Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਗਾਇਕ ਬਾਦਸ਼ਾਹ ਨੇ ਖੋ-ਖੋ ਟੀਮ ਖਰੀਦੀ

June 30, 2022 04:30 PM

* ਕਾਰੋਬਾਰੀ ਪੁਨੀਤ ਵੀ ਮੁੰਬਈ ਫਰੈਂਚਾਈਜ਼ੀ ਨਾਲ ਜੁੜੇ


ਨਵੀਂ ਦਿੱਲੀ, 30 ਜੂਨ (ਪੋਸਟ ਬਿਊਰੋ)- ਲੋਕਪ੍ਰਿਯ ਗਾਇਕ (ਰੈਪਰ) ਬਾਦਸ਼ਾਹ ਅਤੇ ਪ੍ਰਸਿੱਧ ਫਿਲਮ ਨਿਰਮਾਤਾ ਅਤੇ ਕਾਰੋਬਾਰੀ ਪੁਨੀਤ ਬਾਲਨ ਅਲਟੀਮੇਟ ਖੋ-ਖੋ (ਯੂ ਕੇ ਕੇ) ਲੀਗ ਵਿੱਚ ਮੁੰਬਈ ਫਰੈਂਚਾਈਜ਼ੀ ਦੇ ਸਹਿ-ਮਾਲਕ ਵਜੋਂ ਜੁੜ ਗਏ ਹਨ।ਮੁੰਬਈ ਦੀ ਇਸ ਟੀਮ ਦੇ ਆਨਬੋਰਡ ਹੋਣ ਦੇ ਨਾਲ ਅਲਟੀਮੇਟ ਖੋ-ਖੋ ਦੇ ਉਦਘਾਟਨ ਪ੍ਰੋਗਰਾਮ ਦਾ ਲਾਈਨ-ਅਪ ਪੂਰਾ ਹੋ ਗਿਆ ਅਤੇ ਇਸ ਸਾਲ ਹੋਣ ਵਾਲੀ ਇਸ ਲੀਗ ਵਿੱਚ ਛੇ ਟੀਮਾਂ ਹੋ ਗਈਆਂ ਹਨ।
ਬਾਦਸ਼ਾਹ ਨੇ ਕਿਹਾ, ‘‘ਮੇਰੀ ਮਾਂ ਆਪਣੇ ਕਾਲਜ ਦੇ ਦਿਨਾਂ ਵਿੱਚ ਖੋ-ਖੋ ਖੇਡਿਆ ਕਰਦੀ ਸੀ ਅਤੇ ਇਹੀ ਕਾਰਨ ਹੈ ਕਿ ਜ਼ਮੀਨ ਨਾਲ ਜੁੜੀਇਹ ਖੇਡ ਮੇਰੇ ਦਿੱਲ ਦੇ ਬਹੁਤ ਨੇੜੇ ਹੈ। ਇਹ ਇੱਕ ਤੇਜ਼-ਤਰਾਰ ਇਨਡੋਰ ਖੇਡ ਹੈ ਜਿਸ ਵਿੱਚ ਬੇਹੱਦ ਤੇਜ਼ ਖਿਡਾਰੀਆਂ ਦੀ ਜ਼ਰੂਰਤ ਹੁੰਦੀ ਹੈ। ਆਮ ਤੌਰ ਉੱਤੇ ਮੰੁਬਈ ਦਾ ਸਭਿਆਚਾਰ ਤੇਜ਼ ਤੇ ਕੁਸ਼ਲ ਹੈ ਅਤੇ ਇਸੇ ਕਾਰਨ ਅਸੀਂ ਇਸ ਟੀਮ ਨੂੰ ਚਾਹੁੰਦੇ ਸੀ। ਅਸੀਂ ਖਿਡਾਰੀਆਂ ਦੇ ਲਈ ਸਭ ਤੋਂ ਵਧੀਆ ਵਾਤਾਵਰਣ, ਬੁਨਿਆਦੀ ਢਾਂਚਾ, ਟਰੇਨਿੰਗ ਅਤੇ ਪੋਸ਼ਣ ਯਕੀਨੀ ਕਰਨਾ ਚਾਹੁੰਦੇ ਹਾਂ।''
ਮੁੰਬਈ ਫਰੈਂਚਾਈਜ਼ੀ ਦੇ ਸਹਿ-ਮਾਲਕ ਬਾਲਨ ਨੇ ਕਿਹਾ, ‘‘ਜੇ ਤੁਸੀਂ ਕੁਝ ਵਿਕਸਤ ਕਰਨਾ ਚਾਹੁੰਦੇ ਹੋ ਤਾਂ ਸਹੀ ਦਿ੍ਰਸ਼ਟੀਕੋਣ ਅਪਣਾਉਣਾ ਬਹੁਤ ਮਹੱਤਵਪੂਰਨ ਹੈ। ਮੈਂ ਕਾਫੀ ਸਮੇਂ ਅਤੇ ਕਈ ਲੀਗਾਂ ਦੇ ਜ਼ਰੀਏ ਖੇਡਾਂ ਦੇ ਵਿਕਾਸ ਵਿੱਚ ਸ਼ਾਮਲ ਰਿਹਾ ਹਾਂ ਅਤੇ ਅੱਗੋਂ ਅਲਟੀਮੇਟ ਖੋ-ਖੋ ਨਾਲ ਮੈਂ ਸਫਲਤਾ ਦੀ ਯਾਤਰਾ ਵਿੱਚ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ।''ਅਲਟੀਮਟੇ ਖੋ-ਖੋ ਦੇ ਸੀ ਈ ਓ ਤੇਨਜਿੰਗ ਨਿਯੋਗੀ ਨੇ ਕਿਹਾ, ‘‘ਅਸੀਂ ਛੇਵੀਂ ਫਰੈਂਚਾਈਜ਼ੀ ਦੇ ਸਹਿ-ਮਾਲਕ ਵਜੋਂ ਬਾਦਸ਼ਾਹ ਅਤੇ ਪੁਨੀਤ ਬਾਲਨ ਦਾ ਸਵਾਗਤ ਕਰ ਕੇ ਰੋਮਾਂਚਿਤ ਹਾਂ। ਸਾਡੇ ਕੋਲ ਟੀਮ ਮਾਲਕਾਂ ਦੇ ਰੂਪ ਵਿੱਚ ਪਹਿਲਾਂ ਹੀ ਵੱਡੇ ਕਾਰਪੋਰੇਟਸ ਦੇ ਨਾਲ ਉੜੀਸਾ ਸਰਕਾਰ ਵੀ ਹੈ ਅਤੇ ਅੱਗੋਂ ਮਨੋਰੰਜਨ ਖੇਤਰ ਦੇ ਇਹ ਦੇ ਮਸ਼ਹੂਰ ਨਾਂਅ ਲੀਗ ਦੀ ਸਥਿਤੀ ਅਤੇ ਸਮਰੱਥਾ ਨੂੰ ਦਰਸਾਉਂਦੇ ਹਨ। ਖੋ-ਖੋ ਦੀਆਂ ਮਹਾਰਾਸ਼ਟਰ ਵਿੱਚ ਡੂੰਘੀਆਂ ਜੜ੍ਹਾਂ ਹਨ ਅਤੇ ਇਸ ਸੂਬੇ ਦੀ ਰਾਜਧਾਨੀ ਦੀ ਅਗਵਾਈ ਕਰਨ ਵਾਲੀ ਇੱਕ ਟੀਮ ਪੱਕੇ ਰੂਪ `ਚ ਖੇਡ ਦੀ ਲੋਕਪ੍ਰਿਅਤਾ ਨੂੰ ਵਧਾਉਣ ਵਿੱਚ ਸਾਡੀ ਮਦਦ ਕਰੇਗੀ।'' ਅਲੀਟਮੇਟ ਖੋ-ਖੋ ਇਸ ਘਰੇਲੂ ਖੇਡ ਵਿੱਚ ਕ੍ਰਾਂਤੀ ਦੇ ਮਿਸ਼ਨ ਦੀ ਦਿਸ਼ਾ ਵਿੱਚ ਵੱਡੇ ਕਦਮ ਉਠਾ ਰਹੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼