Welcome to Canadian Punjabi Post
Follow us on

03

July 2025
 
ਮਨੋਰੰਜਨ

ਪਰਿਣੀਤੀ ਚੋਪੜਾ ਨੇ ਇਮਤਿਆਜ਼ ਦੀ ਫਿਲਮ ਲਈ ਛੱਡੀ ਰਣਬੀਰ ਦੀ ‘ਐਨੀਮਲ’

August 03, 2022 04:05 PM

ਪਰਿਣੀਤੀ ਚੋਪੜਾ ਦੇ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ ਛੱਡਣ ਦੀ ਚਰਚਾ ਹੈ। ਉਹ ਇਮਤਿਆਜ਼ ਅਲੀ ਦੀ ਫਿਲਮ ‘ਚਮਕੀਲਾ’ ਵਿੱਚਜਲਦੀ ਹੀ ਲੀਡ ਰੋਲ ਵਿੱਚ ਆਵੇਗੀ। ਇਹ ਪਹਿਲੀ ਵਾਰ ਹੈ ਜਦ ਪਰਿਣੀਤੀ ਇਮਤਿਆਜ਼ ਅਲੀ ਨਾਲ ਕੰਮ ਕਰੇਗੀ। ਇੱਕ ਖਾਸ ਗੱਲਬਾਤ ਦੌਰਾਨ ਇਮਤਿਆਜ਼ ਅਲੀ ਨੇ ਦੱਸਿਆ ਕਿ ਉਸ ਦੀ ਫਿਲਮ ‘ਚਮਕੀਲਾ’ ਵਿੱਚ ਅਜਿਹਾ ਕੀ ਹੈ, ਜਿਸ ਦੇ ਲਈ ਪਰਿਣੀਤੀ ਨੇ ਰਣਬੀਰ ਦੀ ਫਿਲਮ ‘ਐਨੀਮਲ' ਛੱਡ ਦਿੱਤੀ।
ਇਮਤਿਆਜ਼ ਨੇ ਕਿਹਾ, ‘‘ਇਸ ਦਾ ਜਵਾਬ ਤਦ ਦੇਣਾ ਵੱਧ ਸਹੀ ਹੋਵੇਗਾ, ਜਦ ਤੁਸੀਂ ਫਿਲਮ ਦੇਖੋਗੇ। ਮੈਂ ਅਜੇ ਫਿਲਮ ਦੇ ਬਾਰੇ ਜ਼ਿਆਦਾ ਕੁਝ ਨਹੀਂ ਦੱਸ ਸਕਦਾ, ਕਿਉਂਕਿ ਅਜੇ ਅਸੀਂ ਉਸ ਫਿਲਮ ਨੂੰ ਸ਼ੁਰੂ ਨਹੀਂ ਕੀਤਾ, ਪਰ ਇੱਕ ਗੱਲ ਕਹਿ ਸਕਦਾ ਹਾਂ ਕਿ ਉਸ ਵਿੱਚ ਕਲਾਕਾਰ ਨੇ ਗਾਣਾ ਵੀ ਖੁਦ ਗਾਉਣਾ ਹੈ, ਤਾਂ ਇਹ ਫਿਲਮ ਦੀ ਬਹੁਤ ਅਟ੍ਰੈਕਟਿਵ ਚੀਜ਼ ਹੈ ਅਤੇ ਪਰਿਣੀਤੀ ਖੁਦ ਇੱਕ ਸਿੰਗਰ ਵੀ ਹੈ ਤਾਂ ਉਸ ਦੇ ਲਈ ਇਹ ਇੱਕ ਵੱਡੀ ਵਜ੍ਹਾ ਹੋ ਸਕਦੀ ਹੈ। ਇਸ ਵਿੱਚ ਪਰਿਣੀਤੀ ਗਾਣਾ ਵੀ ਗਾਏਗੀ।”ਅਮਰ ਸਿੰਘ ਚਮਕੀਲਾਪੰਜਾਬੀ ਗਾਇਕ ਸਨ, ਜੋ ਬੇਖੌਫ ਹੋ ਕੇ ਆਪਣੇ ਗੀਤਾਂ ਨਾਲ ਸਮਾਜ ਦੀ ਗੱਲ ਲੋਕਾਂ ਸਾਹਮਣੇ ਰੱਖਦੇ ਸਨ ਤੇ ਇਸ ਲਈ ਉਹ ਕਈ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਸਨ। ਉਨ੍ਹਾਂ ਦੀ ਇੱਕ ਮੋਟਰ ਸਾਈਕਲ ਗਿਰੋਹ ਨੇ ਅੱਠ ਮਾਰਚ 1988 ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!