Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂਐਸਟਰਾਜ਼ੇਨੇਕਾ ਨੇ ਦੁਨੀਆਂ ਭਰ ਤੋਂ ਕੋਵਿਡ ਵੈਕਸੀਨ ਵਾਪਿਸ ਮੰਗਵਾਈਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ51 ਭਾਰਤੀ ਫੌਜੀ ਮਾਲਦੀਵ ਤੋਂ ਭਾਰਤ ਪਰਤੇ, ਭਾਰਤ ਦੌਰੇ 'ਤੇ ਆਉਣਗੇ ਮਾਲਦੀਵ ਦੇ ਵਿਦੇਸ਼ ਮੰਤਰੀ
 
ਨਜਰਰੀਆ

ਦੁੱਧ ਵਾਲਾ ਦਾਖਲਾ

May 16, 2022 04:35 PM

-ਪ੍ਰਿੰਸੀਪਲ ਵਿਜੈ ਕੁਮਾਰ
ਸਿੱਖਿਆ ਦੇ ਖੇਤਰ ਦਾ ਪੈਂਡਾ ਤੈਅ ਕਰਦਿਆਂ ਅਧਿਆਪਕ ਅਤੇ ਸਕੂਲ ਮੁਖੀ ਵਜੋਂ ਆਦਤ ਬਣ ਗਈ ਕਿ ਨਤੀਜੇ ਤੋਂ ਅਗਲੇ ਦਿਨ ਮੇਰੀ ਜਮਾਤ ਦਾ ਪਾਸ ਹੋਣ ਵਾਲਾ ਹਰ ਬੱਚਾ ਅਗਲੀ ਜਮਾਤ ਵਿੱਚ ਪੜ੍ਹਨ ਲਈ ਬੈਠਾ ਹੋਵੇ। ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਖਤਮ ਹੋਣ ਦੇ ਨਾਲ ਕਹਿ ਦਿੰਦਾ ਸਾਂ ਕਿ ਅਗਲੀ ਜਮਾਤ ਵਿੱਚ ਪਹੁੰਚਣ ਵਾਲਾ ਹਰ ਬੱਚਾ ਅਗਲੇ ਦਿਨ ਮੇਰੀ ਜਮਾਤ ਵਿੱਚ ਹਾਜ਼ਰ ਹੋਵੇਗਾ। ਉਂਝ ਜਮਾਤ ਦੇ ਸਾਰੇ ਬੱਚੇ ਹਾਜ਼ਰ ਹੁੰਦੇ ਸਨ, ਪਰ ਜਿਹੜਾ ਕੋਈ ਕਿਸੇ ਕਾਰਨ ਗੈਰ ਹਾਜ਼ਰ ਹੁੰਦਾ, ਉਸ ਤੋਂ ਪੁੱਛਗਿੱਛ ਜ਼ਰੂਰ ਕਰਦਾ ਸਾਂ।
ਨਤੀਜੇ ਤੋਂ ਬਾਅਦ ਸਕੂਲ ਦਾ ਦਾਖਲਾ ਸ਼ੁਰੂ ਹੋ ਗਿਆ ਤੇ ਮੈਂ ਦਸਵੀਂ ਜਮਾਤ ਨੂੰ ਪੜ੍ਹਾ ਕੇ ਚਾਕ ਨਾਲ ਲਿੱਬੜੇ ਹੱਥ ਧੋ ਰਿਹਾ ਸੀ। ਸਕੂਲ ਦੀ ਸੇਵਾਦਾਰ ਨੇ ਆਣ ਕੇ ਕਿਹਾ, ‘‘ਸਰ, ਅਗਲੀ ਜਮਾਤ ਵਿੱਚ ਬਾਅਦ ਵਿੱਚ ਜਾਇਓ, ਪਹਿਲਾਂ ਦਫਤਰ ਵਿੱਚ ਬੈਠੀ ਆਪਣੀ ਬੱਚੀ ਦੇ ਦਾਖਲੇ ਬਾਰੇ ਗੱਲਬਾਤ ਕਰਨ ਆਈ ਪਿੰਡ ਦੀ ਇੱਕ ਜ਼ਨਾਨੀ ਦੀ ਗੱਲ ਜ਼ਰੂਰ ਸੁਣ ਲਓ, ਉਹ ਕਾਫੀ ਦੇਰ ਤੋਂ ਤੁਹਾਡੀ ਉਡੀਕ ਕਰ ਰਹੀ ਹੈ।” ਮੈਂ ਜਮਾਤ ਵਿੱਚ ਜਾਣ ਤੋਂ ਪਹਿਲਾਂ ਦਫਤਰ ਜਾ ਕੇ ਬੈਠਾ। ਉਥੇ ਬੈਠੀ ਇੱਕ ਬੱਚੀ ਦੀ ਮਾਂ ਨੇ ਮੈਨੂੰ ਕਿਹਾ, ‘‘ਸਰ, ਮੈਂ ਗਗਨ ਦੀ ਮੰਮੀ ਆਂ।” ਬੱਚੀ ਦਾ ਨਾਂਅ ਸੁਣ ਕੇ ਸਵਾਲ ਜ਼ੁਬਾਨ ਉੱਤੇ ਆ ਗਿਆ, ‘‘ਬੱਚੀ ਸਕੂਲ ਕਿਉਂ ਨਹੀਂ ਆ ਰਹੀ? ਪੜ੍ਹਾਈ ਸ਼ੁਰੂ ਹੋ ਚੁੱਕੀ ਐ। ਸਕੂਲ ਦੀਆਂ ਅਧਿਆਪਕਾਵਾਂ ਨੇ ਆਪੋ-ਆਪਣੇ ਵਿਸ਼ੇ ਦੇ ਦੋ-ਦੋ ਪਾਠ ਵੀ ਪੜ੍ਹਾ ਦਿੱਤੇ, ਤੁਸੀਂ ਬੱਚੀ ਨੂੰ ਘਰ ਬਿਠਾਇਆ ਹੋਇਆ, ਉਹਨੂੰ ਸਕੂਲ ਕਿਉਂ ਨਹੀਂ ਭੇਜਦੇ?”
ਬੱਚੀ ਦੀ ਮਾਂ ਬਹੁਤ ਉਦਾਸ ਜਿਹੀ ਆਵਾਜ਼ ਵਿਚ ਬੋਲੀ, ‘‘ਸਰ, ਅਸੀਂ ਬੱਚਿਆਂ ਨੂੰ ਮਾਡਲ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦੇ। ਮੈਂ ਬੱਚੀ ਨੂੰ ਇਸ ਵਾਰ ਸਰਕਾਰੀ ਸਕੂਲ ਵਿੱਚ ਦਾਖਲ ਕਰਾ ਦੇਣਾ ਸੀ। ਹਰ ਮਹੀਨੇ ਉਹ ਜਦੋਂ ਫੀਸ ਲਈ ਕਹਿੰਦੀ ਆ, ਮੇਰੇ ਲਈ ਸਮੱਸਿਆ ਖੜ੍ਹੀ ਹੋ ਜਾਂਦੀ।”
‘‘ਫਿਰ ਤੁਸੀਂ ਬੱਚੀ ਨੂੰ ਸਰਕਾਰੀ ਸਕੂਲ ਵਿੱਚ ਪਾਇਆ ਕਿਉਂ ਨਹੀਂ?”
‘‘ਸਰ, ਮੇਰੀ ਧੀ ਸਰਕਾਰੀ ਸਕੂਲ ਵਿੱਚ ਪੜ੍ਹਨ ਨੂੰ ਤਿਆਰ ਨਹੀਂ, ਕਹਿੰਦੀ ਆ ਕਿ ਡਾਕਟਰ ਬਣਨਾ। ਜੇ ਸਰਕਾਰੀ ਸਕੂਲ ਵਿੱਚ ਪੜ੍ਹਾਉਣਾ ਤਾਂ ਮੈਂ ਸਕੂਲ ਜਾਣਾ ਈ ਨਹੀਂ।”
ਡਾਕਟਰ ਬਣਨ ਵਾਲੀ ਗੱਲ ਸੁਣਕੇ ਉਸ ਕੁੜੀ ਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆ ਗਿਆ। ਉਸ ਨੂੰ ਕੋਈ ਵੀ ਸਕੂਲ ਛੱਡਣਾ ਨਹੀਂ ਚਾਹੇਗਾ। ਪੜ੍ਹਾਈ ਵਿੱਚ ਹੀ ਨਹੀਂ, ਹਰ ਗਤੀਵਿਧੀ ਵਿੱਚ ਉਹ ਸਦਾ ਮੋਹਰੀ ਬੱਚਿਆਂ ਵਿੱਚ ਹੁੰਦੀ ਹੈ। ਮੈਂ ਉਸ ਔਰਤ ਨੂੰ ਕਿਹਾ, ‘‘ਤੁਸੀਂ ਕੁੜੀ ਲਈ ਦਾਖਲੇ ਦੇ ਪੈਸੇ ਜਮ੍ਹਾ ਕਰਾਓ, ਰਹੀ ਗੱਲ ਫੀਸ ਦੀ, ਉਹ ਮੇਰੇ ਉੱਤੇ ਛੱਡ ਦਿਓ। ਤੁਸੀਂ ਕੁੜੀ ਨੂੰ ਸਕੂਲ ਭੇਜੋ।”
ਔਰਤ ਨੇ ਅੱਗਿਓਂ ਜੋ ਜਵਾਬ ਦਿੱਤਾ, ਉਸ ਨੇ ਤ੍ਰਾਹ ਕੱਢ ਕੇ ਰੱਖ ਦਿੱਤਾ। ‘‘ਸਰ, ਅਜੇ ਮੇਰੇ ਕੋਲ ਦਾਖਲੇ ਜੋਗੇ ਪੈਸੇ ਨਹੀਂ। ਜਿਹੜੇ ਸਾਡੇ ਕੋਲੋਂ ਦੁੱਧ ਲੈਂਦੇ ਆ, ਉਨ੍ਹਾਂ ਦੇ ਪੈਸੇ ਅਜੇ ਆਏ ਨਹੀਂ। ਜਿਸ ਦਿਨ ਉਨ੍ਹਾਂ ਦੇ ਪੈਸੇ ਆ ਗਏ, ਮੈਂ ਤੁਹਾਡੇ ਪੈਸੇ ਦੇ ਜਾਵਾਂਗੀ।”
ਮੈਂ ਫਿਰ ਹੌਸਲਾ ਦਿੱਤਾ, ‘‘ਤੁਸੀਂ ਬੱਚੀ ਨੂੰ ਸਕੂਲ ਭੇਜੋ, ਦਾਖਲੇ ਦੇ ਪੈਸਿਆਂ ਦੀ ਸਮੱਸਿਆ ਹੱਲ ਹੋ ਜਾਵੇਗੀ।”
ਉਸ ਨੂੰ ਮੇਰੀ ਇਹ ਗੱਲ ਸ਼ਾਇਦ ਠੀਕ ਨਹੀਂ ਲੱਗੀ, ਬੋਲੀ, ‘‘ਸਰ ਥੋੜ੍ਹਾ ਬਹੁਤ ਜ਼ਰੂਰ ਦੇਵਾਂਗੀ, ਬੱਚੇ ਨੂੰ ਐਨਾ ਤਾਂ ਫਿਕਰ ਹੋਣਾ ਚਾਹੀਦਾ ਕਿ ਮਾਪੇ ਪੜ੍ਹਾਈ ਉੱਤੇ ਖਰਚ ਕਰ ਰਹੇ ਆ, ਨਹੀਂ ਤਾਂ ਉਹ ਪੜ੍ਹਾਈ ਵਿੱਚ ਦਿਲ ਨਹੀਂ ਲਾਵੇਗੀ।”
ਮੈਂ ਉਸੇ ਵੇਲੇ ਦਾਖਲੇ ਵਾਲੀ ਅਧਿਆਪਕਾ ਨੂੰ ਬੁਲਾ ਕੇ ਬੱਚੀ ਦੀ ਸਾਰੀ ਫੀਸ ਮੁਆਫ ਕਰਨ ਨੂੰ ਕਹਿ ਦਿੱਤਾ। ਟੀਚਰ ਨੇ ਅੱਗੋਂ ਦੱਸਿਆ, ‘‘ਸਰ, ਇਸ ਬੱਚੀ ਦੀ ਫੀਸ ਹੁਸ਼ਿਆਰ ਅਤੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਲਈ ਦਾਨਿਸ਼ਮੰਦ ਲੋਕਾਂ ਵਾਲੀ ਰਾਸ਼ੀ ਵਿੱਚੋਂ ਪਹਿਲਾਂ ਹੀ ਮੁਆਫ ਕਰ ਦਿੱਤੀ ਹੈ।”ਉਸ ਦੀ ਗੱਲ ਸੁਣ ਕੇ ਸਕੂਨ ਮਿਲਿਆ ਕਿ ਕਿਸੇ ਬੱਚੇ ਨੂੰ ਮੇਰੇ ਸਕੂਲ ਦੀ ਪੜ੍ਹਾਈ ਉੱਤੇ ਵਿਸ਼ਵਾਸ ਤਾਂ ਹੈ।
ਅਸਲ ਵਿੱਚ ਹਰ ਵਿਦਿਅਕ ਵਰ੍ਹੇ ਦੇ ਸ਼ੁਰੂ ਵਿੱਚ ਕੁਝ ਦਾਨਵੀਰ ਲੋਕਾਂ ਨੂੰ ਹਾਕ ਮਾਰ ਕੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਵਿੱਚ ਸਹਾਇਤਾ ਲਈ ਬੇਨਤੀ ਕਰ ਦੇਈਦੀ ਹੈ। ਇਹ ਲੋਕ ਹਰ ਵਰ੍ਹੇ ਇਨ੍ਹਾਂ ਬੱਚਿਆਂ ਦੀ ਬਾਂਹ ਫੜਦੇ ਹਨ। ਪੈਸਾ ਕਿਸੇ ਕੋਲ ਵੀ ਹੋ ਸਕਦਾ ਹੈ, ਪਰ ਦਾਨ ਕਰਨ ਦਾ ਜਜ਼ਬਾ ਹਰ ਕਿਸੇ ਕੋਲ ਨਹੀਂ ਹੁੰਦਾ।
ਇੱਕ ਦਿਨ ਉਹ ਬੱਚੀ ਆਪਣੇ ਦਾਖਲੇ ਦੇ ਪੈਸੇ ਦੇਣ ਆਈ, ‘‘ਸਰ, ਇਹ ਪੈਸੇ ਮੇਰੀ ਮੰਮੀ ਨੇ ਭੇਜੇ, ਉਨ੍ਹਾਂ ਕਿਹਾ, ਦੁੱਧ ਵਾਲਿਆਂ ਦੇ ਪੈਸੇ ਆ ਗਏ।” ਬੱਚੀ ਦੇ ਇਨ੍ਹਾਂ ਸ਼ਬਦਾਂ ਨੇ ਮੇਰੀਆਂ ਅੱਖਾਂ ਦੇ ਹੰਝੂਆਂ ਨੂੰ ਹਾਕ ਮਾਰ ਲਈ ਤੇ ਭਾਵੁਕ ਹੋ ਗਿਆ। ਬੱਚੀ ਦੇ ਚਿਹਰੇ ਵਿੱਚ ਮੈਨੂੰ ਆਪਣਾ ਚਿਹਰਾ ਦਿਖਾਈ ਦੇ ਰਿਹਾ ਸੀ। ਮੈਨੂੰ ਜ਼ਿੰਦਗੀ ਦਾ ਉਹ ਦਿਨ ਯਾਦ ਆ ਗਿਆ ਜਦੋਂ ਪਿਤਾ ਜੀ ਦੀ ਮੌਤ ਮਗਰੋਂ ਪਰਵਾਰ ਦੀ ਗਰੀਬੀ ਕਾਰਨ ਮਾਂ ਨੇ ਮੈਨੂੰ ਕਾਲਜ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਸੀ।...

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ