Welcome to Canadian Punjabi Post
Follow us on

29

March 2024
 
ਮਨੋਰੰਜਨ

ਦੁਨੀਆ ਭਰ ਵਿੱਚ ਮੌਜੂਦ ਹਨ ਅਦਿਤੀ ਦੇ ਪ੍ਰਸ਼ੰਸਕ

May 23, 2022 04:51 PM

ਪ੍ਰਕਾਸ਼ ਝਾਅ ਦੀ ਚਰਚਿਤ ਵੈੱਬ ਸੀਰੀਜ਼ ‘ਆਸ਼ਰਮ’ ਦਾ ਤੀਸਰਾ ਸੀਜ਼ਨ ਜਲਦੀ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਪਿਛਲੇ ਦੋਵੇਂ ਸੀਜ਼ਨ ਸੁਪਰਹਿੱਟ ਰਹੇ ਹਨ। ਇਸ ਵਿੱਚ ਪੰਮੀ ਨਾਂਅ ਦੀ ਪਹਿਲਵਾਨ ਦਾ ਰੋਲ ਕਰਨ ਵਾਲੀ ਅਦਿਤੀ ਪੋਹਨਕਰ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਦੂਸਰੇ ਸੀਜ਼ਨ ਦੇ ਆਖਰੀ ਐਪੀਸੋਡ ਵਿੱਚ ਤਾਂ ਜਿਸ ਬਹਾਦਰੀ ਨਾਲ ਪਹਿਲਵਾਨ ਨੇ ਬਾਬਾ ਦੇ ਤਿੰਨ ਸ਼ੈਤਾਨਾਂ ਨੂੰ ਯਮਲੋਕ ਪਹੁੰਚਾਇਆ, ਉਸ ਨੇ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ।
ਅਦਿਤੀ ਕਹਿੰਦੀ ਹੈ, ‘‘ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਸ਼ੰਸਕ ਹਨ, ਜੋ ‘ਆਸ਼ਰਮ 3’ ਦੀ ਉਡੀਕ ਕਰ ਰਹੇ ਹਨ। ‘ਆਸ਼ਰਮ’ ਦੇ ਪਹਿਲੇ ਦੋ ਸੀਜ਼ਨ ਦੇਖਣ ਲਈ ਮੇਰੇ ਮੈਸੇਜ ਬਾਕਸ ਦੁਨੀਆ ਭਰ ਵਿੱਚ ਫੈਲੇ ਮੇਰੇ ਪ੍ਰਸ਼ੰਸਕਾਂ ਦੇ ਸੰਦੇਸ਼ਾਂ ਨਾਲ ਭਰ ਗਏ ਕਿ ਉਹ ਮੇਰਾ ਨਵਾਂ ਸ਼ੋਅ ਕਿਵੇਂ ਦੇਖ ਸਕਦੇ ਹਨ? ਜਦੋਂ ਉਨ੍ਹਾਂ ਨੂੰ ਸ਼ੋਅ ਦਾ ਲਿੰਕ ਮਿਲਿਆ ਤਾਂ ਦੇਖਣ ਵਾਲਿਆਂ ਦੀ ਗਿਣਤੀ ਲਗਭਗ 1.6 ਬਿਲੀਅਨ ਤੱਕ ਪਹੁੰਚ ਗਈ। ਮੈਨੂੰ ਵਿਦੇਸ਼ਾਂ ਤੋਂ ਪ੍ਰਸ਼ੰਸਕਾਂ ਦੀ ਖੂਬ ਸ਼ਲਾਘਾ ਮਿਲੀ। ਜਦੋਂ ਮੈਂ ਇਸ ਲਈ ਆਡੀਸ਼ਨ ਦਿੱਤਾ ਤਾਂ ਸਿਰਫ ਇੰਨਾ ਪਤਾ ਸੀ ਕਿ ਇਸ ਨੂੰ ਪ੍ਰਕਾਸ਼ ਬਣਾ ਰਹੇ ਹਨ, ਜੋ ਫਿਲਮ ਦਾ ਨਿਰਮਾਣ, ਕਹਾਣੀ ਬਿਆਨ ਕਰਨ ਤੇ ਮਹਿਲਾ ਪ੍ਰਧਾਨ ਸਕ੍ਰਿਪਟ ਦੇ ਮਾਸਟਰ ਹਨ। ‘ਬਾਬੇ’ ਤੋਂ ਪੂਰੀ ਤਰ੍ਹਾਂ ਅਣਜਾਣ ਮੈਂ ਪੰਮੀ ਦੇ ਰੋਲ ਲਈ ਆਡੀਸ਼ਨ ਦਿੱਤਾ ਅਤੇ ਦਰਸ਼ਕਾਂ ਦੇ ਪਿਆਰ ਨਾਲ ਮੈਂ ਸਨਮਾਨਤ ਮਹਿਸੂਸ ਕਰ ਰਹੀ ਹਾਂ।” ਉਹ ਵੈੱਬ ਸੀਰੀਜ ‘ਸ਼ੀ’ ਦੇ ਦੂਸਰੇ ਸੀਜ਼ਨ ਵਿੱਚ ਵੀ ਨਜ਼ਰ ਆਉਣ ਵਾਲੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ