ਅਭਿਨੇਤਾ ਸੁਨੀਲ ਸ਼ੈੱਟੀ ਦੇ ਬੇਟੇ ਆਹਾਨ ਸ਼ੈੱਟੀ ਨੇ 2021 ਨੂੰ ਫਿਲਮ ‘ਤੜਪ’ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਉਸ ਨੇ ਪਿੱਛੇ ਜਿਹੇ ਨੈਪੋਟਿਜਮ ਬਾਰੇ ਆਪਣੀ ਗੱਲੀ ਰੱਖੀ ਹੈ। ਆਹਾਨ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹੈ ਕਿ ਫਿਲਮ ਇੰਡਸਟਰੀ ਵਿੱਚ ਉਸ ਲਈ ਇਹ ਆਸਾਨ ਹੋ ਗਿਆ, ਕਿਉਂਕਿ ਉਸ ਦੇ ਪਿਤਾ ਸੁਨੀਲ ਸ਼ੈੱਟੀ ਐਕਟਰ ਹਨ। ਆਹਾਨ, ਉਸ ਦੀ ਭੈਣ ਅਥੀਆ ਸ਼ੈੱਟੀ ਨੇ ਵੀ 2015 ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ, ਨੇ ਕਿਹਾ ਕਿ ਉਹ ਆਪਣੇ ਪ੍ਰੋਫੈਸ਼ਨ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੁੰਦਾ।
ਅਹਾਨ ਨੇ ਪਿੱਛੇ ਜਿਹੇ ਇੱਕ ਐਵਾਰਡ ਸਮਾਰੋਹ ਵਿੱਚ ‘ਤੜਪ’ ਦੇ ਲਈ ਬੈਸਟ ਐਕਟਰ ਡੈਬਿਊ ਦਾ ਐਵਾਰਡ ਜਿੱਤਿਆ। ਆਪਣਾ ਪਹਿਲਾ ਐਵਾਰਡ ਜਿੱਤਣ ਪਿੱਛੋਂ ਨੈਪੋਟਿਜ਼ਮ ਅਤੇ ਆਹਾਨ ਨੇ ਆਪਣੇ ਕਰੀਅਰ ਉੱਤੇ ਇਸ ਦੇ ਅਸਰ ਅਤੇ ਸਪੋਰਟ ਦੇ ਬਾਰੇ ਮੀਡੀਆ ਨੂੰ ਕਿਹਾ, ‘‘ਜਦ ਨੈਪੋਟਿਜ਼ਮ ਦੀ ਗੱਲ ਆਉਂਦੀ ਹੈ ਤਾਂ ਮੈਂ ਉਸ ਨੂੰ ਸਵੀਕਾਰ ਕਰਦਾ ਹਾਂ। ਮੈਂ ਵੀ ਨੈਪੋਟਿਜ਼ਮ ਦਾ ਪ੍ਰੋਡਕਟ ਹਾਂ।”ਉਸ ਨੇ ਕਿਹਾ, ‘‘ਮੇਰੇ ਪਿਤਾ ਐਕਟਰ ਹਨ। ਮੈਂ ਐਕਟਰ ਬਣਨਾ ਚਾਹੁੰਦਾ ਸੀ ਅਤੇ ਇਹ ਸਾਡੇ ਲਈ ਆਸਾਨ ਹੈ। ਮੈਂ ਇਸ ਤੋਂ ਇਨਕਾਰ ਨਹੀਂ ਕਰਦਾ। ਆਹਾਨ ਨੇ ਇਹ ਵੀ ਦੱਸਿਆ ਕਿ ਉਸ ਦੇ ਮਾਤਾ-ਪਿਤਾ ਸੁਨੀਲ ਸੈ਼ੱਟੀ ਤੇ ਮਾਨਾ ਸ਼ੈੱਟੀ ਨੇ ਉਨ੍ਹਾਂ ਨੂੰ ਐਵਾਰਡ ਮਿਲਣ ਉਤੇ ਕੀ ਰਿਐਕਸ਼ਨ ਦਿੱਤਾ। ਉਸ ਨੇ ਕਿਹਾ, ‘‘ਮੇਰੇ ਪਿਤਾ ਜੀ ਠੀਕ ਮੇਰੇ ਨਾਲ ਖੜ੍ਹੇ ਸਨ, ਮੈਂ ਦੇਖ ਸਕਦਾ ਸੀ ਕਿ ਉਹ ਪਹਿਲਾਂ ਤੋਂ ਹੀ ਅੱਥਰੂ ਵਹਾ ਰਹੇ ਸਨ।”