Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

ਸ਼ੱਕੀ ਹਾਲਾਤ ਵਿੱਚ ਮਰੇ 8 ਸਾਲਾ ਬੱਚੇ ਦਾ ਵਾਕਫ ਸੀ ਲਾਪਤਾ ਵਿਅਕਤੀ

May 17, 2022 12:08 AM

ਵਾਟਰਲੂ, 16 ਮਈ (ਪੋਸਟ ਬਿਊਰੋ) : ਵੀਕੈਂਡ ਉੱਤੇ ਕੈਂਬ੍ਰਿਜ ਵਿੱਚ ਮ੍ਰਿਤਕ ਪਾਏ ਗਏ 8 ਸਾਲਾ ਬੱਚੇ ਦੀ ਮੌਤ ਦੀ ਜਾਂਚ ਦਰਮਿਆਨ ਵਾਟਰਲੂ ਪੁਲਿਸ ਵੱਲੋਂ ਇੱਕ ਲਾਪਤਾ ਵਿਅਕਤੀ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਵਾਟਰਲੂ ਰੀਜਨਲ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਨੂੰ ਪੁਲਿਸ ਅਧਿਕਾਰੀਆਂ ਨੂੰ ਸਵੇਰੇ 10:00 ਵਜੇ ਇੱਕ ਘਰ ਵਿੱਚ ਸੱਦਿਆ ਗਿਆ। ਮੌਕੇ ਉੱਤੇ ਉਨ੍ਹਾਂ ਨੂੰ ਇੱਕ 8 ਸਾਲਾ ਬੱਚਾ ਮ੍ਰਿਤਕ ਮਿਲਿਆ। ਬੱਚੇ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 41 ਸਾਲਾ ਕਰਟਿਸ ਹੈਸਲਿੰਕ, ਜੋ ਕਿ ਕੈਂਬ੍ਰਿਜ ਵਿੱਚ ਹੀ ਰਹਿੰਦਾ ਸੀ, ਤੇ ਬੱਚੇ ਦਾ ਜਾਣਕਾਰ ਸੀ, ਉਹ ਲਾਪਤਾ ਹੈ। ਪੁਲਿਸ ਨੇ ਦੱਸਿਆ ਕਿ ਉਸ ਦੀ ਸੇਫਟੀ ਸਬੰਧੀ ਘਰਦਿਆਂ ਨੂੰ ਚਿੰਤਾ ਹੋ ਰਹੀ ਹੈ। ਬੱਚੇ ਨਾਲ ਉਸ ਦਾ ਕੀ ਸਬੰਧ ਸੀ ਇਸ ਬਾਰੇ ਵੀ ਕੋਈ ਸਪਸ਼ਟ ਜਾਣਕਾਰੀ ਹਾਸਲ ਨਹੀਂ ਹੋਈ ਹੈ।
ਉਸ ਦਾ ਕੱਦ 5 ਫੁੱਟ 11 ਼ਿੲੰਚ, ਅੱਖਾਂ ਦਾ ਰੰਗ ਨੀਲਾ, ਦਰਮਿਆਨੀ ਕੱਦਕਾਠੀ, ਨਿੱਕੇ ਭੂਰੇ ਵਾਲ ਹਨ। ਹੈਸਲਿੰਕ ਨੂੰ ਆਖਰੀ ਵਾਰੀ ਖਾਖੀ ਪੈਂਟ ਤੇ ਨੀਲੀ ਜਾਂ ਕਾਲੇ ਰੰਗ ਦੀ ਫੌਜੀ ਸਟਾਈਲ ਬਕੇਟ ਹੈਟ ਪਾਇਆਂ ਵੇਖਿਆ ਗਿਆ। ਜਾਂਚਕਾਰਾਂ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਹੈਸਲਿੰਕ ਨਜ਼ਰ ਆਵੇ ਤਾਂ ਉਸ ਤੱਕ ਪਹੁੰਚ ਨਾ ਕੀਤੀ ਜਾਵੇ ਤੇ ਫੌਰੀ ਤੌਰ ਉੱਤੇ 911 ਉੱਤੇ ਕਾਲ ਕੀਤੀ ਜਾਵੇ। ਪੁਲਿਸ ਕੈਂਬ੍ਰਿਜ ਵਿੱਚ ਟਾਊਨਲਾਈਨ ਰੋਡ ਤੇ ਰਿਵਰ ਰੋਡ ਇਲਾਕੇ ਵਿੱਚ ਹੈਸਲਿੰਕ ਦੀ ਭਾਲ ਕਰ ਰਹੀ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ