Welcome to Canadian Punjabi Post
Follow us on

29

March 2024
 
ਮਨੋਰੰਜਨ

‘ਘੂਮਰ’ ਬਾਇਓਪਿਕ ਨਹੀਂ, ਓਰੀਜਨਲ ਫਿਲਮ ਹੈ : ਸਿਆਮੀ ਖੇਰ

June 19, 2022 05:43 PM

ਕਲਾਕਾਰ ਨੂੰ ਜੇ ਆਪਣੀ ਪਸੰਦੀਦਾ ਚੀਜ਼ਾਂ ਕੈਮਰੇ ਸਾਹਮਣੇ ਕੰਮ ਦੇ ਤੌਰ ਉੱਤੇ ਕਰਨ ਨੂੰ ਮਿਲਣ ਤਾਂ ਉਤਸ਼ਾਹ ਵਧ ਜਾਂਦਾ ਹੈ। ਫਿਲਮ ‘ਮਿਰਜ਼ਿਆ’ ਦੀ ਅਭਿਨੇਤਰੀ ਸਿਆਮੀ ਖੇਰ ਐਕਟਿੰਗ ਦੇ ਨਾਲ ਕ੍ਰਿਕਟ ਵਿੱਚ ਕਾਫੀ ਦਿਲਚਸਪੀ ਰੱਖਦੀ ਹੈ। ਆਰ ਬਾਲਕੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਅਗਲੀ ਫਿਲਮ ‘ਘੂਮਰ’ ਵਿੱਚ ਉਹ ਕ੍ਰਿਕਟਰ ਬਣੇਗੀ। ਉਸਦੇ ਨਾਲ ਅਭਿਸ਼ੇਕ ਬੱਚਨ ਮੁੱਖ ਭੂਮਿਕਾ ਵਿੱਚ ਹੋਣਗੇ। ਇਹ ਫਿਲਮ ਅਸਲ ਅਥਲੀਟ ਦੇ ਜੀਵਨ ਤੋਂ ਪ੍ਰੇਰਿਤ ਹੈ। ਇਸ ਬਾਰੇ ਵਿੱਚ ਗੱਲਬਾਤ ਦੌਰਾਨ ਸਿਆਮੀ ਨੇ ਦੱਸਿਆ, ‘ਸਾਡੀ ਫਿਲਮ ਕੋਈ ਬਾਇਓਪਿਕ ਨਹੀਂ, ਇਹ ਓਲੰਪਿਕਸ ਖੇਡਾਂ ਵਿੱਚ ਦੋ ਸੋਨ ਤਮਗੇ ਜਿੱਤ ਚੁੱਕੀ ਹੰਗਰੀ ਦੇ ਸ਼ੂਟਰ ਕਰੋਲੀ ਤਾਕਾਸ ਦੇ ਜੀਵਨ ਤੋਂ ਪ੍ਰੇਰਤ ਹੈ। ਸਾਡੀ ਫਿਲਮ ਭਾਵੇ ਇੱਕ ਅਥਲੀਟ ਦੇ ਜੀਵਨ ਤੋਂ ਪ੍ਰੇਰਿਤ ਹੈ, ਪਰ ਇਹ ਪੂਰੀ ਤਰ੍ਹਾਂ ਓਰੀਜਨਲ ਕਹਾਣੀ ਹੈ।’
ਕਿਰਦਾਰ ਦੀ ਤਿਆਰੀ ਬਾਰੇ ਸਿਆਮੀ ਦਾ ਕਹਿਣਾ ਹੈ, ‘‘ਮੈਂ ਸਕੂਲ ਦੇ ਦਿਨਾਂ ਤੋਂ ਕ੍ਰਿਕਟ ਖੇਡਦੀ ਆਈ ਹਾਂ ਅਤੇ ਮੈਂ ਪੇਸ਼ੇਵਰ ਤੌਰ ਵੀ ਕ੍ਰਿਕਟ ਖੇਡੀ ਹੈ। ਇਸ ਲਈ ਇਸ ਕਿਰਦਾਰ ਦੀ ਤਿਆਰੀ ਮੇਰੇ ਲਈ ਮਜ਼ੇਦਾਰ ਰਹੀ। ਹਰ ਦਿਨ ਸਵੇਰੇ ਉਠਣਾ ਅਤੇ ਫਿਲਮ ਦੀ ਤਿਆਰੀ ਲਈ ਕ੍ਰਿਕਟ ਖੇਡਣਾ ਮੇਰੇ ਲਈ ਇੱਕ ਸੁਫਨੇ ਦੀ ਤਰ੍ਹਾਂ ਸੀ। ਜਦ ਮੈਂ ਅਸ਼ਵਨੀ ਅਈਅਰ ਤਿਵਾੜੀ ਦੀ ਵੈਬ ਸੀਰੀਜ਼ ‘ਫਾਡੂ’ ਦੀ ਸ਼ੂਟਿੰਗ ਕਰ ਰਹੀ ਸੀ, ਤਦ ਵੀ ਮੈਂ ਕ੍ਰਿਕਟ ਦੀ ਪ੍ਰੈਕਟਿਸ ਨਹੀਂ ਛੱਡੀ ਸੀ। ਕਈ ਮਸ਼ਹੂਰ ਕ੍ਰਿਕਟਰ ਮੇਰੇ ਦੋਸਤ ਹਨ, ਇਸ ਕਿਰਦਾਰ ਲਈ ਮੈਂ ਉਨ੍ਹਾਂ ਤੋਂ ਵੀ ਸਲਾਹ ਲਈ। ਸਾਬਕਾ ਕ੍ਰਿਕਟਰ ਮੁਰਲੀ ਕਾਰਤਿਕ ਨੇ ਮੈਨੂੰ ਆਪਣੀ ਤਕਨੀਕ ਵਿੱਚ ਕੁਝ ਬਦਾਲਅ ਕਰਨ ਵਿੱਚ ਮਦਦ ਕੀਤੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ