Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਅੰਤਰਰਾਸ਼ਟਰੀ

ਗੋਲਡਨ ਬਲੱਡ ਗਰੁੱਪ ਬੇਹੱਦ ਘੱਟ ਤੇ ਸਭ ਤੋਂ ਮਹਿੰਗਾ ਹੁੰਦੈ

August 04, 2022 04:11 PM

ਲੰਡਨ, 4 ਅਗਸਤ (ਪੋਸਟ ਬਿਊਰੋ)- ਆਮ ਤੌਰ ਉੱਤੇ ਅਸੀਂ ਜਾਣਦੇ ਹਾਂ ਕਿ ਇਨਸਾਨ ਦੇ ਸਰੀਰ ਵਿੱਚ ਏ, ਬੀ, ਏ-ਬੀ ਅਤੇ ਓ ਪਾਜ਼ੇਟਿਵ ਅਤੇ ਨੈਗੇਟਿਵ ਵਰਗੇ ਬਲੱਡ ਗਰੁੱਪਸ ਹਨ, ਪਰ ਇਨ੍ਹਾਂ ਸਾਰਿਆਂ ਤੋਂ ਵੱਖ ਇੱਕ ਅਜਿਹਾ ਬਲੱਡ ਗਰੁੱਪ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਤੇ ਇਹ ਬਹੁਤ ਘੱਟ ਮਿਲਦਾ ਹੈ, ਇਸੇ ਕਾਰਨ ਇਸ ਨੂੰ ‘ਗੋਲਡਨ ਬਲੱਡ' ਕਿਹਾ ਜਾਂਦਾ ਹੈ। ਇਸ ਬਲੱਡ ਗਰੁੱਪ ਦਾ ਨਾਂ ਹੈ, ਆਰ ਐਚ ਨਿਲ। ਖਾਸ ਗੱਲ ਇਹ ਹੈ ਕਿ ਇਸ ਗਰੁੱਪ ਵਾਲੇ ਖੂਨ ਨੂੰ ਦੂਸਰੇ ਕਿਸੇ ਵੀ ਗਰੁੱਪ ਨਾਲ ਮੈਚ ਕੀਤਾ ਜਾ ਸਕਦਾ ਹੈ। ਇਹ ਬਲੱਡ ਗਰੁੱਪ ਸਿਰਫ਼ ਉਸ ਇਨਸਾਨ ਦੇ ਸਰੀਰ ਵਿੱਚ ਮਿਲਦਾ ਹੈ, ਜਿਸ ਦਾ ਆਰ ਐਚ ਫੈਕਟਰ ਨਿਲ ਹੁੰਦਾ ਹੈ।
ਗੋਲਡਨ ਬਲੱਡ ਗਰੁੱਪ ਵਿੱਚ ਰੈਡ ਬਲੱਡ ਸੈਲਜ਼ ਉੱਤੇ ਕੋਈ ਆਰ ਐਚ ਐਂਟੀਜਨ (ਪ੍ਰੋਟੀਨ) ਨਹੀਂ ਮਿਲਦਾ। ਜੇ ਇਹ ਪ੍ਰੋਟੀਨ ਆਰ ਬੀ ਸੀ ਵਿੱਚ ਮੌਜੂਦ ਹੈ ਤਾਂ ਬਲੱਡ ਆਰ ਐਚ ਪ੍ਰਾਜ਼ੇਟਿਵ ਕਹਾਉਂਦਾ ਹੈ। ਇਸ ਬਲੱਡ ਗਰੁੱਪ ਦੇ ਲੋਕਾਂ ਵਿੱਚ ਆਰ ਐਚ ਫੈਕਟਰ ਨਿਲ ਹੁੰਦਾ ਹੈ। ਅਮਰੀਕਾ, ਕੋਲੰਬੀਆ, ਬ੍ਰਾਜ਼ੀਲ ਤੇ ਜਾਪਾਨ ਵਿੱਚ ਇਸ ਬਲੱਡ ਗਰੁੱਪ ਦੇ ਲੋਕ ਹਨ। ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਇਹ ਬਲੱਡ ਗਰੁੱਪ ਸਿਰਫ਼ 43 ਲੋਕਾਂ ਵਿੱਚ ਮਿਲਿਆ ਹੈ ਅਤੇ ਸਿਰਫ਼ 9 ਲੋਕ ਹਨ, ਜੋ ਬਲੱਡ ਡੋਨੇਟ ਕਰਦੇ ਹਨ, ਇਸ ਲਈ ਇਸ ਗਰੁੱਪ ਨੂੰ ‘ਗੋਲਡਨ ਬਲੱਡ' ਕਿਹਾ ਜਾਂਦਾ ਹੈ। ਦੁਨੀਆ ਵਿੱਚ ਇਹ ਸਭ ਤੋਂ ਮਹਿੰਗਾ ਬਲੱਡ ਗਰੁੱਪ ਹੈ। ਇੱਕ ਖਾਸ ਗੱਲ ਇਹ ਵੀ ਹੈ ਕਿ ਇਸ ਗਰੁੱਪ ਦਾ ਖੂਨ ਕਿਸੇ ਨੂੰ ਵੀ ਚੜ੍ਹਾਇਆ ਜਾ ਸਕਦਾ ਹੈ, ਪਰ ਜੇਕਰ ਕਿਸੇ ਹਾਲਤ ਵਿੱਚ ਇਸ ਗਰੁੱਪ ਵਾਲੇ ਲੋਕਾਂ ਨੂੰ ਖ਼ੂਨ ਦੀ ਲੋੜ ਹੋਵੇ ਤਾਂ ਪ੍ਰੇਸ਼ਾਨੀ ਹੁੰਦੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ