Welcome to Canadian Punjabi Post
Follow us on

11

August 2022
ਅੰਤਰਰਾਸ਼ਟਰੀ

ਤਾਈਵਾਨ ਤੋਂ ਅਮਰੀਕੀ ਜਹਾਜ਼ ਦੀ ਉਡਾਣ ਨਾਲ ਚੀਨਭੜਕਿਆ

June 26, 2022 01:34 PM

ਬੀਜਿੰਗ, 26 ਜੂਨ (ਪੋਸਟ ਬਿਊਰੋ)- ਤਾਈਵਾਨ ਤੋਂ ਇੱਕ ਅਮਰੀਕੀ ਜਹਾਜ਼ ਦੇ ਉਡਾਣ ਭਰਨ ਤੋਂ ਭੜਕੇ ਹੋਏ ਚੀਨ ਨੇ ਕਿਹਾ ਹੈ ਕਿ ਇਸ ਨਾਲ ਖੇਤਰੀ ਸਥਿਤੀ ਵਿੱਚ ਵਿਘਨ ਪੈਦਾ ਹੋਇਆ ਹੈ ਤੇ ਇਸ ਨਾਲ ਸ਼ਾਂਤੀ ਤੇ ਸਥਿਰਤਾ ਖਤਰੇ ਵਿੱਚ ਪੈ ਗਈ ਹੈ। ਚੀਨ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਪੀਪਲਜ਼ ਲਿਬਰੇਸ਼ਨ ਆਰਮੀ ਦੇ ਈਸਟਰਨ ਥੀਏਟਰ ਕਮਾਂਡ ਦੇ ਬੁਲਾਰੇ ਕਰਨਲ ਸ਼ੀ ਯੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਫੌਜ ਨੇ ਸ਼ੁੱਕਰਵਾਰ ਅਮਰੀਕੀ ਜਹਾਜ਼ਾਂ ਦੀ ਨਿਗਰਾਨੀ ਲਈ ਹਵਾਈ ਤੇ ਜ਼ਮੀਨੀ ਬਲਾਂ ਦਾ ਆਯੋਜਨ ਕੀਤਾ ਸੀ।ਕਰਨਲ ਸ਼ੀ ਯੀ ਨੇ ਕਿਹਾ ਕਿ ਉਨ੍ਹਾਂ ਅਮਰੀਕਾ ਦੀ ਕਾਰਵਾਈ ਦੀ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਦੀ ਫੌਜ ਅਲਰਟ ਮੋਡ ਉੱਤੇ ਹੈ। ਵਰਨਣ ਯੋਗ ਹੈ ਕਿ ਤਾਈਵਾਨ ਬਾਰੇ ਅਮਰੀਕਾ ਤੇ ਚੀਨ ਵਿੱਚ ਤਣਾਅ ਜਾਰੀ ਹੈ। ਜਾਪਾਨ ਵਿੱਚ ਹੋਈ ਕਵਾਡ ਮੈਂਬਰਾਂ ਦੀ ਬੈਠਕ ਵਿੱਚ ਅਮਰੀਕਾ ਨੇ ਚੀਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਉਹ ਤਾਈਵਾਨ ਉੱਤੇ ਕਿਸੇ ਤਰ੍ਹਾਂ ਦੀ ਫੌਜੀ ਕਾਰਵਾਈ ਕਰਦਾ ਹੈ ਤਾਂ ਉਸ ਦਾ ਜਵਾਬ ਦੇਣ ਤੋਂ ਅਮਰੀਕਾ ਪਿੱਛੇ ਨਹੀਂ ਰਹੇਗਾ। ਤਾਈਵਾਨ ਬਾਰੇੇ ਆਪਣੀ ਨੀਤੀ ਉੱਤੇ ਅਮਰੀਕਾ ਕੋਈ ਬਦਲਾਅ ਨਹੀਂ ਕਰੇਗਾ।ਪਿੱਛੇ ਜਿਹੇ ਅਮਰੀਕਾ ਦੇ ਰੱਖਿਆ ਸੈਕਟਰੀ ਲਾਇਡ ਆਸਟਿਨ ਨੇ ਚੀਨ ਉੱਤੇ ਇੱਕ ਬਿਆਨ ਦਿੱਤਾ ਅਤੇ ਕਿਹਾ ਸੀ ਕਿ ਚੀਨ ਦੀ ਹਮਲਾਵਰ ਤੇ ਖਤਰਨਾਕ ਕਾਰਵਾਈ ਏਸ਼ੀਆ ਵਿੱਚ ਸਥਿਰਤਾ ਲਈ ਖਤਰਾ ਹੈ। ਚੀਨ ਦੇ ਵਿਦੇਸ਼ ਮੰਤਰੀ ਬੇਈ ਫੇਂਘੇ ਨੇ ਇਸਦਾ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਖੇਤਰੀ ਖੁਸ਼ਹਾਲੀ ਦੀ ਰੱਖਿਆ ਲਈ ਚੀਨੀ ਫੌਜੀ ਬਲਾਂ ਦੇ ਸੰਕਲਪ ਤੇ ਸਮਰੱਥਾ ਨੂੰ ਘੱਟ ਕਰ ਕੇ ਦੇਖਣਾ ਨਹੀਂ ਚਾਹੀਦਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਖੰਡ ਮਿੱਲ ਬਕਾਏ ਮਾਮਲੇ ਵਿੱਚ ਪੰਜਾਬ ਦੇ ਅਫ਼ਸਰਾਂ ਨੇ ਸਹਿਯੋਗ ਨਹੀਂ ਦਿੱਤਾ: ਸੰਧਰ ਜੰਗੀ ਐਕਸਰਸਾਈਜ ਼ਮੁੱਕਣ ਪਿੱਛੋਂ ਚੀਨ ਨੇ ਨਵੀਂ ਧਮਕੀ ਦੇ ਮਾਰੀ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਵਿਆਹ ਕਰਵਾਇਆ ਡੋਨਾਲਡ ਟਰੰਪ ਦੀ ਰਿਹਾਇਸ਼ ਉੱਤੇ ਐਫ ਬੀ ਆਈ ਵੱਲੋਂ ਛਾਪਾ ਲਹਿੰਦੇ ਪੰਜਾਬ ਵਿੱਚ ਡੇਂਗੂ ਦਾ ਕਹਿਰ ਵੱਧਦਾ ਜਾ ਰਿਹੈ ਤੇਲ ਭੰਡਾਰ ਕੇਂਦਰ ਵਿੱਚ ਅੱਗ, ਇੱਕ ਮੌਤ, 17 ਲਾਪਤਾ, 121 ਜ਼ਖ਼ਮੀ ਬੰਗਾਲਦੇਸ਼ ਵਿੱਚ ਸ਼੍ਰੀਲੰਕਾ ਵਰਗੇ ਹਾਲਾਤ ਬਣੇ, ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੜਕਾਂ ਉੱਤੇ ਹਿੰਸਾ ਆਸਟਰੇਲੀਆ ਵਿੱਚ 10 ਤੋਂ 17 ਸਾਲ ਦੇ ਬੱਚੇ ਵੀ ਕੋਰੋਨਾ ਨਿਯਮਾਂ ਤੋਂ ਨਹੀਂ ਬਚੇ ਨੀਂਦ ਅਤੇ ਇਮੋਸ਼ਨਲ ਹੈਲਥ ਉੱਤੇ ਸਟੱਡੀ: ਸਕੂਲ ਇੱਕ ਘੰਟਾ ਦੇਰ ਨਾਲ ਸ਼ੁਰੂ ਕੀਤਾ ਤਾਂ ਬੱਚਿਆਂ ਦੇ ਰਿਜ਼ਲਟ ਦਾ ਸੁਧਾਰ ਹੋ ਗਿਆ ਬੇਜੋਸ ਦੇ ਸ਼ਿੱਪ ਵਿੱਚ ਛੇ ਲੋਕਾਂ ਵੱਲੋਂ ਪੁਲਾੜ ਯਾਤਰਾ, ਇੱਕ ਟਿਕਟ 10 ਕਰੋੜ ਦੀ