Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਲੰਮੀਆਂ ਦੌੜਾਂ ਦਾ ਲਾਸਾਨੀ ਅਥਲੀਟ ਹਰੀ ਚੰਦ

June 15, 2022 04:21 PM

-ਨਵਦੀਪ ਸਿੰਘ ਗਿੱਲ
ਹਰੀ ਚੰਦ ਦੇ ਤੁਰ ਜਾਣ ਨਾਲ ਭਾਰਤੀ ਅਥਲੈਟਿਕਸ ਨੇ ਆਪਣਾ ਵੱਡਾ ਅਥਲੀਟ ਗੁਆ ਲਿਆ। ਉਹ ਲੰਮੀ ਦੂਰੀ ਦੀਆਂ ਦੌੜਾਂ ਦਾ ਮਹਾਨ ਅਥਲੀਟ ਸੀ, ਜਿਸ ਨੇ ਓਲੰਪਿਕ, ਏਸ਼ਿਆਈ ਖੇਡਾਂ ਤੱਕ ਸੁਨਹਿਰੀ ਪੈੜਾਂ ਛੱਡੀਆਂ। ਉਸ ਨੇ ਦੋ ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਇੱਕ ਏਸ਼ਿਆਈ ਖੇਡਾਂ ਵਿੱਚ ਸੋਨੇ ਦੇ ਦੋ ਤਮਗੇ ਜਿੱਤੇ। ਏਸ਼ਿਆਈ ਚੈਂਪੀਅਨ ਹਰੀ ਚੰਦ ਦੇ ਨਾਂਅ ਏਸ਼ਿਆਈ ਅਤੇ ਭਾਰਤ ਦਾ ਰਿਕਾਰਡ ਵੀ ਦਰਜ ਰਿਹਾ। ਲੰਮੀ ਦੂਰੀ ਵਿੱਚ ਉਹ ਭਾਰਤੀ ਅਥਲੈਟਿਕਸ ਇਤਿਹਾਸ ਦੇ ਸਿਖਰਲੇ ਅਥਲੀਟਾਂ ਵਿੱਚੋਂ ਮੋਹਰੀ ਸੀ।
12 ਜੂਨ ਦੀ ਸ਼ਾਮ ਨੂੰ 69 ਸਾਲਾਂ ਦੇ ਹਰੀ ਚੰਦ ਨੇ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਸ ਦੇ ਤੁਰ ਜਾਣ ਪਿੱਛੋਂ ਉਸ ਬਾਰੇ ਜਾਣਕਾਰੀ ਲੈਣ ਲਈ ਬਹੁਤ ਖੇਡ ਪ੍ਰੇਮੀ ਉਤਸੁਕ ਹੋਏ। ਜਦੋਂ ਉਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਹੋਇਆ ਤਾਂ ਖੇਡ ਪ੍ਰੇਮੀਆਂ ਦੇ ਮੂੰਹੋਂ ਆਪ ਮੁਹਾਰੇ ਹਰੀ ਚੰਦ ਦੀ ਮਹਾਨਤਾ ਨੂੰ ਸਿਜਦਾ ਕੀਤਾ ਗਿਆ। ਦੇਸ਼ ਦੇ ਮਹਾਨ ਅਥਲੀਟ ਗੁਰਚਰਨ ਸਿੰਘ ਰੰਧਾਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅੱਜ ਉਨ੍ਹਾਂ ਮਹਾਨ ਅਥਲੀਟ ਤੇ ਬਿਹਤਰ ਇਨਸਾਨ ਗੁਆ ਲਿਆ ਹੈ, ਜਿਸ ਦੀਆਂ ਪ੍ਰਾਪਤੀਆਂ ਬਦਲੇ ਉਹ ਪਦਮਸ੍ਰੀ ਦਾ ਹੱਕਦਾਰ ਸੀ, ਪਰ ਉਸ ਨੂੰ ਇਹ ਸਨਮਾਨ ਨਹੀਂ ਮਿਲਿਆ। ਭਰਤੀ ਅਥਲੈਟਿਕਸ ਫੈਡਰੇਸ਼ਨ, ਪੰਜਾਬ ਦੇ ਮੁੱਖ ਮੰਤਰੀ, ਖੇਡ ਮੰਤਰੀ ਅਤੇ ਦੇਸ਼ ਦੇ ਵੱਡੇ ਖਿਡਾਰੀਆਂ ਦੇ ਉਸ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਘਟਾਵਾ ਕੀਤਾ ਹੈ।
ਹਰੀ ਚੰਦ ਦਾ ਜਨਮ ਪਹਿਲੀ ਅਪ੍ਰੈਲ 1963 ਨੂੰ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਘੋੜੇਵਾਹਾ ਵਿਖੇ ਹੋਇਆ। ਉਸ ਦਾ ਬਾਜ਼ੀਗਰ ਦਾਦਾ ਕਮਾਲ ਦੀ ਬਾਜ਼ੀ ਪਾਉਂਦਾ ਸੀ ਜਿਸ ਦੀ ਪੱਟੜੀ ਦੀ ਛਾਲ ਸਭ ਤੋਂ ਮਸ਼ਹੂਰ ਸੀ। ਹਰੀ ਚੰਦ ਦਾ ਪਿਤਾ ਜੱਗੂ ਰਾਮ ਉਸ ਵੇਲੇ ਡੇਢ ਕੁ ਸਾਲ ਦਾ ਸੀ, ਜਦੋਂ ਉਸ ਦੇ ਦਾਦੇ ਦਾ ਦਿਹਾਂਤ ਹੋ ਗਿਆ। ਹਰੀ ਚੰਦ ਦੇ ਪਿਤਾ ਉੱਤੇ ਛੋਟੀ ਉਮਰੇ ਘਰ ਦੀ ਕਬੀਲਦਾਰੀ ਦਾ ਬੋਝ ਪੈ ਜਾਣ ਨਾਲ ਉਸ ਦੀਆਂ ਖਿਡਾਰੀ ਬਣਨ ਦੀਆਂ ਰੀਝਾਂ ਧਰੀਆਂਰਹਿ ਗਈਆਂ। ਹਰੀ ਚੰਦ ਦੇ ਪਿਤਾ ਨੇ ਆਪਣਾ ਸੁਫਨਾ ਪੁੱਤਰ ਵਿੱਚ ਪੂਰਾ ਕੀਤਾ। ਸ਼ੁਰੂ ਵਿੱਚ ਉਸ ਨੂੰ ਪਹਿਲਵਾਨੀ ਵੱਲ ਲਾਇਆ, ਪਰ ਉਸ ਦਾ ਰੁਝਾਨ ਅਥਲੈਟਿਕਸ ਵੱਲ ਰਿਹਾ। ਪਿੰਡ ਦਾ ਹੀ ਅਥਲੀਟ ਨਵਾਬ ਸਿੰਘ ਉਸ ਦਾ ਆਦਰਸ਼ ਸੀ।
ਹਰੀ ਚੰਦ ਨੇ ਨੇੜਲੇ ਪਿੰਡ ਕੰਧਾਲਾ ਜੱਟਾਂ ਦੇ ਬੀ ਐੱਸ ਡੀ ਹਾਈ ਸਕੂਲ ਤੋਂ ਮੁੱਢਲੀ ਪੜ੍ਹਾਈ ਕੀਤੀ। ਉਹ 800 ਮੀਟਰ, 1500 ਮੀਟਰ ਅਤੇ ਲੰਮੀ ਛਾਲ ਵਿੱਚ ਜ਼ਿਲਾ ਪੱਧਰ ਉੱਤੇ ਪਹਿਲਾ ਸਥਾਨ ਹਾਸਲ ਕਰ ਗਿਆ। 1970 ਵਿੱਚ ਉਸ ਨੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ 3000 ਮੀਟਰ ਦੌੜ ਜਿੱਤੀ। 1972 ਵਿੱਚ ਜੈਪੁਰ ਵਿੱਚ ਹੋਈਆਂ ਕੌਮੀ ਦਿਹਾਤੀ ਖੇਡਾਂ ਵਿੱਚ ਉਸ ਨੇ 5000 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਸੀ ਆਰ ਪੀ ਐਫ ਵਿੱਚ ਉਹ ਹੈੱਡ ਕਾਂਸਟੇਬਲ ਭਰਤੀ ਹੋ ਗਿਆ। ਸ਼ੁਰੂ ਵਿੱਚ ਸੀ ਆਰ ਪੀ ਐੱਫ ਦੀ ਰੰਗਰੂਟੀ ਕਰ ਕੇ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਜਿਸ ਕਾਰਨ ਉਸ ਦੀ ਭਰਤੀ ਉੱਤੇ ਸ਼ੱਕ ਕੀਤਾ ਜਾਂਦਾ ਰਿਹਾ। ਇੱਕ ਸਾਲ ਬਾਅਦ ਉਹ ਸੀ ਆਰ ਪੀ ਐੱਫ ਵਿੱਚ ਤੀਜੇ ਨੰਬਰ ਉਤੇ ਆ ਗਿਆ। ਜੇ ਐੱਸ ਸੈਣੀ ਅਤੇ ਜਗਮੋਹਨ ਸਿੰਘ ਜਿਹੇ ਪਾਰਖੂ ਕੋਚਾਂ ਨੇ ਹਰੀ ਚੰਦ ਦੇ ਕੁਦਰਤੀ ਗੁਣਾਂ ਨੂੰ ਦੇਖਦਿਆਂ ਉਸ ਨੂੰ ਹੀਰੇ ਵਾਂਗ ਤਰਾਸ਼ਿਆ।1974 ਵਿੱਚ ਹਰੀ ਚੰਦ ਦੀ ਗੁੱਡੀ ਚੜ੍ਹਨੀ ਸ਼ੁਰੂ ਹੋ ਗਈ, ਜਦੋਂ ਉਸ ਨੇ ਆਲ ਇੰਡੀਆ ਪੁਲਸ ਖੇਡਾਂ ਵਿੱਚ 10000 ਮੀਟਰ ਦੌੜ ਵਿੱਚ ਤੀਹ ਮਿੰਟ 41 ਸੈਕਿੰਡ ਦੇ ਸਮੇਂ ਨਾਲ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗਾ ਜਿੱਤਿਆ। ਇਸੇ ਸਾਲ ਉਸ ਨੇ ਨੈਸ਼ਨਲਓਪਨ ਮੀਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਸਾਲ 1975 ਵਿੱਚ ਹਰੀ ਚੰਦ ਨੇ ਆਲ ਇੰਡੀਆ ਪੁਲਸ ਮੀਟ ਵਿੱਚ 1500 ਮੀਟਰ, 5000 ਮੀਟਰ ਤੇ 1000 ਮੀਟਰ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ।
ਸਿਓਲ ਵਿੱਚ ਏਸ਼ੀਅਨ ਟਰੈਕ ਐਂਡ ਫੀਡ ਮੀਟ ਵਿੱਚ ਪਹਿਲੀ ਵਾਰ ਹਿੱਸਾ ਲੈਂਦਿਆਂ ਹਰੀ ਚੰਦ ਨੇ 10000 ਮੀਟਰ ਦੌੜ ਵਿੱਚ 29 ਮਿੰਟ ਤੇ 12 ਸੈਕਿੰਡ ਦੇ ਸਮੇਂ ਨਾਲ ਨਵਾਂ ਏਸ਼ਿਆਈ ਰਿਕਰਾਡ ਬਣਾਉਂਦਿਆਂ ਸੋਨੇ ਦਾ ਤਮਗਾ ਜਿੱਤਿਆ। ਇਸੇ ਦੌੜ ਵਿੱਚ ਹਰੀ ਚੰਦ ਨੇ ਉਸ ਵੇਲੇ ਭਾਰਤ ਦੇ ਵੱਡੇ ਅਥਲੀਟ ਸ਼ਿਵਨਾਥ ਨੂੰ ਹਰਾਇਆ ਜਿਸ ਤੋਂ ਬਾਅਦ ਲੰਮੀਆਂ ਦੌੜਾਂ ਵਿੱਚ ਉਹ ਭਾਰਤ ਦਾ ਮੋਹਰੀ ਅਥਲੀਟ ਬਣ ਗਿਆ। 5000 ਮੀਟਰ ਦੌੜ ਵਿੱਚ ਉਸ ਨੇ 14 ਮਿੰਟ ਤੇ 24 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ ਅਤੇ ਵਾਪਸੀ ਉਤੇ ਸੀ ਆਰ ਪੀ ਐਫ ਨੇ ਉਸ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ। ਸਾਲ 1976 ਵਿੱਚ ਆਲ ਇੰਡੀਆ ਪੁਲਸ ਖੇਡਾਂ ਵਿੱਚ ਉਸ ਨੇ 1500, 5000 ਤੇ 1000 ਮੀਟਰ ਦੌੜ ਵਿੱਚ ਨਵੇਂ ਰਿਕਾਰਡ ਬਣਾਉਂਦਿਆਂ ਸੋਨੇ ਦੇ ਤਮਗੇ ਜਿੱਤੇ। 1976 ਵਿੱਚ ਮਾਂਟਰੀਅਲ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ। ਸ਼ਿਵਨਾਥ ਨੇ ਆਪਣਾ ਈਵੈਂਟ ਬਦਲ ਕੇ ਮੈਰਾਥਨ ਦੌੜਨੀ ਸ਼ੁਰੂ ਕੀਤੀ। ਮਾਂਟਰੀਅਲ ਓਲੰਪਿਕਸ ਵਿੱਚ ਹਰੀ ਚੰਦ ਨੇ 28 ਮਿੰਟ 48.72 ਸੈਕਿੰਡ ਸਮਾਂ ਕੱਢ ਕੇ ਨਵਾਂ ਏਸ਼ੀਅਨ ਤੇ ਕੌਮੀ ਰਿਕਾਰਡ ਬਣਾਇਆ। ਨੈਸ਼ਨਲ ਰਿਕਾਰਡ 32 ਸਾਲ ਤੱਕ ਉਸ ਦੇ ਨਾਂਅ ਰਿਹਾ।1978 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਭਾਰਤੀ ਖੇਡ ਦਲ ਦੇ ਲਿਹਾਜ਼ ਨਾਲ ਹਰੀ ਚੰਦ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਹਨ। ਹਰੀ ਚੰਦ ਨੇ 5000 ਤੇ 1000 ਮੀਟਰ ਦੋਵਾਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਬੈਂਕਾਕ ਵਿਖੇ ਭਾਰਤ ਨੇ 11 ਸੋਨੇ ਦੇ ਤਮਗੇ ਜਿੱਤੇ ਸਨ, ਜਿਨ੍ਹਾਂ ਵਿੱਚੋਂ ਇਕੱਲੇ ਅਥਲੈਟਿਕਸ ਵਿੱਚ ਅੱਠ ਸੋਨ ਤਮਗੇ ਸਨ। ਹਰੀ ਚੰਦ ਇਕਲੌਤਾ ਭਾਰਤੀ ਅਥਲੀਟ ਸੀ ਜਿਸ ਨੇ ਦੋਹਰਾ ਸੋਨ ਤਮਗਾ ਜਿੱਤਿਆ। 1980 ਵਿੱਚ ਮਾਸਕੋ ਵਿਖੇ ਹਰੀ ਚੰਦ ਨੇ ਦੂਜੀ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।
ਹਰੀ ਚੰਦ ਦੀ ਆਮ ਦਿਨਾਂ ਵਿੱਚ ਨਬਜ਼ ਇੱਕ ਮਿੰਟ ਵਿੱਚ 32 ਤੋਂ 35 ਵਾਰ ਚੱਲਦੀ ਸੀ ਤੇ ਉਹ ਇਕਹਿਰੇ ਸਰੀਰ ਦਾ ਹੋਣ ਕਾਰਨ ਹਰ ਕੋਈ ਉਸ ਨੂੰ ਬਿਮਾਰ ਸਮਝ ਬੈਠਦਾ ਸੀ। ਹਰੀ ਚੰਦ ਨੇ ਆਪਣੀ ਖੇਡ ਨਾਲ ਸਾਬਤ ਕੀਤਾ ਕਿ ਉਹ ਹਲਕੇ ਸਰੀਰ ਦਾ ਲਾਸਾਨੀ ਅਥਲੀਟ ਸੀ।ਹਰੀ ਚੰਦ ਸੀ ਆਰ ਪੀ ਐੱਫ ਵਿੱਚ ਡਿਪਟੀ ਕਮਾਂਡੈਂਟ ਰਿਟਾਇਰ ਹੋਇਆ। ਭਾਰਤ ਸਰਕਾਰ ਨੇ ਉਸ ਨੂੰ ਖੇਡ ਪ੍ਰਾਪਤੀਆਂ ਬਦਲੇ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। ਹਰੀ ਚੰਦ ਦਾ ਨਾਂਅ ਲੰਮੀਆਂ ਦੌੜਾਂ ਵਿੱਚ ਭਾਰਤ ਦੇ ਸਿਖਰਲੇ ਅਥਲੀਟਾਂ ਵਿੱਚ ਸ਼ੁਮਾਰ ਹੋ ਗਿਆ। ਭਾਰਤ ਸਰਕਾਰ ਨੇ ਉਸ ਦੇ ਦੌੜਦੇ ਦੀ ਡਾਕ ਟਿਕਟ ਵੀ ਜਾਰੀ ਕੀਤੀ। ਅੱਜ ਉਸ ਦੇ ਤੁਰ ਜਾਣ ਨਾਲ ਅਥਲੈਟਿਕਸ ਖੇਡ ਨੂੰ ਵੱਡਾ ਘਾਟਾ ਪਿਆ। ਹਰੀ ਚੰਦ ਦੇ ਪਰਵਾਰ ਵਿੱਚ ਉਸ ਦੀ ਪਤਨੀ, ਦੋ ਪੁੱਤਰ ਅਤੇ ਇੱਕ ਧੀ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’