Welcome to Canadian Punjabi Post
Follow us on

01

July 2025
 
ਮਨੋਰੰਜਨ

ਵੈੱਬ ਉੱਤੇ ਟਿਕੀਆਂ ਨਰਗਿਸ ਦੀਆਂ ਨਜ਼ਰਾਂ

May 23, 2022 04:55 PM

ਬਾਲੀਵੁੱਡ ਵਿੱਚ ਕੁਝ ਫਿਲਮਾਂ ਕਰਨ ਪਿੱਛੋਂ ਨਰਗਿਸ ਫਾਖਰੀ ਨੇ ਇੱਕ ਬ੍ਰੇਕ ਲਿਆ। ਇਸ ਤੋਂ ਬਾਅਦ ਅਮਰੀਕਾ ਅਤੇ ਕੈਨੇਡਾ ਵਿੱਚ ਲੰਬਾ ਸਮਾਂ ਬਿਤਾਉਣ ਤੋਂ ਬਾਅਦ ਉਹ ਫਿਰ ਬਾਲੀਵੁੱਡ ਵਿੱਚ ਨਜ਼ਰ ਆਉਣ ਵਾਲੀ ਹੈ। ਨਰਗਿਸ ਐਕਟਿੰਗ ਪ੍ਰਤੀ ਗੰਭੀਰ ਹੈ ਤੇ ਉਸ ਦੀਆਂ ਨਜ਼ਰਾਂ ਖਾਸ ਤੌਰ ਉੱਤੇ ਵੈਬ ਸਪੇਸ ਭਾਵ ਓ ਟੀ ਟੀ ਉੱਤੇ ਲੱਗੀਆਂ ਹੋਈਆਂ ਹਨ। ਨਰਗਿਸ ਕਹਿੰਦੀ ਹੈ ਕਿ ਸਿਨੇਮਾ ਅਤੇ ਟੀ ਵੀ ਤਾਂ ਠੀਕ ਹੈ, ਪਰ ਪਿਛਲੇ ਕੁਝ ਸਾਲਾਂ ਵਿੱਚ ਓ ਟੀ ਟੀ ਪਲੇਟਫਾਰਮ ਮਨੋਰੰਜਨ ਦਾ ਮਜ਼ਬੂਤ ਮਾਧਿਅਮ ਬਣ ਕੇ ਉਭਰਿਆ ਹੈ।ਇਹੀ ਕਾਰਨ ਹੈ ਕਿ ਅੱਜ ਇੱਥੇ ਚੰਗੇ ਕੰਟੈਂਟ ਦੀ ਭਰਮਾਰ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਹੁਣ ਸਿਤਾਰਿਆਂ ਲਈ ਜ਼ਿਆਦਾ ਬਦਲ ਉਪਲਬਧ ਹਨ। ਇੱਕ ਜ਼ਮਾਨੇ ਵਿੱਚ ਜਦੋਂ ਸਿਰਫ ਫਿਲਮਾਂ ਦਾ ਦੌਰ ਸੀ ਤਾਂ ਬਦਲ ਸੀਮਿਤ ਹੁੰਦੇ ਸਨ।
ਨਰਗਿਸ ਫਾਖਰੀਕਹਿੰਦੀ ਹੈ, ‘‘ਮੈਨੂੰ ਵੈੱਬ ਉੱਤੇ ਚੰਗੇ ਆਫਰ ਦੀ ਉਡੀਕ ਹੈ। ਜਦੋਂ ਮੈਂ ਅਮਰੀਕਾ ਵਿੱਚ ਸੀ ਤਾਂ ਮੈਂ ਸੁਣਿਆ ਸੀ ਕਿ ਬਾਲੀਵੁੱਡ ਦਾ ਓ ਟੀ ਟੀ ਸੈਕਟਰ ਕਾਫੀ ਵਿਕਾਸ ਕਰ ਰਿਹਾ ਹੈ ਤੇ ਇੱਥੇ ਕਾਫੀ ਚੰਗੇ ਇੰਡੀਅਨ ਵੈਬ ਸ਼ੋਅ ਬਣ ਰਹੇ ਹਨ। ਚੰਗੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ ਤਾਂ ਇਨ੍ਹਾਂ ਨੂੰ ਕਰਨ ਵਿੱਚ ਬੁਰਾਈ ਨਹੀਂ।” ਉਸ ਨੂੰ ਪੂਰੀ ਆਸ ਹੈ ਕਿ ਜਲਦੀ ਹੀ ਕੋਈ ਚੰਗਾ ਰੋਲ ਉਸ ਨੂੰ ਜ਼ਰੂਰ ਆਫਰ ਹੋਵੇਗਾ ਅਤੇ ਉਹ ਵੈੱਬ ਸੀਰੀਜ਼ ਵਿੱਚ ਨਜ਼ਰ ਆਏਗੀ। ਨਰਗਿਸ ਬਾਲੀਵੁੱਡ ਬਾਰੇ ਇਹ ਵੀ ਕਹਿੰਦੀ ਹੈ, ‘‘ਮੈਨੂੰ ਹਮੇਸ਼ਾ ਖੁਦ ਲਈ ਕੰਮ ਕਰਨਾ ਪਸੰਦ ਹੈ, ਪਰ ਮੈਨੂੰ ਅਹਿਸਾਸ ਹੈ ਕਿ ਮੈਂ ਬਹੁਤ ਵੱਡੀ ਮੂਰਖ ਸੀ, ਕਿਉਂਕਿ ਮੈਂ ਕਦੇ ਆਪਣੇ ਕੰਮ ਦਾ ਪ੍ਰਚਾਰ ਨਹੀਂ ਕੀਤਾ। ਹਰ ਕਿਸੇ ਦੇ ਪਿੱਛੇ ਅਸਲ ਵਿੱਚ ਵੱਡੀ ਟੀਮ ਹੁੰਦੀ ਹੈ, ਇੱਕ ਪੀ ਆਰ ਮਸ਼ੀਨ। ਮੈਨੂੰ ਅਹਿਸਾਸ ਹੋਇਆ ਕਿ ਮੈਂ ਬਹੁਤ ਸ਼ਰਮੀਲੀ ਸੀ।” ਉਸ ਦਾ ਕਹਿਣਾ ਹੈ ਕਿ ਭਾਰਤ ਵਿੱਚ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕਰਨਾ ਬਹੁਤ ਵੱਡੀ ਗੱਲ ਹੈ। ਸਾਲ 2015 ਵਿੱਚ ਉਸ ਨੇ ਹਾਲੀਵੁੱਡ ਫਿਲਮ ‘ਸਪਾਈ' ਵਿੱਚ ਕੰਮ ਕੀਤਾ ਸੀ। ਉਸ ਨੇ ਇਸ ਬਾਰੇ ਬਹੁਤੀ ਗੱਲ ਨਹੀਂ ਕੀਤੀ ਸੀ। ਉਹ ਕਹਿੰਦੀ ਹੈ, ‘‘ਇਹ ਏ ਲਿਸਟ ਕਲਾਕਾਰਾਂ ਨਾਲ ਇੱਕ ਵੱਡੀ ਫਿਲਮ ਸੀ। ਇਸ ਦਾ ਪ੍ਰੀਮੀਅਰ ਇੱਕ ਵੱਡਾ ਰੈੱਡ ਕਾਰਪੈੱਟ ਈਵੈਂਟ ਸੀ, ਮੈਨੂੰ ਮੂਵੀ ਐਵਾਰਡਸ ਲਈ ਨਾਮਜ਼ਦ ਕੀਤਾ ਗਿਆ ਸੀ। ਇਹ ਛੋਟੀ ਨਹੀਂ, ਬਹੁਤ ਵੱਡੀ ਗੱਲ ਹੈ, ਪਰ ਮੈਂ ਕਦੇ ਇਨ੍ਹਾਂ ਚੀਜ਼ਾਂ ਬਾਰੇ ਗੱਲ ਨਹੀਂ ਕੀਤੀ। ਮੈਨੂੰ ਲੱਗਦਾ ਹੈ ਕਿ ਮੈਨੂੰ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਨੀ ਚਾਹੀਦੀ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!