Welcome to Canadian Punjabi Post
Follow us on

30

June 2022
ਪੰਜਾਬ

ਕੰਧ ਡਿੱਗਣ ਨਾਲ ਦੋ ਔਰਤਾਂ ਦੀ ਮੌਤ, ਤਿੰਨ ਜ਼ਖ਼ਮੀ

May 24, 2022 09:23 PM

ਜਲੰਧਰ, 24 ਮਈ (ਪੋਸਟ ਬਿਊਰੋ)- ਜਲੰਧਰ ਕੈਂਟ ਥਾਣਾ ਸਦਰ ਦੇ ਪਿੰਡ ਧੀਣਾ ਵਿੱਚ ਕੱਲ੍ਹ ਰਾਤ ਮੀਂਹ ਝੱਪੜ ਹਨੇਰੀ ਕਾਰਨ ਵਾਪਰੇ ਹਾਦਸੇ ਵਿੱਚ ਤਿੰਨ ਮੰਜਿਲਾ ਨਵੀਂ ਬਣਦੀ ਇਮਾਰਤ ਦੀ ਕੰਧ ਡਿੱਗਣ ਨਾਲ ਥੱਲੇ ਆਣ ਕੇ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਪਿਉ ਅਤੇ ਦੋ ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਅਤੇ ਵੰਦਨਾ ਵਜੋਂ ਹੋਈ ਹੈ, ਜੋ ਰਿਸ਼ਤੇ ਵਿੱਚ ਨਨਾਣ ਭਰਜਾਈ ਸਨ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਧੀਣਾ ਵਿਖੇ ਤਿੰਨ ਮੰਜਿਲਾ ਬਣ ਰਹੀ ਨਵੀਂ ਇਮਾਰਤ ਦੀ ਕੰਧ ਬਣਾਈ ਗਈ ਸੀ ਤੇ ਨਾਲ ਵਾਲੇ ਘਰ ਦੀ ਛੱਤ ਉੱਤੇ ਇਹ ਸਾਰਾ ਪਰਵਾਰ ਸੁੱਤਾ ਸੀ। ਰਾਤ ਇੱਕ ਵਜੇ ਦੇ ਕਰੀਬ ਆਏ ਮੀਂਹ ਝੱਖੜ ਕਾਰਨ ਇਮਾਰਤ ਦੀ ਕੰਧ ਸੁੱਤੇ ਪਏ ਪਰਵਾਰ ਉੱਤੇ ਡਿੱਗ ਗਈ। ਦੋਵਾਂ ਔਰਤਾਂ ਦੀ ਮੌਕੇ ਉੱਤੇ ਮੌਤ ਹੋ ਗਈ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਹਾਈ ਕੋਰਟ ਨੇ ਕਿਹਾ: ਪੰਜਾਬ ਸਰਕਾਰ ਠੇਕੇ ਬੇਸ਼ੱਕ ਅਲਾਟਮੈਂਟ ਕਰ ਲਵੇ, ਅਦਾਲਤੀ ਫ਼ੈਸਲੇ ਉੱਤੇ ਨਿਰਭਰ ਕਰਨਗੇ ਪਿਛਲੇ ਸਾਲ ਤੋਂ ਵੱਧ ਬਿਜਲੀ ਸਪਲਾਈ ਨਾਲ ਪਾਵਰਕਾਮ ਨੇ ਰਿਕਾਰਡ ਬਣਾਇਆ ਜਾਅਲੀ ਦਸਤਾਵੇਜ਼ਾਂ ਨਾਲ ਜ਼ਮਾਨਤਾਂ ਕਰਵਾਉਣ ਵਾਲੇ ਕਾਬੂ ਕੇਬਲ ਅਪਰੇਟਰਾਂ ਨੇ ਪੰਜਾਬ ਸਰਕਾਰ ਨੂੰ 7.21 ਕਰੋੜ ਦਾ ਚੂਨਾ ਲਾ ਛੱਡਿਆ ਪਾਕਿਸਤਾਨੋਂ ਆਏ ਫੋਨ ਨਾਲ ਠੱਗਾਂ ਨੇ ਪੌਣੇ ਦੋ ਲੱਖ ਰੁਪਏ ਠੱਗ ਲਏ ਡਿਪਟੀ ਕਮਿਸ਼ਨਰ ਨੇ ਠੱਗ ਟ੍ਰੈਵਲ ਏਜੰਟਾਂ ਉੱਤੇ ਸਖਤੀ ਸ਼ੁਰੂ ਕੀਤੀ ਜਲੰਧਰ ਦੇ ਸਾਬਕਾ ਵਿਧਾਇਕ ਭੰਡਾਰੀ ਤੋਂ ਗੈਂਗਸਟਰ ਨੇ ਪੰਜ ਲੱਖ ਦੀ ਫਿਰੌਤੀ ਮੰਗੀ ਪਾਕਿ ਰਹਿੰਦੇ ਰਿੰਦਾ ਦੇ ਨਾਂਅ ਉੱਤੇ ਬਠਿੰਡਾ ਜੇਲ੍ਹ ਉਡਾਉਣ ਦੀ ਧਮਕੀ ਕੈਗ ਰਿਪੋਰਟ ਮੁਤਾਬਕ ਸਮਾਜਿਕ ਸੁਰੱਖਿਆ ਪੈਨਸ਼ਨ ਦਾ ਵੱਡਾ ਫਰਾਡ ਹੋਇਐ ਸਰੋਵਰ ਵਿੱਚ ਇਸ਼ਨਾਨ ਕਰਦੇ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ