Welcome to Canadian Punjabi Post
Follow us on

11

August 2022
ਅੰਤਰਰਾਸ਼ਟਰੀ

20 ਪੌਂਡ ਤੇ 50 ਪੌਂਡ ਦੇ ਕਾਗਜ਼ੀ ਨੋਟ ਖ਼ਰਚ ਕਰਨ ਲਈ 99 ਦਿਨ ਦਾ ਸਮਾਂ ਬਾਕੀ

June 24, 2022 05:46 PM

ਲੰਡਨ, 24 ਜੂਨ (ਪੋਸਟ ਬਿਊਰੋ)- 20 ਪੌਂਡ ਅਤੇ 50 ਪੌਂਡ ਦੇ ਕਾਗਜ਼ੀ ਨੋਟ ਖਰਚਣ ਲਈ ਸਿਰਫ਼ 99 ਦਿਨ ਬਾਕੀ ਹਨ। ਬੈਂਕ ਆਫ ਇੰਗਲੈਂਡ ਨੇ ਕਿਹਾ ਕਿ 20 ਪੌਂਡ ਜਾਂ 50 ਪੌਂਡ ਦੇ ਕਾਗਜ਼ੀ ਨੋਟ ਸਤੰਬਰ ਦੇ ਅੰਤ ਤਕ ਖਰਚੇ ਜਾਂ ਜਮ੍ਹਾਂ ਕੀਤੇ ਜਾਣੇ ਚਾਹੀਦੇ ਹਨ। ਬੈਂਕ ਨੇ ਕਿਹਾ ਕਿ ਅੰਦਾਜ਼ਨ 163 ਮਿਲੀਅਨ 50 ਪੌਂਡ ਦੇ ਕਾਗਜ਼ੀ ਨੋਟ ਅਤੇ ਲੱਗਭਗ 314 ਮਿਲੀਅਨ 20 ਪੌਂਡ ਦੇ ਕਾਗਜ਼ੀ ਨੋੋਟ ਲੱਗਭਗ 14.5 ਅਰਬ ਪੌਂਡ ਦੀ ਕੀਮਤ ਦੀ ਕਰੰਸੀ ਅਜੇ ਪ੍ਰਚਲਤ ਵਿੱਚ ਹੈ। ਇਨ੍ਹਾਂ ਨੋਟਾਂ ਨੂੰ ਪੰਜ ਪੌਂਡ ਅਤੇ 10 ਪੌਂਡ ਦੇ ਪਲਾਸਟਿਕ ਦੇ ਨੋਟਾਂ ਵਾਂਗ ਹੀ ਬਦਲਿਆ ਜਾ ਰਿਹਾ ਹੈ।
ਬੈਂਕ ਦੀ ਮੁੱਖ ਖਜ਼ਾਨਚੀ ਸਾਰਾਹ ਜੌਹਨ, ਜਿਸ ਦੇ ਨੋਟਾਂ ਉੱਤੇ ਦਸਤਖਤ ਹਨ, ਨੇ ਕਿਹਾ ਕਿ ਬਹੁਤੇ ਕਾਗਜ਼ੀ ਬੈਂਕ ਨੋਟ ਮਾਰਕੀਟ ਤੋਂ ਬਾਹਰ ਕਰ ਦਿੱਤੇ ਗਏ ਹਨ, ਪਰ ਇੱਕ ਮਹੱਤਵਪੂਰਨ ਗਿਣਤੀ ਅਜੇ ਚੱਲਦੀ ਹੈ। ਕਲਾਈਡਸਡੇਲ ਬੈਂਕ, ਰਾਇਲ ਬੈਂਕ ਆਫ਼ ਸਕਾਟਲੈਂਡ ਅਤੇ ਬੈਂਕ ਆਫ਼ ਸਕਾਟਲੈਂਡ ਵੱਲੋਂ ਜਾਰੀ ਕੀਤੇ 20 ਪੌਂਡ ਅਤੇ 50 ਪੌਂਡ ਦੇ ਕਾਗਜ਼ੀ ਨੋਟ ਵੀ ਉਸੇ ਮਿਤੀ ਨੂੰ ਵਾਪਸ ਲਏ ਜਾਣਗੇ। ਉਤਰੀ ਆਇਰਲੈਂਡ ਵਿੱਚ ਬੈਂਕ ਆਫ ਆਇਰਲੈਂਡ, ਏ ਆਈ ਬੀ ਗਰੁੱਪ, ਡੈਨਸਕੇ ਬੈਂਕ ਅਤੇ ਅਲਸਟਰ ਬੈਂਕ ਵੱਲੋਂ ਜਾਰੀ ਕੀਤੇ 20 ਪੌਂਡ ਦੇ ਕਾਗਜ਼ੀ ਨੋਟ ਵੀ 30 ਸਤੰਬਰ ਤੋਂ ਬਾਅਦ ਵਾਪਸ ਲੈ ਲਏ ਜਾਣਗੇ ਅਤੇ ਫਿਰ ਜਿਨ੍ਹਾ ਕੋਲ ਹੋਏ, ਉਹ ਖਰਚ ਨਹੀਂ ਕਰ ਸਕਣਗੇ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਖੰਡ ਮਿੱਲ ਬਕਾਏ ਮਾਮਲੇ ਵਿੱਚ ਪੰਜਾਬ ਦੇ ਅਫ਼ਸਰਾਂ ਨੇ ਸਹਿਯੋਗ ਨਹੀਂ ਦਿੱਤਾ: ਸੰਧਰ ਜੰਗੀ ਐਕਸਰਸਾਈਜ ਼ਮੁੱਕਣ ਪਿੱਛੋਂ ਚੀਨ ਨੇ ਨਵੀਂ ਧਮਕੀ ਦੇ ਮਾਰੀ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਵਿਆਹ ਕਰਵਾਇਆ ਡੋਨਾਲਡ ਟਰੰਪ ਦੀ ਰਿਹਾਇਸ਼ ਉੱਤੇ ਐਫ ਬੀ ਆਈ ਵੱਲੋਂ ਛਾਪਾ ਲਹਿੰਦੇ ਪੰਜਾਬ ਵਿੱਚ ਡੇਂਗੂ ਦਾ ਕਹਿਰ ਵੱਧਦਾ ਜਾ ਰਿਹੈ ਤੇਲ ਭੰਡਾਰ ਕੇਂਦਰ ਵਿੱਚ ਅੱਗ, ਇੱਕ ਮੌਤ, 17 ਲਾਪਤਾ, 121 ਜ਼ਖ਼ਮੀ ਬੰਗਾਲਦੇਸ਼ ਵਿੱਚ ਸ਼੍ਰੀਲੰਕਾ ਵਰਗੇ ਹਾਲਾਤ ਬਣੇ, ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੜਕਾਂ ਉੱਤੇ ਹਿੰਸਾ ਆਸਟਰੇਲੀਆ ਵਿੱਚ 10 ਤੋਂ 17 ਸਾਲ ਦੇ ਬੱਚੇ ਵੀ ਕੋਰੋਨਾ ਨਿਯਮਾਂ ਤੋਂ ਨਹੀਂ ਬਚੇ ਨੀਂਦ ਅਤੇ ਇਮੋਸ਼ਨਲ ਹੈਲਥ ਉੱਤੇ ਸਟੱਡੀ: ਸਕੂਲ ਇੱਕ ਘੰਟਾ ਦੇਰ ਨਾਲ ਸ਼ੁਰੂ ਕੀਤਾ ਤਾਂ ਬੱਚਿਆਂ ਦੇ ਰਿਜ਼ਲਟ ਦਾ ਸੁਧਾਰ ਹੋ ਗਿਆ ਬੇਜੋਸ ਦੇ ਸ਼ਿੱਪ ਵਿੱਚ ਛੇ ਲੋਕਾਂ ਵੱਲੋਂ ਪੁਲਾੜ ਯਾਤਰਾ, ਇੱਕ ਟਿਕਟ 10 ਕਰੋੜ ਦੀ