Welcome to Canadian Punjabi Post
Follow us on

11

August 2022
ਅੰਤਰਰਾਸ਼ਟਰੀ

ਹੈਰਾਨੀ ਵਾਲਾ ਖੁਲਾਸਾ: ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ ਨੋਟਾਂ ਦੇ ਭਰੇ ਬੈਗ ਪ੍ਰਵਾਨ ਕੀਤੇ

June 27, 2022 12:34 AM

ਲੰਡਨ, 26 ਜੂਨ, (ਪੋਸਟ ਬਿਊਰੋ)-ਪ੍ਰਿੰਸ ਆਫ ਵੇਲਜ਼ ਨੇ 2011-15 ਦੌਰਾਨ ਕਤਰ ਦੇ ਵਿਵਾਦਤ ਸਿਆਸਤਦਾਨ ਤੋਂ ਇੱਕਸੂਟਕੇਸ ਵਿੱਚ 1 ਮਿਲੀਅਨ ਯੂਰੋ (ਕਰੀਬ 8 ਕਰੋੜ ਰੁਪਏ) ਪ੍ਰਵਾਨ ਕੀਤੇ ਸਨ।
ਸੰਡੇ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਪ੍ਰਿੰਸ ਚਾਰਲਸ ਨੇ ਨਿੱਜੀ ਤੌਰ ਉੱਤੇ ਕਤਰ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਮਦ ਬਿਨ ਜਾਸਿਮ ਬਿਨ ਜਾਬੇਰ ਅਲ ਥਾਨੀ ਉਰਫ ‘ਐੱਚਬੀਜੇ' ਤੋਂ ਨਿੱਜੀ ਤੌਰ ਉੱਤੇ 2011 ਤੋਂ 2015 ਦੌਰਾਨ ਤਿੰਨ ਵਾਰ ਕੁੱਲ ਮਿਲਾ ਕੇ 3 ਮਿਲੀਅਨ ਯੂਰੋ ਪ੍ਰਵਾਨ ਕੀਤੇ ਸਨ।ਪ੍ਰਿੰਸ ਚਾਰਲਸ ਨੂੰ ਇੱਕ ਮੌਕੇ ਇੱਕਸੂਟਕੇਸ ਨਕਦੀਦਿੱਤੀ ਗਈ। ਦਿ ਗਾਰਡੀਅਨ ਅਨੁਸਾਰ ਸੂਟਕੇਸ ਉਨ੍ਹਾਂ ਦੇ ਦੋ ਸਲਾਹਕਾਰਾਂ ਨੂੰ ਦਿੱਤਾ ਗਿਆ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪੈਸੇ ਗਿਣ ਚੁੱਕੇ ਸਨ। ਪੈਲੇਸ ਦੇ ਸਹਾਇਕਾਂ ਨੇ ਸ਼ਾਹੀ ਪਰਿਵਾਰ ਲਈ ਕੰਮ ਕਰਦੇ ਨਿੱਜੀ ਬੈਂਕਾਂ ਨੂੰ ਨਕਦੀ ਇਕੱਠੀ ਕਰਨ ਲਈ ਕਿਹਾ ਸੀ। ਸਾਲ 2015 ਵਿੱਚ ਲੇਰੈਂਸ ਹਾਊਸ ਵਿੱਚ ਦੋ ਜਣਿਆਂ ਵਿਚਕਾਰ ਇੱਕ ਨਿੱਜੀ ਆਹਮੋ-ਸਾਹਮਣੀ ਮੀਟਿੰਗ ਵਿੱਚ ਇਸ ਰਾਸ਼ੀ ਨੂੰ ਟਰਾਂਸਫਰ ਕੀਤਾ ਗਿਆ। ਕਲੇਰੈਂਸ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਇਹ ਰਾਸ਼ੀ 2015 ਦੀ ਮੀਟਿੰਗ ਦੌਰਾਨ ਦਾਨ ਵਜੋਂ ਅਦਾ ਕੀਤੀ ਗਈ ਸੀ। ਸ਼ਾਹੀ ਪਰਿਵਾਰ ਦੇ ਦੋ ਸਲਾਹਕਾਰਾਂ ਨੇ ਨਕਦੀ ਗਿਣੀ ਸੀ। ਕਿਹਾ ਜਾਂਦਾ ਹੈ ਕਿ ਇਹ ਰਕਮ ਬੰਦ ਹੋਏ 500 ਯੂਰੋ ਦੇ ਨੋਟਾਂ ਵਿੱਚ ਸੀ।ਸੂਤਰਾਂ ਮੁਤਾਬਕ ਪ੍ਰਾਈਵੇਟ ਬੈਂਕ ਕਾਊਟਸ ਨੂੰ ਪੈਲੇਸ ਦੇ ਸਹਿਯੋਗੀਆਂ ਦੀ ਬੇਨਤੀ ਉੱਤੇ ਚਾਰਲਸ ਦੇ ਲੰਡਨ ਵਾਲੇ ਘਰੋਂ ਸੂਟਕੇਸ ਲਿਆ ਸੀ। ਇਹ ਰਕਮ ਪ੍ਰਿੰਸ ਆਫ ਵੇਲਜ਼ ਦੇ ਚੈਰੀਟੇਬਲ ਫੰਡ ਵਿੱਚ ਜਮ੍ਹਾਂ ਕਰਾਈ ਗਈ ਸੀ। ਇਹ ਇੱਕ ਘੱਟ-ਪ੍ਰੋਫਾਈਲ ਸੰਸਥਾ ਹੈ, ਜੋ ਸਕਾਟਲੈਂਡ ਵਿੱਚ ਪ੍ਰਿੰਸ ਦੇ ਪੇਟ ਪ੍ਰੋਜੈਕਟ ਅਤੇ ਦੇਸ਼ ਵਿੱਚ ਉਸਦੀ ਜਾਇਦਾਦ ਨੂੰ ਕੰਟਰੋਲ ਕਰਦੀ ਹੈ।
ਰੋਇਲ ਗਿਫਟ ਪਾਲਿਸੀ ਅਧੀਨ ਸ਼ਾਹੀ ਪਰਿਵਾਰ ਦੇ ਮੈਂਬਰ ਤੋਹਫ਼ੇ ਵਜੋਂ ਪੈਸੇ ਨਹੀਂ ਲੈ ਸਕਦੇ। ਉਹ ਚੈਰਿਟੀ ਦੇ ਨਿਗਰਾਨ ਵਜੋਂ ਜਾਂ ਉਸ ਦੀ ਤਰਫ਼ੋਂ ਚੈੱਕ ਪ੍ਰਵਾਨ ਕਰ ਸਕਦੇ ਹਨ। ਪ੍ਰਿੰਸ ਚਾਰਲਸ ਦੀ ਸ਼ੇਖ ਨਾਲ ਬੈਠਕ ਨੂੰ ਅਦਾਲਤੀ ਸਰਕੂਲਰ, ਸ਼ਾਹੀ ਪਰਿਵਾਰ ਦੇ ਅਧਿਕਾਰਤ ਕੰਮਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਰਿਪੋਰਟ ਦੇ ਦਾਅਵੇ ਨਾਲ ਪ੍ਰਿੰਸ ਚਾਰਲਸ ਦੀ ਨਿਰਪੱਖਤਾ ਉੱਤੇ ਕਈ ਸਵਾਲ ਖੜੇ ਹੋ ਗਏ ਹਨ। ਪ੍ਰਿੰਸ ਚਾਰਲਸ ਨੇ ਪੈਸਾ ਲੈਣ ਪਿੱਛੋਂ ਕਈ ਵਾਰ ਕਤਰ ਦਾ ਦੌਰਾ ਕੀਤਾ ਸੀ। ਸੰਡੇ ਟਾਈਮਜ਼ ਦੀ ਰਿਪੋਰਟ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਪ੍ਰਿੰਸ ਆਫ ਵੇਲਜ਼ ਚੈਰੀਟੇਬਲ ਫੰਡ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੇ ਗਏ ਭੁਗਤਾਨ ਗੈਰ-ਕਾਨੂੰਨੀ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਖੰਡ ਮਿੱਲ ਬਕਾਏ ਮਾਮਲੇ ਵਿੱਚ ਪੰਜਾਬ ਦੇ ਅਫ਼ਸਰਾਂ ਨੇ ਸਹਿਯੋਗ ਨਹੀਂ ਦਿੱਤਾ: ਸੰਧਰ ਜੰਗੀ ਐਕਸਰਸਾਈਜ ਼ਮੁੱਕਣ ਪਿੱਛੋਂ ਚੀਨ ਨੇ ਨਵੀਂ ਧਮਕੀ ਦੇ ਮਾਰੀ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਵਿਆਹ ਕਰਵਾਇਆ ਡੋਨਾਲਡ ਟਰੰਪ ਦੀ ਰਿਹਾਇਸ਼ ਉੱਤੇ ਐਫ ਬੀ ਆਈ ਵੱਲੋਂ ਛਾਪਾ ਲਹਿੰਦੇ ਪੰਜਾਬ ਵਿੱਚ ਡੇਂਗੂ ਦਾ ਕਹਿਰ ਵੱਧਦਾ ਜਾ ਰਿਹੈ ਤੇਲ ਭੰਡਾਰ ਕੇਂਦਰ ਵਿੱਚ ਅੱਗ, ਇੱਕ ਮੌਤ, 17 ਲਾਪਤਾ, 121 ਜ਼ਖ਼ਮੀ ਬੰਗਾਲਦੇਸ਼ ਵਿੱਚ ਸ਼੍ਰੀਲੰਕਾ ਵਰਗੇ ਹਾਲਾਤ ਬਣੇ, ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੜਕਾਂ ਉੱਤੇ ਹਿੰਸਾ ਆਸਟਰੇਲੀਆ ਵਿੱਚ 10 ਤੋਂ 17 ਸਾਲ ਦੇ ਬੱਚੇ ਵੀ ਕੋਰੋਨਾ ਨਿਯਮਾਂ ਤੋਂ ਨਹੀਂ ਬਚੇ ਨੀਂਦ ਅਤੇ ਇਮੋਸ਼ਨਲ ਹੈਲਥ ਉੱਤੇ ਸਟੱਡੀ: ਸਕੂਲ ਇੱਕ ਘੰਟਾ ਦੇਰ ਨਾਲ ਸ਼ੁਰੂ ਕੀਤਾ ਤਾਂ ਬੱਚਿਆਂ ਦੇ ਰਿਜ਼ਲਟ ਦਾ ਸੁਧਾਰ ਹੋ ਗਿਆ ਬੇਜੋਸ ਦੇ ਸ਼ਿੱਪ ਵਿੱਚ ਛੇ ਲੋਕਾਂ ਵੱਲੋਂ ਪੁਲਾੜ ਯਾਤਰਾ, ਇੱਕ ਟਿਕਟ 10 ਕਰੋੜ ਦੀ