Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਪੈਂਟਾਗਨ ਨੇ ਕਿਹਾ: ਚੀਨ ਤੇ ਪਾਕਿਸਤਾਨ ਦੇ ਖਤਰੇ ਕਾਰਨ ਭਾਰਤ ਐੱਸ-400 ਤਾਇਨਾਤ ਕਰ ਸਕਦੈ

May 19, 2022 12:03 AM

ਵਾਸ਼ਿੰਗਟਨ, 18 ਮਈ, (ਪੋਸਟ ਬਿਊਰੋ)- ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਇੱਕ ਪ੍ਰਮੁੱਖ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਅਤੇ ਪਾਕਿਸਤਾਨ ਵੱਲੋਂ ਖ਼ਤਰੇ ਕਾਰਨ ਭਾਰਤ ਅਗਲੇ ਮਹੀਨੇ ਤਕ ਐੱਸ-400 ਮਿਜ਼ਾਈਲ ਸਿਸਟਮ ਤਾਇਨਾਤ ਕਰ ਸਕਦਾ ਹੈ ਤੇ ਭਾਰਤ ਜ਼ਮੀਨ ਦੇ ਨਾਲ-ਨਾਲ ਹਵਾਈ ਅਤੇ ਸਮੁੰਦਰੀ ਫੌਜ ਤੇ ਰਣਨੀਤਕ ਐਟਮੀ ਤਾਕਤ ਦੇ ਆਧੁਨਿਕੀਕਰਨ ਦੀ ਦਿਸ਼ਾ ਵਿੱਚ ਵੀ ਕਾਫੀ ਅੱਗੇ ਵਧ ਚੁੱਕਾ ਹੈ।
ਪਾਰਲੀਮੈਂਟ ਦੀ ਆਰਮਡ ਸਰਵਿਸ ਕਮੇਟੀ ਦੇ ਮੈਂਬਰਾਂ ਨੂੰ ਅਮਰੀਕੀ ਰੱਖਿਆ ਖ਼ੁਫ਼ੀਆ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਸਕਾਟ ਬੈਰੀਅਰ ਨੇ ਇਸ ਸੁਣਵਾਈ ਵੇਲੇ ਕਿਹਾ, ‘ਭਾਰਤ ਨੂੰ ਰੂਸੀ-400 ਮਿਜ਼ਾਈਲ ਸਿਸਟਮ ਦੀ ਪਹਿਲੀ ਖੇਪ ਦਸੰਬਰ ਵਿੱਚ ਮਿਲੀ ਸੀ। ਪਿਛਲੇ ਸਾਲ ਅਕਤੂਬਰ ਤਕ ਭਾਰਤ ਦੀ ਫ਼ੌਜ ਆਪਣੀ ਜ਼ਮੀਨੀ ਅਤੇ ਸਮੁੰਦਰੀ ਸਰਹੱਦ ਦੀ ਰਾਖੀਅਤੇ ਸਾਈਬਰ ਸਮਰੱਥਾ ਨੂੰ ਵਧਾਉਣ ਲਈ ਉੱਨਤ ਨਿਗਰਾਨੀ ਸਿਸਟਮ ਦੀ ਖਰੀਦਦਾ ਵਿਚਾਰ ਕਰ ਰਹੀ ਸੀ।’ਬੈਰੀਅਰ ਨੇ ਦੱਸਿਆ, ‘ਭਾਰਤ ਦੇਸ਼ੀ ਹਾਈਪਰਸੋਨਿਕ, ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦੇ ਨਾਲ ਹਵਾਈ ਰੱਖਿਆ ਸਮਰੱਥਾ ਦਾ ਵਿਕਾਸ ਕਰ ਰਿਹਾ ਹੈ। ਉਹ ਸਾਲ 2021 ਤੋਂ ਲਗਾਤਾਰ ਟੈੱਸਟ ਕਰ ਰਿਹਾ ਹੈ। ਉਪ-ਗ੍ਰਹਿਆਂ ਦੀ ਗਿਣਤੀ ਦੇ ਨਾਲ ਭਾਰਤ ਪੁਲਾੜ ਵਿੱਚ ਪ੍ਰਭਾਵ ਵਧਾ ਰਿਹਾ ਹੈ। ਭਾਰਤ ਫ਼ੌਜੀ ਕਮਾਡਾਂ ਦਾ ਏਕੀਕਰਨ ਰਕਚੁੱਕਾ ਹੈ ਅਤੇ ਇਸ ਨਾਲ ਉਸਦੇ ਤਿੰਨ ਆਰਮਡ ਦਸਤਿਆਂ ਦੀ ਸਾਂਝੀ ਸਮਰੱਥਾ ਬਿਹਤਰ ਹੋਵੇਗੀ।’
ਵਰਨਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਤੋਂਪਿੱਛੋਂ ਭਾਰਤ ਦੀ ਘਰੇਲੂਡਿਫੈਂਸ ਇੰਡਸਟਰੀ ਨੂੰ ਵਧਾਉਣਤੇ ਵਿਦੇਸ਼ੀ ਕੰਪਨੀਆਂ ਤੋਂ ਖ਼ਰੀਦ ਘੱਟ ਕਰਨ ਦੀ ਨੀਤੀ ਅਪਣਾ ਕੇ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਨੂੰ ਪਹਿਲਦਿੱਤੀ ਹੋਈ ਹੈ। ਅਮਰੀਕਾ ਦੇ ਫ਼ੌਜੀ ਅਧਿਕਾਰੀਮੁਤਾਬਕ ‘ਭਾਰਤ ਦੇ ਰੂਸ ਨਾਲ ਫੌਜੀ ਸਬੰਧ ਹਨ। ਯੂਕਰੇਨ ਉੱਤੇ ਰੂਸੀ ਹਮਲੇ ਉੱਤੇ ਵੀ ਭਾਰਤ ਨੇ ਨਿਰਪੱਖਤਾ ਅਪਣਾਈ ਅਤੇ ਲਗਾਤਾਰ ਸ਼ਾਂਤੀ ਰੱਖਣ ਦੀ ਮੰਗ ਕੀਤੀ ਹੈ। ਭਾਰਤ ਇੰਡੋ ਪੈਸੇਫਿਕ ਖੇਤਰ ਵਿੱਚ ਸਥਿਰਤਾ ਯਕੀਨੀ ਕਰਨਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’ ਬੈਰੀਅਰ ਨੇ ਕਿਹਾ ਕਿ ਭਾਰਤ 2003 ਦੀ ਜੰਗਬੰਦੀ ਸਮਝੌਤੇ ਬਾਰੇ ਵਚਨ ਬੱਧ ਹੈ, ਪਰ ਅੱਤਵਾਦੀ ਖਤਰੇ ਨਾਲ ਨਿਪਟਣ ਲਈ ਦ੍ਰਿੜ੍ਹ ਹੈ। ਉਸਨੇ ਕਸ਼ਮੀਰ ਵਿੱਚ ਅੱਤਵਾਦ ਰੋਕੂ ਮੁਹਿੰਮ ਚਲਾਈ ਹੋਈ ਹੈ। ਪਾਕਿਸਤਾਨੀ ਅੱਤਵਾਦੀ ਜੇਕਰ ਭਾਰਤ ਵਿੱਚ ਵੱਡੀ ਵਾਰਦਾਤ ਕਰਦੇ ਹਨ ਤਾਂ ਭਾਰਤ ਵੱਡੀ ਫ਼ੌਜੀ ਕਾਰਵਾਈ ਵੀ ਕਰ ਸਕਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸ੍ਰੀਲੰਕਾ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਛੇ ਫੌਜੀਆਂ ਦੀ ਮੌਤ ਰਾਬਰਟ ਫਰਾਂਸਿਸ ਪ੍ਰੀਵੋਸਟ ਨਵੇਂ ਪੋਪ ਬਣੇ, ਪੋਪ ਲੀਓ-14 ਵਜੋਂ ਜਾਣੇ ਜਾਣਗੇ ਦੱਖਣੀ ਕੈਲੀਫੋਰਨੀਆ ਵਿਚ ਸਕੂਲ ਦੇ ਬਾਹਰ ਵਿਦਿਆਰਥੀਆਂ `ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੋ ਗੰਭੀਰ ਜੰਗ ਵੱਲ ਵੱਧ ਰਹੇ ਭਾਰਤ ਅਤੇ ਪਾਕਿਸਤਾਨ ਨੂੰ ਰੁਕਣਾ ਚਾਹੀਦਾ : ਟਰੰਪ ਨਿਊਜ਼ੀਲੈਂਡ ਨੇ ਵਿਜ਼ਟਰ ਵੀਜ਼ਾ ਅਰਜ਼ੀ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਬਦਲਾਅ ਦਾ ਕੀਤਾ ਐਲਾਨ ਲਾਹੌਰ-ਇਸਲਾਮਾਬਾਦ ਏਅਰਪੋਰਟ ਨੇ ਕਮਰਸ਼ੀਅਲ ਉਡਾਨਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ ਅਮਰੀਕੀ ਰਾਸ਼ਟਰਪਤੀ ਸਮੇਤ ਕਈ ਹੋਰ ਵੱਡੇ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਕਿਹਾ ਪਾਕਿ ਰੱਖਿਆ ਮੰਤਰੀ ਆਸਿਫ਼ ਨੇ ਕਿਹਾ- ਭਾਰਤ ਟਕਰਾਅ ਘੱਟ ਕਰਦਾ ਹੈ ਤਾਂ ਪਾਕਿ ਤਣਾਅ ਖ਼ਤਮ ਕਰਨ ਲਈ ਤਿਆਰ ਕਾਰਨੀ ਦਾ ਟਰੰਪ ਵੱਲੋਂ ਗਰਮਜੋਸ਼ੀ ਨਾਲ ਸਵਾਗਤ, ਕਾਰਨੀ ਨੇ ਟਰੰਪ ਨਾਲ ਹੋਈ ਚਰਚਾ ਨੂੰ ‘ਉਸਾਰੂ’ ਦੱਸਿਆ ਆਸਟ੍ਰੇਲੀਆ ਨੇ ਬਣਾਇਆ ਦੁਨੀਆਂ ਦਾ ਸਭ ਤੋਂ ਵੱਡਾ ਬੈਟਰੀ ਨਾਲ ਚੱਲਣ ਵਾਲਾ ਜਹਾਜ਼