ਜਲੰਧਰ, 6 ਅਗਸਤ (ਪੋਸਟ ਬਿਊਰੋ)- ਕੱਲ੍ਹ ਲਾਂਬੜਾ ਵਿੱਚ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਇੱਕ ਲੜਕੀ ਤੋਂ ਨਕਦੀ, ਮੋਬਾਈਲ ਅਤੇ ਹੋਰ ਸਾਮਾਨ ਲੁੱਟ ਲਿਆ ਅਤੇ ਫਰਾਰ ਹੋ ਗਏ।
ਪੀੜਤਾ ਮਰਜੀਨਾ ਪੁੱਤਰੀ ਬਲਵੰਤ ਸਿੰਘ ਪਿੰਡ ਲਾਂਬੜਾ ਨੇ ਦੱਸਿਆ ਕਿ ਸ਼ਾਮ ਕਰੀਬ 5.15 ਵਜੇ ਉਹ ਜਲੰਧਰ ਡਿਊਟੀ ਤੋਂ ਛੁੱਟੀ ਕਰਕੇ ਲਾਂਬੜਾ ਤੋਂ ਪੈਦਲ ਆਪਣੇ ਘਰ ਪਿੰਡ ਲਾਂਬੜੀ ਜਾ ਰਹੀ ਸੀ। ਜਦੋਂ ਪਾਣੀ ਵਾਲੀ ਟੰਕੀ ਦੇ ਕੋਲ ਪਹੁੰਚੀ ਤਾਂ ਇੱਕ ਮੋਟਰਸਾਈਕਲ ਉੱਤੇ ਸਵਾਰ ਤਿੰਨ ਨੌਜਵਾਨ ਆਏ ਅਤੇ ਸਾਰਾ ਸਾਮਾਨ ਉਨ੍ਹਾਂ ਦੇ ਹਵਾਲੇ ਕਰਨ ਦੀ ਧਮਕੀ ਦਿੱਤੀ। ਪੀੜਤਾ ਨੇ ਦੱਸਿਆ ਕਿ ਉਸ ਨੇ ਡਰ ਦੇ ਮਾਰੇ ਸਾਰਾ ਸਾਮਾਨ ਉਨ੍ਹਾਂ ਨੂੰ ਦੇ ਦਿੱਤਾ। ਮਰਜੀਨਾ ਨੇ ਦੱਸਿਆ ਕਿ ਬੈਗ ਵਿੱਚ ਅੱਠ ਹਜ਼ਾਰ ਰੁਪਏ, ਮੋਬਾਈਲ, ਏ ਟੀ ਐਮ ਕਾਰਡ ਅਤੇ ਹੋਰ ਦਸਤਾਵੇਜ਼ ਸਨ। ਲੁਟੇਰੇ ਸੀ ਟੀ ਕਾਲੇਜ ਵੱਲ ਨੂੰ ਮੋਟਰਸਾਈਕਲ ਉੱਤੇ ਫਰਾਰ ਹੋ ਗਏ।