Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਭਾਰਤ

ਵਾਹਨ ਚੋਰ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ, ਇੱਕ ਜਣਾ ਅੰਮ੍ਰਿਤਸਰ ਦਾ

May 23, 2022 04:28 PM

ਨੋਇਡਾ, 23 ਮਈ (ਪੋਸਟ ਬਿਊਰੋ)- ਨੋਇਡਾ ਅਤੇ ਦਿੱਲੀ ਸਮੇਤ ਐਨ ਸੀ ਆਰ ਦੇ ਕਈ ਸ਼ਹਿਰਾਂ ਤੋਂ ਚਾਰ ਪਹੀਆ ਵਾਹਨਾਂ ਦੀ ਚੋਰੀ ਕਰ ਕੇ ਉਨ੍ਹਾਂ ਦਾ ਸਾਮਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੇਚਣ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਕੱਲ੍ਹ ਫੇਜ਼-2 ਕੋਤਵਾਲੀ ਪੁਲਸ ਅਤੇ ਸਵਾਟ ਟੀਮ ਨੇ ਪੰਜਾਬ ਤੋਂ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਛਾਣ ਦਿੱਲੀ ਦੇ ਵਿਨੋਦ ਮਹਿਰਾ ਅਤੇ ਅੰਮ੍ਰਿਤਸਰ ਦੇ ਜਸਵੀਰ ਵਜੌਂ ਹੋਈ ਹੈ। ਦੋਵਾਂ ਜਣਿਆਂ ਦੇ ਕੋਲੋਂ ਚੋਰੀ ਦੀ ਇੱਕ ਇਨੋਵਾ ਕਾਰ, ਦੋ ਲੱਖ ਰੁਪਏ ਨਕਦ, ਲੈਪਟਾਪ, ਵੱਖ-ਵੱਖ ਟੂਲ ਕਿੱਟ ਗ੍ਰਾਈਂਡਰ, ਡਰਿਲ ਮਸ਼ੀਨ, ਸ਼ੀਸ਼ਾ ਖੋਲ੍ਹਣ ਦੀ ਮਸ਼ੀਨ, ਦਰਜਨਾਂ ਨੰਬਰ ਪਲੇਟ ਸਮੇਤ ਗੱਡੀਆਂ ਨੂੰ ਕੱਟਣ ਦੇ ਜੰਤਰ ਬਰਾਮਦ ਹੋਏ ਹਨ।ਇਨ੍ਹਾਂ ਦੇ ਖਿਲਾਫ ਨੋਇਡਾ ਦੇ ਵੱਖ-ਵੱਖ ਥਾਣਿਆਂ ਸਮੇਤ ਦਿੱਲੀ ਦੇ ਵੀ ਕਈ ਥਾਣਿਆਂ ਵਿੱਚ ਕੇਸ ਦਰਜ ਹਨ।
ਪਤਾ ਲੱਗਾ ਹੈ ਕਿ ਵਿਨੋਦ ਮਹਿਰਾ ਦਿੱਲੀ ਅਤੇ ਐਨ ਸੀ ਆਰ ਤੋਂ ਵਾਹਨਾਂ ਦੀ ਚੋਰੀ ਕਰਵਾਉਂਦਾ ਅਤੇ ਉਸ ਨੂੰ ਅੰਮ੍ਰਿਤਸਰ ਵਾਲੇ ਜਸਵੀਰ ਨੂੰ ਇੱਕ ਲੱਖ ਰੁਪਏ ਦਾ ਵੇਚ ਦਿੰਦਾ ਹੈ। ਪੇਸ਼ੇ ਤੋਂ ਕਬਾੜੀਆ ਜਸਵੀਰ ਚੋਰੀ ਦੇ ਵਾਹਨਾਂ ਦੇ ਪੁਰਜੇ ਉਖਾੜ ਕੇ ਉਸ ਨੂੰ ਦੋ ਤੋਂ ਤਿੰਨ ਲੱਖ ਵਿੱਚ ਵੇਚ ਦਿੰਦਾ ਸੀ। ਜਸਵੀਰ ਅਤੇ ਵਿਨੋਦ ਦੀ ਮਿਲੀਭਗਤ ਨਾਲ ਦਿੱਲੀ ਅਤੇ ਐਨ ਸੀ ਆਰ ਤੋਂ ਸੈਂਕੜੇ ਵਾਹਨਾਂ ਦੀ ਚੋਰੀ ਹੋਈ ਹੈ। ਗਿਰੋਹ ਦੇ ਬਾਕੀ ਮੈਂਬਰਾਂ ਦੀ ਤਲਾਸ਼ ਵਿੱਚ ਪੁਲਸ ਟੀਮਾਂ ਪੰਜਾਬ ਸਮੇਤ ਹੋਰ ਟਿਕਾਣਿਆਂ ਉੱਤੇ ਛਾਪੇਮਾਰ ਰਹੀਆਂ ਹਨ। ਵਿਨੋਦ ਇਸ ਸਮੇਂ ਵਿਚ ਸੈਕਟਰ-34 ਦੀ ਓਮ ਡੇਅਰੀ ਦੇ ਨੇੜੇ ਰਹਿ ਰਿਹਾ ਹੈ ਅਤੇ ਇਥੋਂਗੈਂਗ ਚਲਾ ਰਿਹਾ ਸੀ। ਗੈਂਗ ਵਿੱਚ ਛੇ ਤੋਂ ਅੱਠ ਜਣਿਆਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਮਿਲੀ ਹੈ। ਦੋਵਾਂ ਦੋਸ਼ੀਆਂ ਨੂੰ ਅੰਮ੍ਰਿਤਸਰ ਸਥਿਤ ਗੋਲਡਨ ਗੇਟ ਦੇ ਨੇੜਿਓਂ ਕਾਬੂ ਕੀਤਾ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼