Welcome to Canadian Punjabi Post
Follow us on

10

June 2023
ਬ੍ਰੈਕਿੰਗ ਖ਼ਬਰਾਂ :
ਪੀ.ਆਰ.ਟੀ.ਸੀ. ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਨੇ ਦਿੱਤਾ ਚੈੱਕ, ਲਾਕਡਾਊਨ ਸਮੇਂ ਹਜ਼ੂਰ ਸਾਹਿਬ ਤੋਂ ਆਉਂਦੇ ਮਨਜੀਤ ਸਿੰਘ ਦੀ ਹੋਈ ਸੀ ਮੌਤਮੁੱਖ ਮੰਤਰੀ ਗਭਵੰਤ ਮਾਨ ਨੇ ਕਿਹਾ: ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਵਿਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨੇ ਪ੍ਰੀਖਿਆ ਸੁਧਾਰਾਂ ਨੂੰ ਕੀਤਾ ਲਾਗੂਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਤੋਂ ਰੂਪਨਗਰ ਪੁਲਿਸ ਨੇ 4 ਪਿਸਤੌਲਾਂ ਕੀਤੀਆਂ ਬਰਾਮਦਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਨੇੜੇ ਅਤਿ ਸੁਰੱਖਿਅਤ ਡਿਜ਼ੀਟਲ ਜੇਲ੍ਹ ਬਣਾਉਣ ਦਾ ਐਲਾਨਪਟਿਆਲਾ ਵਿੱਚ ਬਾਲ ਮਜ਼ਦੂਰੀ ਖਿਲਾਫ ਸਫਲ ਛਾਪੇਮਾਰੀਆਬਕਾਰੀ ਵਿਭਾਗ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ ਬਰਾਮਦਵਿਜੀਲੈਂਸ ਬਿਊਰੋ ਵੱਲੋਂ ਸਹਾਇਕ ਸਬ ਇੰਸਪੈਕਟਰ 35,000 ਰੁਪਏ ਰਿਸ਼ਵਤ ਲੈਂਦਾ ਕਾਬੂ
 
ਸੰਪਾਦਕੀ

ਉਂਟੇਰੀਓ ਚੋਣਾਂ - ਨੀਲੇ ਰੰਗ ਦੀ ਚੜ੍ਹਤ ਬਰਕਰਾਰ

May 20, 2022 02:10 AM

ਪੰਜਾਬੀ ਪੋਸਟ ਵਿਸ਼ਲੇਸ਼ਣ
ਉਂਟੇਰੀਓ ਚੋਣਾਂ ਲਈ ਅਡਵਾਂਸ ਪੋਲਿੰਗ ਕੱਲ ਸਵੇਰੇ 10 ਵਜੇ ਤੋਂ ਆਰੰਭ ਹੋ ਚੁੱਕੀ ਹੈ। 2 ਜੂਨ ਚੋਣਾਂ ਦੇ ਦਿਨ ਹੋਣ ਵਾਲੀ ਭੀੜ ਤੋਂ ਬਚਣ ਦੇ ਚਾਹਵਾਨ ਵੋਟਰ ਆਪਣੇ ਨਜ਼ਦੀਕੀ ਅਡਵਾਂਸ ਪੋਲਿੰਗ ਸਟੇਸ਼ਨ ਉੱਤੇ ਜਾ ਕੇ 10 ਵਜੇ ਤੱਕ ਵੋਟ ਪਾ ਸਕਦੇ ਹਨ। ਸਮੁੱਚੇ ਉਂਟੇਰੀਓ ਵਿੱਚ ਚੋਣ ਕਮਿਸ਼ਨ ਵੱਲੋਂ ਅਡਵਾਂਸ ਪੋਲਿੰਗ ਲਈ 670 ਕੇਂਦਰ ਬਣਾਏ ਗਏ ਹਨ।

ਅਡਵਾਂਸ ਪੋਲਿੰਗ ਦਾ ਆਰੰਭ ਹੋਣਾ ਇਸ ਗੱਲ ਦਾ ਵੀ ਸੰਕੇਤ ਹੈ ਕਿ ਵੋਟਰ ਵੱਡੀ ਹੱਦ ਤੱਕ ਆਪਣੀ ਮਰਜ਼ੀ ਦੀ ਸਿਆਸੀ ਪਾਰਟੀ ਨੂੰ ਵੋਟ ਪਾਉਣ ਦਾ ਮਨ ਪੱਕ ਕਰ ਚੁੱਕੇ ਹਨ। ਹੁਣ ਤੱਕ ਆਏ ਇੱਕ ਤੋਂ ਬਾਅਦ ਇੱਕ ਸਰਵੇਖਣ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਉਂਟਰੇੀਓ ਦੀਆਂ ਤਿੰਨ ਵੱਡੀਆਂ ਪਾਰਟੀਆਂ ਲਿਬਰਲ, ਕੰਜ਼ਰਵੇਟਿਵ ਅਤੇ ਐਨ ਡੀ ਪੀ ਵਿੱਚੋਂ ਕੰਜ਼ਰਵੇਟਿਵਾਂ ਦੀ ਮਜ਼ਬੂਤ ਲੀਡ ਨੂੰ ਮਾਤ ਨਹੀਂ ਪਾਈ ਜਾ ਸਕੀ ਹੈ। ਇਹ ਲੀਡ ਇਸ ਹਕੀਕਤ ਦੇ ਬਾਵਜੂਦ ਬਣੀ ਆਈ ਹੈ ਕਿ ਲਿਬਰਲ ਅਤੇ ਐਨ ਡੀ ਪੀ ਫੈਡਰਲ ਪੱਧਰ ਉੱਤੇ ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’ ਵਾਲੀ ਰਣਨੀਤੀ ਉੱਤੇ ਹੀ ਚੱਲ ਰਹੀਆਂ ਹਨ। ਅਸਲ ਵਿੱਚ ਇਹਨਾਂ ਦੋਵਾਂ ਦੇ ਪ੍ਰੋਵਿੰਸ਼ੀਅਲ ਪਲੇਟਫਾਰਮਾਂ ਵਿੱਚ ਵੀ ਕੋਈ ਬਹੁਤਾ ਫ਼ਰਕ ਵੀ ਨਹੀਂ ਹੈ। ਵੈਸੇ ਵੀ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੀ ਨਾਲੋਂ ਵੱਧ ਕੇ ਵਾਅਦੇ ਕਰਨੇ ਆਮ ਗੱਲ ਹ, ਸੋ ਚੁਣਾਵੀ ਵਾਅਦਿਆਂ ਨੂੰ ਸਿਆਸੀ ਵਾਅਦਾ ਪੁਗਾਉਣ ਦੀ ਨਿਸ਼ਾਨੀ ਨਹੀਂ ਆਖਿਆ ਜਾ ਸਕਦਾ। ਇਸ ਵਾਸਤੇ ਇਹ ਵੇਖਣਾ ਦਿਲਚਸਪ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਲੀਡ ਦੇਣ ਵਿੱਚ ਕਿਹੜੇ ਤੱਥ ਸਹਾਈ ਹੋ ਰਹੇ ਹਨ।

ਉਂਟੇਰੀਓ ਦਾ ਇਤਿਹਾਸ ਗਵਾਹ ਹੈ ਕਿ ਪਿਛਲੇ ਡੇਢ ਦੋ ਦਹਾਕਿਆਂ ਵਿੱਚ ਇੱਕ ਵੀ ਅਜਿਹੀ ਇਲੈਕਸ਼ਨ ਨਹੀਂ ਹੋਈ ਜਦੋਂ ਸੱਤਾਧਾਰੀ ਪਾਰਟੀ ਵਿਰੁੱਧ ਸਕੈਂਡਲਾਂ ਦੀ ਝੜੀ ਨਾ ਲੱਗੀ ਹੋਵੇ। ਮਿਸਾਲ ਵਜੋਂ ਪਿਛਲੀ ਲਿਬਰਲ ਸਰਕਾਰ ਨੂੰ ਏਅਰ ਐਂਬੂਲੈਂਸ (Ornge) ਵਿੱਚ ਕੀਤੇ ਵਿੱਤੀ ਘਪਲਿਆਂ, ਗੈਸ ਪਲਾਂਟਾਂ ਦੇ ਰੱਦ ਕਰਨ ਲਈ ਬਿਲੀਅਨ ਡਾਲਰਾਂ ਦਾ ਨੁਕਸਾਨ, ਈ ਹੈਲਥ ਸਕੈਂਡਲ, ਵਿੰਡਸਰ ਪਾਰਕਵੇਅ, ਅਤੇ ਪੈਨ ਐਮ ਖੇਡਾਂ ਵਿੱਚ ਘਪਲੇ ਆਦਿ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਇਸਦੇ ਉਲਟ ਡੱਗ ਫੋਰਡ ਸਰਕਾਰ ਦੇ ਵਿਰੋਧੀ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਪਿਛਲੇ ਚਾਰ ਸਾਲਾਂ ਦੌਰਾਨ ਉਹਨਾਂ ਦੇ ਇੱਕ ਵੀ ਅਜਿਹਾ ਨੁਕਤਾ ਹੱਥ ਨਹੀਂ ਆਇਆ ਜਿਸਨੂੰ ਉਹ ਸਕੈਂਡਲ ਦੀ ਰੰਗਤ ਦੇ ਸੱਕਣ। ਫੋਰਡ ਸਰਕਾਰ ਦਾ ਅਕਸ ਉਸ ਵੇਲੇ ਬਣਿਆ ਹੈ ਜਦੋਂ ਬਹੁ ਗਿਣਤੀ ਮੀਡੀਆ ਡੱਗ ਫੋਰਡ ਨੂੰ ਅੱਖੀਂ ਨਹੀਂ ਸੁਖਾਂਦਾ। ਉਂਟੇਰੀਓ ਵਾਸੀ ਇਸ ਗੱਲ ਨੂੰ ਸਮਝਦੇ ਹਨ ਕਿ ਗੱਲਾਂ ਨਾਲੋਂ ਅਮਲਾਂ ਦਾ ਵਧੇਰੇ ਮੁੱਲ ਹੁੰਦਾ ਹੈ।

ਜੇ ਗੱਲ ਅਮਲਾਂ ਦੀ ਨਾ ਹੋਵੇ ਤਾਂ ਕੌਣ ਸੋਚ ਸਕਦਾ ਹੈ ਕਿ ਉਂਟੇਰੀਓ ਵਿੱਚ ਯੂਨੀਅਨਾਂ ਕੰਜ਼ਰਵੇਟਿਵ ਪਾਰਟੀ ਨੂੰ ਸਮਰੱਥਨ ਦੇਣਗੀਆਂ ਜਦੋਂ ਕਿ ਯੂਨੀਅਨਾਂ ਦਾ ਇਤਿਹਾਸ ਤਾਂ ਲੱਖਾਂ ਡਾਲਰ ਖਰਚ ਕਰਕੇ ਟੋਰੀਆਂ ਦਾ ਵਿਰੋਧ ਕਰਨ ਦਾ ਰਿਹਾ ਹੈ। ਕਾਰਣ ਇਹ ਕਿ ਯੂਨੀਅਨਾਂ ਇਸ ਗੱਲ ਦੀ ਸ਼ਲਾਘਾ ਕਰਨ ਲੱਗ ਪਈਆਂ ਹਨ ਕਿ ਮਿਹਨਤਕਸ਼ ਵਰਗ ਨੂੰ ਰੁਜ਼ਗਾਰ ਚਾਹੀਦਾ ਹੈ ਨਾ ਕਿ ਗੱਲਾਂ। ਹਾਲੇ ਦੋ ਦਿਨ ਪਹਿਲਾਂ ਹੀ ਇੰਟਰਨੈਸ਼ਨਲ ਯੂਨੀਅਨ ਆਫ ਪੇਂਟਰਜ਼ ਐਂਡ ਅਲਾਈਡ ਟਰੇਡਜ਼ ਨੇ ਕੰਜ਼ਰਵੇਟਿਵ ਪਾਰਟੀ ਨੂੰ ਸਮਰੱਥਨ ਦੇਣ ਦਾ ਐਲਾਨ ਕੀਤਾ ਹੈ। ਹੁਣ ਤੱਕ ਪੰਜ ਯੂਨੀਅਨਾਂ ਉਂਟੇਰੀਓ ਕੰਜ਼ਰਵੇਟਿਵਾਂ ਦੀ ਪਿੱਠ ਥਾਪੜ ਚੁੱਕੀਆਂ ਹਨ।

‘ਜਿੱਥੇ ਚੋਣਾਂ ਦੇ ਦਿਨਾਂ ਵਿੱਚ ਸਾਬਕਾ ਪ੍ਰੀਮੀਅਰ ਕੈਥਲਿਨ ਵਿੱਨ ਦੀ ਲੀਡਰਸਿ਼ੱਪ ਵਿੱਚ ਪਬਲਿਕ ਦਾ ਭਰੋਸਾ ਉੱਠ ਚੁੱਕਾ ਸੀ, ਉੱਥੇ ਡੱਗ ਫੋਰਡ ਦੀ ਲੀਡਰਸਿ਼ੱਪ ਵਿੱਚ ਪਬਲਿਕ ਦਾ ਭਰੋਸਾ ਵੱਧਦਾ ਜਾ ਰਿਹਾ ਹੈ, ਇਹ ਸ਼ਬਦ Abacus Data ਦੇ ਚੀਫ ਐਗਜ਼ੈਕਟਿਵ ਅਫ਼ਸਰ ਡੇਵਿਡ ਕੋਲੈਟੋ ਦੇ ਹਨ। ਕੋਲੈਟੋ ਅਨੁਸਾਰ ਕੰਜ਼ਰਵੇਟਿਵ ਪਾਰਟੀ ਨੂੰ ਡੱਗ ਫੋਰਡ ਦੀ ਵਜਹ ਕਾਰਣ ਅੱਜ ਉਹ ਲੋਕ ਵੀ ਵੋਟ ਪਾਉਣ ਲਈ ਤਿਆਰ ਹਨ ਜਿਹੜੇ ਰਿਵਾਇਤਨ ਹੋਰ ਪਾਰਟੀਆਂ ਦੇ ਸਮਰੱਥਕ ਰਹੇ ਹਨ। ‘ਜੇ ਜਾਣੀਆਂ ਪਹਿਚਾਣੀਆਂ ਦੁਕਾਨਾਂ ਤੋਂ ਚੰਗੀ ਚੀਜ਼ ਨਾ ਮਿਲੇ ਤਾਂ ਤੁਸੀਂ ਉਸ ਦੁਕਾਨ ਜਾਂਦੇ ਹੋ ਜਿਸਦੀ ਭਰੋਸੇਯੋਗਤਾ ਉੱਤੇ ਤੁਹਾਨੂੰ ਸ਼ੱਕ ਨਹੀਂ ਹੁੰਦਾ, ਇਸ ਵਾਸਤੇ ਬੇਸ਼ੱਕ ਥੋੜਾ ਦੂਰ ਅਟੇ ਅਨਜਾਣ ਮਾਰਕੀਟ ਵਿੱਚ ਹੀ ਕਿਉਂ ਨਾ ਜਾਣਾ ਪਵੇ”, ਇਹ ਸ਼ਬਦ ਬਰੈਂਪਟਨ ਈਸਟ ਦੇ ਇੱਕ ਸਾਬਕਾ ਲਿਬਰਲ ਸੁਪੋਰਟਰ ਦੇ ਹਨ।

ਜਦੋਂ ਗੱਲ ਬਰੈਂਪਟਨ ਈਸਟ ਅਤੇ ਉਂਟੇਰੀਓ ਚੋਣਾਂ ਦੀ ਆਉਂਦੀ ਹੈ ਤਾਂ ਧਿਆਨ ਲਿਬਰਲ ਉਮੀਦਵਾਰ ਜੱਨਤ ਗਰੇਵਾਲ ਦੇ ਉਸ ਬਿਆਨ ਵੱਲ ਜਾਂਦਾ ਹੈ ਜਿਸ ਵਿੱਚ ਉਸਨੇ 413 ਹਾਈਵੇਅ ਬਣਾਉਣ ਦੇ ਹੱਕ ਵਿੱਚ ਦਿੱਤਾ ਹੈ। ਪੀਲ ਵਾਸੀਆਂ ਦੀ ਮੁੱਢਲੀ ਲੋੜ ਹੋਣ ਦੇ ਬਾਵਜੂਦ ਲਿਬਰਲ ਪਾਰਟੀ 413 ਹਾਈਵੇਅ ਦਾ ਸਮਰੱਥਨ ਨਹੀਂ ਕਰ ਰਹੀ ਪਰ ਜੱਨਤ ਦਾ ਬਿਆਨ ਸਥਾਨਕ ਲੋਕਾਂ ਦੀ ਦਿਲੀ ਇੱਛਾ ਦੀ ਤਰਜਮਾਨੀ ਕਰਦਾ ਹੈ। ਇਹ ਵੱਖਰੀ ਗੱਲ ਹੈ ਕਿ ਲਿਬਰਲ ਲੀਡਰਸਿ਼ੱਪ ਦੇ ਦਬਾਅ ਵਿੱਚ ਜੱਨਤ ਨੇ ਆਪਣਾ ਸਟੈਂਡ ਬਦਲ ਲਿਆ ਹੈ। ਬਰੈਂਪਟਨ ਈਸਟ ਤੋਂ ਪੀ. ਸੀ. ਉਮੀਦਵਾਰ ਹਰਦੀਪ ਗਰੇਵਾਲ ਮੁਤਾਬਕ ‘ਜਦੋਂ ਗੱਲ ਬਰੈਂਪਟਨ ਦੀ ਆਉਂਦੀ ਹੈ ਤਾਂ ਕੰਜ਼ਰਵੇਟਿਵ ਲੀਡਰਸਿ਼ੱਪ ਨੂੰ ਸਪੱਸ਼ਟ ਹੈ ਕਿ ਇੱਥੇ ਹਸਤਪਾਲਾਂ, ਲੌਂਗ ਟਰਮ ਕੇਅਰ ਸਹੂਲਤਾਂ ਦੀ ਭਾਰੀ ਲੋੜ ਹੈ ਜਿਸਨੂੰ ਪਿਛਲੇ ਚਾਰ ਸਾਲਾਂ ਵਿੱਚ ਸਥਾਨਕ ਐਮ ਪੀ ਪੀਆਂ ਪ੍ਰਭਮੀਤ ਸਰਕਾਰੀਆ ਅਤੇ ਅਮਨਜੋਤ ਸੰਧੂ ਨੇ ਵੱਡੀਆਂ ਗਰਾਂਟਾਂ ਰਾਹੀਂ ਸੰਭਵ ਬਣਾਇਆ ਹੈ’।

‘ਜੇ ਦੋ ਐਮ ਪੀ ਪੀ ਬਰੈਂਪਟਨ ਲਈ ਐਨਾ ਕੰਮ ਕਰ ਸਕਦੇ ਹਨ ਤਾਂ 2 ਜੂਨ ਨੂੰ ਬਰੈਂਪਟਨ ਤੋਂ ਚੁਣੇ ਪੰਜ ਕੰਜ਼ਰਵੇਟਿਵ ਐਮ ਪੀ ਪੀ ਹੋਰ ਬਹੁਤ ਜਿ਼ਆਦਾ ਕਰ ਸਕੱਣਗੇ’ ਹਰਦੀਪ ਗਰੇਵਾਲ ਦਾ ਵਿਸ਼ਵਾਸ਼ ਹੈ ਜੋ ਬਰੈਂਪਟਨ ਦੇ ਹੋਰ ਕੰਜ਼ਰਵੇਟਿਵ ਉੰਮੀਦਵਾਰਾਂ ਵਾਗੂੰ ਲੀਡ ਵਿੱਚ ਚੱਲ ਰਿਹਾ ਹੈ।

ਉਂਟੇਰੀਓ ਵਾਸੀ ‘ਐਨ ਡੀ ਪੀ’ ਫੈਡਰਲ ਲੀਡਰ ਜਗਮੀਤ ਸਿੰਘ ਦੁਆਰਾ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਧੂੰਆਂਧਾਰ ਚੋਣ ਪ੍ਰਚਾਰ ਕਰਨ ਪਿੱਛੇ ਇਰਾਦਿਆਂ ਬਾਰੇ ਸੁਆਲ ਕਰ ਰਹੇ ਹਨ। ਚੋਣ ਅੰਕੜਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦਾ ਅੰਦਾਜ਼ਾ ਹੈ ਕਿ ਜਗਮੀਤ ਸਿੰਘ ਇਸ ਵਾਰ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਜਿੰਨਾ ਸਮਾਂ ਅਤੇ ਧਨ ਖਰਚ ਕਰ ਰਹੇ ਹਨ, ਐਨਾ ਉਹਨਾਂ ਨੇ ਪਿਛਲੀਆਂ ਫੈਡਰਲ ਚੋਣਾਂ ਦੌਰਾਨ ਵੀ ਨਹੀਂ ਸੀ ਕੀਤਾ। ਕਈ ਥਾਵਾਂ ਉੱਤੇ ਉਹ ਐਨ ਡੀ ਪੀ ਆਗੂ ਐਂਡਰੀਆ ਹਾਵਰਥ ਤੋਂ ਬਗੈਰ ਵੀ ਜਾ ਚੁੱਕੇ ਹਨ। ਪ੍ਰੋਵਿੰਸ਼ੀਅਲ ਚੋਣਾਂ ਵਿੱਚ ਸਰਗਰਮ ਚੋਣ ਪ੍ਰਚਾਰ ਕਰਨ ਵਾਲੇ ਉਹ ਵਾਹਦ ਇੱਕੋ ਇੱਕ ਫੈਡਰਲ ਲੀਡਰ ਹਨ। ਇਹ ਸਿਆਸੀ ਨੇਕ ਨੀਅਤੀ ਦੀ ਨਿਸ਼ਾਨੀ ਹੈ ਜਾਂ ਮੌਕਾਪ੍ਰਸਤੀ ਦੀ? ਇਹ ਸੁਆਲ ਬਰੈਂਪਟਨ ਵਾਸੀ ਹਰਨੇਕ ਸਿੰਘ ਕਰਦਾ ਹੈ। ਉਹ ਆਖਦਾ ਹੈ ਕਿ ਉਸਨੂੰ ਬੀਤੇ ਵਿੱਚ ਐਨ ਡੀ ਪੀ ਵੱਲੋਂ ਲਿਬਰਲ ਸਰਕਾਰ ਤੋਂ 15% ਆਟੋ ਬੀਮਾ ਘੱਟ ਕਰਵਾਉਣ ਦਾ ਥੋਥਾ ਵਾਅਦਾ ਅੱਜ ਤੱਕ ਚੇਤੇ ਹੈ। ਹਰਨੇਕ ਸਿੰਘ ਨੂੰ ਇਹ ਵੀ ਚੇਤੇ ਹੈ ਕਿ ਪਿਛਲੀਆਂ ਫੈਡਰਲ ਚੋਣਾਂ ਵਿੱਚ ਜਗਮੀਤ ਸਿੰਘ ਨੇ ਬਰੈਂਪਟਨ ਸਿਵਕ ਸਾਹਮਣੇ ਖੜਾ ਹੋ ਕੇ ਐਲਾਨ ਕੀਤਾ ਸੀ ਕਿ ਉਹ ਸਥਾਨਕ ਵਾਸੀਆਂ ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰਨ ਲਈ ਫੈਡਰਲ ਸਰਕਾਰ ਤੋਂ ਵਧੇਰੇ ਫੰਡ ਲਿਆ ਕੇ ਦੇਵੇਗਾ। ਉਹ ਹੈਰਾਨ ਹੈ ਕਿ ਹੁਣ ਤਾਂ ਫੈਡਰਲ ਲਿਬਰਲਾਂ ਨੂੰ ਜਗਮੀਤ ਸਿੰਘ ਨੇ ਸੱਤਾ ਸੰਭਾਲਣ ਦਾ ਲਿਖਤੀ ਫੁਰਮਾਨ ਦਿੱਤਾ ਹੈ, ਤਾਂ ਫੰਡਾਂ ਵਿੱਚ ਦੇਰੀ ਕਿਉਂ?

ਗਰੇਟਰ ਟੋਰਾਂਟੋ ਏਰੀਆ ਦੇ ਵੋਟਰ ਵਧੇਰੇ ਕਰਕੇ ਇੰਮੀਗਰਾਂਟ ਹਨ। ਇਹ ਵੋਟਰ ਇਸ ਗੱਲ ਨੂੰ ਅੱਖੋਂ ਉਹਲੇ ਨਹੀਂ ਕਰ ਰਹੇ ਕਿ ਕੰਜ਼ਰਵੇਟਿਵ ਪਾਰਟੀ ਨੇ ਉਂਟੇਰੀਓ ਇੰਮੀਗਰਾਂਟ ਨੌਮੀਨੀ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਕਈ ਮਿਲੀਅਨ ਡਾਲਰ ਨਿਰਧਾਰਤ ਕੀਤੇ ਹਨ। ਅਜਿਹਾ ਕਰਨਾ ਜਰੂਰੀ ਵੀ ਹੈ ਕਿਉਂਕਿ ਉਂਟੇਰੀਓ ਵਿੱਚ ਦਿਨ 3 ਲੱਖ ਜੌਬਾਂ ਖਾਲੀ ਪਈਆਂ ਹਨ ਜਿਹਨਾਂ ਨੂੰ ਪੂਰਾ ਕਰਨ ਲਈ ਇੰਮੀਗਰਾਂਟ ਯੋਗਦਾਨ ਪਾ ਸਕਦੇ ਹਨ। 2 ਜੂਨ ਨੂੰ ਇਹ ਇੰਮੀਗਰਾਂਟ ਵੋਟਰ ਹੀ ਹਨ ਜੋ ਤੈਅ ਕਰਨਗੇ ਕਿ ਅਗਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੀਡੀਆ ਨੂੰ ਆਜ਼ਾਦ ਅਤੇ ਸੁਤੰਤਰ ਹੋਣਾ ਚਾਹੀਦਾ ਹੈ ਹਿੰਦੁਸਤਾਨ ਦੇ ਸ਼ਬਦ ਨਾਲ ਖਿਲਵਾੜ ਹੋ ਸਕਦੈ, ਪਰ ਇਤਹਾਸ ਵਿੱਚ ਦਰਜ ਤੱਥਾਂ ਨਾਲ ਨਹੀਂ ਹੋਣਾ ਅਮਰੀਕਾ ਵਰਗਾ ਰਾਜ ਪ੍ਰਬੰਧ, ਦੋ ਪਾਰਟੀ ਸਿਸਟਮ ਅਤੇ ਵੋਟ ਜ਼ਰੂਰੀ ਦੇ ਸ਼ੋਸ਼ੇ ਕਿਉਂ ਛੱਡੇ ਜਾਣ ਲੱਗੇ ਹਨ! ਭਾਰਤ ਦੀ ਰਾਜਨੀਤੀ ਤੇ ਕੂਟਨੀਤੀ ਵਿੱਚ ਨਵੇਂ ਮੋੜ ਵਾਲੇ ਸੰਕੇਤ ਵਿਸ਼ਵ ਲੂਣ ਜਾਗਰੂਕਤਾ ਹਫ਼ਤਾ 2023: ਆਪਣੀ ਸਿਹਤ ਨੂੰ ਸੁਧਾਰੋ: ਨਮਕ ਦੀ ਆਦਤ ਨੂੰ ਛੁਡਾ ਕੇ! ਜੇਕਰ ਚੀਨ ਇੱਕ ਵੱਡੀ ਤਾਕਤ ਬਣ ਗਿਆ, ਤਾਂ ਫਿਰ ਕੀ? ਗੁਜਰਾਤ, ਹਿਮਾਚਲ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਸਰਕਾਰਾਂ ਬਦਲ ਜਾਂਦੀਆਂ, ਰਾਜਨੀਤੀ ਦਾ ਬੇਰਹਿਮ ਪੱਖ ਬਦਲਦਾ ਨਹੀਂ ਵੇਖਿਆ ਗਿਆ ਰਿਸ਼ੀ ਸੁਨਕ ਹਾਰ ਗਿਆ ਕਿਉਂਕਿ ਉਸ ਦੇ ਰੀਤੀ ਰਿਵਾਜ ਰੰਗ-ਰੂਪ ਬ੍ਰਿਟਿਸ਼ ਨਹੀਂ ਸਨ ਕੀ ਨਵਾਂ ਅਧਿਆਏ ਲਿਖੇਗੀ ਫੈਡਰਲ ਕੰਜ਼ਰਵੇਟਿਵ ਲੀਡਰਸਿ਼ੱਪ ਰੇਸ