Welcome to Canadian Punjabi Post
Follow us on

01

July 2025
 
ਨਜਰਰੀਆ

ਤਾਲਿਬਾਨ ਦੀਆਂ ਵਧਣਗੀਆਂ ਔਕੜਾਂ

August 07, 2022 05:15 PM

-ਵਿਵੇਕ ਕਾਟਜੂ
ਪਿਛਲੇ ਐਤਵਾਰ ਸਵੇਰ ਅਮਰੀਕਾ ਨੇ ਕਾਬੁਲ ਵਿੱਚ ਡਰੋਨ ਹਮਲਾ ਕਰ ਕੇ ਅਲ ਕਾਇਦਾ ਦੇ ਮੁਖੀ ਅਯਮਾਨ ਅਲ ਜਵਾਹਿਰੀ ਨੂੰ ਮਾਰ ਦਿੱਤਾ। ਜਵਾਹਿਰੀ ਨੇ ਮਈ 2011 ਵਿੱਚ ਓਸਾਮਾ ਬਿਨ ਲਾਦੇਨ ਦੇ ਕਤਲ ਪਿੱਛੋਂ ਅਲ ਕਾਇਦਾ ਦੀ ਵਾਗ ਸੰਭਾਲੀ ਸੀ। ਲਾਦੇਨ ਦੀ ਹੱਤਿਆ ਵੀ ਜਵਾਹਿਰੀ ਵਾਂਗ ਇੱਕ ਅਮਰੀਕੀ ਹਮਲੇ ਵਿੱਚ ਹੋਈ ਸੀ। ਫਰਕ ਸਿਰਫ ਜਗ੍ਹਾ ਦਾ ਸੀ। ਉਹ ਪਾਕਿਸਤਾਨੀ ਫੌਜ ਦੀ ਕਿਲ੍ਹਾਬੰਦੀ ਵਾਲੇ ਐਬਟਾਬਾਦ ਵਿੱਚ ਮਾਰਿਆ ਗਿਆ ਸੀ, ਜਵਾਹਿਰੀ ਕਾਬੁਲ ਵਿੱਚ। ਜਵਾਹਿਰੀ ਦੀ ਦਸ ਸਾਲਾਂ ਦੀ ਅਗਵਾਈ ਵਿੱਚ ਅਲ ਕਾਇਦਾ ਨੇ ਕਈ ਵੱਡੀਆਂ ਅੱਤਵਾਦੀ ਵਾਰਦਾਤਾਂ ਕੀਤੀਆਂ ਸਨ, ਪਰ ਇਸ ਦਾ ਇਹ ਅਰਥ ਨਹੀਂ ਕਿ ਕੌਮਾਂਤਰੀ ਅੱਤਵਾਦ ਉੱਤੇ ਉਸ ਦਾ ਕੋਈ ਅਸਰ ਨਹੀਂ ਰਿਹਾ।
ਇਸ ਲਈ ਜਵਾਹਿਰੀ ਦਾ ਮਰਨਾ ਵਿਸ਼ਵ ਪੱਧਰੀ ਇਸਲਾਮਕ ਦਹਿਸ਼ਤ ਵਿਰੁੱਧ ਮੁਹਿੰਮ ਵਿੱਚ ਇੱਕ ਪ੍ਰਾਪਤੀ ਹੈ। ਜਵਾਹਿਰੀ ਪਿੱਛੋਂ ਮਿਸਰ ਦਾ ਸੀ। ਉਸ ਦਾ ਸੰਬੰਧ ਪੜ੍ਹੇ ਲਿਖੇ ਪਰਵਾਰ ਨਾਲ ਸੀ। ਉਸ ਦੇ ਪੁਰਖੇ ਇਸਲਾਮੀ ਦੁਨੀਆ ਦੀ ਸਭ ਤੋਂ ਮੁੱਖ ਯੂਨੀਵਰਸਿਟੀ ਅਲ ਅਜ਼ਹਰ ਦੇ ਮੁਖੀ ਰਹਿ ਚੁੱਕੇ ਸਨ। ਉਸ ਦੇ ਨਾਨਕੇ ਪੱਖ ਦਾ ਇੱਕ ਵਡੇਰਾ ਡਿਪਲੋਮੈਟ ਸੀ, ਜੋ ਅਰਬ ਲੀਗ ਦਾ ਪਹਿਲਾ ਜਨਰਲ ਸੈਕਟਰੀ ਬਣਿਆ ਸੀ। ਵੈਸੇ ਜਵਾਹਿਰੀ ਨੇ ਮੈਡੀਕਲ ਅਰਥਾਤ ਡਾਕਟਰੀ ਦੀ ਸਿੱਖਿਆ ਹਾਸਲ ਕੀਤੀ ਸੀ, ਪਰ ਸ਼ੁਰੂ ਤੋਂ ਹੀ ਉਸ ਦਾ ਝੁਕਾਅ ਕੱਟੜਪੰਥ ਵੱਲ ਸੀ। ਉਹ ‘ਇਸਲਾਮੀ ਜਹਾਦ’ ਨਾਂਅ ਦੇ ਕੱਟੜਪੰਥੀ ਸੰਗਠਨ ਦਾ ਮੁੱਢ ਬੰਨ੍ਹਣ ਵਿੱਚ ਸ਼ਾਮਲ ਸੀ। ਮੰਨਿਆ ਜਾਂਦਾ ਹੈ ਕਿ ਮਿਸਰ ਦੇ ਸਾਬਕਾ ਰਾਸ਼ਟਰਪਤੀ ਅਨਵਰ ਸਾਦਾਤ ਦੇ ਕਤਲ ਵਿੱਚ ਉਸ ਦੀ ਭੂਮਿਕਾ ਸੀ। ਉਸ ਨੂੰ ਸਜ਼ਾ ਵੀ ਹੋਈ। ਫਿਰ ਪਿਛਲੀ ਸਦੀ ਦੇ ਨੌਵੇਂ ਦਹਾਕੇ ਵਿੱਚ ਉਸ ਨੇ ਪਾਕਿਸਤਾਨ ਦਾ ਰੁਖ਼ ਕੀਤਾ। ਇਹ ਉਹ ਦੌਰ ਸੀ, ਜਦ ਅਮਰੀਕਾ, ਸਾਊਦੀ ਅਰਬ ਤੇ ਚੀਨ ਨੇ ਸੋਵੀਅਤ ਫੌਜ ਵਿਰੁੱਧ ਸਰਗਰਮ ਅਫਗਾਨ ਜਹਾਦੀ ਸੰਗਠਨਾਂ ਨੂੰ ਸਹਾਰਾ ਦੇਣਾ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਮੁਹਿੰਮ ਵਿੱਚ ਪਾਕਿਸਤਾਨ ਉਨ੍ਹਾਂ ਦਾ ਪਿੱਠੂ ਬਣਿਆ। ਅਫਗਾਨਿਸਤਾਨ ਵਿੱਚ ਜਵਾਹਿਰੀ ਦੀ ਲਾਦੇਨ ਨਾਲ ਮੁਲਾਕਾਤ ਹੋਈ ਅਤੇ ਦੋਵਾਂ ਨੇ ਅਲ ਕਾਇਦਾ ਦੀ ਸਥਾਪਨਾ ਕੀਤੀ ਸੀ। ਯਕੀਨਨ ਲਾਦੇਨ ਅਲ ਕਾਇਦਾ ਦਾ ਸਰਬਉਚ ਨੇਤਾ ਸੀ, ਪਰ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਤੋਂ ਉਨ੍ਹਾਂ ਨੂੰ ਸਿਰੇ ਚਾੜ੍ਹਨ ਵਿੱਚ ਜਵਾਹਿਰੀ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਸੀ। ਇਸ ਧੜੇ ਨੂੰ ਚਲਾਉਣ ਵਿੱਚ ਵੀ ਉਸ ਦੀ ਖਾਸ ਭੂਮਿਕਾ ਹੁੰਦੀ ਸੀ। ਅਮਰੀਕੀ ਏਥੋਂ ਤੱਕ ਮੰਨਦੇ ਸਨ ਕਿ ਪਿਛਲੀ ਸਦੀ ਦੇ ਅੰਤਿਮ ਦਹਾਕੇ ਵਿੱਚ ਅਮਰੀਕੀ ਜੰਗੀ ਬੇੜੇ ਯੂ ਐੱਸ ਐੱਸ ਕੋਲ ਦੇ ਨਾਲ ਤਨਜ਼ਾਨੀਆ ਅਤੇ ਕੀਨੀਆ ਵਿੱਚ ਅਮਰੀਕੀ ਦੂਤਘਰਾਂ ਉੱਤੇ ਹੋਏ ਹਮਲਿਆਂ ਅਤੇ 9-11 ਹਮਲੇ ਵਿੱਚ ਵੀ ਜਵਾਹਿਰੀ ਦੀ ਮੁੱਖ ਭੂਮਿਕਾ ਸੀ।
ਸੰਨ 2001 ਵਿੱਚ ਜਦ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਪਤਨ ਹੋਇਆ ਤਾਂ ਮੰਨਿਆ ਗਿਆ ਕਿ ਜਵਾਹਿਰੀ ਨੇ ਵੀ ਪਾਕਿਸਤਾਨ ਵਿੱਚ ਪਨਾਹ ਲੈ ਲਈ। ਉਥੇ ਉਹ ਲਾਦੇਨ ਦੇ ਨਾਲ ਅਮਰੀਕਾ ਦੇ ਨਿਸ਼ਾਨੇ ਉੱਤੇ ਸੀ।ਅਲ ਕਾਇਦਾ ਮੈਂਬਰਾਂ ਦਾ ਹੌਸਲਾ ਵਧਾਉਣ ਲਈ ਉਹ ਸਮੇਂ-ਸਮੇਂਵੀਡੀਓ-ਆਡੀਓ ਮੈਸੇਜ ਜਾਰੀ ਕਰਦਾ ਸੀ। ਤਾਲਿਬਾਨ ਅਤੇ ਅਲ ਕਾਇਦਾ ਦੇ ਸੰਬੰਧਅਸਲ ਵਿੱਚ 1996-97 ਤੋਂ ਬਾਅਦ ਗੂੜ੍ਹੇ ਹੋਏ ਹਨ। ਤਾਲਿਬਾਨ ਦਾ ਇੱਕ ਵਰਗ ਮੁੱਲਾ ਉਮਰ ਉੱਤੇ ਦਬਾਅ ਪਾਉਂਦਾ ਸੀ ਕਿ ਅਲ ਕਾਇਦਾ ਨਾਲ ਸੰਬੰਧਾਂ ਕਾਰਨ ਤਾਲਿਬਾਨ ਨੂੰ ਨੁਕਸਾਨ ਹੋਵੇਗਾ, ਪਰ ਉਮਰ ਅਤੇ ਉਸ ਦੇ ਸਾਥੀ ਹੱਕਾਨੀ ਧੜੇ ਦੇ ਆਗੂ ਜਲਾਲੂਦੀਨ ਉੱਤੇਇਸ ਦਾ ਅਸਰ ਨਹੀਂ ਪਿਆ। ਕਾਬੁਲ ਵਿੱਚ ਅਲ ਜਵਾਹਿਰੀ ਦਾ ਮਾਰਿਆ ਜਾਣਾ ਸਾਬਤ ਕਰਦਾ ਹੈ ਕਿ ਤਾਲਿਬਾਨ ਦਾ ਉਹ ਭਰੋਸਾ ਹਵਾ-ਹਵਾਈ ਸਾਬਤ ਹੋਇਆ ਕਿ ਅਫਗਾਨ ਧਰਤੀ ਉੱਤੇ ਕਿਸੇ ਅੰਤਰਰਾਸ਼ਟਰੀ ਅੱਤਵਾਦੀ ਧੜੇ ਨੂੰ ਪਨਾਹ ਨਹੀਂ ਦੇਵੇਗਾ। ਤਾਲਿਬਾਨ ਨੇ ਅਮਰੀਕਾ ਨੂੰ ਇਹ ਭਰੋਸਾ 2020 ਵਿੱਚ ਉਸ ਨਾਲ ਹੋਏ ਸਮਝੌਤੇ ਵਿੱਚ ਦਿੱਤਾ ਸੀ। ਤਾਲਿਬਾਨ ਦੇ ਪ੍ਰਤੀਨਿਧ ਨੇ ਕਾਬੁਲ ਵਿੱਚ ਅਮਰੀਕੀ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। ਇਸ ਨਾਲ ਕੌਮਾਂਤਰੀ ਭਾਈਚਾਰੇ ਉੱਤੇ ਕੋਈ ਅਸਰ ਨਹੀਂ ਹੋਵੇਗਾ। ਸਗੋਂ ਉਹ ਤਾਲਿਬਾਨ ਨੂੰ ਕਟਹਿਰੇ ਵਿੱਚ ਖੜ੍ਹਾ ਕਰੇਗਾ ਕਿ ਕੌਮਾਂਤਰੀ ਅੱਤਵਾਦੀ ਧੜਿਆਂ ਨਾਲ ਉਸ ਦੇ ਸੰਬੰਧ ਜਿਹੋ ਜਿਹੇ ਸਨ, ਉਹੋ ਜਿਹੇ ਅੱਜ ਵੀ ਹਨ। ਇਸ ਦਾ ਤਾਲਿਬਾਨ ਉੱਤੇ ਨਾਂਹ ਪੱਖੀ ਅਸਰ ਹੀ ਪਵੇਗਾ।
ਕੌਮਾਂਤਰੀ ਡਿਪਲੋਮੈਟਿਕ ਮਾਨਤਾ ਦੀ ਤਾਲਿਬਾਨ ਦੀ ਮੁਰਾਦ ਇਸ ਨਾਲ ਹੋਰ ਦੂਰ ਦੀ ਗੱਲ ਹੋ ਜਾਵੇਗੀ। ਇਸ ਵਿੱਚਸ਼ੱਕ ਨਹੀਂ ਕਿ ਅਮਰੀਕਾ ਅਤੇ ਯੂਰਪ ਤੋਂ ਰੂਸ ਅਤੇ ਚੀਨ ਵਿੱਚ ਭਾਵੇਂ ਹੀ ਕਿੰਨੀ ਵੀ ਖੇਮੇਬੰਦੀ ਅਤੇ ਮਤਭੇਦ ਹੋਣ, ਪਰ ਇਹ ਸਾਰੇ ਦੇਸ਼ ਅਤੇ ਕੌਮਾਂਤਰੀ ਭਾਈਚਾਰਾ ਇਸ ਉੱਤੇ ਇਕਮਤ ਹਨ ਕਿ ਤਾਲਿਬਾਨ ਅਫਗਾਨ ਜ਼ਮੀਨ ਉੱਤੇ ਕਿਸੇ ਅੱਤਵਾਦੀ ਸੰਗਠਨ ਨੂੰ ਨਾ ਉਠਣ ਦੇਵੇ। ਜਵਾਹਿਰੀ ਦੀ ਮੌਤ ਕਾਬੁਲ ਦੇ ਜਿਸ ਸ਼ੇਰਪੁਰ ਇਲਾਕੇ ਵਿੱਚ ਹੋਈ, ਉਹ ਸ਼ਹਿਰ ਦੇ ਕੇਂਦਰ ਵਿੱਚ ਹੈ। ਸਰਕਾਰੀ ਸੰਸਥਾਵਾਂ ਤੇ ਕੂਟਨੀਤਕ ਅਦਾਰੇ ਇਸ ਦੇ ਇਕਦਮ ਲਾਗੇ ਹਨ। ਸਵਲ ਹੈ ਕਿ ਜਵਾਹਿਰੀ ਨੂੰ ਅਜਿਹੇ ਇਲਾਕੇ ਵਿੱਚ ਤਾਲਿਬਾਨ ਦੇ ਕਿਸ ਧੜੇ ਨੇ ਰੱਖਿਆ ਤੇ ਕਿਉਂ? ਕੀ ਉਹ ਇਹ ਸਮਝਦਾ ਸੀ ਕਿ ਜੇ ਅਮਰੀਕਾ ਨੂੰ ਪਤਾ ਵੀ ਲੱਗ ਗਿਆ ਤਾਂ ਇਸ ਇਲਾਕੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਹਮਲਾ ਕਰਨ ਤੋਂ ਝਿਜਕੇਗਾ। ਜਵਾਹਿਰੀ ਦੇ ਟਿਕਾਣੇ ਉੱਤੇ ਅਮਰੀਕੀ ਹਮਲੇ ਦੀ ਸਟੀਕਤਾ ਇਹੀ ਦੱਸਦੀ ਹੈ ਕਿ ਉਸ ਦੀ ਨਿਸ਼ਾਨਾ ਫੁੰਡਣ ਦੀ ਸਮਰੱਥਾ ਕਿੰਨੀ ਕਾਰਗਰ ਅਤੇ ਅਸਰਦਾਰ ਹੈ। ਇਹ ਵੀ ਸਾਫ ਹੈ ਕਿ ਅਮਰੀਕਾ ਨੂੰ ਆਪਣੇ ਤਕਨੀਕੀ ਮਾਪਦੰਡਾਂ ਦੇ ਨਾਲ-ਨਾਲ ਕੁਝ ਨਾ ਕੁਝ ਮਨੁੱਖੀ ਖੁਫੀਆ ਇਨਪੁਟ ਵੀ ਜ਼ਰੂਰ ਮਿਲੀ ਹੋਵੇਗੀ। ਅਜਿਹੇ ਵਿੱਚ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਅਮਰੀਕਾ ਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ ਹੋਵੇਗੀ?
ਇਹ ਕਿਸੇ ਤੋਂ ਲੁਕਿਆ ਨਹੀਂ ਕਿ ਤਾਲਿਬਾਨ ਵਿੱਚ ਆਪਸੀ ਰੰਜ਼ਿਸ਼ ਅਤੇ ਫੁੱਟ ਬਹੁਤ ਹੈ। ਇਸ ਘਟਨਾ ਚੱਕਰ ਤੋਂ ਬਾਅਦ ਤਾਲਿਬਾਨ ਵਿਚਾਲੇ ਪਾੜੇ ਵਧਣਗੇ। ਸੰਭਵ ਹੈ ਕਿ ਪਾਕਿਸਤਾਨੀ ਫੌਜ ਨੇ ਵੀ ਅਮਰੀਕੀਆਂ ਦੀ ਇਸ ਮਾਮਲੇ ਵਿੱਚਮਦਦ ਕੀਤੀ ਹੋਵੇ। ਪਾਕਿਸਤਾਨ ਦੀ ਆਰਥਿਕ, ਰਾਜਨੀਤਕ ਤੇ ਡਿਪਲੋਮੈਟਿਕ ਸਥਿਤੀ ਇਸ ਸਮੇਂ ਬਹੁਤ ਕਮਜ਼ੋਰ ਹੈ। ਪਾਕਿਸਤਾਨੀ ਫੌਜ ਦੇ ਵੱਡੇ ਜਨਰਲਾਂ ਵਿੱਚ ਮਤਭੇਦ ਦੀਆਂ ਖਬਰਾਂ ਹਨ। ਮੌਜੂਦਾ ਹਾਲਾਤ ਵਿੱਚ ਉਸ ਨੂੰ ਇਸ ਲਈ ਅਮਰੀਕੀ ਮਦਦ ਚਾਹੀਦੀ ਹੈ ਕਿ ਕਿਤੇ ਉਸ ਦਾ ਅਰਥਚਾਰਾ ਪੂਰੀ ਤਰ੍ਹਾਂ ਢਹਿ-ਢੇਰੀ ਨਾ ਹੋ ਜਾਵੇ। ਇਹ ਹੋ ਸਕਦਾ ਹੈ ਕਿ ਅਮਰੀਕਾ ਦੇ ਹੱਥੋਂ ਅਲ ਜਵਾਹਿਰੀ ਦੀ ਮੌਤ ਨਾਲ ਤਾਲਿਬਾਨ ਅਤੇ ਤਹਿਰੀਕ-ਏ ਤਾਲਿਬਾਨ ਪਾਕਿਸਤਾਨ ਅੱਗੋਂ ਪਾਕਿਸਤਾਨੀ ਫੌਜ ਨੂੰ ਨਿਸ਼ਾਨਾ ਬਣਾਉਣ, ਕਿਉਂਕਿ ਬਦਲੇ ਦੀ ਪਰੰਪਰਾ ਪਸ਼ਤੂਨ ਕਬੀਲਿਆਂ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ। ਭਾਰਤ ਨੇ ਪਿੱਛੇ ਜਿਹੇ ਇੱਕ ਟੈਕਨੀਕਲ ਟੀਮ ਕਾਬੁਲ ਭੇਜੀ ਸੀ। ਅਜਿਹੀਆਂ ਟੀਮਾਂ ਵਿੱਚ ਕੁਝ ਡਿਪਲੋਮੈਟ ਵੀ ਹੁੰਦੇ ਹਨ। ਇਸ ਤੋਂ ਪਹਿਲਾਂ ਭਾਰਤੀ ਪ੍ਰਤੀਨਿਧ ਵੀ ਕਾਬੁਲ ਦਾ ਦੌਰਾ ਕਰ ਚੁੱਕੇ ਹਨ। ਉਦੋਂ ਤਾਲਿਬਾਨ ਨੇ ਭਰੋਸਾ ਦਿੱਤਾ ਸੀ ਕਿ ਉਹ ਭਾਰਤ ਨਾਲ ਸੰਬੰਧ ਵਧਾਉਣਾ ਚਾਹੁੰਦੇ ਹਨ ਤੇ ਜੇ ਭਾਰਤ ਨੇ ਫਿਰ ਤੋਂ ਆਪਣਾ ਸਥਾਈ ਟਿਕਾਣਾ ਬਣਾਇਆ ਤਾਂ ਉਹ ਉਸ ਨੂੰ ਪੂਰੀ ਸੁਰੱਖਿਆ ਦੇਣਗੇ।ਭਾਰਤ ਨੇ ਸੰਕੋਚ ਦੇ ਨਾਲ ਆਪਣੀ ਟੀਮ ਕਾਬੁਲ ਭੇਜੀ ਸੀ। ਸਵਾਲ ਹੈ ਕਿ ਕੀ ਅਲ ਜਵਾਹਿਰੀ ਦੇ ਸਫਾਏ ਪਿੱਛੋਂ ਭਾਰਤ ਨੂੰ ਆਪਣੀ ਅਫਗਾਨ ਨੀਤੀ ਉੱਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ? ਭਾਰਤ ਨੂੰ ਸਾਫ ਸ਼ਬਦਾਂ ਵਿੱਚ ਕਹਿਣਾ ਚਾਹੀਦਾ ਹੈ ਕਿ ਤਾਲਿਬਾਨ ਨੂੰ ਅੰਤਰਰਾਸ਼ਟਰੀ ਅੱਤਵਾਦੀ ਧੜਿਆਂ ਜਿਨ੍ਹਾਂ ਵਿੱਚ ਪਾਕਿਸਤਾਨੀ ਧੜੇ ਸ਼ਾਮਲ ਹਨ, ਨਾਲ ਸੰਬੰਧ ਪੂਰੀ ਤਰ੍ਹਾਂ ਖਤਮ ਕਰਨੇ ਪੈਣਗੇ। ਅਫਗਾਨਿਸਤਾਨ ਵਿੱਚ ਕਿਉਂਕਿ ਭਾਰਤ ਦੇ ਹਿੱਤ ਹਨ, ਇਸ ਲਈ ਉਸ ਦੀ ਟੀਮ ਨੂੰ ਉਥੇ ਰਹਿਣਾ ਚਾਹੀਦਾ ਹੈ। ਅਜਿਹਾ ਨਾ ਹੋਣ ਉੱਤੇ ਪਾਕਿਸਤਾਨ ਅਤੇ ਚੀਨ ਵਰਗੇ ਦੇਸ਼ਾਂ ਨੂੰ ਅਫਗਾਨਿਸਤਾਨ ਵਿੱਚ ਆਪਣੇ ਹਿੱਤਾਂ ਲਈ ਭਾਰਤ ਵਿਰੁੱਧ ਕਾਰਵਾਈ ਕਰਨ ਵਿੱਚ ਖੁੱਲ੍ਹੀ ਛੋਟ ਮਿਲ ਜਾਵੇਗੀ।
ਅਫਗਾਨਿਸਤਾਨ ਤੇ ਭਾਰਤ ਗੁਆਂਢੀ ਦੇਸ਼ ਹਨ। ਭਾਰਤ ਨੇ ਉਸ ਦੇਸ਼ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ ਤੇ ਕਰੋੜਾਂ ਰੁਪਏ ਦੀ ਰਕਮ ਦਾਨ ਦਿੱਤੀ ਹੈ। ਬਹੁਤ ਸਾਰੇ ਪੁਲ, ਸੜਕਾਂ ਅਤੇ ਪਾਰਲੀਮੈਂਟ ਭਵਨ ਦੀ ਉਸਾਰੀ ਵੀ ਭਾਰਤ ਨੇ ਕਰਵਾਈ ਹੈ। ਅਜਿਹੇ ਹਾਲਾਤ ਵਿੱਚ ਭਾਰਤ ਸਦਾ ਅਫਗਾਨਿਸਤਾਨ ਦੀ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਚਾਹੇਗਾ। ਸ਼ਰਤ ਇਹ ਹੈ ਕਿ ਉਹ ਅੱਤਵਾਦ ਵਿਰੁੱਧ ਸੰਜੀਦਗੀ ਨਾਲ ਜੰਗ ਲੜੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!