ਦੇ ਰੌਲੇ ਵੱਲ ਧਿਆਨ ਨਹੀਂ ਦਿੰਦੇ।”
‘‘ਹਸਤੀ ਚੰਦ, ਇਹ ਤਾਂ ਵਾਕਿਆ ਸਾਡੇ ਲਈ ਫਿਕਰ ਵਾਲੀ ਤੇ ਸੋਚ-ਵਿਚਾਰ ਕਰਨ ਵਾਲੀ ਗੱਲ ਏ।”
‘‘ਸਿਰਫ ਕੁਝ ਲੋਕਾਂ ਵੱਲੋਂ ਚਿੰਤਾ ਤੇ ਸੋਚ-ਵਿਚਾਰ ਕਰਨ ਨਾਲ ਸਭ ਸਮੱਸਿਆਵਾਂ ਦੀ ਅੰਮਾ ‘ਵਧਦੀ ਆਬਾਦੀ' ਦੀ ਸਮੱਸਿਆ ਹੱਲ ਨਹੀਂ ਹੋਣ ਵਾਲੀ। ਸਾਡੇ ਸਿਆਸੀ ਆਗੂਆਂ ਨੂੰ ‘ਪੁਚ-ਪੁਚ’ ਪੁਚਕਾਰਨ, ਦੁਲਾਰਨ ਵਾਲੀ ਸਿਆਸਤ ਨੂੰ ਹੱਲ ਕਰਨ ਲਈ ਸਖਤ ਤੇ ਠੋਸ ਨੀਤੀ ਅਤੇ ਯੋਜਨਾ ਬਣਾਉਣੀ ਪੈਣੀ ਏਂ।”
ਹਸਤੀ ਚੰਦ ਕੁਝ ਪਲ ਖਾਮੋਸ਼ ਰਹਿਣ ਤੋਂ ਬਾਅਦ ਬੋਲਿਆ, ‘‘ਚੀਨ ਨੇ ਇੱਕ ਬੱਚਾ ਪੈਦਾ ਕਰਨ ਦਾ ਸਖਤ ਕਾਨੂੰਨ ਬਣਾਇਆ ਤੇ ਦੇਸ਼ ਦੀ ਆਬਾਦੀ ਜ਼ਿਆਦਾ ਵਧਣ ਨਹੀਂ ਦਿੱਤੀ। ਉਹ ਮੁਲਕ ‘ਪੁਚ ਪੁਚ’ ਕਰਨ ਦੀ ਥਾਂ ਜਨਤਾ ਨੂੰ ਡੰਡੇ ਨਾਲ ਸਮਝਾਉਣਾ ਜਾਣਦਾ ਹੈ।”
‘‘ਹਾਂ, ਸੁਣਿਆ ਤੇ ਪੜ੍ਹਿਆ ਅਸੀਂ ਵੀ ਐ। ਸਾਡੇ ਨੇਤਾਵਾਂ, ਯੋਜਨਾਘਾੜਿਆਂ, ਨੀਤੀਵਾਨਾਂ ਨੂੰ ਵੀ ਵੱਧ ਬੱਚੇ ਪੈਦਾ ਕਰਨ ਵਾਲਿਆਂ ਨੂੰ ‘ਘੜਨ’,‘ਛਾਂਗਣ’ ਦੇ ਸਖਤ ਕਾਨੂੰਨ, ਯੋਜਨਾਵਾਂ ਅਤੇ ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ।”
“ਧਾਨੁਕ ਦਾਸ, ਸਿਰ ਪਿੱਟਣ ਵਾਲੀ ਗੱਲ ਇਹ ਹੈ ਕਿ ਭਾਰਤ ਦੀ ਆਬਾਦੀਚੀਨ ਨੂੰ ਪਿੱਛੇ ਛੱਡ ਦੇਵੇਗੀ। ਜੇ ਠੋਸ ਹੱਲ ਨਾ ਲੱਭਿਆ, ਸਖਤ ਕਾਨੂੰਨ ਨਾ ਬਣਾਇਆ ਗਿਆ, ਤਾਂ ਸੰਨ 2050 ਵਿੱਚ ਭਾਰਤਵਾਸੀ 166.8 ਕਰੋੜ ਹੋ ਜਾਵਾਂਗੇ ਅਤੇ ਚੀਨੀ ਹੋਰ ਘੱਟ ਕੇ 131.7 ਕਰੋੜ ਰਹਿ ਜਾਣਗੇ।
‘‘ਯਾਰ, ਹਸਤੀ ਚੰਦ! ਕੋਰੋਨਾ ਮਹਾਮਾਰੀ ਦੀਆਂ ਲਹਿਰਾਂ ਵਿੱਚ ਵੀ ਕਈ ਚੀਨੀ ਲੋਕ ਵਹਿ ਗਏ ਨੇ। ਇਸ ਨਾਲ ਵੀ ਫਰਕ ਪਿਆ ਹੋਣੈਂ।”
‘‘ਅਸੀਂ ਹੋਰ ਦੇਸ਼ਾਂ ਨਾਲ ਅਨੇਕ ਖੇਤਰਾਂ ਵਿੱਚ ਮੁਕਾਬਲਾ ਕਰਦਿਆਂ ਅੱਗੇ ਅੱਗੇ ਵਧਣਾ ਏ, ਪਰ ਮੁਲਕ ਦੀ ਵਧੀ ਜਾਂਦੀ ਆਬਾਦੀ ਦੇ ਖੇਤਰ ਵਿੱਚ ਤਰੱਕੀ ਕਰਨ ਦੀ ਲੋੜ ਨਹੀਂ। ਇਸ ਤਰੱਕੀ ਦਾ ਕੀ ਫਾਇਦਾ, ਜੋ ਜੀਅ ਦਾ ਜੰਜਾਲ ਬਣ ਜਾਵੇ। ਸ਼ੁਕਰ ਏ ਕਿ ਨਾ ਤੂੰ ਵਿਆਹ ਕਰਵਾਇਆ ਅਤੇ ਨਾ ਅਸੀਂ ਫੇਰੇ ਲਏ। ਸਾਡੇ ਦੋਵਾਂ ਤੋਂ ਵੱਡਾ ਦੇਸ਼-ਪ੍ਰੇਮੀ ਤੇ ਸੱਚਾ ਸਮਾਜ ਸੇਵਕ ਦੂਸਰਾ, ਤੀਸਰਾ ਜਾਂ ਚੌਥਾ ਆਦਮੀ ਨਹੀਂ ਹੋ ਸਕਦਾ। ਸਰਕਾਰ ਤੇ ਸਮਾਜ ਨੂੰ ਚਾਹੀਦੈ ਕਿ ਉਹ ਸਾਰੇ ਛੜਿਆਂ ਦਾ ਮਾਣ-ਸਨਮਾਨ ਕਰੇ। ਇਨ੍ਹਾਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਦੇਵੇ।”

Have something to say? Post your comment