Welcome to Canadian Punjabi Post
Follow us on

01

July 2025
 
ਮਨੋਰੰਜਨ

ਸਯਾਨੀ ਨੇ ਬਦਲਿਆ ਰੂਪ

June 22, 2022 04:24 PM

ਸਯਾਨੀ ਗੁਪਤਾ ਨੂੰ ‘ਮਾਰਗਰਿਟਾ ਵਿਦ ਸਟਰਾਅ', ‘ਆਰਟੀਕਲ 15’ ਅਤੇ ‘ਜੌਲੀ ਐੱਲ ਐੱਲ ਬੀ' ਵਰਗੀਆਂ ਫਿਲਮਾਂ ਵਿੱਚ ਕਾਫੀ ਪਸੰਦ ਕੀਤਾ ਗਿਆ, ਪਰ ਉਸ ਨੂੰ ਅਸਲੀ ਪਛਾਣ ਤੇ ਪ੍ਰਸਿੱਧੀ ‘ਇਨਸਾਈਡ ਏਜ’ ਅਤੇ ‘ਫੋਰ ਮੋਰ ਸ਼ਾਟਸ ਪਲੀਜ਼’ ਵਰਗੀ ਵੈੱਬ ਸੀਰੀਜ਼ ਨਾਲ ਮਿਲੀ। ‘ਫੋਰ ਮੋਰ ਸ਼ਾਟਸ ਪਲੀਜ਼’ ਵਿੱਚ ਉਸ ਨੇ ਮਿਲਿੰਦ ਸੋਮਨ ਨਾਲ ਕੰਮ ਕੀਤਾ ਅਤੇ ਉਸ ਨਾਲ ਸ਼ੂਟ ਕੀਤੇ ਆਪਣੇ ਸੀਨ ਵਿੱਚ ਬੋਲਡਨੈੱਸ ਨਾਲ ਉਹ ਚਰਚਾ ਵਿੱਚ ਰਹੀ। ਇਸ ਬੋਲਡ ਅਵਤਾਰ ਦੇ ਉਲਟ ਉਹ ਆਪਣੀ ਨਵੀਂ ਫਿਲਮ ਵਿੱਚ ਵੱਖਰੇ ਅਵਤਾਰ ਵਿੱਚ ਨਜ਼ਰ ਆਉਣ ਵਾਲੀ ਹੈ।ਜਲਦੀ ਹੀ ਪੰਕਜ ਤਿ੍ਰਪਾਠੀ ਨਾਲ ਉਸ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਸ਼ੇਰਦਿਲ : ਦਿ ਪੀਲੀਭੀਤ ਸਾਗਾ’ ਆਵੇਗੀ। ਇਸ ਦੇ ਪੋਸਟਰ ਵਿੱਚ ਸ਼ੇਰ ਦੀ ਅੱਖ ਵਿੱਚ ਪੰਕਜ ਦੀ ਤਸਵੀਰ ਨਜ਼ਰ ਆਈ ਸੀ, ਜੋ ਫਿਲਮ ਦੀ ਕਹਾਣੀ ਵੱਲ ਇਸ਼ਾਰਾ ਕਰਦੀ ਹੈ। ਉਥੇ ਪਿੱਛੇ ਜਿਹੇ ਸਯਾਨੀ ਨੇ ਇਸ ਫਿਲਮ ਨਾਲ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਫੋਟੋ ਪੋਸਟ ਕੀਤੀ ਜਿਸ ਨੂੰ ਵੇਖਣ ਤੋਂ ਬਾਅਦ ਉਸ ਦੇ ਫੈਨਜ਼ ਕਹਿਣ ਲੱਗੇ ਕਿ ਆਪਣੇ ਇਸ ਨਵੇਂ ਅਵਤਾਰ ਵਿੱਚ ਤਾਂ ਉਹ ਪਛਾਣ ਵਿੱਚ ਹੀ ਨਹੀਂ ਰਹੀ।
ਆਪਣੇ ਚਰਿੱਤਰ ਨੂੰ ਦੁਨੀਆ ਅੱਗੇ ਪੇਸ਼ ਕਰਦੇ ਹੋਏ ਉਸ ਨੇ ਲਿਖਿਆ, ‘ਮਿਲੋ ਲੱਜੋ ਨੂੰ! ਗੰਗਾਰਾਮ ਦੀ ਬਿਹਤਰ ਅਤੇ ਸੁਲਝੀ ਹੋਈ ਜੀਵਨਸਾਥੀ। ਗੰਗਾਰਾਮ ਨੂੰ ਗਏ ਨੌਂ ਦਿਨ ਹੋ ਗਏ। ਕੀ ਉਹ ਵਾਪਸ ਆਵੇਗਾ? ਇਹ ਜਾਨਣ ਲਈ ਸਿਨੇਮਾਘਰਾਂ ਵਿੱਚ ‘ਸ਼ੇਰਦਿਲ-ਦਿ ਪੀਲੀਭੀਤ ਸਗਾ ਦੇਖੋ।”ਫਿਲਮ ਵਿੱਚ ਸ਼ਹਿਰੀਕਰਨ ਕਾਰਨ ਘਟਦੇ ਜਾਂਦੇ ਜੰਗਲ ਅਤੇ ਉਸ ਦੇ ਕਾਰਨ ਵਧਦੀਆਂ ਸਮੱਸਿਆਵਾਂ ਦੇ ਨਾਲ ਮਨੁੱਖ-ਪਸ਼ੂ ਸੰਘਰਸ਼ ਤੇ ਗਰੀਬੀ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਦੀ ਕਹਾਣੀ ਜੰਗਲ ਦੇ ਕਿਨਾਰੇ ਵੱਸੇ ਪਿੰਡ ਦੇ ਲੋਕਾਂ ਦੀ ਹੈ ਜਿਨ੍ਹਾਂ ਨੂੰ ਰੋਜ਼ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣ ਕਰਨਾ ਪੈਂਦਾ ਹੈ। ਇਸ ਫਿਲਮ ਦੇ ਇਲਾਵਾ ਸਯਾਨੀ ਕੋਲ ਹਰਮਨ ਬਵੇਜਾ ਦੀ ਅਗਲੀ ਫਿਲਮ ਵੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!