Welcome to Canadian Punjabi Post
Follow us on

11

August 2022
ਭਾਰਤ

ਰੂਸ ਤੋਂ ਤੇਲ ਦੀ ਇੰਪੋਰਟ ਪੰਜਾਹ ਗੁਣਾ ਵਧ ਕੇ ਹਿੱਸਾ 10 ਫੀਸਦੀ ਉੱਤੇ ਪਹੁੰਚਿਆ

June 24, 2022 05:36 PM

ਨਵੀਂ ਦਿੱਲੀ, 24 ਜੂਨ (ਪੋਸਟ ਬਿਊਰੋ)- ਅਪ੍ਰੈਲ ਦੇ ਬਾਅਦ ਤੋਂ ਭਾਰਤ ਦਾ ਰੂਸ ਤੋਂ ਤੇਲ ਇੰਪੋਰਟ ਪੰਜਾਹ ਗੁਣਾ ਵਧ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਅਨੁਸਾਰ ਭਾਰਤ ਦੇ ਕੁੱਲ ਕੱਚਾ ਤੇਲ ਇੰਪੋਰਟ ਵਿੱਚ ਰੂਸ ਦੀ ਜ਼ਿੰਮੇਵਾਰੀ ਵਧ ਕੇ 10 ਫੀਸਦੀ ਉੱਤੇ ਪਹੁੰਚ ਗਈ ਹੈ। ਯੂਕਰੇਨ ਜੰਗ ਤੋਂ ਪਹਿਲਾਂ ਕੁੱਲ ਤੇਲ ਇੰਪੋਰਟ ਵਿੱਚ ਰੂਸ ਦਾ ਹਿੱਸਾ 0.2 ਫੀਸਦੀ ਸੀ। ਅਧਿਕਾਰੀ ਦੱਸਿਆ ਕਿ ਰੂਸ, ਭਾਰਤ ਦੇ ਸਿਖਰਲੇ 10 ਤੇਲ ਸਪਲਾਇਰਾਂ ਵਿੱਚ ਸ਼ਾਮਲ ਹੋ ਗਿਆ ਹੈ।
ਵਰਨਣ ਯੋਗ ਹੈ ਕਿ ਰੂਸੀ ਤੇਲ ਖਰੀਦਣ ਵਿੱਚ ਕਰੀਬ ਚਾਲੀ ਫੀਸਦੀ ਹਿੱਸਾ ਪ੍ਰਾਈਵੇਟ ਕੰਪਨੀਆਂਰਿਲਾਇੰਸ ਇੰਡਸਟਰੀਜ਼ ਅਤੇ ਰੋਸਨੈਫਟ ਦੀ ਨਾਇਰਾ ਐਨਰਜੀ ਦਾ ਹੈ। ਪਿਛਲੇ ਮਹੀਨੇ ਰੂਸ ਨੇ ਭਾਰਤ ਨੂੰ ਤੇਲ ਐਕਸਪੋਰਟ ਦੇ ਮਾਮਲੇ ਵਿੱਚ ਸਾਊਦੀ ਅਰਬ ਨੂੰ ਪਛਾੜ ਦਿੱਤਾ ਅਤੇ ਦੂਸਰਾ ਸਭ ਤੋਂ ਵੱਡਾ ਸਪਲਾਇਰ ਦੇਸ਼ ਬਣ ਗਿਆ ਸੀ। ਇਰਾਕ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਈ ਕਰਨ ਵਾਲਾ ਦੇਸ਼ ਹੈ। ਯੂਕਰੇਨ ਨਾਲ ਜੰਗ ਦੇ ਕਾਰਨ ਰੂਸ ਵੱਡੀ ਛੋਟ ਉੱਤੇ ਭਾਰਤ ਨੂੰ ਤੇਲ ਵੇਚ ਰਿਹਾ ਹੈ। ਮਈ ਵਿੱਚ ਭਾਰਤੀ ਕੰਪਨੀਆਂ ਨੇ ਰੂਸ ਤੋਂ 2.5 ਕਰੋੜ ਬੈਰਲ ਤੇਲ ਦੀ ਖਰੀਦ ਕੀਤੀ ਸੀ।
ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਤੇਲ ਇੰਪੋਰਟਰ ਅਤੇ ਯੂਜ਼ਰ ਦੇਸ਼ ਹੈ ਅਤੇ ਆਪਣੀ ਲੋੜ ਦਾ ਕਰੀਬ 85 ਫੀਸਦੀ ਤੇਲ ਇੰਪੋਰਟ ਕਰਦਾ ਹੈ। ਯੂਕਰੇਨ ਉੱਤੇ ਹਮਲੇ ਦੇ ਐਲਾਨ ਦੇ ਬਾਅਦ ਤੋਂ ਭਾਰਤ ਤੇਲ ਦੀ ਖਰੀਦ ਬਾਰੇ ਲਗਾਤਾਰ ਰੂਸ ਦਾ ਬਚਾਅ ਕਰ ਰਿਹਾ ਹੈ। ਪਿਛਲੇ ਮਹੀਨੇ ਤੇਲ ਮੰਤਰਾਲੇ ਨੇ ਕਿਹਾ ਸੀ ਕਿ ਕੁੱਲ ਖਪਤ ਦੇ ਮੁਕਾਬਲੇ ਰੂਸ ਤੋਂ ਊਰਜਾ ਉਤਪਾਦਾਂ ਦੀ ਖਰੀਦਾਰੀ ਕਾਫੀ ਘੱਟ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਆਪ ਪਾਰਟੀ ਵੱਲੋਂ ਗੁਜਰਾਤ ਵਿੱਚ ਵੀ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਐਲਾਨ ਮੈਡੀਕਲ ਆਧਾਰ ਉਤੇ ਵਰਵਰਾ ਰਾਓ ਦੀ ਜ਼ਮਾਨਤ ਵਰੁਣ ਗਾਂਧੀ ਨੇ ਕਿਹਾ: ਗਰੀਬ ਦੇ ਮੁੰਹੋਂ ਬੁਰਕੀ ਖੋਹ ਕੇ ਤਿਰੰਗੇ ਦਾ ਮੁੱਲ ਵਸੂਲਣਾ ਸ਼ਰਮਨਾਕ ਲੜਕੀਆਂ ਬਾਰੇ ਵਿਵਾਦਤ ਬਿਆਨ ਦੇ ਕੇ ਸ਼ਕਤੀਮਾਨ ਐਕਟਰ ਮੁਕੇਸ਼ ਖੰਨਾ ਫਸੇ ਚੀਫ ਜਸਟਿਸ ਨੇ ਸੀਨੀਅਰ ਵਕੀਲਾਂ ਨੂੰ ਕੇਸਾਂ ਦਾ ਫੌਰੀ ਜ਼ਿਕਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ 42 ਸਾਲਾ ਮਾਂ ਤੇ 24 ਸਾਲਾ ਪੁੱਤਰ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਗੋਲਡ ਮੈਡਲ ਜੇਤੂ ਅੰਚਿਤਾ ਘਰ ਦੇ ਗੁਜ਼ਾਰੇ ਲਈ ਸਾੜ੍ਹੀਆਂ ਉੱਤੇ ਜ਼ਰੀ ਦਾ ਕੰਮ ਕਰਦਾ ਰਿਹੈ ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ ਨਵੇਂ ਚੀਫ਼ ਜਸਟਿਸ ਬਣੇ ਰਾਜਸਥਾਨ ਵਿੱਚ ਪਹਿਲਾਂ ਕੇਸ: ਪਤਨੀ 70 ਸਾਲ ਦੀ, ਪਤੀ 75 ਦਾ, ਬੇਟੇ ਨੂੰ ਜਨਮ ਦਿੱਤਾ