Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਚੋਰੀ ਕੀਤੀ ਲੈਂਬੌਰਗਿਨੀ ਇਟੋਬੀਕੋ ਤੋਂ ਮਿਲੀ

May 19, 2022 11:10 PM

ਟੋਰਾਂਟੋ, 19 ਮਈ (ਪੋਸਟ ਬਿਊਰੋ) : ਡਾਊਨਟਾਊਨ ਟੋਰਾਂਟੋ ਵਿੱਚ ਇੱਕ ਘਰ ਤੋਂ ਚੋਰੀ ਕੀਤੀ ਗਈ ਲੈਂਬੌਰਗਨੀ ਇਟੋਬੀਕੋ ਵਿੱਚ ਪਾਈ ਗਈ।
ਪੁਲਿਸ ਨੇ ਦੱਸਿਆ ਕਿ ਵੀਰਵਾਰ ਸਵੇਰ ਨੂੰ ਸਪੈਡਿਨਾ ਤੇ ਫੋਰਟ ਯੌਰਕ ਏਰੀਆ ਵਿੱਚ ਦੋ ਮਸ਼ਕੂਕ ਚੋਰੀ ਦੇ ਇਰਾਦੇ ਨਾਲ ਇੱਕ ਕੌਂਡੋ ਵਿੱਚ ਦਾਖਲ ਹੋਏ ਤੇ ਇਸ ਘਰ ਤੋਂ ਲੈਂਬੌਰਗਨੀ ਚੋਰੀ ਹੋ ਗਈ। ਪੁਲਿਸ ਅਧਿਕਾਰੀਆਂ ਨੇ ਗੱਡੀ ਨੂੰ ਟਰੈਕ ਕੀਤਾ ਤਾਂ ਉਹ ਇਟੋਬੀਕੋ ਵਿੱਚ ਇਸਲਿੰਗਟਨ ਐਵਨਿਊ ਤੇ ਐਗਲਿੰਟਨ ਐਵਨਿਊ ਨੇੜੇ ਮਿਲੀ। ਉਨ੍ਹਾਂ ਨੂੰ ਇਹ ਗੱਡੀ ਸਮਿਟਕ੍ਰੈਸਟ ਡਰਾਈਵ ਦੇ ਇੱਕ ਘਰ ਦੇ ਬਾਹਰ ਪਾਰਕ ਕੀਤੀ ਮਿਲੀ।
ਇੱਕ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਦੂਜਾ ਮਸ਼ਕੂਕ ਫਰਾਰ ਹੈ। ਟੋਰਾਂਟੋ ਪੁਲਿਸ ਦੂਜੇ ਮਸ਼ਕੂਕ ਨੂੰ ਲੱਭਣ ਲਈ ਸੂਹੀਆਂ ਕੁੱਤਿਆਂ ਨੂੰ ਵੀ ਲਿਆਈ ਪਰ ਕੋਈ ਸਫਲਤਾ ਹਾਸਲ ਨਹੀਂ ਹੋਈ। ਪੁਲਿਸ ਨੇ ਦੱਸਿਆ ਕਿ ਜਿਸ ਘਰ ਵਿੱਚ ਚੋਰੀ ਕੀਤੀ ਗਈ ਸੀ ਉੱਥੇ ਰਹਿਣ ਵਾਲਾ ਵਿਅਕਤੀ ਸਹੀ ਸਲਾਮਤ ਹੈ ਤੇ ਉਹ ਇਟੋਬੀਕੋ ਦੀ ਲੋਕੇਸ਼ਨ ਉੱਤੇ ਪੁਲਿਸ ਅਧਿਕਾਰੀਆਂ ਨਾਲ ਸੀ।ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਜਿਸ ਸਮੇਂ ਕਾਰ ਚੋਰੀ ਹੋਈ ਤਾਂ ਉਸ ਸਮੇਂ ਕਾਰ ਦਾ ਮਾਲਕ ਵੀ ਉਸ ਵਿੱਚ ਮੌਜੂਦ ਸੀ।
ਓਪੀਪੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ