Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਅੰਤਰਰਾਸ਼ਟਰੀ

ਟਰੰਪ ਦੇ ਖਿਲਾਫ ਜਾਸੂਸੀ ਕਾਨੂੰਨ ਦੀ ਸੰਭਾਵੀ ਉਲੰਘਣਾ ਦੀ ਜਾਂਚ

August 14, 2022 04:41 PM

ਵਾਸ਼ਿੰਗਟਨ, 14 ਅਗਸਤ (ਪੋਸਟ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਜਾਸੂਸੀ ਕਾਨੂੰਨ ਦੀ ਸੰਭਾਵੀ ਉਲੰਘਣਾ ਦੀ ਜਾਂਚ ਸ਼ੁਰੂ ਹੋ ਗਈ ਹੈ। ਟਰੰਪ ਦੇ ਫਲੋਰੀਡਾ ਵਾਲੇ ਨਿੱਜੀ ਘਰ ਮਾਰ-ਏ-ਲਾਗੋ ਤੋਂ ਅਮਰੀਕੀ ਜਾਂਚ ਏਜੰਸੀ ਐਫ ਬੀ ਨੂੰ ਕਈ ਕਲਾਸੀਫਾਈਡ ਦਸਤਾਵੇਜ਼ ਮਿਲੇ ਸਨ, ਜਿਨ੍ਹਾਂ ਵਿੱਚ ਕਈ ਬਹੁਤ ਅਤਿ ਗੁਪਤ ਦਸਤਾਵੇਜ਼ ਵੀ ਹਨ। ਐਫ ਬੀ ਆਈ ਨੇ ਬੀਤੇ ਸੋਮਵਾਰ ਨੂੰ ਟਰੰਪ ਦੇ ਘਰ ਦੀ ਤਲਾਸ਼ੀ ਲਈ ਸੀ।
ਵਰਨਣ ਯੋਗ ਹੈ ਕਿ ਅਮਰੀਕਾ ਦੇ ਜਾਸੂਸੀ ਐਕਟ ਤਹਿਤ ਕਿਸੇ ਦੂਜੇ ਦੇਸ਼ ਲਈ ਜਾਸੂਸੀ ਕਰਨਾ ਜਾਂ ਅਮਰੀਕੀ ਜਾਣਕਾਰੀ ਨੂੰ ਅਣ-ਅਧਿਕਾਰਤ ਲੋਕਾਂ ਨਾਲ ਸਾਂਝਾ ਕਰਨਾ ਤੇ ਉਸ ਨੂੰ ਗਲਤ ਤਰੀਕੇ ਨਾਲ ਸੰਭਾਲਣਾ ਗੈਰ ਕਾਨੂੰਨੀ ਹੈ। ਅਜਿਹੇ ਵਿੱਚ ਉਸ ਜਗ੍ਹਾ ਉੱਤੇ ਗੁਪਤ ਦਸਤਾਵੇਜ਼ਾਂ ਨੂੰ ਰੱਖਣ ਤੋਂ ਕਈ ਸਵਾਲ ਉਠ ਰਹੇ ਹਨ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹੋਣ।ਰਾਸ਼ਟਰਪਤੀ ਹੁੰਦਿਆਂ ਡੋਨਾਲਡ ਟਰੰਪ ਨੇ ਵੀ ਕਈ ਵਾਰ ਗੁਪਤ ਸੂਚਨਾਵਾਂ ਜਨਤਕ ਕਰ ਦਿੱਤੀਆਂ ਸਨ। ਉਨ੍ਹਾਂ ਰਾਸ਼ਟਰਪਤੀ ਵਜੋਂ ਆਪਣੇ ਮੁੱਢਲੇ ਦਿਨਾਂ ਵਿੱਚ ਰੂਸੀ ਵਿਦੇਸ਼ ਮੰਤਰੀ ਨੂੰ ਇਸਲਾਮਕ ਸਟੇਟ ਦੇ ਖਿਲਾਫ ਇੱਕ ਗੁਪਤ ਮੁਹਿੰਮ ਬਾਰੇ ਦੱਸ ਦਿੱਤਾ ਸੀ। ਵੱਡੇ ਖੇਤਰ ਵਿੱਚ ਫੈਲੇ ਟਰੰਪ ਦੇ ਇਸ ਘਰ ਦੀ ਵਰਤੋਂ ਰਿਜ਼ਾਰਟ ਵਾਂਗ ਹੁੰਦੀ ਹੈ। ਧਨ ਇਕੱਠਾ ਕਰਨ ਲਈ ਆਏ ਦਿਨ ਉਥੇ ਪਾਰਟੀਆਂ ਅਤੇ ਵਿਆਹ ਸ਼ਾਦੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬਾਹਰੀ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ।
ਡੋਨਾਲਡ ਟਰੰਪ ਜਦੋਂ ਤਕ ਰਾਸ਼ਟਰਪਤੀ ਸਨ, ਉਨ੍ਹਾਂ ਦੇ ਇਸ ਘਰ ਦੀ ਸੁਰੱਖਿਆ ਵਿੱਚ ਖੁਫੀਆ ਸੇਵਾ ਦੇ ਏਜੰਟ ਲੱਗੇ ਹੁੰਦੇ ਸਨ, ਪਰ ਉਨ੍ਹਾਂ ਦੇ ਅਹੁਦਾ ਛੱਡਣ ਪਿੱਛੋਂ ਉਨ੍ਹਾਂ ਉੱਤੇ ਇਸ ਘਰ ਦੀ ਜ਼ਿੰਮੇਵਾਰੀ ਨਹੀਂ। ਟਰੰਪ ਦੇ ਨਿੱਜੀ ਘਰ ਤੋਂ ਵੱਡੀ ਗਿਣਤੀ ਵਿੱਚਕਲਾਸੀਫਾਈਡ ਦਸਤਾਵੇਜ਼ ਮਿਲਣ ਉੱਤੇ ਨਿਆਂ ਵਿਭਾਗ ਨੇ ਚਿੰਤਾ ਪ੍ਰਗਟਾਈ ਹੈ, ਪਰ ਟਰੰਪ ਨੇ ਆਪਣੇ ਇੰਟਰਨੈਂਟ ਮੀਡੀਆ ਪਲੇਟਫਾਰਮਤੋਂ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਰੇ ਦਸਤਾਵੇਜ਼ ਅਨ-ਕਲਾਸੀਫਾਈਡ ਸਨ ਤੇ ਉਨ੍ਹਾਂ ਨੂੰ ਸੁਰੱਖਿਆ ਸਥਾਨ ਉੱਤੇ ਰੱਖਿਆ ਸੀ। ਨਿਆਂ ਵਿਭਾਗ ਦੀ ਸਾਬਕਾ ਅਧਿਕਾਰੀ ਮੈਰੀਕਾਰਡ ਦਾ ਕਹਿਣਾ ਹੈ ਕਿ ਇਹ ਬਹੁਤ ਗੰਭੀਰ ਮਸਲਾ ਹੈ। ਮਾਰ-ਏ-ਲਾਗੋ ਵਿੱਚ ਵਿਦੇਸ਼ੀ ਮਹਿਮਾਨ ਆਉਂਦੇ ਹਨ, ਜਿਨ੍ਹਾਂ ਵਿੱਚ ਦੂਜੇ ਦੇਸ਼ਾਂ ਦੀ ਸਰਕਾਰ ਨਾਲ ਜੁੜੇ ਅਧਿਕਾਰੀ ਤੇ ਏਜੰਟ ਵੀ ਹੋ ਸਕਦੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਹੁਣ ਰੂਸ ਵਿਚ ਮਿਲਿਆ ਕੋਰੋਨਾ ਵਰਗਾ ਵਾਇਰਸ ਚੀਨ ਨੇ 9 ਹਜ਼ਾਰ ਤੋਂ ਜਿ਼ਆਦਾ ਉਡਾਣਾਂ ਕੀਤੀਆਂ ਰੱਦ ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀ ਭਾਰਤੀ ਅਮਰੀਕੀ ਵਿਗਿਆਨੀ ਡਾ. ਆਰਤੀ ਪ੍ਰਭਾਕਰ ਨੇ ਰਚਿਆ ਇਤਿਹਾਸ, ਵਾੲ੍ਹੀਟ ਹਾਊਸ ਆਫਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਦੇ ਡਾਇਰੈਕਟਰ ਵਜੋਂ ਦੇਣਗੇ ਸੇਵਾਵਾਂ ਅਫ਼ਰੀਕੀ ਦੇਸ਼ਾਂ ਵਿੱਚ ਚੀਨ ਦੇ ਹਥਿਆਰਾਂ ਦੀ ਵਿੱਕਰੀ ਘਾਤਕ, ਲੱਖਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਸਾਊਦੀ ਅਰਬ ਦੇ ਮਦੀਨਾ ਵਿਚ ਮਿਲਿਆ ਸੋਨੇ ਅਤੇ ਤਾਂਬੇ ਦਾ ਖਜ਼ਾਨਾ, ਨਿਵੇਸ਼ਕ ਮਿਲਣ ਦੀ ਆਸ ਬੱਝੀ ਰੂਸ ਤੋਂ ਦੇਸ਼ ਦਾ ਇਕ-ਇਕ ਹਿੱਸਾ ਲਵਾਂਗੇ ਵਾਪਿਸ : ਜ਼ੇਲੇਂਸਕੀ ਮੈਕਸਿਕੋ ਵਿੱਚ ਮੁੜ ਆਇਆ ਜ਼ਬਰਦਸਤ ਭੂਚਾਲ ਅਸਫਲ ਜੰਗ ਨੂੰ ਘਸੀਟ ਰਿਹਾ ਹੈ ਰੂਸ : ਟਰੂਡੋ ਬੀਚ 'ਤੇ ਫਸੀਆਂ 230 ਵ੍ਹੇਲ ਮੱਛੀਆਂ, ਅੱਧੀਆਂ ਦੇ ਜਿੰਦਾ ਹੋਣ ਦੀ ਸੰਭਾਵਨਾ