Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
 
ਮਨੋਰੰਜਨ

ਬਦਲ ਚੁੱਕੀ ਹਾਂ ਮੈਂ : ਕਿਆਰਾ ਅਡਵਾਨੀ

August 10, 2022 04:03 PM

ਕਿਆਰਾ ਅਡਵਾਨੀ ਉਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਵਿੱਚੋਂ ਨਹੀਂ ਹੈ, ਜਿਨ੍ਹ ਨੂੰ ਪਹਿਲੀ ਹੀ ਫਿਲਮ ਤੋਂ ਸਫਲਤਾ ਮਿਲ ਗਈ ਹੋਵੇ। ਸਾਲ 2014 ਵਿੱਚ ਫਿਲਮ ‘ਫਗਲੀ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਪਿੱਛੋਂ ਕਿਆਰਾ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ। ਸਾਲ 2016 ਵਿੱਚ ਆਈ ਫਿਲਮ ‘ਐੱਮ ਐੱਸ ਧੋਨੀ’ ਦੀ ਸਫਲਤਾ ਤੋਂ ਬਾਅਦ ਉਸ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ। ਅੱਜ ਬਾਲੀਵੁੱਡ ਦੀ ਸਭ ਤੋਂ ਸਫਲ ਤੇ ਹਰ ਡਿਮਾਂਡ ਵਿੱਚ ਰਹਿਣ ਵਾਲੀ ਅਭਿਨੇਤਰੀ ਬਣ ਚੁੱਕੀ ਕਿਆਰਾ ਦੀਆਂ ਪਿਛਲੀਆਂ ਫਿਲਮਾਂ ‘ਸ਼ੇਰਸ਼ਾਹ’, ‘ਭੂਲ ਭੁਲੱਈਆਂ 2’ ਅਤੇ ‘ਜੁਗ ਜੁਗ ਜੀਓ’ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਕਰੀਅਰ ਦੇ ਅੱਠ ਸਾਲਾਂ ਵਿੱਚ ਆਪਣੇ ਵਿੱਚ ਉਸ ਨੇ ਕਿੰਨਾ ਵਿਕਾਸ ਮਹਿਸੂਸ ਕੀਤਾ ਹੈ, ਇਸ ਉੱਤੇ ਉਹ ਕਹਿੰਦੀ ਹੈ, ‘‘ਇੱਕ ਵਿਅਕਤੀ ਤੇ ਅਭਿਨੇਤਰੀ ਵਜੋਂ ਮੇਰੇ ਵਿੱਚ ਵਿਕਾਸ ਹੋਇਆ ਹੈ। ਪਹਿਲਾਂ ਦੇ ਮੁਕਾਬਲੇ ਕਾਫੀ ਬਦਲ ਗਈ ਹਾਂ। ਮੇਰੇ ਵਿੱਚ ਜੋ ਪਾਜ਼ੇਟਿਵ ਬਦਲਾਅ ਆਏ, ਇਸ ਦਾ ਸਿਹਰਾ ਮੈਂ ਡਾਇਰੈਕਟਰਾਂ ਨੂੰ ਦੇਣਾ ਚਾਹਾਂਗੀ, ਜਿਨ੍ਹਾਂ ਨੇ ਵਿਸ਼ਵਾਸ ਕਰ ਕੇ ਮੈਨੂੰ ਚੰਗੇ ਕਿਰਦਾਰ ਸੌਂਪੇ। ਫਿਲਮ ‘ਕਬੀਰ ਸਿੰਘ’ ਅਤੇ ‘ਗੁੱਡ ਨਿਊਜ਼’ ਦੀ ਸਫਲਤਾ ਨਾਲ ਦਰਸ਼ਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਮੈਂ ਸਿਰਫ ਗਲੈਮਰ ਡੌਲ ਨਹੀਂ, ਮੈਂ ਐਕਟਿੰਗ ਵੀ ਕਰ ਸਕਦੀ ਹਾਂ।”
ਕਿਆਰਾ ਅੱਜ ਬਾਲੀਵੁੱਡ ਦੇ ਨਾਲ ਕਈ ਭਾਸ਼ਾਵਾਂ ਵਿੱਚ ਬਣ ਰਹੀਆਂ ਫਿਲਾਂ ਵਿੱਚ ਕੰਮ ਕਰ ਰਹੀ ਹੈ। ਬਾਲੀਵੁੱਡ ਦੇ ਨਾਲ ਸਾਊਥ ਦੀਆਂ ਫਿਲਮਾਂ ਵਿੱਚ ਕੰਮ ਕਰਨਾ ਉਸ ਲਈ ਕਿਵੇਂ ਸੰਭਵ ਹੁੰਦਾ ਹੈ, ਪੁੱਛਣ ਤੋਂ ਉਹ ਕਹਿੰਦੀ ਹੈ, ‘‘ਮੈਂ ਹਿੰਦੀ ਤੇ ਤੇਲਗੂ ਫਿਲਮਾਂ ਇਕੱਠੀਆਂ ਕਰਦੀ ਹਾਂ। ਤੇਲਗੂ ਫਿਲਮ ਮੇਕਰਸ ਨੂੰ ਮੈਂ ਰਿਕਵੈਸਟ ਕਰ ਚੁੱਕੀ ਹਾਂ ਕਿ ਮੈਂ ਉਨ੍ਹਾਂ ਦੀ ਫਿਲਮਾਂ ਦੀ ਪ੍ਰਮੋਸ਼ਨ ਲਈ ਸਮਾਂ ਨਹੀਂ ਦੇ ਸਕਾਂਗੀ। ਤੇਲਗੂ ਫਿਲਮਾਂ ਵਿੱਚ ਮੈਂ ਸ਼ੰਕਰ, ਰਾਮਚਰਨ ਤੇਦਾ, ਮਹੇਸ਼ ਬਾਬੂ ਵਰਗੇ ਸਿਤਾਰਿਆਂ ਨਾਲ ਕੰਮ ਕਰ ਰਹੀ ਹਾਂ। ਪੈਨ ਇੰਡੀਅਨ ਫਿਲਮਾਂ ਕਰਨ ਦਾ ਵੱਖਰਾ ਮਜ਼ਾ ਹੈ। ਉਥੇ ਦੀ ਇੰਡਸਟਰੀ ਵਿੱਚ ਕੰਮ ਕਰਨਾ ਇੱਕ ਯਾਦਗਾਰ ਅਤੇ ਰੂਹ ਭਰਿਆ ਤਜਰਬਾ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!! ਬ੍ਰੈਡ ਪਿਟ ਅਤੇ ਐਂਜਲੀਨਾ ਜੋਲੀ ਅਧਿਕਾਰਤ ਤੌਰ 'ਤੇ ਹੋਏ ਵੱਖ ਕਿੰਗ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਰਾਏਪੁਰ ਤੋਂ ਮਿਲੀ ਧਮਕੀ ਭਰੀ ਕਾਲ, ਕੇਸ ਦਰਜ ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦੇ ਸੈੱਟ ਤੋਂ ਵੀਡੀਓ ਹੋਈ ਲੀਕ, ਰਸ਼ਮੀਕਾ ਮੰਦਾਨਾ ਦੀ ਝਲਕ ਸਾਹਮਣੇ ਆਈ ਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗ