Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਹਵਾ ਦਾ ਰੁਖ਼ ਪੀਸੀ ਪਾਰਟੀ ਵੱਲ

May 24, 2022 10:58 PM

ਓਨਟਾਰੀਓ, 24 ਮਈ (ਪੋਸਟ ਬਿਊਰੋ) : ਅਗਲੇ ਹਫਤੇ ਓਨਟਾਰੀਓ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਜੇ ਵੀ ਅੱਗੇ ਚੱਲ ਰਹੀ ਹੈ।
ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਤੈਅਸ਼ੁਦਾ ਵੋਟਰਜ਼ ਦਰਮਿਆਨ ਟੋਰੀਜ਼ ਦੀ ਲੀਡ ਬਰਕਰਾਰ ਹੈ ਜਦਕਿ ਦੂਜੀ ਥਾਂ ਲਈ ਐਨਡੀਪੀ ਤੇ ਲਿਬਰਲਾਂ ਦਰਮਿਆਨ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਤਾਜ਼ਾ ਸਰਵੇਖਣ ਅਨੁਸਾਰ 37·3 ਫੀ ਸਦੀ ਵੋਟਰਾਂ ਵੱਲੋਂ ਪੀਸੀ ਪਾਰਟੀ ਲਈ ਵੋਟ ਪਾਉਣ ਦਾ ਇਰਾਦਾ ਪ੍ਰਗਟਾਇਆ ਗਿਆ ਜੋਕਿ ਪਿਛਲੇ ਹਫਤੇ ਕਰਵਾਏ ਗਏ ਸਰਵੇਖਣ ਵਿੱਚ 36·1 ਫੀ ਸਦੀ ਨਾਲੋਂ ਤੇ ਉਸ ਤੋਂ ਪਿਛਲੇ ਹਫਤੇ ਕਰਵਾਏ ਗਏ ਸਰਵੇਖਣ ਦੇ 35·4 ਫੀ ਸਦੀ ਨਤੀਜਿਆਂ ਨਾਲੋਂ ਕਿਤੇ ਜਿ਼ਆਦਾ ਹੈ।
28 ਫੀ ਸਦੀ ਵੋਟਰਾਂ ਨੇ ਲਿਬਰਲਾਂ ਲਈ ਵੋਟ ਭੁਗਤਾਉਣ ਦੀ ਇੱਛਾ ਪ੍ਰਗਟਾਈ ਜਦਕਿ ਐਨਡੀਪੀ ਦੀ ਐਂਡਰੀਆ ਹੌਰਵਥ ਪਿਛਲੇ ਹਫਤੇ ਕਰਵਾਏ ਗਏ ਸਰਵੇਖਣ ਦੇ ਮੁਕਾਬਲੇ ਤਿੰਨ ਅੰਕ ਹੋਰ ਹਾਸਲ ਕਰਕੇ 23·2 ਫੀ ਸਦੀ ਨਾਲ ਤੇਜੀ ਨਾਲ ਅੱਗੇ ਵੱਧ ਰਹੀ ਹੈ। ਗ੍ਰੀਨ ਪਾਰਟੀ 6·3 ਫੀ ਸਦੀ ਅੰਕਾਂ ਨਾਲ ਚੌਥੇ ਸਥਾਨ ਉੱਤੇ ਹੈ। ਜੀਟੀਏ ਵਿੱਚ ਮੁਕਾਬਲਾ ਕਾਫੀ ਫਸਵਾਂ ਹੈ। ਇੱਥੇ ਟੋਰੀਜ਼ ਲਿਬਰਲਾਂ ਤੋਂ ਸਿਰਫ ਚਾਰ ਅੰਕਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਬਾਕੀ ਓਨਟਾਰੀਓ ਵਿੱਚ ਪਾਰਟੀ ਨੂੰ ਲਿਬਰਲਾਂ ਉੱਤੇ 15 ਅੰਕਾਂ ਦੀ ਲੀਡ ਹਾਸਲ ਹੈ।
ਆਗੂ ਵਜੋਂ ਫੋਰਡ ਨੂੰ ਵੀ ਹੋਰ ਮਕਬੂਲੀਅਤ ਹਾਸਲ ਹੋ ਰਹੀ ਹੈ। 33·8 ਫੀ ਸਦੀ ਲੋਕਾਂ ਵੱਲੋਂ ਫੋਰਡ ਨੂੰ ਆਪਣਾ ਪਸੰਦੀਦਾ ਆਗੂ ਦੱਸਿਆ ਜਾ ਰਿਹਾ ਹੈ ਜਦਕਿ ਲਿਬਰਲ ਆਗੂ ਡੈੱਲ ਡੂਕਾ ਇਸ ਮਾਮਲੇ ਵਿੱਚ 23·4 ਫੀ ਸਦੀ ਨਾਲ ਕਾਫੀ ਪਿੱਛੇ ਹਨ ਤੇ ਹੌਰਵਥ 17·5 ਫੀ ਸਦੀ ਅੰਕਾਂ ਨਾਲ ਤੀਜੇ ਸਥਾਨ ਉੱਤੇ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ